ਥਿੰਗਸ ਫ਼ੌਲ ਅਪਾਰਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਥਿੰਗਸ ਫ਼ਾੱਲ ਅਪਾਰਟ (ਅੰਗਰੇਜੀ: Things Fall Apart) ਨਾਈਜੀਰੀਆਈ ਲੇਖਕ ਚਿਨੂਆ ਅਚੇਬੇ ਦਾ ਲਿਖਿਆ ਅੰਗਰੇਜੀ ਭਾਸ਼ਾ ਵਿੱਚ ਇੱਕ ਨਾਵਲ ਹੈ। ਇਹ ਅੰਗਰੇਜੀ ਵਿੱਚ ਆਧੁਨਿਕ ਅਫਰੀਕੀ ਨਾਵਲ ਦੀ ਠੇਠ ਅਤੇ ਸੰਸਾਰ ਆਲੋਚਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਅੰਗਰੇਜੀ ਵਿੱਚ ਲਿਖਿਆ ਪਹਿਲੇ ਅਫਰੀਕੀ ਨਾਵਲਾਂ ਵਿੱਚੋਂ ਇੱਕ ਹੈ। ਇਹ ਅਫਰੀਕਾ ਭਰ ਦੀਆਂ ਪਾਠਸ਼ਾਲਾਵਾਂ ਵਿੱਚ ਇੱਕ ਪ੍ਰਧਾਨ ਪੁਸਤਕ ਹੈ ਅਤੇ ਵਿਆਪਕ ਰੂਪ ਨਾਲ ਪੜ੍ਹਨ ਲਈ ਦੁਨੀਆ ਭਰ ਦੇ ਅੰਗਰੇਜ਼ੀ ਬੋਲਣ ਵਾਲੇ ਦੇਸਾਂ ਵਿੱਚ ਅਧਿਐਨ ਕੀਤਾ ਜਾਂਦਾ ਹੈ।[1] ਇਸ ਕਿਤਾਬ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 50 ਤੋਂ ਵਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਥਿੰਗਸ ਫਾਲ ਅਪਾਰਟ ਨੂੰ ਕੇਵਲ ਇਸ ਲਈ ਨਹੀਂ ਪੜ੍ਹਨਯੋਗ ਨਹੀਂ ਕਿ ਉਸ ਵਿੱਚ ਸਾਮਰਾਜਵਾਦੀ ਕੁਕਰਮਾਂ ਦਾ ਚਿਤਰਣ ਹੈ ਅਤੇ ਉਹ ਬਾਹਰੀ ਪ੍ਰਭਾਵ ਹੇਠ ਕਬੀਲਾਈ ਜੀਵਨ ਦੇ ਟੁੱਟਣ ਦਾ ਨਾਵਲ ਹੈ ਸਗੋਂ ਇਸ ਲਈ ਵੀ ਕਿ ਇਸ ਵਿੱਚ ਚਿਨੁਆ ਨੇ ਕਿਸ ਬਰੀਕੀ ਨਾਲ ਮਕਾਮੀ ਸੰਦਰਭਾਂ ਨੂੰ ਵਰਤਿਆ ਹੈ ਅਤੇ ਉਹਨਾਂ ਨੂੰ ਸਾਹਿਤ ਦਾ ਦਰਜਾ ਦਿੱਤਾ ਹੈ। ਉਹ ਤਮਾਮ ਲੋਕ ਬਿੰਬ ਅਤੇ ਲੋਕ ਗੀਤ ਭਾਸ਼ਾ ਨਾ ਸਮਝ ਆਉਣ ਦੇ ਬਾਵਜੂਦ ਨਾਵਲ ਨੂੰ ਗਤੀ ਪ੍ਰਦਾਨ ਕਰਦੇ ਅਤੇ ਸਿਰਜਨਾਤਮਕ ਪ੍ਰਬੀਨਤਾ ਉੱਤੇ ਲੀਨ ਕਰਾਂਦੇ ਪ੍ਰਤੀਤ ਹੁੰਦੇ ਹਨ।[2]

ਫਰਮਾ:ਟਿੱਪਣੀਸੂਚੀ ਫਰਮਾ:ਅਧਾਰ

  1. Lua error in package.lua at line 80: module 'Module:Citation/CS1/Suggestions' not found.
  2. http://lokranjan.blogspot.in/2013/03/blog-post_28.html