ਤਾਣਾ ਬਾਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਤਾਣਾ ਬਾਣਾ ਇੱਕ ਪੰਜਾਬੀ ਵਾਰਤਕ ਕਿਤਾਬ ਹੈ ਜੋ ਕਿ ਗੋਵਰਧਨ ਗੱਬੀ ਦੁਆਰਾ ਲਿਖੀ ਗਈ ਪਹਿਲੀ ਵਾਰਤਕ ਕਿਤਾਬ ਹੈ, ਜਦਕਿ ਉਹ ਪਹਿਲਾਂ ਪੰਜਾਬੀ ਸਾਹਿਤ ਨੂੰ ਹੋਰ ਕਾਵਿ-ਸੰਗ੍ਰਹਿ ਭੇਟ ਕਰ ਚੁੱਕੇ ਹਨ। ਇਹ ਕਿਤਾਬ 1 ਮਾਰਚ ਨੂੰ ਚੰਡੀਗਡ਼੍ਹ ਵਿਖੇ ਲੋਕ ਅਰਪਣ ਕੀਤੀ ਗਈ ਸੀ।[1]

ਤਸਵੀਰ:DKPAN 410GNNO large.jpg
ਕਿਤਾਬ ਦਾ ਮੁੱਖ ਸਫ਼ਾ

ਸੰਖੇਪ ਵਿੱਚ ਜਾਣਕਾਰੀ

ਇਸ ਕਿਤਾਬ ਦੇ ਲੇਖਾਂ ਵਿੱਚ ਗੋਵਰਧਨ ਗੱਬੀ ਜੀ ਦਾ ਜਿਆਦਾਤਰ ਨਿੱਜੀ ਅਨੁਭਵ ਹੈ, ਜਿਸ ਵਿੱਚ ਉਸ ਦੇ ਇਸ ਭੌਤਿਕ ਜਗਤ ਵਿੱਚ ਵਿਚਰਦਿਆਂ ਸਮਾਜਿਕ, ਆਰਥਿਕ, ਧਾਰਮਿਕ, ਰਿਸ਼ਤੇ-ਨਾਤੇ, ਤੰਗੀਆਂ-ਤੁਰਸ਼ੀਆਂ, ਮਨੋਵਿਗਿਆਨਿਕ, ਸੱਭਿਆਚਾਰਕ ਆਦਿ ਵਰਤਾਰਿਆਂ ਦੀ ਝਲਕ ਮਿਲਦੀ ਹੈ। ਇਸ ਕਿਤਾਬ ਵਿੱਚ ਬਹੁਤ ਸਾਰੇ ਮਿਥਿਹਾਸਿਕ ਪਾਤਰ ਵੀ ਜੋਡ਼ੇ ਗਏ ਹਨ, ਜਿਹਨਾਂ ਨੂੰ ਲੇਖਕ ਦੁਆਰਾ ਆਪਣੇ ਨਿੱਜੀ ਅਨੁਭਵ ਨਾਲ ਜੋਡ਼ਿਆ ਗਿਆ ਹੈ। ਗੋਵਰਧਨ ਗੱਬੀ ਜੀ ਅਨੁਸਾਰ ਅਸਲ ਵਿੱਚ ਜਿੰਦਗੀ ਪਿਆਰ ਦਾ ਹੀ ਇੱਕ ਤਾਣਾ ਬਾਣਾ ਹੈ ਅਤੇ ਇਹੀ ਤਾਣਾ ਬਾਣਾ ਮਨੁੱਖੀ ਜਿੰਦਗੀ ਨੂੰ ਚਲਾਉਣ ਵਿੱਚ ਸਹਾਇਕ ਹੁੰਦਾ ਹੈ।

ਹਵਾਲੇ

ਫਰਮਾ:ਹਵਾਲੇ

ਬਾਹਰੀ ਕਡ਼ੀਆਂ