ਨਾਨਕ ਛੱਕ

ਭਾਰਤਪੀਡੀਆ ਤੋਂ
Jump to navigation Jump to search

ਇਹ ਪਰਿਵਾਰ ਵਿੱਚ ਪਹਿਲੇ ਵਿਆਹ ਮੌਕੇ ਨਾਨਕਿਆਂ ਵੱਲੋਂ ਕੀਤੀ ਜਾਂਦੀ ਇੱਕ ਰਸਮ ਹੈ। ਜਿਸ ਨਾਲ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਮਾਪਿਆਂ ਨੂੰ ਖਰਚੇ ਵਿੱਚ ਸਹਾਰਾ ਮਿਲ ਜਾਂਦਾ ਹੈ।

ਨਾਨਕ ਛੱਕ

“ ਵਿਆਹ ਦੇ ਮੌਕੇ ਤੇ ਲਾੜੀ ਦੇ ਨਾਨਕੇ ਲਾੜੀ ਨੂੰ ਕੁੱਝ ਚੀਜ਼ਾਂ ਵਸਤਾਂ ਭੇਂਟ ਕਰਦੇ ਹਨ। ਜੋ ਉਸ ਦੇ ਦਾਜ ਦਾ ਹਿੱਸਾ ਬਣਦੀਆਂ ਹਨ। ਇਸ ਵਿੱਚ ਲੜਕੀ ਦਾ ਜੌੜਾ ਬਿਸਤਰਾ ਆਦਿ ਹੁੰਦਾ ਹੈ। ਕੁੱਝ ਚਾਂਦੀ ਅਥਵਾ ਸੋਨੇ ਦੇ ਗਹਿਣੇ ਵੀ ਹੁੰਦੇ ਹਨ। ਇਸ ਨੂੰ ਨਾਨਕ ਵਾਲ਼ੀ ਅਥਵਾ ‘ਨਾਨਕ ਛੱਕ’ ਵੀ ਕਹਿੰਦੇ ਹਨ। ” “ ਸ਼ਾਮ ਸਮੇਂ ਪਿੰਡ ਦਾ ਸ਼ਰੀਕਾ ਅਤੇ ਬਾਹਰੋਂ ਆਏ ਸਾਰੇ ਸਾਕ ਸੰਬੰਧੀ ਨਾਨਕਿਆਂ ਸਮੇਤ ਇਕੱਠੇ ਜੁੜ ਕੇ ਬੈਠਦੇ ਹਨ। ਫਿਰ ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਭਤੀਜਿਆਂ ਦੇ ਪੱਲੇ ਲੱਡੂ, ਪੈਸੇ ਅਤੇ ਖੰਮਣੀ ਪਾ ਕੇ ਉਹਨਾਂ ਦੇ ਮੱਥੇ ਤੇ ਹਲਦੀ ਦਾ ਟਿੱਕਾ ਲਗਾ ਕੇ ਸ਼ਗਨ ਕਰਦੀ ਹੈ। ਫਿਰ ਨਾਨਕਿਆਂ ਵੱਲੋਂ ਲਿਆਂਦਾ ਨਾਨਕ ਛੱਕ ਦਾ ਸਮਾਨ ਵਿਖਾਇਆ ਜਾਂਦਾ ਹੈ। ਜਿਸ ਵਿੱਚ ਜੌੜੇ ਤੇ ਬਿਸਤਰੇ ਆਦਿ ਹੁੰਦੇ ਹਨ। ” “ ਨਾਨਕ ਛੱਕ ਵਿੱਚ ਸੁਹਾਗ ਦਾ ਚੂੜਾ ਵੀ ਹੁੰਦਾ ਹੈ ਜੋ ਮਾਮੇ ਕੰਨਿਆ ਦੀਆਂ ਬਾਹਵਾਂ ਵਿੱਚ ਚਾੜਦੇ ਹਨ। ਇਹ ਸਭ ਵਸਤੂਆਂ ਅਸਲ ਵਿੱਚ ਨਾਨਕਿਆਂ ਵੱਲੋਂ ਕੰਨਿਆ ਦੇ ਦਾਜ ਵਿੱਚ ਪਾਇਆ ਆਪਣਾ ਹਿੱਸਾ ਹੁੰਦਾ ਹੈ।

ਨਾਨਕ ਛੱਕ ਦੇ ਗੀਤ

ਨਾਨਕ ਛੱਕ ਬਾਰੇ ਕਈ ਗੀਤ ਵੀ ਮਿਲਦੇ ਹਨ। ਦੇਖੋ ਬਈ ਲੋਕੋ ਨਾਨਕ ਛੱਕ ਬਈ ਨਾਨਕ ਛੱਕ, ਨਾਨੇ ਨੇ ਧਰ ਦਿੱਤੇ ਬਈ ਸੌ ਤੇ ਸੱਠ, ਬਈ ਸੌ ਤੇ ਸੱਠ। ਇਨ੍ਹਾਂ ਗੀਤਾਂ ਅਨੁਸਾਰ ਨਾਨਾ ਨਾਨੀ ਤਾਂ ਚੋਖਾ ਕੁੱਝ ਦੇਣਾ ਚਾਹੁੰਦੇ ਹਨ ਪਰ ਮਾਮੀਆਂ ਬਹੁਤ ਵੱਡੀ ਛੱਕ ਦੇ ਕੇ ਖ਼ੁਸ਼ ਨਹੀਂ ਹੁੰਦੀਆਂ। ਨਾਨੀ ਸਤਪੁਤਰੀ ਕਤਿਆ ਨਾਨੇ ਠੋਕ ਉਣਆਇਆ ਦੇਵਣ ਦਾ ਵੇਲ਼ਾ ਆਇਆ ਤਾਂ ਮਾਮੀ ਰਗੜਾ ਪਾਇਆ। ”

ਨਾਨਕ ਛੱਕ ਦੇ ਬਦਲਦੇ ਰੂਪ

“ ਪਹਿਲਾਂ ਨਾਨਕਿਆਂ ਵੱਲੋਂ ਨਾਨਕ ਛੱਕ ਵਿੱਚ ਭਾਂਡੇ, ਬਿਸਤਰੇ ਤੇ ਸੂਟ ਆਦਿ ਦਿੱਤੇ ਜਾਂਦੇ ਸਨ। ਪਰ ਅੱਜ ਦੀਆਂ ਲੜਕੀਆਂ, ਲੜਕਿਆਂ ਦੀ ਆਪਣੀ ਪਸੰਦ ਹੈ। ਇਸ ਲਈ ਨਾਨਕ ਛੱਕ ਬਹੁਤੇ ਪਰਿਵਾਰ ਨਕਦ ਪੈਸੇ ਦੇ ਦਿੰਦੇ ਹਨ। ਜਿਸ ਦੀ ਵਰਤੋਂ ਪਰਿਵਾਰ ਆਪਣੀ ਲੋੜ ਅਨੁਸਾਰ ਕਰ ਲੈਂਦਾ ਹੈ। ਇਸ ਲਈ ਨਾਨਕ ਛੱਕ ਨੇ ਹੁਣ ਜਿਨਸ ਰੂਪ ਦੇ ਥਾਂ ਪੈਸੇ ਦਾ ਰੂਪ ਦਾ ਧਾਰਨ ਕਰ ਲਿਆ ਹੈ। ” [1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸਵਕੋਸ਼, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 1609। ਜਸਵਿੰਦਰ ਸਿੰਘ ਕਾਈਨੌਰ, ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ 361। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸਵਕੋਸ਼, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 1610। ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁਕਸ, ਪ੍ਰਾਈਵੇਟ ਲਿਮਿਟੇਡ, ਚੰਡੀਗੜ੍ਹ, ਪੰਨਾ 420।