ਧੁੰਨ ਢਾੲੇ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਧੁੰਨ ਢਾਏ ਵਾਲਾ ਤਰਨਤਾਰਨ ਜ਼ਿਲੇ ਦਾ ਇੱਕ ਪਿੰਡ ਹੈ ਜੋ ਤਰਨਤਾਰਨ ਤੋਂ 30 ਕਿਲੋਮੀਟਰ ਅਤੇ ਚੋਹਲਾ ਸਾਹਿਬ ਤੋਂ 6 ਕਿਲੋਮੀਟਰ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ। ਪਿੰਡ ਵਿੱਚ 400 ਘਰ ਹਨ ਤੇ ਅਬਾਦੀ 2450 ਦੇ ਲਗਭਗ ਹੈ। ਹੱਦਬਸਤ ਨੰਬਰ 353 ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ, ਆਂਗਣਵਾੜੀ ਸੈਂਟਰ, ਪੰਚਾਇਤ ਘਰ, ਚਾਰ ਗੁਰੂਦੁਆਰੇ ਹਨ। ਸਾਰਾਗੜ੍ਹੀ ਜੰਗ ਦੇ ਸ਼ਹੀਦ ਨਾਇਕ ਲਾਲ ਸਿੰਘ ਦੀ ਯਾਦਗਾਰ ਬਣੀ ਹੋਈ ਹੈ ਤੇ ਉਸਦੇ ਨਾਮ ਤੇ ਇੱਕ ਸਪੋਰਟਸ ਕਲੱਬ ਵੀ ਹੈ।

ਪਿਛੋਕੜ

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਅਠਾਰਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਕਰੀਬ ਚਾਰ ਭਰਾਵਾਂ ਥਰੀਆ, ਸੁਖਾ, ਮਲੂਕਾ, ਤੇ ਚੁਗਤਾ ਨੇ ਮਾਲਵੇ ਦੇ ਪਿੰਡ ਕਣਕਵਾਲ ਤੋਂ ਆ ਕੇ ਵਸਾਇਆ। ਉਨ੍ਹਾਂ ਦੇ ਨਾਵਾਂ ਤੇ ਹੀ ਪਿੰਡ ਵਿੱਚ ਪੱਤੀਆਂ ਬਣੀਆਂ ਹੋਈਆਂ ਹਨ। ਇੱਕ ਦੰਦ ਕਥਾ ਅਨੁਸਾਰ ਧੁੰਨਾ ਨਾਮ ਦਾ ਬਾਜ਼ੀਗਰ ਸ਼ਿਕਾਰ ਖੇਡਦਾ ਖੇਡਦਾ ਆਪਣੇ ਕੁੱਤੇ ਸਮੇਤ ਇੱਥੇ ਆਇਆ ਸੀ ਤਾਂ ਉਸਦਾ ਸ਼ੇਰ ਨਾਲ ਮੁਕਾਬਲਾ ਹੋ ਗਿਆ ਤੇ ਮਾਰਿਆ ਗਿਆ ਅਤੇ ਸ਼ੇਰ ਵੀ ਜਖ਼ਮੀ ਹੋ ਗਿਆ। ਉਸ ਦੇ ਨਾਮ ਤੇ ਹੀ ਪਿੰਡ ਦਾ ਨਾਮ ਧੁੰਨਾ ਪੈ ਗਿਆ ਪਰ ਨੇੜੇ ਇਸੇ ਨਾਮ ਦਾ ਇੱਕ ਹੋਰ ਪਿੰਡ ਹੋਣ ਕਾਰਨ ਬਾਅਦ ਵਿੱਚ ਇਸਦਾ ਨਾਮ ਧੁੰਨਾ ਢਾਏ ਵਾਲਾ ਪੈ ਗਿਆ।

ਹਵਾਲੇ

ਫਰਮਾ:ਹਵਾਲੇ http://epaper.punjabitribuneonline.com/1264657/Punjabi-Tribune/PT_01_July_2017#page/9/1 ਫਰਮਾ:Webarchive