ਤਟਵਰਤੀ ਆਂਧਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

2 ਜੂਨ 2014 ਨੂੰ ਨਵੇਂ ਆਂਧਰਾ ਪ੍ਰਦੇਸ਼ ਦੇ ਗਠਨ ਦੇ ਸਮੇਂ ਤਟਵਰਤੀ ਆਂਧਰਾ ਪ੍ਰਦੇਸ਼।
ਵਿਸ਼ਾਖਾਪਟਨਮ ਜ਼ਿਲ੍ਹੇ ਦੇ ਪੇਡਿਪਲੇਮ ਪਿੰਡ ਵਿੱਚ ਸ਼ਾਮ ਦਾ ਸੁੰਦਰ ਦ੍ਰਿਸ਼।

ਤਟਵਰਤੀ ਆਂਧਰਾ (ਤੇਲੁਗੂ: తీర ఆంధ్ర ਤੀਰਾ ਆਂਧਰਾ), ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਦਾ ਇੱਕ ਖੇਤਰ ਹੈ। ਇਹ ਖੇਤਰ 1953 ਤੋਂ ਪਹਿਲਾਂ ਮਦਰਾਜ ਰਾਜ ਦਾ ਹਿੱਸਾ ਸੀ ਅਤੇ ਇਹ ਆਂਧਰ ਰਾਸ਼ਟਰ ਦਾ ਹਿੱਸਾ 1953 ਤੋਂ 1956 ਤੱਕ ਸੀ। 2011 ਦੀ ਜਨਗਣਨਾ ਦੇ ਮੁਤਾਬਿਕ ਇਸਦਾ ਖੇਤਰ 95,442 ਵਰਗ ਕਿਲੋਮੀਟਰ (36,850 ਵਰਗ ਮੀਲ) ਹੈ ਜਿਹੜਾ ਕੁੱਲ ਰਾਜ ਦੇ ਹਿੱਸੇ ਦਾ 57.99% ਹੈ ਅਤੇ ਇਸਦੀ ਅਬਾਦੀ 34,193,868 ਦੀ ਹੈ ਜਿਹੜੀ ਆਂਧਰਾ ਪ੍ਰਦੇਸ਼ ਦੀ ਕੁੱਲ ਅਬਾਦੀ ਦਾ 69.20% ਹਿੱਸਾ ਬਣਦਾ ਹੈ। ਇਸ ਖੇਤਰ ਵਿੱਚ ਪੂਰਬੀ ਘਾਟ ਅਤੇ ਬੰਗਾਲ ਦੀ ਖਾੜੀ ਦੇ ਵਿੱਚ ਤਟਵਰਤੀ ਜ਼ਿਲ੍ਹਿਆਂ, ਉੜੀਸਾ ਦੇ ਨਾਲ ਉੱਤਰੀ ਸੀਮਾ ਤੋਂ ਲੈ ਕੇ ਕ੍ਰਿਸ਼ਨਾ ਨਦੀ ਦੇ ਡੈਲਟੇ ਦਾ ਦੱਖਣ ਵੀ ਸ਼ਾਮਿਲ ਹੈ।

ਗੋਦਾਵਰੀ ਅਤੇ ਕ੍ਰਿਸ਼ਨਾ ਨਦੀਆਂ ਦੇ ਡੈਲਟੇ ਦੇ ਕਾਰਨ ਤਟਵਰੀ ਆਂਧਰ ਕਿਸਾਨੀ ਜ਼ਮੀਨ ਹੈ। ਤਟਵਰਤੀ ਆਂਧਰ ਦੀ ਖੁਸ਼ਹਾਲੀ ਨੂੰ ਇਸਦੀ ਕਿਰਸਾਨੀ ਜ਼ਮੀਨ ਅਤੇ ਇਹਨਾਂ ਦੋ ਨਦੀਆਂ ਦੇ ਪਾਣੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਝੋਨੇ ਦੇ ਖੇਤਾਂ ਵਿੱਚ ਉਗਾਏ ਜਾਣ ਵਾਲੇ ਚੌਲ ਇੱਥੋਂ ਦੀ ਮੁੱਖ ਫ਼ਸਲ ਹੈ। ਇਸ ਤੋਂ ਇਲਾਵਾ ਦਾਲਾਂ ਅਤੇ ਨਾਰੀਅਲ ਵੀ ਮਹੱਤਵਪੂਰਨ ਹਨ। ਇਸ ਖੇਤਰ ਵਿੱਚ ਮੱਛੀ ਫੜਨ ਦਾ ਉਦਯੋਗ ਵੀ ਮਹੱਤਵਪੂਰਨ ਹੈ।

ਇਤਿਹਾਸ

ਮੌਰੀਆ ਵੰਸ਼ ਦੇ ਸ਼ਾਸਨਕਾਲ ਦੇ ਦੌਰਾਨ ਆਂਧਰਾ ਰਾਜ ਰਾਜਨੀਤਿਕ ਸੱਤਾ ਵਿੱਚ ਉਭਰਿਆ ਸੀ। ਮੇਗਾਸਥੀਨਸ ਨੇ ਜ਼ਿਕਰ ਕੀਤਾ ਕਿ ਆਂਧਰ ਮਸੀਹੇ ਦੇ ਸਮੇਂ ਵਿੱਚ ਸਤਵਹਿਨ ਦਾ ਇੱਕ ਖੁਸ਼ਹਾਲ ਸਾਮਰਾਜ ਸੀ। ਤਟਵਰਤੀ ਆਂਧਰਾਂ ਵਿੱਚ ਵੀ 7ਵੀਂ ਸ਼ਤਾਬਦੀ ਅਤੇ 10ਵੀਂ ਸ਼ਤਾਬਦੀ ਦੀ ਅਰਸੇ ਦੇ ਵਿੱਚ ਪ੍ਰਸਿੱਧ ਚਾਲੂਕਿਆਂ ਦੁਆਰਾ ਸ਼ਾਸਨ ਕੀਤਾ ਗਿਆ ਸੀ। ਇਸ ਅਰਸੇ ਪਿੱਛੋਂ ਚੋਲ, ਕਾਕਤੀ ਅਤੇ ਵਿਜੈਨਗਰ ਸਾਮਰਾਜ ਜਿਹੇ ਕਈ ਹੋਰ ਰਾਜਵੰਸ਼ਾਂ ਦੇ ਸ਼ਾਸਨਕਾਲ ਦਾ ਸ਼ਾਸਨ ਹੋਇਆ ਸੀ।

11ਵੀਂ ਸ਼ਤਾਬਦੀ ਦੇ ਸ਼ਿਲਾਲੇਖਾਂ ਦੇ ਅਨੁਸਾਰ, ਤਟਵਰਤੀ ਆਂਧਰ ਮਹਿੰਦਰਗਿਰੀ ਪਹਾੜਾਂ (ਉੱਤਰ-ਪੂਰਬੀ ਹੱਦ ਵਿੱਚ ਉੜੀਸੇ ਦੇ ਗਜਪਤੀ ਜ਼ਿਲ੍ਹੇ ਦੇ ਨਾਲ), ਕਾਲਾਹਸਤੀ ਮੰਦਰ (ਨੇਲੌਰ ਜ਼ਿਲ੍ਹੇ ਦੀ ਹੱਦ ਦੇ ਕੋਲ ਚਿਤੂਰ ਜ਼ਿਲ੍ਹੇ ਵਿੱਚ), ਸ਼੍ਰੀਸ਼ੈਲਮ ਮੰਦਰ ਨਾਲ ਘਿਰਿਆ ਹੋਇਆ ਹੈ। ਮਹਿਬੂਬਨਗਰ ਜ਼ਿਲ੍ਹਾ ਅਤੇ ਪ੍ਰਕਾਸ਼ਮ ਜ਼ਿਲ੍ਹਾ ਵੀ ਇਸ ਖੇਤਰ ਵਿੱਚ ਆਉਂਦੇ ਹਨ।[1]

ਉੜੀਸਾ ਦੇ ਗਜਪਤੀ ਅਤੇ ਗੰਜਾਮ ਜ਼ਿਲ੍ਹਿਆਂ ਨੂੰ 1752 ਦੇ ਆਸਪਾਸ ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ ਗਿਆ ਸੀ। ਪਿੱਛੋਂ ਇਸਨੂੰ ਫ਼ਰਾਂਸੀਸੀਆਂ ਦੁਆਰਾ ਅੰਗਰੇਜ਼ਾਂ ਨੂੰ ਦੇ ਦਿੱਤਾ ਗਿਆ ਸੀ। ਨੇਲੌਰ, ਜਿਹੜਾ ਕਿ ਓਂਗੋਲ ਤਾਲੁਕ ਤੱਕ ਫੈਲਿਆ ਹੋਇਆ ਹੈ, ਨੂੰ ਪਿੱਛੋਂ ਇੱਕ ਐਕਟ ਦੇ ਤਹਿਤ ਆਰਕਾਟ ਦੇ ਨਵਾਬ ਤੋਂ ਪ੍ਰਾਪਤ ਕੀਤਾ ਗਿਆ ਸੀ। ਮਗਰੋਂ ਨੇਲੌਰ ਅਤੇ ਚਿਤੂਰ ਵਿੱਚ ਕੁਝ ਹਿੱਸੇ ਵੈਂਕਟਗਿਰੀ ਰਾਜਾਂ ਦੇ ਹੱਥਾਂ ਵਿੱਚ ਸਨ। ਅੰਗਰੇਜ਼ਾਂ ਨੇ 1802 ਵਿੱਚ ਵੈਂਕਟਗਿਰੀ ਦੇ ਰਾਜੇ ਨੇ ਨਾਲ ਉਹਨਾਂ ਖੇਤਰਾਂ ਵਿੱਚ ਸੱਤਾ ਦਾ ਦਾਅਵਾ ਕਰਨ ਦੇ ਲਈ ਵਿਵਸਥਾ ਵੀ ਕਰ ਲਈ ਸੀ। ਆਂਧਰਾ ਸਰਕਾਰ ਅਤੇ ਰਾਇਲਸੀਮਾ ਦੇ ਜ਼ਿਲ੍ਹਿਆਂ ਨੂੰ ਨਿਜ਼ਾਮ ਨੇ ਅੰਗਰੇਜ਼ਾਂ ਦੇ ਸਪੁਰਦ ਕੀਤਾ ਸੀ, ਜਿਹੜਾ ਕਿ ਮਦਰਾਸ ਪ੍ਰੈਸੀਡੈਂਸੀ ਦਾ ਹਿੱਸਾ ਬਣ ਗਿਆ ਸੀ।[2]

ਹਵਾਲੇ

ਫਰਮਾ:ਹਵਾਲੇ