ਦੇਵ ਖੁੱਡੀ ਕਲਾਂ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist ਦੇਵ ਖੁੱਡੀ ਕਲਾਂ ਵਾਲਾ ਪੰਜਾਬੀ ਗੀਤਕਾਰ ਹੈ I ਜਿਸਨੇ ਧਾਰਮਿਕ ਗੀਤ ਅਤੇ ਦੋਗਾਣੇ ਰਚੇ ਹਨ l

ਜੀਵਨੀ

ਦੇਵ ਦਾ ਜਨਮ 20 ਮਈ 1950 ਨੂੰ ਜੈਮਲ ਸਿੰਘ ਦੇ ਘਰ ਹੋਇਆ l ਉਹਨਾ ਦੀ ਮਾਤਾ ਦਾ ਨਾਂਅ ਗੁਲਾਬ ਕੌਰ ਸੀ l ਦੇਵ ਨੂੰ ਬਚਪਨ ਤੋਂ ਹੀ ਸਹਿਤ, ਲੇਖਨ ਅਤੇ ਗਾਉਣ ਦਾ ਸ਼ੌਕ ਸੀ, ਪਰ ਇੰਨਾ ਵਿੱਚੋਂ ਦੇਵ ਨੇ ਗੀਤਕਾਰੀ ਨੂੰ ਪ੍ਰਮੁਖਤਾ ਦਿੱਤੀ ਗੀਤਕਾਰੀ ਦੇ ਨਾਲ - ਨਾਲ ਸਿੱਖਿਆ ਦੇ ਖੇਤਰ ਵਿੱਚ ਅਧਿਆਪਨ ਸੇਵਾ ਵੀ ਕੀਤੀ l

ਰਚਨਾਵਾਂ

ਕਾਵਿ ਵੰਨਗੀ

  • 1

ਸਦਾ ਹੱਕ ਤੇ ਸੱਚ ਦੀ ਜਿੱਤ ਹੁੰਦੀ
ਜ਼ੁਲਮ -ਜ਼ਬਰ ਦੇ ਕਿਲੇ ਢਹਿ ਜਾਂਵਦੇ ਨੇ।
ਕੋਈ ਸਿੰਘਾਂ ਦੀ ਅਣਖ ਨੂੰ ਟੁੰਬਦਾ ਜੇ,
ਗਲਤ ਅੱਖਰ ਦੇ ਵਾਂਗ ਮਿਟਾਂਵਦੇ ਨੇ।
ਆਵਣ ਕੰਮ ਨਾ ਦੇਸ਼ ਤੇ ਕੌਮ ਦੇ ਜੋ,
ਜਿਉਣਾ ਧ੍ਰਿਗ ਹੈ ਉਹਨਾਂ ਜਵਾਨੀਆਂ ਦਾ।
ਸਾਡਾ ਸਿੱਖੀ ਇਤਹਾਸ ਇਹ ਦੱਸਦਾ ਹੈ
ਮੁੱਲ ਪੈਂਦਾ ਏ ਦੇਵ ਕੁਰਬਾਨੀਆਂ ਦਾ।

  • 2

ਬਿੰਦ ਕੁ ਦੇ ਅਸੀਂ ਹਾਂ ਅੰਮੀਏ,
ਤੇਰੇ ਮਹਿਮਾਨ ਨੀ
ਮਮਤਾ ਦਾ ਪੱਥਰ ਦਿਲਾਂ ਨੂੰ
ਦੇਣਾ ਵਰਦਾਨ ਨੀ
ਚੁੰਮਾਗੇ ਕਾਤਲ ਵਾਲੀ
ਹੱਸਕੇ ਤਲਵਾਰ ਨੂੰ
ਤੋਰਦੇ ਦੇ ਕੇ ਅੰਮੀਏ ਆਖ਼ਰੀ ਪਿਆਰ ਨੂੰ
ਜ਼ੋਰਾਵਰ ਫਤਿਹ ਸਿੰਘ ਨੂੰ।

ਹਵਾਲੇ