ਡੀਡੀਹਾਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਡੀਡੀਹਾਟ ਭਾਰਤ ਦੇ ਉਤਰਾਖੰਡ ਰਾਜ ਦਾ ਇੱਕ ਨਗਰ ਅਤੇ ਪ੍ਰਸ੍ਤਾਵਿਤ ਜ਼ਿਲ੍ਹਾ ਹੈ। ਇਬ ਰਾਜ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਥਿਤ ਹੈ, ਅਤੇ ਜ਼ਿਲ੍ਹੇ ਦੀ 11 ਤਹਿਸੀਲਾਂ ਤੋਂ ਇੱਕ ਹੈ।[1] 2011 ਦੀ ਜਨਗਣਨਾ ਅਨੁਸਾਰ 6,522 ਦੀ ਆਬਾਦੀ ਨਾਲ ਡੀਡੀਹਾਟ ਉਤਰਾਖੰਡ ਦੀ ਰਾਜਧਾਨੀ, ਦੇਹਰਾਦੂਨ ਤੋਂ 520 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਦੇ ਰਸਤੇ ਤੇ ਪੈਂਦਾ ਹੈ।[2]

ਵਿਅੰਪਰਾਗਤ

ਡੀਡੀਹਾਟ ਨਾਂ ਦੋ ਕੁਮਾਊਂਨੀ ਸ਼ਬਦਾਂ, "ਡਾਂਡੀ" ਅਤੇ "ਹਾਟ" ਦੁਆਰਾ ਬਣਾਇਆ ਗਿਆ ਹੈ, ਜਿਸਦਾ ਮਤਲਬ ਕ੍ਰਮਵਾਰ ਪਹਾੜੀ ਅਤੇ ਬਾਜ਼ਾਰ ਹੈ। ਡੀਡੀਹਾਟ ਸ਼ਹਿਰ ਕਦੇ ਇੱਕ ਪਹਾੜੀ ਦੇ ਉਪਰ ਬਸਿਆ ਬਾਜ਼ਾਰ ਹੋਣ ਲਈ ਵਰਤਿਆ ਜਾਂਦਾ ਹੈ, ਜਿਸਦੇ ਕਾਰਨ ਇਸ ਨੂੰ ਇਹ ਨਾਮ ਮਿਲਿਆ।

ਇਤਿਹਾਸ

ਮੌਜੂਦਾ ਡੀਡੀਹਾਟ ਨਗਰ ਇਤਿਹਾਸਿਕ ਸੀਰਾ ਰਾਜ ਦੀ ਰਾਜਧਾਨੀ, ਸਿਰਕੋਤ ਦੇ ਨੇੜੇ ਸਥਿਤ ਹੈ। ਡੀਡੀਹਾਟ ਨਗਰ ਦੇ ਪੱਛਮ ਵਿੱਚ ਡਿਗਤਾੜ ਦੇ ਕੋਲ ਇੱਕ ਪਹਾੜ ਚੋਟੀ ਤੇ ਸਿਰਕੋਤ ਕੀਲਾ ਹੈ, ਜੋ ਸੀਰਾ ਦੇ ਮੱਲ ਰਾਜਾਂ ਦੀ ਰਾਜਧਾਨੀ ਸੀ। ਰਾਜਾ ਹਰਿ ਮੱਲ ਦੇ ਸਮੇਂ ਤੋਂ ਇਹ ਖੇਤਰ ਨੇਪਾਲ ਦੇ ਡੌਟੀ ਸਾਮਰਾਜ ਦੇ ਅਧੀਨ ਸੀ। 1581 ਈਸ਼ ਵਿੱਚ ਅਲਮੋੜਾ ਦੇ ਰਾਜਕ ਰੁਦਰ ਚੰਦ ਨੇ ਮੱਲ ਰਾਜਿਆਂ ਨੂੰ ਹਰਾ ਦਿੱਤਾ ਅਤੇ ਇਸ ਇਲਾਕੇ ਉੱਤੇ ਕਬਜ਼ਾ ਕਰ ਲਿਆ।[3] ਅਜੇ ਵੀ ਪ੍ਰਾਚੀਨ ਕਿਲੇ ਅਤੇ ਮੰਦਰਾਂ ਦੇ ਕੁਝ ਨਿਵਾਸ ਡੀਡੀਹਾਟ ਵਿੱਚ ਮੌਜੂਦ ਹਨ।

ਭੂਗੋਲ

ਡੀਡੀਹਾਟ ਸ਼ਹਿਰ ਭਾਰਤ ਦੇ ਉਤਰਾਖੰਡ ਰਾਜ ਦੇ ਪਿਥੌਰਾਗੜ੍ਹ ਜ਼ਿਲੇ ਵਿੱਚ ਸਮੁੰਦਰ ਦੇ ਪੱਧਰ ਤੋਂ 1,725 ਮੀਟਰ (5,659 ਫੁੱਟ) ਦੀ ਉਚਾਈ 'ਤੇ ਸਥਿਤ ਹੈ। ਇਹ ਜ਼ਿਲ੍ਹੇ ਦੇ ਮੁੱਖ ਦਫਤਰ, ਪਿਥੌਰਾਗੜ੍ਹ ਤੋਂ 54 ਕਿਲੋਮੀਟਰ (34 ਮੀਲ) ਦੂਰ ਹੈ।[4] ਸ਼ਹਿਰ 4 ਵਰਗ ਕਿਲੋਮੀਟਰ (1.5 ਵਰਗ ਮੀਲ) ਦੇ ਖੇਤਰ ਵਿੱਚ ਫੈਲਾ ਹੈ। ਭਾਰਤੀ ਮਾਨਕ ਬਿਊਰੋ ਦੇ ਅਨੁਸਾਰ, ਇਹ ਸ਼ਹਿਰ ਸੀਸਮਿਕ ਜ਼ੋਨ 5 ਦੇ ਅਧੀਨ ਆਉਂਦਾ ਹੈ।[5][6] ਡੈਡੀਹਾਟ ਵਿੱਚ 2 ਵਾਰੀ ਫਲੈਸ਼ ਫਲੱਡ ਆਏ ਹਨ; 20 ਜੁਲਾਈ 2003 ਅਤੇ 13 ਅਗਸਤ 2007 ਨੂੰ।[7]ਫਰਮਾ:Rp[8]

ਜਨਸੰਖਿਆ

2011 ਦੇ ਸੇਨਸਸ ਦੇ ਅਨੁਸਾਰ, ਡੀਡੀਹਾਟ ਸ਼ਹਿਰ ਦੀ ਅਬਾਦੀ 6,522 ਹੈ।[9]ਫਰਮਾ:Rp ਡੀਡੀਹਾਟ ਦੀ ਸਾਖਰਤਾ ਦਰ 91.03% ਹੈ; 95.20% ਮਰਦ ਅਤੇ 86.44% ਔਰਤਾਂ ਪੜ੍ਹੀਆਂ ਜਾਂਦੀਆਂ ਹਨ। 2011 ਵਿੱਚ ਡੀਡੀਹਾਟ ਦਾ ਲਿੰਗ ਅਨੁਪਾਤ ਪ੍ਰਤੀ 889 ਔਰਤਾਂ ਪ੍ਰਤੀ 1000 ਮਰਦ ਸੀ। ਡੀਡੀਹਾਟ ਦੇ ਲਗਭਗ ਸਾਰੇ ਨਿਵਾਸੀ ਮੂਲ ਕੂਮਾਊਂਨੀ ਹਨ। ਜਨਸੰਖਿਆ ਦਾ ਲਗਭਗ 20.55% ਹਿੱਸਾ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ, ਇਹ ਸ਼ਹਿਰ 649 ਲੋਕਾਂ ਦਾ ਘਰ ਹੈ, ਜੋ ਅਨੁਸੂਚਿਤ ਕਬੀਲੇ ਦੇ ਹਨ। ਡੀਡੀਹਾਟ 'ਰਾਜਿ' ਨਾਮ ਦੇ ਅਨੁਸੂਚਿਤ ਕਬੀਲੇ ਦਾ ਜੱਦੀ ਸਥਾਨ ਹੈ।[10]ਫਰਮਾ:Rp ਲਗਭਗ 1,400 ਲੋਕ ਸ਼ਹਿਰ ਦੇ ਅੰਦਰ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਹਨ। 2001 ਵਿੱਚ ਸ਼ਹਿਰ ਦੀ ਆਬਾਦੀ 4805,[11] ਅਤੇ 1991 ਵਿੱਚ 3514 ਸੀ।[12]

ਸਿੱਖਿਆ

2001 ਵਿੱਚ ਡੀਡੀਹਾਟ ਦੀ ਸਾਖਰਤਾ ਦਰ 79% ਸੀ ਜੋ 2011 ਵਿੱਚ ਵਧ ਕੇ 91.03% ਹੋ ਗਈ. 2011 ਤਕ, ਪੁਰਸ਼ ਅਤੇ ਇਸਤਰੀਆਂ ਵਿੱਚ ਸਾਖਰਤਾ ਦਰ ਕ੍ਰਮਵਾਰ 95.20 ਅਤੇ 86.44 ਪ੍ਰਤੀਸ਼ਤ ਸੀ. ਡੀਡੀਹਾਟ ਦੇ ਸਕੂਲ ਮਿਊਂਸੀਪਲ ਕਾਰਪੋਰੇਸ਼ਨ ਦੁਆਰਾ ਜਾਂ ਨਿੱਜੀ ਤੌਰ 'ਤੇ ਸੰਸਥਾਵਾਂ, ਟਰੱਸਟ ਅਤੇ ਕਾਰਪੋਰੇਸ਼ਨਾਂ ਦੁਆਰਾ ਚਲਾਏ ਜਾਂਦੇ ਹਨ। ਜ਼ਿਆਦਾਤਰ ਸਕੂਲ ਉਤਰਾਖੰਡ ਬੋਰਡ ਆਫ਼ ਸਕੂਲ ਐਜੂਕੇਸ਼ਨ ਨਾਲ ਸਬੰਧਿਤ ਹਨ, ਭਾਵੇਂ ਕਿ ਕੁਝ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼, ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਨਾਲ ਵੀ ਸਬੰਧਿਤ ਹਨ.

ਹਵਾਲੇ

ਫਰਮਾ:ਹਵਾਲੇ

  1. Indusnettechnologies, Goutam Pal, Dipak K S, SWD. "District Profile: District of Pithoragarh, Uttarakhand, India". pithoragarh.nic.in. Retrieved 18 October 2016.
  2. ਫਰਮਾ:Cite book
  3. ਫਰਮਾ:Cite book
  4. ਫਰਮਾ:Cite book
  5. ਫਰਮਾ:Cite book
  6. "Complete sdmap, Uttarakhand" (PDF). Retrieved 26 October 2016.
  7. "NIDM, Uttarakhand - National Disaster Risk Reduction Portal" (PDF). Retrieved 26 October 2016.
  8. SEOC Data, 2011. State Emergency Operation Centre, Disaster Management and Mitigation Centre, Govt. of Uttarakhand
  9. ਫਰਮਾ:Cite book
  10. ਫਰਮਾ:Cite book
  11. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
  12. "Didihat (Pithoragarh, Uttarakhand, India) - Population Statistics and Location in Maps and Charts". www.citypopulation.de. Retrieved 24 October 2016.