ਤੇਜਿੰਦਰ ਅਦਾ

ਭਾਰਤਪੀਡੀਆ ਤੋਂ
Jump to navigation Jump to search

ਤੇਜਿੰਦਰ ਅਦਾ ਇੱਕ ਪੰਜਾਬੀ ਅਤੇ ਉਰਦੂ ਦੀ ਕਵਿਤਰੀ ਹੈ। ਉਸ ਨੇ ਰੇਡਿਉ, ਟੀ.ਵੀ. ਐਪਰੂਵਡ ਆਰਟਿਸਟ ਤੇ ਕੰਮ ਵੀ ਕੀਤਾ ਹੈ। ਉਸ ਨੇ ਭਾਰਤ ਅਤੇ ਅੰਤਰ ਰਾਸ਼ਟਰੀ ਮੁਸ਼ਾਇਰਿਆਂ ਵਿੱਚ ਕੈਫ਼ੀ ਆਜ਼ਮੀ, ਅਹਿਮਦ ਫਰਾਜ਼, ਨਿਦਾ ਫਾਜ਼ਲੀ ਅਤੇ ਪਰਵੀਨ ਸ਼ਾਕਿਰ ਵਰਗੇ ਸ਼ਾਇਰਾਂ ਨਾਲ ਹਿੱਸਾ ਲਿਆ ਹੈ। ਉਸ ਨੇ ਹੱਥੀਂ ਸੂਲਾਂ ਉੱਗੀਆਂ ਅਤੇ ਉਰਦੂ ਵਿੱਚ 'ਖ਼ਲਾਅ ਦੀ ਬੇਟੀ' ਆਦਿ ਕਿਤਾਬਾਂ ਦੀ ਰਚਨਾ ਕੀਤੀ ਹੈ। ਡਾ. ਜਸਵੰਤ ਸਿੰਘ ਨੇਕੀ ਨੇ ਇਸ ਸ਼ਾਇਰਾ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ ਹਨ ਕਿ "ਤੇਜਿੰਦਰ ਅਦਾ ਇੱਕ ਹੋਣਹਾਰ ਕਵਿੱਤਰੀ ਹੈ, ਸਾਦਗੀ ਜਿਸਦੇ ਬੋਲਾਂ ਦੀ ਮੁਹਰ ਛਾਪ ਹੈ। 'ਕੱਲਮ ਕੱਲੇ ਜਾਗਣਾ', 'ਕੱਲਮ ਕੱਲੇ ਰੋਵਣਾ', 'ਕੱਲਮ ਕੱਲੇ ਟੁਰਨਾ' ਤੇ' ਕੱਲਮ ਕੱਲੇ ਰੁਕਣਾ' ਉਸ ਨੂੰ ਭਾਉਂਦਾ ਹੈ ਆਪਣੀ ਧੁੱਪੇ ਟੁਰਨਾ ਉਸਦੀ ਲਾਲਸਾ ਹੈ। ਮੇਰੀਆਂ ਸ਼ੁਭ ਇੱਛਾਵਾਂ ਉਸ ਦੇ ਨਾਲ ਹਨ। "[1]

ਹਵਾਲੇ