ਦਿਆਲ ਸਿੰਘ ਮਜੀਠੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸਰਦਾਰ ਦਿਆਲ ਸਿੰਘ ਮਜੀਠੀਆ (1848 - 9 ਦਸੰਬਰ 1898) ਇੱਕ ਭਾਰਤੀ ਬੈਂਕਰ, ਵਪਾਰੀ ਅਤੇ ਪੰਜਾਬ ਦੇ ਕਾਫ਼ੀ ਸਰਗਰਮ ਸਮਾਜ ਸੁਧਾਰਕ ਸੀ। ਉਸ ਨੇ 1881 ਵਿੱਚ ਲਾਹੌਰ ਵਿੱਚ ਦ ਟ੍ਰਿਬਿਊਨ ਅਖਬਾਰ ਦੀ ਸਥਾਪਨਾ, ਅਤੇ ਬਾਅਦ ਵਿੱਚ 1894 ਵਿੱਚ ਸਥਾਪਿਤ ਪੰਜਾਬ ਨੈਸ਼ਨਲ ਬੈਂਕ, ਦੇ ਬਾਨੀ ਚੇਅਰਮੈਨ ਬਣੇ। ਉਨ੍ਹਾਂ ਦਿਆਲ ਸਿੰਘ ਟਰੱਸਟ ਸੋਸਾਇਟੀ ਦੀ ਸਥਾਪਨਾ ਕੀਤੀ।

ਜ਼ਿੰਦਗੀ

ਦਿਆਲ ਸਿੰਘ ਦੇ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ 1854 ਵਿੱਚ ਚਲਾਣਾ ਕਰ ਗਏ। ਉਸ ਸਮੇਂ ਦਿਆਲ ਸਿੰਘ ਛੇ ਵਰ੍ਹੇ ਦਾ ਸੀ।[1] ਉਹ ਆਪਣੇ ਮਾਂ ਪਿਓ ਦੀ ਇਕੱਲੀ ਔਲਾਦ ਸੀ। ਉਹ ਆਪਣੇ ਪਿੰਡ ਮਜੀਠੀਆ ਆ ਗਿਆ ਜਿਥੇ ਉਸ ਦੇ ਪਿਓ ਨੂੰ ਲਹੌਰ ਦਰਬਾਰ ਤੋਂ ਮਿਲੀ ਚੋਖੀ ਜਾਇਦਾਦ ਸੀ। ਇਹ ਜਾਇਦਾਦ ਵਸੀਅਤ ਮੁਤਾਬਿਕ ਪਹਿਲਾਂ ਸਰਦਾਰ ਤਾਜ ਸਿੰਘ ਦੀ ਨਿਗਰਾਨੀ ਹੇਠ ਦਿਤੀ ਗਈ ਅਤੇ 1870 ਵਿੱਚ ਦਿਆਲ ਸਿੰਘ ਦੇ ਨਾਂ ਲੱਗੀ। ਦਿਆਲ ਸਿੰਘ ਨੇ ਮਿਸ਼ਨ ਚਰਚ ਸਕੂਲ ਅੰਮ੍ਰਿਤਸਰ ਵਿੱਚ ਮੁਢਲੀ ਪੜ੍ਹਾਈ ਕੀਤੀ। ਉਸ ਦਾ ਵਿਆਹ ਭਗਵਾਨ ਕੌਰ ਨਾਲ ਹੋਇਆ ਪਰ ਉਹ ਬੇਔਲਾਦ ਰਹੇ।[1]

ਪੁਰਾਤਨ

ਉਸ ਦੁਆਰਾ ਸਥਾਪਤ ਕੀਤਾ ਗਿਆ ਦਿ ਟ੍ਰਿਬਿਊਨ ਅਖਬਾਰ ਅੱਜ ਵੀ ਇਕ ਪ੍ਰਸਿੱਧ ਅੰਗਰੇਜ਼ੀ ਅਖਬਾਰ ਹੈ। ਸੈਕੂਲਰ ਸਿੱਖਿਆ ਲਈ ਕਾਲਜ ਸਥਾਪਤ ਕਰਨ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਵਿੱਚੋ ਇੱਛਾ ਜਤਾਈ, ਜਿਸ ਦੇ ਨਤੀਜੇ ਵਜੋਂ ਦਿਆਲ ਸਿੰਘ ਕਾਲਜ, ਲਾਹੌਰ, ਬਾਅਦ ਵਿਚ ਦਿਆਲ ਸਿੰਘ ਕਾਲਜ, ਦਿੱਲੀ ਅਤੇ ਦਿਆਲ ਸਿੰਘ ਕਾਲਜ, ਕਰਨਾਲ ਬਣ ਗਏ।[2]

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. 1.0 1.1 Lua error in package.lua at line 80: module 'Module:Citation/CS1/Suggestions' not found.
  2. "Amid uproar, old Dyal college files scoured.", The Tribune, 21 November 2017.