ਨਰਿੰਦਰ ਸਿੰਘ ਕਪੂਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਨਰਿੰਦਰ ਸਿੰਘ ਕਪੂਰ (ਜਨਮ 6 ਮਾਰਚ 1944) ਪੰਜਾਬੀ ਵਾਰਤਕ ਲੇਖਕ ਹੈ।[1] ਉਹ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦੇ ਅਹੁਦੇ ਤੋਂ ਸੇਵਾਮੁਕਤ ਅਧਿਆਪਕ ਹੈ। ਉਹ ਵਾਰਤਕ ਦੀਆਂ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ 2021 ਵਿੱਚ ਨਰਿੰਦਰ ਸਿੰਘ ਕਪੂਰ ਦੀ ਸਵੈ-ਜੀਵਨੀ ਵੀ ਆ ਰਹੀ ਹੈ।

ਜੀਵਨੀ

ਨਰਿੰਦਰ ਸਿੰਘ ਕਪੂਰ ਦਾ ਜਨਮ ਰਾਵਲਪਿੰਡੀ ਜ਼ਿਲ੍ਹੇ (ਹੁਣ ਪਾਕਿਸਤਾਨ ਵਿਚ) ਦੇ ਪਿੰਡ (ਆਧੀ) ਵਿੱਚ 6 ਮਾਰਚ 1944 ਨੂੰ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਸ੍ਰੀਮਤੀ ਵੀਰਾਂ ਵਾਲੀ ਅਤੇ ਉਸ ਦੇ ਪਿਤਾ ਦਾ ਨਾਮ ਸ਼੍ਰੀ ਹਰਦਿਤ ਸਿੰਘ ਕਪੂਰ ਸੀ। ਪੰਜਾਬ ਦੀ ਵੰਡ ਤੋਂ ਬਾਅਦ ਪਰਿਵਾਰ ਨੂੰ ਆਪਣਾ ਪਿੰਡ ਛੱਡਣਾ ਪਿਆ ਅਤੇ ਕੁਝ ਸਮਾਂ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਦੇ ਬਾਅਦ, ਓੜਕ ਪਟਿਆਲਾ ਵਿੱਚ ਆ ਵੱਸੇ।

ਪੜ੍ਹਾਈ ਅਤੇ ਕੈਰੀਅਰ

ਨਰਿੰਦਰ ਕਪੂਰ ਨੇ ਨੌਂ ਸਾਲ ਦੀ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਸਨੇ ਦੋ ਦਰਜਨ ਤੋਂ ਵੀ ਵੱਧ ਭਾਂਤ-ਭਾਂਤ ਦੇ ਕੰਮ ਕੀਤੇ। ਇਸ ਨਾਲ ਉਸ ਦਾ ਅਨੁਭਵ ਅਮੀਰ ਹੋਇਆ ਅਤੇ ਮਨੁੱਖੀ ਰਵੱਈਏ ਦੀ ਡੂੰਘੀ ਸਮਝ ਲੱਗੀ। ਇਹ ਉਸ ਦੀ ਮਾਤਾ ਦੇ ਇਕਸਾਰ ਯਤਨਾਂ ਦੇ ਕਾਰਨ ਹੋਇਆ ਕਿ ਉਸ ਦੀ ਪੜ੍ਹਾਈ ਵਿੱਚ ਕੋਈ ਬਰੇਕ ਨਹੀਂ ਸੀ ਪਾਈ। ਉਸ ਨੇ ਪਟਿਆਲਾ ਵਿਖੇ ਨਵੇਂ ਸਥਾਪਿਤ ਪੰਜਾਬੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਐੱਮ.ਏ. ਪੂਰੀ ਕਰ ਲਈ।

ਉਹ 1966 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਅੰਗਰੇਜ਼ੀ ਲੈਕਚਰਾਰ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਨਾਭਾ, ਸੰਗਰੂਰ ਅਤੇ ਪਟਿਆਲਾ ਵਿਖੇ ਸਰਕਾਰੀ ਕਾਲਜਾਂ ਵਿੱਚ ਅਧਿਆਪਨ ਕਾਰਜ ਕੀਤਾ। ਸੰਗਰੂਰ ਕਾਲਜ ਦੇ ਅਧਿਆਪਕ ਵਜੋਂ ਕੰਮ ਕਰਦਿਆਂ, ਉਸ ਨੇ ਫ਼ਿਲਾਸਫ਼ੀ ਦੇ ਨਾਲ ਨਾਲ ਪੰਜਾਬੀ ਆਪਣੀ ਐੱਮ.ਏ. ਮੁਕੰਮਲ ਕੀਤੀ।

1971 ਵਿੱਚ ਕਪੂਰ ਨੇ ਵਿਆਹ ਕਰਵਾਉਣ ਦੇ ਬਾਅਦ, ਉਸਨੇ ਪੰਜਾਬੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਅਤੇ 1982 'ਚ ਐਸੋਸੀਏਟ ਪ੍ਰੋਫੈਸਰ ਬਣਿਆ, ਅਤੇ ਇਸ ਦੌਰਾਨ ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ: ਫਰੈਂਚ ਵਿੱਚ ਡਿਪਲੋਮਾ (1974), ਪੰਜਾਬੀ ਪੱਤਰਕਾਰੀ ਵਿੱਚ ਡਿਗਰੀ (1975), ਐੱਲ.ਐੱਲ.ਬੀ. (1978) ਅਤੇ ਪੰਜਾਬੀ ਪੱਤਰਕਾਰੀ ਵਿੱਚ ਪੀ.ਐੱਚ.ਡੀ.(1978)। 1990 ਵਿੱਚ ਉਹ ਇੱਕ ਪੂਰਾ ਪ੍ਰੋਫੈਸਰ ਬਣ ਗਿਆ।

1995 ਵਿੱਚ ਉਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਪੱਤਰਕਾਰੀ ਦਾ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ, ਜਿਥੋਂ ਉਹ 2004 ਚ ਸੇਵਾ ਮੁਕਤ ਹੋਇਆ। ਇਸੇ ਦੌਰਾਨ ਉਸ ਨੇ ਡਾਇਰੈਕਟਰ (ਲੋਕ ਸੰਪਰਕ) ਅਤੇ ਡੀਨ (ਵਿਦਿਆਰਥੀ ਵੈਲਫੇਅਰ) ਦੇ ਤੌਰ 'ਤੇ ਵੀ ਸੇਵਾ ਨਿਭਾਈ ਹੈ।

ਇਸ ਵੇਲੇ ਉਸ ਨੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਮੀਡੀਆ ਸਲਾਹਕਾਰ ਦੇ ਤੌਰ 'ਤੇ ਅਤੇ ਅਨੇਕ ਵਿਦਿਅਕ ਅਤੇ ਪ੍ਰਬੰਧਕੀ ਅਦਾਰਿਆਂ ਦੇ ਰਿਸੋਰਸ ਪਰਸਨ ਦੇ ਤੌਰ 'ਤੇ ਕੰਮ ਕਰ ਰਿਹਾ ਹੈ।[2]

ਰਚਨਾਵਾਂ

ਨਿਬੰਧ ਸੰਗ੍ਰਹਿ

  1. ਰੌਸ਼ਨੀਆਂ
  2. ਨਿੱਕੀਆਂ ਨਿੱਕੀਆਂ ਗੱਲਾਂ
  3. ਸ਼ੁਭ ਇੱਛਾਵਾਂ
  4. ਮੇਲ-ਜੋਲ
  5. ਵਿਆਖਿਆ ਵਿਸ਼ਲੇਸ਼ਣ
  6. ਤਰਕਵੇਦ
  7. ਆਹਮੋ ਸਾਹਮਣੇ
  8. ਘਾਟ ਘਾਟ ਦਾ ਪਾਣੀ
  9. ਬੂਹੇ ਬਾਰੀਆਂ
  10. ਅੰਤਰ ਝਾਤ
  11. ਸੁਖਨ ਸੁਨੇਹੇ
  12. ਡੂੰਘੀਆਂ ਸਿਖਰਾਂ
  13. ਮਾਲਾ ਮਣਕੇ
  14. ਮਾਲਾ ਮਣਕੇ 2[3]
  15. ਤਰਕਵੇਦ
  16. ਰਾਹ-ਰਸਤੇ
  17. ਗਿਆਨੀ ਦਿੱਤ ਸਿੰਘ (ਜੀਵਨ ਤੇ ਰਚਨਾ)
  18. ਦਰ-ਦਰਵਾਜੇ
  19. ਸਚੋ-ਸਚ (ਅਮਰੀਕਾ ਦਾ ਸਫ਼ਰਨਾਮਾ)
  20. ਕੱਲਿਆਂ ਦਾ ਕਾਫ਼ਲਾ
  21. ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ

ਸਵੈ–ਜੀਵਨੀ

  1. ਧੁੱਪਾਂ–ਛਾਂਵਾਂ

ਹੋਰ ਕੰਮ

  1. ਕੰਧੇੜੇ ਚੜ੍ਹ ਵੇਖਿਆ ਅਮਰੀਕਾ (ਅਮਰੀਕਾ ਦਾ ਸਫ਼ਰਨਾਮਾ),
  2. ਪੰਜਾਬੀ ਪੱਤਰਕਾਰੀ ਦਾ ਵਿਕਾਸ (ਪੰਜਾਬੀ ਪੱਤਰਕਾਰੀ ਦਾ ਇਤਿਹਾਸ)

ਅਨੁਵਾਦ

  1. ਪਿਉ ਪੁੱਤਰ (ਤੁਰਗਨੇਵ)
  2. ਗਾਥਾ ਭਾਰਤ ਦੇਸ਼ ਦੀ (ਜਵਾਹਰ ਲਾਲ ਨਹਿਰੂ)
  3. ਬਾਬਾ ਨੌਧ ਸਿੰਘ (ਭਾਈ ਵੀਰ ਸਿੰਘ)
  4. ਸਦੀਵੀ ਵਿਦ੍ਰੋਹੀ ਭਗਤ ਸਿੰਘ

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

  1. https://www.narindersinghkapoor.com

ਫਰਮਾ:ਪੰਜਾਬੀ ਲੇਖਕ