ਨਵਨੀਤ ਕੌਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox personਫਰਮਾ:Infobox officeholder ਨਵਨੀਤ ਕੌਰ (ਜਨਮ 3 ਜਨਵਰੀ, 1986) ਇੱਕ ਭਾਰਤੀ ਫਿਲਮ ਅਦਾਕਾਰਾ ਹੈ ਜਿਸਨੇ ਮੁੱਖ ਤੌਰ 'ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ। ਉਹ 2019 'ਚ ਲੋਕ ਸਭਾ ਚੋਣ ਤੋਂ ਸੁਤੰਤਰ ਉਮੀਦਵਾਰ ਵਜੋਂ ਅਮਰਾਵਤੀ ਹਲਕੇ ਤੋਂ ਸੰਸਦ ਮੈਂਬਰ ਚੁਣੀ ਗਈ ਹੈ।

ਕੈਰੀਅਰ

ਕੌਰ ਦਾ ਜਨਮ ਅਤੇ ਪਾਲਣ-ਪੋਸ਼ਣ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਹੋਇਆ। ਉਸ ਦੇ ਮਾਤਾ ਪਿਤਾ ਪੰਜਾਬੀ ਮੂਲ ਦੇ ਹਨ; ਉਸ ਦੇ ਪਿਤਾ ਇੱਕ ਫੌਜੀ ਅਧਿਕਾਰੀ ਸੀ।[1] [2] ਕਾਰਤਿਕਾ ਹਾਈ ਸਕੂਲ ਤੋਂ 10ਵੀਂ ਜਮਾਤ ਤਕ ਪੜ੍ਹਾਈ ਪੂਰੀ ਕੀਤੀ। 12ਵੀਂ ਕਲਾਸ ਦੀ ਖਤਮ ਹੋਣ ਤੋਂ ਬਾਅਦ, ਉਸ ਨੇ ਆਪਣੀ ਸਿੱਖਿਆ ਛੱਡ ਦਿੱਤੀ ਅਤੇ ਛੇ ਸੰਗੀਤ ਵੀਡੀਓਜ਼ ਵਿਚ ਪੇਸ਼ਕਾਰੀ ਕਰਨ ਲਈ ਇਕ ਮਾਡਲ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ।[3] ਕੌਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੰਨੜ ਫਿਲਮਦਰਸ਼ਨ ਤੋਂ ਕੀਤੀ ਸੀ। ਫਿਰ ਤੇਲੂਗੂ ਵਿੱਚ ਸੀਨੂ ਵਾਸਨਸਥੀ ਲਕਸ਼ਮੀ (2004) ਫਿਲਮ ਨਾਲ ਆਪਣੀ ਡੈਨਿਊ ਫਿਲਮ ਕੀਤੀ। ਚੇਤਨਾ (2005), ਜਗਪਥੀ (2005), ਗੁੱਡ ਬਾਏ (2005), ਅਤੇ ਭੁਮਾ (2008) ਉਸ ਦੀਆਂ ਕੁਝ ਫਿਲਮਾਂ ਵਿਚੋਂ ਹਨ। ਵਧੀਕ ਕੰਮ ਵਿੱਚ ਤੇਲਗੂ 'ਚ ਕਲਚਰਕਰਮ, ਟੈਰਰ, ਫਲੈਸ਼ ਨਿਊਜ਼ ਅਤੇ ਜਬਲਿਮਾਮਾ ਸ਼ਾਮਲ ਹਨ। ਉਸ ਨੇ ਹੰਮਾ ਹੁੰਮਾ ਨਾਂ ਦੇ ਜਿਮਿਨੀ ਟੀਵੀ ਸ਼ੋਅ ਵਿੱਚ ਇੱਕ ਪ੍ਰਤਿਯੋਗੀ ਵਜੋਂ ਹਿੱਸਾ ਲਿਆ। ਉਸ ਨੇ ਇੱਕ ਮਲਿਆਲਮ ਫ਼ਿਲਮ ਲਵ ਇਨ ਸਿੰਗਾਪੁਰ ਵਿੱਚ ਕੰਮ ਕੀਤਾ ਜੋ ਰਫ਼ੀ ਮੇਕੈਰਤਿਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ। 2010 ਵਿੱਚ, ਉਸ ਨੇ ਪੰਜਾਬੀ ਫ਼ਿਲਮ ਲੜ੍ਹ ਗਿਆ ਪੇਚਾ ਵਿੱਚ ਗੁਰਪ੍ਰੀਤ ਘੁੱਗੀ ਨਾਲ ਕੰਮ ਕੀਤਾ।

ਵਿਆਹ ਤੋਂ ਬਾਅਦ ਉਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ 'ਤੇ ਲੋਕ ਸਭਾ ਚੋਣ 2014 'ਚ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਸਮੇਂ ਚ ਲੜ੍ਹੀਆਂ ਆਪਣੀਆਂ ਚੋਣਾਂ 'ਚ ਉਸ ਨੂੰ ਹਾਰ ਪ੍ਰਾਪਤ ਹੋਈ। [4]

ਉਹ ਅਮਰਾਵਤੀ ਤੋਂ ਸੰਸਦ ਮੈਂਬਰ ਚੁਣੀ ਗਈ।[4] ਉਸ ਨੇ ਮਹਾਂਰਾਸ਼ਟਰ ਲੋਕਸਭਾ ਚੋਣ 2019 ਵਿੱਚ ਸੁਤੰਤਰ ਉਮੀਦਵਾਰ ਦੇ ਤੌਰ 'ਤੇ ਸ਼ਿਵਸੇਨਾ ਦੇ ਆਨੰਦਰਾਓ ਅੱਦਸੂਲ ਨੂੰ ਹਰਾਇਆ।

ਨਿੱਜੀ ਜੀਵਨ

3 ਫਰਵਰੀ 2011 ਨੂੰ, ਆਪਣੇ ਫ਼ਿਲਮ ਕੈਰੀਅਰ ਤੋਂ ਥੋੜੇ ਸਮੇਂ ਬਾਅਦ, ਉਸ ਨੇ ਅਮਰਾਵਤੀ ਸ਼ਹਿਰ ਦੇ ਬਡਨੇਰਾ ਹਲਕੇ ਤੋਂ ਇਕ ਆਜ਼ਾਦ ਵਿਧਾਇਕ ਰਾਵੀ ਰਾਣਾ ਨਾਲ ਵਿਆਹ ਕੀਤਾ। ਇਹ ਖਬਰ ਹੈ ਕਿ ਉਨ੍ਹਾਂ ਨੇ 3100 ਜੋੜਿਆਂ ਦੇ ਨਾਲ ਇਕ ਸਮਾਰੋਹ ਵਿਚ ਵਿਆਹ ਕਰਵਾਇਆ ਜਿੱਥੇ ਬਹੁਤ ਸਾਰੇ ਨੇਤਾਵਾਂ ਅਤੇ ਮਹਾਂਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਅਤੇ ਯੋਗ ਗੁਰੂ ਬਾਬਾ ਰਾਮਦੇਵ ਸਮੇਤ ਬਹੁਤ ਮਹੱਤਵਪੂਰਨ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।[5] ਉਹ ਮਰਾਠੀ ਭਾਸ਼ਾ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਮਾਹਿਰ ਹੈ।

ਫ਼ਿਲਮੋਗ੍ਰਾਫੀ

ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
2004 ਦਰਸ਼ਨ ਨੰਦਨੀ ਕੰਨੜ
2004 ਸੀਨੂ ਵਾਸਨਸਥੀ ਲਕਸ਼ਮੀ ਲਕਸ਼ਮੀ ਤੇਲਗੂ
2004 ਸਥਰਵਵੂ ਤੇਲਗੂ
2005 ਚੇਤਨਾ ਆਸਥਾ ਹਿੰਦੀ
2005 ਜਗਪੱਥੀ ਤੇਲਗੂ
2005 ਗੁੱਡ ਬੁਆਏ ਕ੍ਰਿਸ਼ਨਾ ਵੇਨੀ ਤੇਲਗੂ
2006 ਰੂਮਮੇਟਸ ਪੱਲਵੀ ਤੇਲਗੂ
2007 ਮਹਾਰਾਧੀ ਤੇਲਗੂ
2007 ਯਾਮਡੋਂਗਾ ਰੰਭਾ ਤੇਲਗੂ
2007 ਬਾਂਗਰੂ ਕੌਂਡਾ ਆਲਖਿਯਾ ਤੇਲਗੂ
2008 ਭੂਮਾ ਤੇਲਗੂ
2008 ਜਬੀਲੰਮਾ ਜਬੀਲੰਮਾ ਤੇਲਗੂ
2008 ਟੈਰਰ ਤੇਲਗੂ
2008 ਅਰਸੰਗਮ ਆਰਤੀ ਤਾਮਿਲ
2008 ਲਵ ਇਨ ਸਿੰਗਾਪੁਰ ਡਾਇਨਾ ਪੇਰੇਰਾ ਮਲਿਆਲਮ
2009 ਫਲੈਸ਼ ਨਿਊਜ਼ ਨਕਸ਼ਤਰ ਤੇਲਗੂ
2009 ਐਡਕੁੰਡਲਵਡਾ ਵੈਂਕਟਰਾਮਨਾ ਅੰਡਰੂ ਬੁਗੁੰਡਦੀ ਤੇਲਗੂ
2010 ਲੜ੍ਹ ਗਿਆ ਪੇਚਾ ਲਵਲੀ ਪੰਜਾਬੀ
2010 ਨਿਰਨਾਇਮ ਤੇਲਗੂ
2010 ਕਲਚਰਕਰਾਮ ਤੇਲਗੂ
2010 ਅੰਬਾਸਮੁਦ੍ਰਮ ਅੰਬਾਨੀ ਨੰਦਨੀ ਤਾਮਿਲ
2010 ਛੇਵਾਂ ਦਰਿਆ (ਦ ਸਿਕਸਥ ਰੀਵਰ) ਰੀਤ ਪੰਜਾਬੀ

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  • Navaneet Kaur on IMDb
  1. Lua error in package.lua at line 80: module 'Module:Citation/CS1/Suggestions' not found.
  2. Lua error in package.lua at line 80: module 'Module:Citation/CS1/Suggestions' not found.
  3. Lua error in package.lua at line 80: module 'Module:Citation/CS1/Suggestions' not found.
  4. 4.0 4.1 ਫਰਮਾ:Cite news
  5. Lua error in package.lua at line 80: module 'Module:Citation/CS1/Suggestions' not found.