ਦਾ ਨੋਟਬੁੱਕ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book

ਦਾ ਨੋਟਬੁੱਕ ਅਮਰੀਕੀ ਨਾਵਲਕਾਰ ਨਿਕੋਲਾਈ ਸਪਾਰਕਸ ਦਾ 1996 ਵਿਚ ਲਿਖਿਆ ਨਾਵਲ ਹੈ ਜੋ ਕਿ ਇੱਕ ਸੱਚੀ ਘਟਨਾ ਉੱਪਰ ਅਧਾਰਿਤ ਸੀ| ਇਸੇ ਨਾਵਲ ਨੂੰ 2004 ਵਿਚ ਇੱਕ ਫਿਲਮ ਦਾ ਅਧਾਰ ਬਣਾਇਆ ਗਿਆ ਜੋ ਕਿ ਇਸੇ ਨਾਂ ਤੇ ਸੀ| ਭਾਰਤੀ ਸਿਨੇਮਾ ਵਿਚ ਵੀ ਇਸ ਨਾਵਲ ਨੂੰ ਅਧਾਰ ਬਣਾ ਕੇ ਜਿੰਦਗੀ ਤੇਰੇ ਨਾਮ ਨਾਂ ਦੀ ਫਿਲਮ ਬਣਾਈ ਗਈ ਜਿਸ ਵਿਚ ਮੁੱਖ ਭੂਮਿਕਾ ਮਿਥੁਨ ਚੱਕਰਵਰਤੀ ਨੇ ਨਿਭਾਈ ਸੀ|[1]

ਪਲਾਟ

ਨਾਵਲ ਇੱਕ ਬੁਢੇ ਆਦਮੀ ਨੋਆਹ ਕਾਲੋਨ ਦੇ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ ਜੋ ਉਹ ਇੱਕ ਹਸਪਤਾਲ ਵਿਚ ਇੱਕ ਨਰਸ ਨੂੰ ਕਹਿ ਰਿਹਾ ਹੈ| ਉਹ ਉਸ ਨੂੰ ਹੀ ਇਹ ਕਹਾਣੀ ਸੁਣਾ ਰਿਹਾ ਹੈ| ਨੋਆਹ 31 ਸਾਲਾਂ ਦਾ ਇੱਕ ਆਦਮੀ ਹੈ ਜੋ ਹਾਲ ਵਿਚ ਈ ਦੂਜੀ ਵਿਸ਼ਵ ਜੰਗ ਤੋਂ ਪਰਤਿਆ ਹੈ| ਇਸੇ ਦੌਰਾਨ ਉਸਦੀ ਇੱਕ ਪੁਰਾਣੀ ਮਿੱਤਰ ਐਲੀ ਉਸਨੂੰ ਮਿਲਣ ਆਉਂਦੀ ਹੈ| ਦੋਵੇਂ ਆਪਣੇ ਉਸ ਪੁਰਾਣੇ ਅਤੀਤ ਨੂੰ ਯਾਦ ਕਰਦੇ ਹਨ ਜਦ ਕਦੇ ਉਹ ਇੱਕਠੇ ਸੀ ਤੇ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਸੀ| ਫਿਰ ਨੋਆਹ ਦੂਜੀ ਵਿਸ਼ਵ ਜੰਗ ਲਈ ਚਲਾ ਗਿਆ ਅਤੇ ਬਹੁਤ ਚਿਰ ਨਾ ਵਾਪਸ ਆਇਆ| ਇੰਨੇ ਲੰਮੇ ਵਿਛੋੜੇ ਦੌਰਾਨ ਐਲੀ ਉਸਨੂੰ ਭੁੱਲ ਗਈ ਕਿਓਂਕਿ ਉਸਨੂੰ ਲੱਗਦਾ ਸੀ ਕਿ ਨੋਆਹ ਨੇ ਉਸਨੂੰ ਕਦੇ ਯਾਦ ਈ ਨਹੀਂ ਕੀਤਾ| ਪਰ ਅਸਲ ਵਿਚ ਨੋਆਹ ਨੇ ਉਸਨੂੰ ਜਾਣ ਤੋਂ ਪਹਿਲਾਂ ਬਹੁਤ ਸਾਰੇ ਖਤ ਲਿਖੇ ਸਨ ਜੋ ਐਲੀ ਦੀ ਮਾਂ ਨੇ ਉਸਨੂੰ ਨਹੀਂ ਦਿੱਤੇ ਸਨ| ਐਲੀ ਇਹ ਸੁਣ ਭਾਵੁਕ ਹੋ ਜਾਂਦੀ ਹੈ ਤੇ ਉਹ ਬਚੀ ਉਮਰ ਨੋਆਹ ਨਾਲ ਰਹਿਣ ਨੂੰ ਮੰਨ ਵੀ ਜਾਂਦੀ ਹੈ ਪਰ ਫਿਰ ਉਸਨੂੰ ਅਚਾਨਕ ਅੱਪਨੇ ਮੰਗੇਤਰ ਦਾ ਖਿਆਲ ਆਉਂਦਾ ਹੈ ਜਿਸਨੂੰ ਉਹ ਬਿਨਾ ਗਲਤੀ ਦੀ ਸਜ਼ਾ ਨਹੀਂ ਦੇਣਾ ਚਾਹੁੰਦੀ| ਅੰਤ ਉਹ ਨੋਆਹ ਨੂੰ ਅਲਵਿਦਾ ਆਖ ਉਥੋਂ ਚਲੀ ਜਾਂਦੀ ਹੈ| ਨੋਆਹ ਨੂੰ ਕੈੰਸਰ ਹੈ ਤੇ ਉਸਦੇ ਤਿੰਨ ਆਪ੍ਰੇਸ਼ਨ ਅਸਫਲ ਹੋ ਚੁੱਕੇ ਹਨ ਤੇ ਹੁਣ ਉਸ ਵਿਚ ਜੀਣ ਦੀ ਇੱਛਾ ਵੀ ਨਹੀਂ ਹੈ ਪਰ ਫਿਰ ਉਸਨੂੰ ਅਚਾਨਕ ਪਤਾ ਲੱਗਦਾ ਹੈ ਕਿ ਉਹ ਜਿਸ ਨਰਸ ਨੂੰ ਇਹ ਕਹਾਣੀ ਸੁਨਾ ਰਿਹਾ ਸੀ, ਉਹ ਐਲੀ ਹੀ ਸੀ|








References

  1. "Zindagi Tere Naam: Hyderabad Theatres List, Show Timings - fullhyd.com". Movies.fullhyderabad.com. Retrieved 2013-06-17.