ਦੇਵਦਾਸ (1955 ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਦੇਵਦਾਸ ਸ਼ਰਤ ਚੰਦਰ ਦੇ ਬੰਗਾਲੀ ਨਾਵਲ, ਦੇਵਦਾਸ ਤੇ ਆਧਾਰਿਤ 1955 ਦੀ ਹਿੰਦੀ ਫ਼ਿਲਮ ਹੈ, ਜਿਸਦੇ ਨਿਰਦੇਸ਼ਕ ਬਿਮਲ ਰਾਏ ਹਨ।[1] ਇਸ ਫ਼ਿਲਮ ਵਿੱਚ ਦੇਵਦਾਸ ਦਾ ਰੋਲ ਦਲੀਪ ਕੁਮਾਰ ਨੇ, ਵਿਜੰਤੀਮਾਲਾ ਨੇ ਚੰਦਰਮੁਖੀ ਦਾ ਅਤੇ ਸੁਚਿਤਰਾ ਸੇਨ ਨੇ ਪਾਰਬਤੀ (ਪਾਰੋ) ਦਾ ਰੋਲ ਨਿਭਾਇਆ।

ਮੁੱਖ ਕਲਾਕਾਰ

* ਦਲੀਪ ਕੁਮਾਰ - ਦੇਵਦਾਸ ਮੁਖਰਜੀ
* ਵੈਜੰਤੀ ਮਾਲਾ - ਚੰਦਰਮੁਖੀ
* ਸੁਚਿਤਰਾ ਸੇਨ - ਪਾਰਬਤੀ ਚੱਕਰਵਰਤੀ/ਪਾਰੋ
* ਮੋਤੀਲਾਲ - ਚੁੰਨੀਬਾਬੂ
* ਨਜੀਰ ਹੁਸੈਨ - ਧਰਮਦਾਸ
* ਮੁਰਾਦ - ਦੇਵਦਾਸ ਦੇ ਪਿਤਾ
* ਪ੍ਰਤੀਮਾ ਦੇਵੀ - ਦੇਵਦਾਸ ਦੀ ਮਾਂ
* ਇਫਤੀਖਾਰ - ਬਰਿਜੂਦਾਸ
* ਸ਼ਿਵਰਾਜ - ਪਾਰਬਤੀ ਦੇ ਪਿਤਾ

ਗੀਤ-ਸੰਗੀਤ

ਫਿਲਮ ਦਾ ਸੰਗੀਤ ਸਚਿਨ ਦੇਵ ਬਰਮਨ ਨੇ ਦਿੱਤਾ ਅਤੇ ਸਾਹਿਰ ਲੁਧਿਆਣਵੀ ਨੇ ਫਿਲਮ ਦੇ ਗੀਤ ਲਿਖੇ। ਬਿਮਲ ਰਾਏ ਨੇ ਫਿਲਮ ਦੇਵਦਾਸ ਲਈ ਸਲਿਲ ਚੌਧਰੀ ਦੀ ਜਗ੍ਹਾ ਸਚਿਨ ਦੇਬ ਬਰਮਨ ਨੂੰ ਬਤੌਰ ਸੰਗੀਤਕਾਰ ਚੁਣਿਆ। ਇਸ ਫਿਲਮ ਵਿੱਚ ਦੋ ਗੀਤ ਅਜਿਹੇ ਸਨ ਜੋ ਬਾਉਲ ਸੰਗੀਤ ਸ਼ੈਲੀ ਦੇ ਸਨ। ਦੋਨਾਂ ਹੀ ਗੀਤ ਮੰਨਾ ਡੇ ਅਤੇ ਗੀਤਾ ਦੱਤ ਦੀਆਂ ਆਵਾਜਾਂ ਵਿੱਚ ਸੀ। ਇਹਨਾਂ ਵਿਚੋਂ ਇੱਕ ਗੀਤ ਆਨ ਮਿਲੋ ਆਨ ਮਿਲੋ ਸ਼ਿਆਮ ਸਾਂਵਰੇ ਹੈ, ਦੂਜਾ ਗੀਤ ਹੈ ਸਾਜਨ ਕੀ ਹੋ ਗਈ ਗੋਰੀ। ਇਸ ਗੀਤ ਦਾ ਫਿਲਮਾਂਕਨ ਕੁੱਝ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਪਾਰੋ (ਸੁਚਿਤਰਾ ਸੇਨ) ਵਿਹੜੇ ਵਿੱਚ ਗੁਮਸੁਮ ਬੈਠੀ ਹੈ, ਅਤੇ ਇੱਕ ਬਾਉਲ ਜੋੜੀ ਉਸ ਦੀ ਤਰਫ ਇਸ਼ਾਰਾ ਕਰਦੇ ਹੋਏ ਗਾਉਂਦੀ ਹੈ ਸਾਜਨ ਕੀ ਹੋ ਗਈ ਗੋਰੀ, ਅਬ ਘਰ ਕਾ ਆਂਗਨ ਬਿਦੇਸ ਲਾਗੇ ਰੇ। ਇਸ ਗੀਤ ਵਿੱਚ ਸਾਹਿਰ ਲੁਧਿਆਣਵੀ ਨੇ ਕਿੰਨੇ ਸੁੰਦਰ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਅਤੇ ਬੰਗਾਲ ਦਾ ਉਹ ਬਾਉਲ ਪਰਿਵੇਸ਼ ਕਿੰਨੀ ਸੁੰਦਰਤਾ ਨਾਲ ਉਭਾਰਿਆ ਗਿਆ ਹੈ।

ਕ੍ਰਮ ਅੰਕ ਗੀਤ ਗਾਇਕ / ਗਾਇਕਾ
1. ਮਿਤਵਾ ਲਗੀ ਯੇ ਕੈਸੀ ਤਲਤ ਮਹਮੂਦ
2. ਕਿਸਕੋ ਖਬਰ ਥੀ ਤਲਤ ਮਹਮੂਦ
3. ਜਿਸੇ ਤੂ ਕਬੂਲ ਕਰ ਲੇ ਲਤਾ ਮੰਗੇਸ਼ਕਰ
4. ਅਬ ਆਗੇ ਤੇਰੀ ਮਰਜ਼ੀ ਲਤਾ ਮੰਗੇਸ਼ਕਰ
5. ਓ ਜਾਨੇ ਵਾਲੇ ਰੁਕ ਜਾ ਲਤਾ ਮੰਗੇਸ਼ਕਰ
6. ਵੋ ਨਾ ਆਏਂਗੇ ਪਲਟਕਰ ਮੁਬਾਰਕ ਬੇਗਮ
7. ਆਨ ਮਿਲੋ ਆਨ ਮਿਲੋ ਸ਼੍ਯਾਮ ਸਾਂਵਰੇ ਮੰਨਾ ਡੇ ਅਤੇ ਗੀਤਾ ਦੱਤ
8. ਸਾਜਨ ਕੀ ਹੋ ਗਈ ਗੋਰੀ ਮੰਨਾ ਡੇ ਅਤੇ ਗੀਤਾ ਦੱਤ
9. ਮੰਜ਼ਿਲ ਕੀ ਚਾਹ ਮੇਂ ਮੋਹੰਮਦ ਰਫ਼ੀ ਅਤੇ ਕੋਰਸ

ਸਨਮਾਨ ਅਤੇ ਪੁਰਸਕਾਰ

ਹਵਾਲੇ

ਫਰਮਾ:ਹਵਾਲੇ

  1. "Devdas over the years …". YouthTimes.in.