ਡਾ. ਹਿੰਮਤ ਸਿੰਘ ਸੋਢੀ

ਭਾਰਤਪੀਡੀਆ ਤੋਂ
Jump to navigation Jump to search

ਡਾ. ਹਿੰਮਤ ਸਿੰਘ ਸੋਢੀ ਹਰਿਆਣੇ ਵਿੱਚ ਰਹਿਣ ਵਾਲੇ ਪੰਜਾਬੀ ਲੇਖਕ ਹਨ।ਡਾ.ਹਿੰਮਤ ਸਿੰਘ ਸੋਢੀ ਦਾ ਜਨਮ 7 ਮਾਰਚ 1927 ਨੂੰ ਹੋਇਆ। ਹਿੰਮਤ ਸਿੰਘ ਸੋਢੀ ਨੇ ਐਮ.ਏ.ਅੰਗਰੇਜੀ ਤੇ ਪੰਜਾਬੀ ਦੀ ਵਿੱਦਿਆ ਹਾਸਲ ਕੀਤੀ ਹੈ।ਹਿੰਮਤ ਸਿੰਘ ਸੋਢੀ ਜੀ.ਐਮ.ਐਨ. ਕਾਲਜ ਅੰਬਾਲਾ ਕੈਂਟ ਤੋਂ ਪੰਜਾਬੀ ਪ੍ਰਾਧਿਆਪਕ ਵਜੋਂ ਸੇਵਾ ਮੁਕਤ ਹੋਏ ਹਨ।ਹਿੰਮਤ ਸਿੰਘ ਸੋਢੀ ਨੇ ਕਵਿਤਾ,ਕਹਾਣੀ,ਵਾਰਤਕ ਤੇ ਆਲੋਚਨਾ ਦੇ ਖੇਤਰ ਵਿੱਚ ਪੁਸਤਕਾਂ ਦੀ ਰਚਨਾ ਕੀਤੀ ਹੈ।ਲੇਖਕ ਨੂੰ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨ ਪ੍ਰਾਪਤ ਹੈ।ਲੇਖਕ ਨੂੰ ਭਾਸ਼ਾ ਵਿਭਾਗ,ਪੰਜਾਬ ਵੱਲੋਂ 1994 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਕੀਤਾ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ 'ਭਾਈ ਸੰਤੋਖ ਸਿੰਘ' ਪੁਰਸਕਾਰ ਨਾਲ ਸਨਮਾਨਿਤ ਕੀਤਾ।

ਰਚਨਾਵਾਂ

  1. ਗਿਣਤੀ ਮਿਣਤੀ
  2. ਕੁਝ ਆਰ ਦੀਆਂ ਕੁਝ ਪਾਰ ਦੀਆਂ
  3. ਅਗਮ ਨਿਗਮ (ਕਾਵਿ ਸੰਗ੍ਰਹਿ)
  4. ਗੁਰੂ ਅਮਰਦਾਸ
  5. ਗੁਲਾਮ ਫਰੀਦ
  6. .ਸੋਹਣ ਸਿੰਘ ਜੋਸ਼
  7. ਬੈਠਾ ਸੋਢੀ ਪਾਤਸ਼ਾਹ(ਜੀਵਨੀਆਂ)
  8. ਗੁਰਬਖਸ਼ ਸਿੰਘ ਇੱਕ ਅਧਿਐਨ
  9. ਬੰਧਨ ਤੇ ਮੁਕਤੀ(ਆਲੋਚਨਾ ਸੰਗ੍ਰਹਿ)
  10. ਤੋਤੇ (ਕਹਾਣੀਆਂ)

[1]

ਹਵਾਲੇ

ਫਰਮਾ:ਹਵਾਲੇ

  1. ਪੁਸਤਕ -ਪਰਿੰਦੇ ਕਲਪਨਾ ਦੇ ਦੇਸ ਦੇ,ਸੰਪਾਦਕ- ਡਾ.ਪਾਲ ਕੌਰ,ਪ੍ਰਕਾਸ਼ਕ - ਹਰਿਆਣਾ ਪੰਜਾਬੀ ਸਾਹਿਤ ਅਕਾਦਮੀ,ਸੰਨ -2005,ਪੰਨਾ ਨੰਬਰ- 160-161