ਤਨੀਸ਼ਾ ਮੁਖਰਜੀ

ਭਾਰਤਪੀਡੀਆ ਤੋਂ
Jump to navigation Jump to search

ਤਨੀਸ਼ਾ ਮੁਖਰਜੀ (3 ਮਾਰਚ 1978 ਨੂੰ ਜਨਮ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ 'ਤੇ ਬਾਲੀਵੁੱਡ ਵਿੱਚ ਕੰਮ ਕਰਦੀ ਹੈ ਅਤੇ ਕੁਝ ਮਰਾਠੀ, ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਵੀ ਉਸਨੇ ਅਭਿਨੈ ਕੀਤਾ ਹੈ। ਉਹ ਫਿਲਮ ਨਿਰਮਾਤਾ ਸ਼ੋਮੂ ਮੁਖਰਜੀ ਅਤੇ ਅਭਿਨੇਤਰੀ ਤਨੁਜਾ ਸਮਰਥ ਦੀ ਧੀ ਹੈ ਅਤੇ ਅਭਿਨੇਤਰੀ ਕਾਜੋਲ ਦੀ ਛੋਟੀ ਭੈਣ ਹੈ। ਉਸਨੇ 2003 ਵਿੱਚ ਹਿੰਦੀ ਫ਼ਿਲਮ 'ਸ਼ਸ਼ਸ਼ ...' ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਰਾਮ ਗੋਪਾਲ ਵਰਮਾ ਦੇ ਸਰਕਾਰ ਨਾਲ ਪਹਿਲੀ ਵਾਰ ਹਿੱਟ ਕੀਤਾ ਜਿਸ ਵਿੱਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ।[1] ਉਹ 2013 ਵਿਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿਚ ਭਾਗੀਦਾਰ ਬਣ ਚੁੱਕੀ ਹੈ।

ਟੈਲੀਵਿਜਨ

ਉਹ 2013 ਵਿੱਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿੱਚ ਭਾਗ ਲ਼ੈ ਚੁੱਕੀ ਹੈ ਅਤੇ ਉਹ ਫਸਟ ਰਨਰ ਅਪ ਰਹੀ ਸੀ।[2][3] ਉਹ ਗੈਂਗਸ ਆਫ਼ ਹਸੀਪੁਰ ਵਿੱਚ ਇਕ ਜੱਜ ਵਜੋਂ ਸ਼ਾਮਿਲ ਰਹੀ ਹੈ।[1] 2016 ਵਿੱਚ ਤਨੀਸ਼ਾ ਨੇ ਫੀਅਰ ਫੈਕਟਰ ਵਿੱਚ ਹਿੱਸਾ ਲਿਆ ਸੀ।

ਕੈਰੀਅਰ

ਫ਼ਿਲਮ ਦੀ ਸ਼ੁਰੂਆਤ

ਤਨੀਸ਼ਾ ਨੇ ਬਾਲੀਵੁੱਡ ਵਿੱਚ ਆਪਣਾ ਪਹਿਲਾ ਬਰੇਕ ਫਿਲਮ ਸੱਸਸ਼ਸ਼… 'ਚ ਕਰਨ ਨਾਥ ਨਾਲ ਮਿਲਿਆ। ਵਿਨੈ ਰਾਏ ਦੇ ਉਲਟ ਉਸ ਦੀ ਤਾਮਿਲ ਫਿਲਮ, ਉਨਾਲੇ ਉਨਾਲੇ ਬਾਕਸ ਆਫਿਸ 'ਤੇ ਸਫਲ ਰਹੀ ਅਤੇ ਉਸ ਨੂੰ ਸਰਬੋਤਮ ਡੈਬਿਊ ਅਭਿਨੇਤਰੀ ਦੇ ਵਿਜੇ ਅਵਾਰਡ ਵਿੱਚ ਨਾਮਜ਼ਦਗੀ ਮਿਲੀ। 2005 ਵਿੱਚ, ਉਸ ਨੇ ਨੀਲ ਐਨ ਨਿੱਕੀ ਵਿੱਚ, ਉਦੈ ਚੋਪੜਾ ਦੇ ਉਲਟ, ਨਿੱਕੀ ਬਖਸ਼ੀ ਉਰਫ ਨਿੱਕੀ ਦਾ ਮੁੱਖ ਕਿਰਦਾਰ ਨਿਭਾਇਆ। ਉਸ ਨੇ] ਪੌਪਕਾਰਨ ਖਾਓ ਮਸਤ ਹੋ ਜਾਓ, ਸਰਕਾਰ, ਟੈਂਗੋ ਚਾਰਲੀ ਅਤੇ ਮੈਨੀ ਮੋਰ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ।

ਬਿੱਗ ਬੌਸ ਅਤੇ ਹੋਰ ਸਫ਼ਲਤਾ

ਉਸ ਨੇ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿੱਗ ਬੌਸ 7' ਵਿੱਚ ਹਿੱਸਾ ਲਿਆ ਸੀ ਅਤੇ ਉਹ ਪਹਿਲੀ ਰਨਰ ਅਪ ਰਹੀ ਸੀ। ਬਾਅਦ ਵਿੱਚ, ਉਸ ਨੂੰ ਸਟੈਂਡ-ਅਪ ਕਾਮੇਡੀ ਸ਼ੋਅ ਗੈਂਗਸ ਆਫ਼ ਹਸੀਪੁਰ ਵਿੱਚ ਜੱਜਾਂ ਵਿੱਚੋਂ ਇੱਕ ਵਜੋਂ ਦੇਖਿਆ ਗਿਆ। ਸਾਲ 2016 ਵਿੱਚ, ਤਨੀਸ਼ਾ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਬਣ ਗਈ।

ਫਿਲਮੋਗਰਾਫੀ

ਸਾਲ ਫਿਲਮ ਰੋਲ ਭਾਸ਼ਾ ਨੋਟਸ
2003 ਸਸ਼ਸ਼ਸ਼ਸ਼... Mahek Gujral Hindi
2004 ਪੋਪਕਾਰਨ ਖਾਓ! ਮਸਤ ਹੋ ਜਾਓ ਤਾਨਿਆ ਹਿੰਦੀ Protagonist
2005 ਨੀਲ ਐਨ ਨਿੱਕੀ ਨਿੱਕਿਤਾ ਬਕਸ਼ੀ ਹਿੰਦੀ Protagonist
2005 ਸਰਕਾਰ (ਫ਼ਿਲਮ) ਅਵੰਤਿਕਾ ਹਿੰਦੀ
2005 ਟੈਂਗੋ ਚਾਰਲੀ ਲੱਛੀ ਨਰਾਇਣ ਹਿੰਦੀ
2007 ਉਨਾਲੇ ਉਨਾਲੇ ਦੀਪਿਕਾ ਤਾਮਿਲ
2008 ਵਨ ਟੂ ਥ੍ਰੀ ਚਾਂਦਨੀ Hindi
ਕਾਂਤਰੀ ਪ੍ਰਿਆ ਤੇਲਗੂ
ਸਰਕਾਰ ਰਾਜ ਆਵੰਤਿਕਾ ਹਿੰਦੀ
2010 ਤੁਮ ਮਿਲੋ ਤੋ ਸਹੀ ਹਿੰਦੀ Cameo appearance
2011 ਬੀ ਕੇਅਰਫੁਲ ਅੰਜਲੀ ਹਿੰਦੀ
2013 ਅੰਤਰ ਮਰਾਠੀ
2016 ਅੰਨਾ (2016 ਫ਼ਿਲਮ) ਸ਼ਿਖਾ ਹਿੰਦੀ

ਟੈਲੀਵਿਜਨ

ਸਾਲ ਸ਼ੋਅ ਰੋਲ ਨੋਟਸ
2013 ਬਿੱਗ ਬੌਸ 7[4][5] ਖ਼ੁਦ ਪਹਿਲੀ ਰਨਰ ਅਪ
2014 ਗੈਂਗਸ ਆਫ਼ ਹਸੀਪੁਰ ਜੱਜ
2016 ਖਤਰੋਂ ਕੇ ਖਿਲਾੜੀ ਮੁਕਾਬਲੇਬਾਜ਼ ਟਾਪ 6
2016 ਬਿੱਗ ਬੌਸ 9 ਖੁਦ ਮਹਿਮਾਨ
2016 ਬਿੱਗ ਬੌਸ 10 ਖ਼ੁਦ ਮਹਿਮਾਨ
2017 ਕਾਮੇਡੀ ਨਾਈਟਸ ਬਚਾਓ ਖੁਦ ਮਹਿਮਾਨ

ਹਵਾਲੇ

ਫਰਮਾ:Reflist

  1. 1.0 1.1 "'Gangs of Haseepur' has something for all: Mandira Bedi". IBNLive.
  2. "Tanisha Mukherjee becomes the first runner up in Bigg Boss 7". IBN. Retrieved 30 December 2013.
  3. "Tanishaa Mukerji's candid confessions — The Times of India".
  4. "'Bigg Boss 7' complete list of contestants". Indian Express. 15 September 2013. Retrieved 2013-09-15.
  5. "Expected Bigg Boss 7 contestant list revealed!". The Times of India. 15 September 2013. Retrieved 2013-09-15.