ਨਛੱਤਰ ਛੱਤਾ

ਭਾਰਤਪੀਡੀਆ ਤੋਂ
Jump to navigation Jump to search

ਨਛੱਤਰ ਛੱਤਾ ਪੰਜਾਬੀ ਦੋਗਾਣਾ ਗਇਕ ਸੀ ਜੋ ਵੀਹਵੀਂ ਸਦੀ ਦੀ ਅਖੀਰਲੇ ਦਹਾਕਿਆਂ ਖਾਸ ਕਰ ਪੰਜਾਬ ਸੰਕਟ ਦੇ ਸਮੇਂ ਬੜਾ ਪ੍ਰਸਿੱਧ ਗਾਇਕ ਰਿਹਾ।

ਮੁੱਢਲਾ ਜੀਵਨ ਤੇ ਗਾਇਕੀ ਦਾ ਸਫ਼ਰ

ਨਛੱਤਰ ਛੱਤੇ ਦਾ ਜਨਮ 18 ਜੂਨ 1959 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਆਦਮਪੁਰ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਸੁਦਾਗਰ ਸਿੰਘ ਤੇ ਮਾਤਾ ਦਾ ਨਾਮ ਅਮਰ ਕੌਰ ਸੀ। ਬਚਪਨ ਤੋਂ ਹੀ ਉਸਨੂੰ ਗੀਤ ਸੁਨਣ ਤੇ ਗਾਉਣ ਦਾ ਸ਼ੌਂਕ ਸੀ ਜਿਸ ਲਈ ਉਹ ਖੇਤਾਂ ਵਿੱਚ ਕੰਮ ਕਰਦੇ ਸਮੇਂ ਵੀ ਕੁਲਦੀਪ ਮਾਣਕ ਦੀਆਂ ਕਲੀਆਂ ਗਾਉਂਦਾ ਰਹਿੰਦਾ ਸੀ। ਇਸੇ ਸਿਲਸਲੇ ਵਿੱਚ ਉਸਨੇ ਪਹਿਲਾਂ ਪਹਿਲ ਸਟੇਜ ਤੇ ਹੁੰਦੇ ਡਰਾਮਿਆਂ ਵਿੱਚ ਪੂਰਨ ਭਗਤ ਦਾ ਕਿਰਦਾਰ ਨਿਭਾਉਣਾ ਸ਼ੁਰੂੁ ਕਰ ਦਿੱਤਾ ਤੇ ਜਦੋਂ ਸਟੇਜ ਤੇ ਖੜਨ ਦਾ ਹੌਂਸਲਾ ਵਧ ਗਿਆਂ ਤਾਂ ਉਸਨੇ ਗਾਉਣਾ ਵੀ ਸ਼ੁਰੂੁ ਕਰ ਦਿੱਤਾ। ਉਸਨੇ ਜਦੋਂ ਪਿੰਡ ਬੁਰਜ ਰਾਜਗੜ੍ਹ ਦੇ ਟੂਰਨਾਮੈਂਟ ਤੇ ਗੀਤ ਗਾਇਆ ਤਾਂ ਲੋਕਾਂ ਨੇ ਉਸਦੀ ਗਾਇਕੀ ਨੂੰ ਬਹੁਤ ਪਸੰਦ ਕੀਤਾ।

ਇਸੇ ਲੜੀ ਵਿੱਚ ਹੀ ਲੋਕ ਸੰਗੀਤ ਮੰਡਲੀ ਭਦੌੜ ਅਤੇ ਸਰਸਵਤੀ ਰਿਕਾਰਡਿੰਗ ਕੰਪਨੀ ਦਿੱਲੀ ਨਛੱਤਰ ਛੱਤੇ ਦੇ ਦੋ ਗੀਤ ਰਿਕਾਰਡ ਕਰਵਾੲੇ ਜੋ 'ਦਾਜ ਦੀ ਲਾਹਨਤ' ਕੈਸੇਟ ਵਿੱਚ ਸ਼ਾਮਲ ਸਨ। ਉਸਦੀ ਗਾਇਕੀ ਦਾ ਸਿਖਰ ਉਸਦੀ ਕੈਸਟ 'ਰੁੱਤ ਪਿਆਰ ਦੀ' ਸੀ ਜੋ ਪਾਇਲ ਕੰਪਨੀ ਨੇ 1987 ਵਿੱਚ ਰਿਕਾਰਡ ਕੀਤੀ। ਇਸੇ ਕੈਸਟ ਨੇ ਤੇ ਖਾਸ ਕਰ 'ਰੁੱਤ ਪਿਆਰ ਦੀ' ਗੀਤ ਨੇ ਉਸਨੂੰ ਰਾਤੋ ਰਾਤ ਅਜਿਹਾ ਸਟਾਰ ਕਲਾਕਾਰ ਬਣਾ ਦਿੱਤਾ ਕਿ ਇਹ ਗੀਤ ਉਸਦੇ ਨਾਮ ਦੇ ਨਾਲ ਹਮੇਸ਼ਾ ਜੁੜ ਗਿਆ। ਉਸਦਾ ਇਹ ਗੀਤ ਪੰਜਾਬੀ ਫਿਲਮ 'ਕਿੱਸਾ ਪੰਜਾਬ' ਵਿੱਚ ਮੰਨਾ ਮੰਡ ਨੇ ਗਇਆ ਹੈ।

ਨਛੱਤਰ ਛੱਤਾ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਨਾਲ ਲੱਗੀ ਬਿਮਾਰੀ ਕਾਰਨ 7 ਮਈ 1992 ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਿਆ।[1]

ਕੈਸਟਾਂ

  • ਸੱਜਣਾਂ ਦੀ ਯਾਦ
  • ਭੁੱਲ ਚੁੱਕ ਮੁਆਫ ਕਰੀਂ
  • ਮਤਲਬ ਦੀ ਦੁਨੀਆਂ
  • ਲੱਗੀਆਂ ਪ੍ਰੀਤਾਂ ਤੇਰੀਆਂ
  • ਕਰਨਾ ਛੱਡ ਦੇ ਪਿਆਰ
  • ਮਹਿਰਮ ਦਿਲਾਂ ਦਾ
  • ਬਾਜ ਗੁਰਾਂ ਦੀ ਨਗਰੀ ਦਾ(ਧਾਰਮਿਕ)

ਸੁਪਰਹਿੱਟ ਗੀਤ

  • ਰੁੱਤ ਪਿਆਰ ਦੀ
  • ਮੰਦੜੇ ਬੋਲ ਵੇ ਨਾ ਬੋਲ ਸੱਜਣਾ
  • ਫਿੱਕਾ ਰੰਗ ਅੱਜ ਦੀ ਦੁਪਹਿਰ ਦਾ
  • ਦੂਰ ਵਸੇਂਦਿਆ ਸੱਜਣਾ

ਹਵਾਲੇ

ਫਰਮਾ:ਹਵਾਲੇ

  1. ਸੋਹੀ, ਸ਼ਮਸ਼ੇਰ ਸਿੰਘ. "'ਰੁੱਤ ਪਿਆਰ ਦੀ' ਵਾਲਾ ਨਛੱਤਰ ਛੱਤਾ".ਫਰਮਾ:ਮੁਰਦਾ ਕੜੀ