ਧਰਮਵੀਰ ਭਾਰਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਧਰਮਵੀਰ ਭਾਰਤੀ (धर्मवीर भारती) (25 ਦਸੰਬਰ 1926 – 4 ਸਤੰਬਰ 1997) ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ ਸਨ। ਉਹ ਇੱਕ ਸਮੇਂ ਦੀ ਮਸ਼ਹੂਰ ਹਫ਼ਤਾਵਾਰ ਪਤ੍ਰਿਕਾ ਧਰਮਯੁਗ ਦੇ 1960 ਤੋਂ ਲੈਕੇ 1997 ਵਿੱਚ ਆਪਣੀ ਮੌਤ ਤੱਕ ਮੁੱਖ ਸੰਪਾਦਕ ਵੀ ਸਨ।,[1][2] ਉਨ੍ਹਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਸਦਾਬਹਾਰ ਰਚਨਾ ਮੰਨੀ ਜਾਂਦੀ ਹੈ। ਸੂਰਜ ਕਾ ਸਾਤਵਾਂ ਘੋੜਾ ਨੂੰ ਕਹਾਣੀ ਕਹਿਣ ਦਾ ਅਨੂਪਮ ਪ੍ਰਯੋਗ ਮੰਨਿਆ ਜਾਂਦਾ ਹੈ, ਜਿਸ ਤੇ ਸ਼ਿਆਮ ਬੇਨੇਗਾਲ ਨੇ ਇਸ ਨਾਮ ਦੀ ਫਿਲਮ ਬਣਾਈ, ਅੰਧਾ ਯੁੱਗ ਉਨ੍ਹਾਂ ਦਾ ਪ੍ਰਸਿੱਧ ਨਾਟਕ ਹੈ। ਇਬ੍ਰਾਹੀਮ ਅਲਕਾਜੀ, ਰਾਮ ਗੋਪਾਲ ਬਜਾਜ਼, ਅਰਵਿੰਦ ਗੌੜ, ਰਤਨ ਥਿਅਮ, ਐਮ ਕੇ ਰੈਨਾ, ਮੋਹਨ ਮਹਾਰਿਸ਼ੀ ਅਤੇ ਕਈ ਹੋਰ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਨੇ ਇਸ ਦਾ ਮੰਚਨ ਕੀਤਾ ਹੈ।

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. The Illustrated weekly of India: Volume 108, Issues 39-50, 1987.