ਦਫ਼ਤਰੀਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ

ਨਾਮਕਰਣ:-

ਮੇਰੇ ਪਿੰਡ ਦਾ ਨਾਮ ਦਫਤਰੀਵਾਲਾ ਹੈ ਜਿਸ ਦੀ ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਤੇ ਡਾਕਖ਼ਾਨਾ ਦਫਤਰੀਵਾਲਾ ਹੈ ਦਫ਼ਤਰੀਵਾਲਾ ਪਿੰਡ ਪਾਤੜਾਂ ਤੋਂ ਸਮਾਣਾ ਪਟਿਆਲਾ ਵਾਲੇ ਮੇਨ ਰੋਡ ਤੇ ਸਥਿਤ ਹੈ ਿੲਸ ਪਿੰਡ ਦੀ ਆਬਾਦੀ 1600 ਦੇ ਕਰੀਬ ਹੈ।[1]

ਪਿੰਡ ਦਾ ਇਤਿਹਾਸ:-

ਪਿੰਡ ਦਾ ਨਾਮ ਹੁਣ ਦਫਤਰੀਵਾਲਾ ਹੈ ਿੲਸ ਨੂੰ ਪਹਿਲਾ ਬਿਸ਼ਨਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਫੇਰ ਬਦਲ ਕੇ ਦਫਤਰੀਵਾਲਾ ਰੱਖ ਦਿੱਤਾ ਗਿਆ ਸੀ ਇਸ ਬਾਰੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਹਨ ਪਰ ਅਸਲ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਿੰਡ ਵਿੱਚ ਸਿਅਸਤ ਦੁਬਾਰਾ ਿੲੱਕ ਦਫਤਰ ਬਣਿਆ ਗਿਆ ਸੀ ਜਿਸ ਦਫਤਰ ਵਿੱਚ ਦਫਤਰ ਸਿੰਘ ਨਾਮ ਦਾ ਬੰਦਾ ਕੰਮ ਕਰਦਾ ਸੀ ਤੇ ਉਸ ਦਫਤਰ ਵਿੱਚ ਆਲੇ -ਦੁਆਲੇ ਦੇ ਸਾਰੇ ਪਿੰਡਾਂ ਦੇ ਕੰਮ ਉਸ ਦਫਤਰ ਵਿੱਚ ਕੀਤੇ ਜਾਂਦੇ ਸਨ ਜਿਸ ਤੋਂ ਸਾਡੇ ਪਿੰਡ ਦਾ ਨਾਮ ਬਿਸ਼ਨਪੁਰੇ ਤੋਂ ਦਫਤਰੀਵਾਲਾ ਰੱਖ ਦਿੱਤਾ ਗਿਆ ਸੀ ਿੲਸ ਪਿੰਡ ਨੂੰ ਸਰਦਾਰਾ ਦਾ ਪਿੰਡ ਕਿਹਾ ਗਿਆ ਹੈ ਸਰਦਾਰ ਹਰਦਿੱਤ ਸਿੰਘ ਦੇ ਬਜ਼ੁਰਗ ਸਭ ਪਹਿਲਾ ਦੇ ਇਸ ਪਿੰਡ ਵਿੱਚ ਰਹਿੰਦੇ ਸਨ ਰੋਪੁਜੀ ਲੋਕਾਂ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਪਿੰਡ ਛੱਡ ਕੇ ਿੲਸ ਪਿੰਡ ਵਿੱਚ ਆ ਵੱਸੇ ਹਨ। ਜਿੰਨਾ ਨੂੰ ਉਹਨਾ ਦੇ ਪੁਰਾਣੇ ਪਿੰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।[2]

ਪਿੰਡ ਦੀ ਦਿੱਖ:-

ਇਸ ਪਿੰਡ ਦੀ ਸੁਰੂਆਤ ਪਾਤੜਾਂ ਤੋਂ ਸਮਾਣਾ ਪਟਿਆਲਾ ਵਾਲੇ ਮੇਨ ਰੋਡ ਤੋਂ ਹੁੰਦੀ ਹੈ ਤੇ ਉੱਥੇ ਪਿੰਡ ਵਾਲੇ ਪਾਸੇ ਤੋਂ ਖੱਬੇ ਪਾਸੇ ਮੇਨ ਰੋਡ ਉੱਤੇ ਿੲੱਕ ਦਾ ਪੈਰਾਡਾਈ ਇੰਨਟਨੈਸਨਲ ਪ੍ਰਾਇਵੇਟ ਸਕੂਲ ਹੈ ਿੲਸ ਪਿੰਡ ਦੀ ਸੜਕ ਪੱਕੀ ਹਨ ਪਿੰਡ ਦਫਤਰੀਵਾਲਾ ਦੀਆ ਸਾਰੀਆ ਗਲੀਆ ਤੇ ਨਾਲੀਆ ਪੰਚਾਇਤ ਵੱਲੋਂ ਪੱਕੀਆ ਕੀਤੀਆ ਗਈਆ ਹਨ ਪਿੰਡ ਵਿੱਚ ਦੋ ਮੰਦਰ ਹਨ ਮਾਤਾ ਰਾਣੀਆ ਦਾ ਤੇ ਹਲੂੰਮਾਨ ਦਾ ਮੰਦਰ ਹੈ ਦੋ ਗੁਰੂਦੁਆਰੇ ਹਨ ਇੱਕ ਰਵਿਦਾਸ ਗੁਰੂਦੁਆਰਾ ਤੇ ਿੲੱਕ ਪਰਮੇਸ਼ਰ ਦਰਬਾਰ ਹੈ ਅਤੇ ਬਾਲਮੀਕ ਜੀ ਦੀ ਧਰਮਸ਼ਾਲਾ ਹੈ ਨਗਰ ਖੇੜਾ ਹੈ। ਿੲੱਕ ਪੁਰਾਣਾ ਖੂਹ ਹੈ। ਪਿੰਡ ਵਿੱਚ ਤਿੰਨ ਧਰਮਸ਼ਾਲਾ ਹਨ ਪਿੰਡ ਦਫਤਰੀਵਾਲਾ ਦੇ ਚਾਰੇ ਪਾਸੇ ਖੇਤ ਹਨ ਤੇ ਸਾਰਾ ਪਿੰਡ ਸਾਰੇ ਪਾਸਿਆ ਤੋਂ ਖੇਤਾਂ ਨਾਲ ਘਿਰਿਆ ਹੋਇਆ ਹੈ ਜਿਸ ਨਾਲ ਪਿੰਡ ਦੀ ਭੋਗਲਿਕ ਦਿੱਖ ਨੂੰ ਹੋਰ ਵੀ ਵਧੀਆ ਬਣਾ ਦੀ ਹੈ ਪਿੰਡ ਤੋਂ ਬਾਹਰ ਤਿੰਨ ਡੇਰੇ ਹਨ ਜਿਸ ਵਿੱਚ ਬਾਹਰੋ ਰੁਪੋਜੀ ਲੋਕ ਆ ਕੇ ਵੱਸੇ ਹੋਏ ਹਨ ਉਹਨਾਂ ਨੂੰ ਉਹਨਾਂ ਦੇ ਦੇ ਪੁਰਾਣੇ ਬਜ਼ੁਰਗਾਂ ਦੇ ਨਾਮਾਂ ਨਾਲ ਬੁਲਿਆ ਜਾਂਦਾ ਹੈ ਜਿਵੇਂ ਲੱਧੇ ਕਾ ਡੇਰਾ, ਸਤਨਾਮ ਕਾ ਡੇਰਾ ਅਤੇ ਕਮਾਹੂੰਆ ਕਾ ਡੇਰਾ ਆਦਿ ਇਸ ਪਿੰਡ ਦੇ ਨੇੜੇ ਦੇ ਪਿੰਡ ਧਹੂੜ 2 ਕਿੱਲੋਮੀਟਰ ਤੇ ਦੁਗਾਲ 4 ਕਿੱਲੋਮੀਟਰ ਅਤੇ ਬੁਰਡ 3 ਕਿੱਲੋਮੀਟਰ ਹੈ।[3]

ਪਿੰਡ ਦੀ ਆਬਾਦੀ ਸੰਬੰਧੀ ਅੰਕੜੇ:-

ਪਿੰਡ ਵਿੱਚ ਕੁੱਲ 500 ਘਰ ਹਨ ਦਫਤਰੀਵਾਲਾ ਦੀ ਆਬਾਦੀ ਲਗਭਗ 1600 ਹੈ ਪਿੰਡ ਵਿੱਚ ਕਈ ਜ਼ਾਤਾਂ ਦੇ ਲੋਕ ਰਹਿੰਦੇ ਹਨ ਜਿਵੇਂ ਜੱਟ, ਰਾਜਪੂਤ, ਰਵਿਦਾਸੀਏ, ਬਾਲਮੀਕ, ਪਰਜਾਪਤ ਘਮਿਆਰ, ਮੁਸਲਮਾਨ, ਰੋਪੁਜੀ, ਲੁਹਾਰ, ਨਾਈ, ਤਰਖਾਣ, ਝਿਉਰ ਅਤੇ ਬ੍ਰਾਹਮਣ ਆਿਦ ਹਨ।[4]

ਵਸੋ ਤੇ ਆਰਥਿਕ ਸਥਿਤੀ:-

ਦਫਤਰੀਵਾਲਾ ਪਿੰਡ ਦੀਆ ਕੁੱਲ ਵੋਟਾਂ 1600 ਦੇ ਦੇ ਕਰੀਬ ਹਨ ਿੲਸ ਪਿੰਡ ਦੇ ਕਈ ਲੋਕ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਕੁੱਝ ਲੋਕਾਂ ਦੀ ਮਜ਼ਦੂਰੀ ਇਸ ਤਰ੍ਹਾਂ ਹੈ ਕਿ ਉਹ ਲੋਕ ਨੌਕਰੀਆ ਕਰਨ ਲਈ ਸ਼ਹਿਰਾਂ ਵਿੱਚ ਜਾਂਦੇ ਹਨ ਤੇ ਤਰਖਾਣ ਲੋਕ ਮਿਸਤਰੀਪਣੇ ਦਾ ਕੰਮ ਕਰਦੇ ਹਨ ਤੇ ਕੁੱਝ ਲੋਕ ਫੌਰਮੇਨ ਹਨ ਅਤੇ ਬਹੁਤ ਲੋਕ ਮੁਲਾਜ਼ਮ ਹਨ ਸਭ ਤੋਂ ਵੱਧ ਫ਼ੌਜੀ ਮੁਲਾਜ਼ਮ ਹਨ।[5]

ਧਾਰਮਿਕ ਸਥਾਨ:-

ਪਿੰਡ ਵਿੱਚ ਧਾਰਮਿਕ ਸਥਾਨ ਬਣੇ ਹੋਏ ਹਨ ਜਿਵੇਂ ਦੋ ਗੁਰੂਦੁਆਰੇ ਹਨ ਿੲੱਕ ਪਰਮੇਸ਼ਰ ਦਰਬਾਰ ਤੇ ਦੂਜਾ ਰਵਿਦਾਸ ਜੀ ਦਾ ਗੁਰੂਦੁਆਰਾ ਹੈ (ਉੱਥੇ ਪਹਿਲਾ ਮੰਗਲਦਾਸ ਦਾ ਟੱਲਾ ਹੁੰਦਾ ਸੀ ਜੋ ਹੁਣ ਵਹਿੜੇ ਵਾਲਿਆ ਨੇ ਬਦਲ ਕੇ ਰਵਿਦਾਸ ਜੀ ਦਾ ਗੁਰੂਦੁਆਰਾ ਬਣਾ ਦਿੱਤਾ ਹੈ।) ਤੇ ਿੲੱਕ ਬਾਲਮੀਕ ਜੀ ਦੀ ਧਰਮਸ਼ਾਲਾ ਹੈ ਮਾਤਾ ਰਾਣੀਆ ਦੇ ਮੰਦਰ ਹਨ ਹਲੂੰਮਾਨ ਦਾ ਮੰਦਰ ਹੈ, ਨੌਂ ਗਜਾ ਪੀਰ ਦੀ ਦਰਗਾਹ,ਪੀਰਾਂ ਦੀ ਦਰਗਾਹ ਅਤੇ ਸਿਧਾ ਦੀ ਸਮਾਧ ਆਦਿ ਧਾਰਮਿਕ ਸਥਾਨ ਬਣੇ ਹੋਏ ਹਨ ਿੲਨਾਂ ਧਾਰਮਿਕ ਸਥਾਨਾਂ ਤੇ ਸਾਂਝੇਦਾਰੀ ਪਾਉਦੇ ਹਨ ਤੇ ਸਾਰੇ ਬੜੀ ਸਰਧਾ ਨਾਲ ਮੱਥਾ ਟੇਕਦੇ ਹਨ[6]

ਵਿੱਦਿਅਕ ਸੰਸਥਾਵਾਂ:-

ਪਿੰਡ ਦਫਤਰੀਵਾਲਾ ਵਿੱਚ ਛੇ ਵਿੱਦਿਅਕ ਸੰਸਥਾਵਾਂ ਬਣੀਆ ਹੋਈਆ ਹਨ ਜਿੰਨਾ ਵਿੱਚ ਚਾਰ ਸਰਕਾਰੀ ਦੋ ਪ੍ਰਇਵੇਟ ਹਨ।

  • ਸਰਕਾਰੀ ਪ੍ਰਇਮਰੀ ਸਕੂਲ।
  • ਸਰਕਾਰੀ ਹਾਈ ਸਕੂਲ।
  • ਦਾ ਪੈਰਾਡਾਈ ਇੰਟਰਨੈਸਨਲ ਸਕੂਲ।
  • ਹੈਪੀ ਪੁਬਲਿਕ ਸਕੂਲ।
  • ਦੋ ਬੱਚਿਆ ਵਾਲ਼ਿਆਂ ਅੰਗਣਬਾੜੀਆ ਹਨ[7]

ਹੋਰ ਨਜਦੀਕੀ ਵਿੱਦਿਅਕ ਤੇ ਹੋਰ ਅਧਾਰੇ:-

  • ਸੀਨੀਅਰ ਸੈਕੰਡਰੀ ਸਕੂਲ ਘੱਗਾ ਇਹ ਸਕੂਲ ਪਿੰਡ ਤੋਂ 7 ਕਿੱਲੋਮੀਟਰ ਤੇ ਹੈ ਪਿੰਡ ਦੇ ਬੱਚੇ ਿੲਸ ਸਕੂਲ ਵਿੱਚ ਪੜ੍ਹਨ ਲਈ ਸਾਈਕਲਾਂ ਤੇ ਜਾਂਦੇ ਹਨ।
  • ਪਿੰਡ ਤੋਂ 6 ਕਿੱਲੋਮੀਟਰ ਦੀ ਦੂਰੀ ਤੇ ਿੲੱਕ ਸਰਕਾਰੀ ਕਿਰਤੀ ਕਾਲਜ ਨਿਆਲ (ਪਾਤੜਾਂ) ਸਥਿਤ ਹੈ ਿੲਸ ਕਾਲਜ ਵਿੱਚ ਪਿੰਡਾਂ ਦੇ ਕੁੜੀਆ ਤੇ ਮੁੰਡੇ ਪੜ੍ਹਨ ਆਉਦੇ ਹਨ ਪਿੰਡ ਦੇ ਨੇੜੇ ਹੋਣ ਕਰਕੇ ਇਸ ਕਾਲਜ ਵਿੱਚ ਦਫਤਰੀਵਾਲਾ ਦੀਆ ਕੁੜੀਆ ਜਿਆਦਾ ਪੜ੍ਹਨ ਆਉਦੀਆ ਹਨ ਸਾਡੇ ਪਿੰਡ ਨੂੰ ਸਰਕਾਰੀ ਬੱਸ ਲੱਗੀ ਹੋਈ ਹੈ ਤੇ ਬੱਚਿਆ ਦਾ ਬੱਸ ਪਾਸ ਬਣ ਜਾਂਦਾ ਹੈ ਜਿਸ ਨਾਲ ਕੁੜੀਆ ਤੇ ਮੁੰਡਿਆ ਨੂੰ ਕਾਲਜ ਤੋਂ ਆਉਣਾ ਜਾਣਾ ਅਸਾਨ ਹੋ ਜਾਂਦਾ ਹੈ।
  • ਵਿਦਿਅਕ ਪੱਖੋਂ ਪਿੰਡ ਵਿੱਚ ਕੁੜੀਆ ਨੂੰ ਪੜ੍ਹਨ ਦੀ ਪੂਰੀ ਆਜਾਦੀ ਹੈ, ਬਹੁਤ ਸਾਰੀਆ ਕੁੜੀਆ ਮੁੰਡੇ ਸਰਕਾਰੀ ਨੌਕਰੀਆ ਕਰਦੇ ਹਨ ਤੇ ਕੁੱਝ ਨੌਜਵਾਨ ਜੋ ਪੜੇ - ਲਿਖੇ ਹਨ ਤੇ ਨੌਕਰੀਆਂ ਦੀ ਭਾਲ ਵਿੱਚ ਬੇਰੁਜ਼ਗਾਰੀ ਦੀ ਮਾਰ ਵਿੱਚ ਹਨ।
  • 2 ਕਿੱਲੋਮੀਟਰ ਦੂਰ ਨਾਲ ਦੇ ਪਿੰਡ ਧਹੂੜ ਵਿੱਚ ਮਾਲਵਾ ਗ੍ਰਾਮੀਨ ਬੈਂਕ ਹੈ।
  • ਮੇਨ ਰੋਡ ਉੱਤੇ ਥੋੜ੍ਹੀ ਦੂਰੀ ਤੇ ਦੋ ਪ੍ਰਾਇਵੇਟ ਸਕੂਲ ਤੇ ਿੲੱਕ ਗੁਰੂ ਗੋਬਿੰਦ ਨਰਸਿੰਗ ਹੋਮ ਹੈ[8]

ਹੋਰ ਸਥਾਨ ਤੇ ਇਮਾਰਤਾ:-

ਪਿੰਡ ਵਿੱਚ ਿੲੱਕ ਪੁਰਾਣੀ ਹਵੇਲੀ ਹੈ ਜੋ ਜੱਦੀ ਸਰਦਾਰਾ ਦੀ ਹੈ ਪਾਣੀ ਦੀ ਸਹੂਲਤ ਲਈ ਪਿੰਡ ਵਿੱਚ ਸਰਕਾਰੀ ਪਾਣੀ ਵਾਲੀ ਟੈਂਕੀ ਲੱਗੀ ਹੋਈ ਹੈ ਤੇ ਿੲੱਕ ਪਿੰਡ ਦੇ ਵਿਚਾਲੇ ਪਾਣੀ ਵਾਲੀ ਮੋਟਰ ਲਗਾਈ ਹੋਈ ਹੈ ਿੲਸ ਤੋਂ ਇਲਾਵਾ ਹੋਰ ਵੀ ਸਥਾਨ ਬਣਾਏ ਹੋਏ ਹਨ।

  • ਸੱਥ
  • ਡਾਕਖਾਨਾ
  • ਤਿੰਨ ਸ਼ਮਸ਼ਾਨ-ਘਾਟ ਹਨ।
  • ਤਿੰਨ ਧਰਮਸ਼ਾਲਾ ਹਨ।
  • ਇੱਕ ਇਲੈਕਟੋਨਿਕ ਿੲੱਟਾ ਦੀ ਫ਼ੈਕਟਰੀ ਹੈ[1]

ਖੇਡ ਸਥਾਨ:-

ਖੇਡ ਦੇ ਦੋ ਗਰਾਊਡ ਬਣੇ ਹੋਏ ਹਨ ਿੲੱਕ ਸਕੂਲ ਵਿੱਚ ਬਣਿਆ ਹੋਇਆ ਹੈ ਜੋ ਕਿ ਵਿਦਿਆਰਥੀਆ ਲਈ ਹੈ ਿੲੱਕ ਗਰਾਊਡ ਪਿੰਡ ਦੇ ਕਲੱਬ ਪ੍ਰਧਾਨ ਗਰੁੱਪ ਵੱਲੋਂ ਨੌਜਵਾਨਾਂ ਦੇ ਲਈ ਬਣਾਇਆ ਹੋਇਆ ਹੈ ਜਿੱਥੇ ਪਿੰਡ ਦੇ ਨੌਜਵਾਨ ਤੇ ਬੱਚੇ ਖੇਡਾਂ ਖੇਡਦੇ ਹਨ ਗਰਾਊਡ ਵਿੱਚ ਜੋ ਖੇਡਾਂ ਖੇਡੀਆ ਜਾਦੀਆ ਹਨ ਜਿਵੇਂ ਵਾਲੀਬਾਲ, ਕ੍ਰਿਕਟ ਆਦਿ ਤੇ ਸਵੇਰੇ ਸਵੇਰੇ ਭਰਤੀਆ ਦੀ ਤਿਆਰੀ ਕਰਦੇ ਹਨ।[3]

ਸੁਤੰਤਰਤਾ ਸੰਗਰਾਮ ਵਿੱਚ ਪਿੰਡ ਨਿਵਾਸੀਆਂ ਦਾ ਯੋਗਦਾਨ:-

ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਨਿਵਾਸੀ ਸ. ਗਿਆਨ ਸਿੰਘ ਤੇ ਸ. ਕਰਨੈਲ ਸਿੰਘ ਸਾਡੇ ਪਿੰਡ ਦੇ ਮਹਾਨ ਫ਼ੌਜੀਆਂ ਨੇ ਦੇਸ਼ ਦੀ ਰੱਖਿਆਂ ਲਈ ਸ਼ਹੀਦੀ ਪਾ ਦਿੱਤੀ ਹੈ[9]

ਪਿੰਡ ਦੇ ਵਿਕਾਸ ਕਾਰਜ:-

  • ਸਰਕਾਰ ਵੱਲੋਂ ਦਿੱਤੀ ਵਿੱਤੀ ਗ੍ਰਾਂਟ ਨਾਲ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੀਆ ਗਲੀਆ ਤੇ ਨਾਲੀਆ ਨੂੰ ਪੱਕੀਆ ਕੀਤੀਆ ਹਨ।
  • ਗਰੀਬ ਲੋਕਾਂ ਦੇ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਸਰਪੰਚ ਵੱਲੋਂ ਬਣਾਏ ਗਏ ਸਨ।
  • ਸਰਕਾਰੀ ਸਕੂਲ ਵਿੱਚ ਕੰਪਿਊਟਰ ਦੀ ਸਹੂਲਤਾਂ ਮੁਹੱਈਆ ਕਰਵਾਈਆ ਹਨ।
  • ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਦੀਆ ਨਵੀਆ ਇਮਾਰਤਾ ਬਣਾਇਆ ਗਈਆ ਸਨ।
  • ਪਿੰਡ ਵਿੱਚ 2 ਆਂਗਣਵਾੜੀਆ ਬਹੁਤ ਵਧੀਆ ਗਈਆ ਤੇ ਵਰਕਰਾਂ ਤੇ ਸਕੂਲ ਲਈ ਵਿਸ਼ੇਸ਼ ਤੌਰ ਤੇ ਸਹੂਲਤਾਂ ਪੰਚਾਇਤ ਵੱਲੋਂ ਦਿੱਤੀਆ ਗਈਆ ਸਨ।
  • ਸਰਪੰਚ ਵੱਲੋਂ ਗਰੀਬ ਘਰਾਂ ਵਿੱਚ ਮੁਫ਼ਤ ਵਾਲੇ ਮੀਟਰ ਲਗਵਾਏ ਗਏ ਹਨ।
  • ਪਿੰਡ ਵਿੱਚ ਨਰੇਗਾ ਸਕੀਮ ਦੀ ਪੁਰੀ ਸੁਵਿਧਾ ਪਿੰਡ ਵਿੱਚ ਲੋਕਾਂ ਨੂੰ ਦਿੱਤੀ ਗਈ ਹੈ।
  • ਸਰਪੰਚ ਵੱਲੋਂ ਹਰ ਿੲੱਕ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਪੈਨਸਿਲਾਂ ਵੰਡਿਆਂ ਜਾਦੀਆ ਹਨ।
  • ਗਰੀਬ ਪਰਿਵਾਰ ਵਿੱਚ ਹੋਣ ਵਾਲੇ ਵਿਆਹ ਵਿੱਚ ਕੁੜੀ ਨੂੰ ਸ਼ਗਨ ਸਕੀਮ ਦਿੱਤੀ ਜਾਂਦੀ ਹੈ।
  • ਗਰੀਬ ਪਰਿਵਾਰ ਨੂੰ ਆਟਾ ਦਾਲ ਵਾਲੀ ਸਕੀਮ ਦਿੱਤੀ ਗਈ ਹੈ[2]

ਹਵਾਲੇ

ਫਰਮਾ:ਹਵਾਲੇ