ਤਨੂੰਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਤਨੂੰਲੀ ਹੁਸ਼ਿਆਰਪੁਰ-ਫਗਵਾੜਾ ਸੜਕ ਉੱਤੇ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ 7 ਹਾੜ 1691 ਬਿਕਰਮੀ (1634 ਈ.) ਨੂੰ ਕਰਤਾਰਪੁਰ ਵਿੱਚ ਮੁਗਲਾਂ ਨਾਲ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਸ ਨਗਰ ਵਿੱਖੇ ਰੁਕੇ ਸਨ। ਬਾਬਾ ਮਹਾਰਾਜ ਸਿੰਘ ਨੇ ਜ਼ੁਲਮ ਵਿਰੁੱਧ ਦੁਆਬੇ ਦੀਆਂ ਸੰਗਤਾਂ ਨੂੰ ਲਾਮਬੰਦ ਕੀਤਾ। ਅੰਗਰੇਜ਼ ਹਕੂਮਤ ਵਿਰੁੱਧ 30 ਦਸੰਬਰ 1850 ਦਾ ਦਿਨ ਸਮੁੱਚੇ ਪੰਜਾਬ ਵਿੱਚ ਗ਼ਦਰ ਮਚਾਉਣ ਲਈ ਮੁਕੱਰਰ ਕੀਤਾ ਗਿਆ ਸੀ। 28 ਦਸੰਬਰ 1850 ਨੂੰ ਡਰੋਲੀ ਦੀ ਝਿੜੀ ਵਿੱਚੋਂ ਮੁਖ਼ਬਰੀ ਕਾਰਨ ਉਨ੍ਹਾਂ ਨੂੰ ਕੈਦ ਕਰ ਲਿਆ ਸੀ। ਆਪ ਨੇ 5 ਮਈ 1856 ਨੂੰ ਸਰੀਰ ਤਿਆਗ ਦਿੱਤਾ। ਪਿੰਡ ਦੀ ਅਬਾਦੀ 1700 ਦੇ ਕਰੀਬ ਹੈ। ਪਿੰਡ ਵਿੱਚ ਸੰਘਾ, ਗਿੱਲ, ਜੌਹਲ ਅਤੇ ਅਟਵਾਲ ਗੋਤ ਨਾਲ ਸਬੰਧਤ ਲੋਕ ਰਹਿੰਦੇ ਹਨ।

ਧਾਰਮਿਕ ਸਥਾਨ

ਗੁਰਦੁਆਰਾ ਸ਼ਹੀਦ ਸਿੰਘਾਂ, ਗੁਰਦੁਆਰਾ ਧਰਮਸ਼ਾਲਾ, ਡੇਰਾ ਤਪੋਵਣ ਸਾਹਿਬ, ਗੁਰਦੁਆਰਾ ਰਵਿਦਾਸ ਸਭਾ, ਡੇਰਾ ਸਹਿਜਮਤਾ, ਬਾਵੇ ਦੀ ਕੁਟੀਆ ਅਤੇ ਇੱਕ ਮੰਦਰ ਹੈ।

ਸਹੂਲਤਾਂ

ਪਿੰਡ ਵਿੱਚ ਸਰਕਾਰੀ ਮਿਡਲ ਤੇ ਸਰਕਾਰੀ ਪ੍ਰਾਇਮਰੀ ਸਕੂਲ, ਆਂਗਨਵਾੜੀ ਸੈਂਟਰ, ਸਰਕਾਰੀ ਬੈਂਕ, ਡਿਸਪੈਂਸਰੀ, ਮਹਿਲਾ ਮੰਡਲ, ਸ਼ਹੀਦ ਬਾਬਾ ਨਾਨਕ ਸਿੰਘ ਖੇਡ ਕਲੱਬ ਦੀਆਂ ਸਹੂਲਤਾ ਹਨ।

ਹਵਾਲੇ