ਤੇਜਿੰਦਰ ਸ਼ਰਮਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਤੇਜਿੰਦਰ ਸ਼ਰਮਾ (ਜਨਮ:21 ਅਕਤੂਬਰ 1952) ਬਰਤਾਨੀਆ ਵਿੱਚ ਰਚੇ ਜਾ ਰਹੇ ਹਿੰਦੀ ਸਾਹਿਤ ਦੇ ਖੇਤਰ ਵਿੱਚ ਮੋਹਰੀ ਕਹਾਣੀਕਾਰਾਂ ਵਿਚੋਂ ਇੱਕ ਹੈ। ਉਹ ਲੰਦਨ ਵਿੱਚ ਕਥਾ-ਯੂਕੇ ਦੇ ਜਰਿਏ ਹਿੰਦੀ, ਉਰਦੂ ਅਤੇ ਪੰਜਾਬੀ ਸਾਹਿਤ ਦਾ ਪ੍ਰਚਾਰ ਕਰਦਾ ਹੈ। ਉਹਨਾਂ ਦਾ ਜਨਮ 21 ਅਕਤੂਬਰ 1952 ਨੂੰ ਪੰਜਾਬ ਦੇ ਜਗਰਾਵਾਂ ਸ਼ਹਿਰ ਵਿੱਚ ਹੋਇਆ। ਤੇਜਿੰਦਰ ਸ਼ਰਮਾ ਦੀ ਸਕੂਲੀ ਪੜ੍ਹਾਈ ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਹੋਈ। ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਐਮਏ ਅਤੇ ਕੰਪਿਊਟਰ ਵਿੱਚ ਡਿਪਲੋਮਾ ਕਰਨ ਵਾਲੇ ਤੇਜਿੰਦਰ ਸ਼ਰਮਾ ਹਿੰਦੀ, ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਗੁਜਰਾਤੀ ਭਾਸ਼ਾਵਾਂ ਜਾਣਾਦੇ ਹਨ। ਤੇਜਿੰਦਰ ਸ਼ਰਮਾ ਦੇ ਪਿਤਾ ਉਰਦੂ ਅਤੇ ਪੰਜਾਬੀ ਵਿੱਚ ਰਚਨਾ ਕਰਦੇ ਸਨ। ਘਰ ਵਿੱਚ ਸਾਹਿਤਕ ਮਾਹੌਲ ਸੀ। ਉਹ ਬਹੁਤ ਬਚਪਨ ਤੋਂ ਹੀ ਆਪਣੇ ਪਿਤਾ ਦਾ ਸਰੋਤਾ ਸੀ। ਉਹ 9ਵੀਂ ਜਮਾਤ ਵਿੱਚ ਸੀ ਜਦੋਂ ਪਹਿਲੀ ਕਵਿਤਾ ਲਿਖੀ ਅਤੇ 10ਵੀਂ ਵਿੱਚ ਪਹਿਲੀ ਕਹਾਣੀ ਲਿਖੀ (ਦੋਨੋਂ ਅੰਗਰੇਜ਼ੀ ਵਿੱਚ)।[1]

ਲੇਖਣ ਕੰਮ

  • ਕਾਲਾ ਸਾਗਰ (1990)
  • ਢਿਬਰੀ ਟਾਈਟ (1994)
  • ਦੇਹ ਕੀ ਕੀਮਤ (1999)
  • ਯਹ ਕ੍ਯਾ ਹੋ ਗਯਾ ! (2003)
  • ਬੇਘਰ ਆਂਖੇਂ (2007),
  • ਸੀਧੀ ਰੇਖਾ ਕੀ ਪਰਕੀ ਸਮਗਰ ਕਹਾਨੀਆਂ ਭਾਗ-1)
  • ਕ਼ਬ੍ਰ ਕਾ ਮੁਨਾਫ਼ਾ (2010)
  • ਦੀਵਾਰ ਮੇਂ ਰਾਸਤਾ (2012)
  • ਮੇਰੀ ਪ੍ਰਿਯ ਕਥਾਏਂ (2014)
  • ਪ੍ਰਤਿਨਿਧਿ ਕਹਾਨੀਆਂ (2014)
  • ਯੇ ਘਰ ਤੁਮ੍ਹਾਰਾ ਹੈ।(2007 - ਕਵਿਤਾ ਅਤੇ ਗ਼ਜ਼ਲ ਸੰਗ੍ਰਹਿ)।
  • Black & White – the Biography of a Banker (2007),
  • John Keats - TheTwo Hyperions (1978)
  • Lord Byron - ਡਾਨ ਜੁਆਨ (1977)
  • ਦੂਰਦਰਸ਼ਨ ਲਈ "ਸ਼ਾਂਤੀ" ਸੀਰੀਅਲ ਲਿਖਿਆ

ਹਵਾਲੇ

ਫਰਮਾ:ਹਵਾਲੇ