ਡਾ. ਜੋਗਿੰਦਰ ਸਿੰਘ ਕੈਰੋਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਡਾ. ਜੋਗਿੰਦਰ ਸਿੰਘ ਕੈਰੋਂ (ਜਨਮ 12 ਅਪਰੈਲ 1941) ਪੰਜਾਬੀ ਲੋਕ-ਕਹਾਣੀਆਂ ਅਤੇ ਲੋਕਧਾਰਾ ਦੀ ਖੋਜੀ ਬਿਰਤੀ ਵਾਲਾ ਇੱਕ ਗਲਪਕਾਰ ਹੈ।[1]

ਜੀਵਨ

ਜਨਮ ਤੇ ਮਾਤਾ-ਪਿਤਾ

ਡਾ. ਜੋਗਿੰਦਰ ਸਿੰਘ ਕੈਰੋਂ ਦਾ ਜਨਮ ਬਾਰ ਦੇ ਇਲਾਕੇ ਵਿੱਚ ਟੋਭਾ ਟੇਕ ਸਿੰਘ ਦੇ ਨਜ਼ਦੀਕ 359 ਚੱਕ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ 12 ਅਪਰੈਲ (6 ਫੱਗਣ) 1941 ਨੂੰ ਸ੍ਰ. ਸੰਤੋਖ ਸਿੰਘ ਘਰ ਮਾਤਾ ਸ੍ਰੀ ਹਰਬੰਸ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦਾ ਜੱਦੀ ਪੁਸ਼ਤੀ ਪਿੰਡ ਗੁਨੋਵਾਲਾ ਨੇੜੇ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਹੈ।

ਵਿੱਦਿਆ

ਡਾ. ਜੋਗਿੰਦਰ ਸਿੰਘ ਕੈਰੋਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਆਪਣੇ ਪਿੰਡ ਸਕੂਲ ਵਿੱਚੋਂ ਹਾਸਲ ਕੀਤੀ। ਇਸ ਤੋਂ ਬਾਅਦ ਨਾਲ ਦੇ ਪਿੰਡ ਗਗੋਮਾਡਲ ਦੇ ਮਿਡਲ ਸਕੂਲ ਤੋਂ ਅੱਠਵੀਂ ਪਾਸ ਕਰ ਕੇ 1957 ਵਿੱਚ ਆਪਣੀ ਭੂਆ ਕੋਲ ਪਿੰਡ ਕੈਰੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹਾਇਰ ਸੈਕੰਡਰੀ ਤੱਕ ਵਿੱਦਿਆ ਹਾਸਿਲ ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਕਰਨ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕਰ ਕੇ 1979 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੋਕਧਾਰਾ ਦੇ ਖੇਤਰ ਵਿੱਚ ਪੀ.ਐਚ.ਡੀ. ਦੀ ਡਿਗਰੀ ਹਾਸਿਲ ਕੀਤੀ। 1984 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਲੈਕਚਰਾਰ ਵਜੋਂ ਨਿਯੁਕਤ ਹੋ ਗਏ।

ਰਚਨਾਵਾਂ

ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਹਾਣੀ, ਨਾਵਲ, ਜੀਵਨੀ ਅਤੇ ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਰਚਨਾਵਾਂ ਰਚੀਆਂ। ਲੇਖਕ ਨੇ 5 ਨਾਵਲ, 2 ਕਹਾਣੀ ਸੰਗ੍ਰਹਿ, 4 ਜੀਵਨੀਆਂ ਅਤੇ 7 ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਪੁਸਤਕਾਂ ਦੀ ਰਚਨਾ ਕੀਤੀ।

ਕਹਾਣੀ ਸੰਗ੍ਰਹਿ

  • ਆਖਰੀ ਲੜਾਈ ਦਾ ਨਾਇਕ
  • ਕਾਕਰੋਚਾਂ 'ਚ ਘਿਰਿਆਂ ਆਦਮੀ

ਨਾਵਲ

  • ਨਾਦ-ਬਿੰਦ
  • ਸਭਨਾਂ ਜਿੱਤੀਆਂ ਬਾਜ਼ੀਆਂ
  • ਰੋਜ਼ਾ-ਮੇਅ
  • ਨੀਲੇ ਤਾਰਿਆਂ ਦੀ ਮੌਤ
  • ਬਾਈ ਪੋਲਰਾਂ ਦੇ ਦੇਸ਼
  • ਬਾਬਾ ਨੂਰਾ ਤੇ ਮੈਨਾ (ਬਾਲ ਨਾਵਲ)

ਜੀਵਨੀਆਂ

  • ਬਾਬਾ ਖੜਕ ਸਿੰਘ
  • ਸੰਤ ਬਾਬਾ ਖੜਕ ਸਿੰਘ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ
  • ਬਨਸਫ਼ੇ ਦਾ ਫੁੱਲ (ਐਚ.ਐਸ.ਭੱਟੀ)
  • ਲੋਕ ਨਾਇਕ ਪ੍ਰਤਾਪ ਸਿੰਘ ਕੈਰੋਂ

ਲੋਕਧਾਰਾ

ਸੰਪਾਦਿਤ ਪੁਸਤਕਾਂ

  • ਸੰਗਰਾਮੀ-ਗਾਥਾ: ਕਾਮਰੇਡ ਤੇਜਾ ਸਿੰਘ ਸੁਤੰਤਰ
  • ਵਾਸਦੇਵ ਸਿੰਘ ਦੀਆਂ ਜੀਵਨ ਯਾਦਾਂ

ਸਾਹਿਤਕ ਦੇਣ

ਡਾ. ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਾਹਿਤ ਵਿੱਚ ਵਿਲੱਖਣ ਹਸਤਾਖ਼ਰ ਹੈ। ਕੈਰੋਂ ਖੋਜੀ ਅਤੇ ਸਿਰੜੀ ਬਿਰਤੀ ਦਾ ਹੋਣ ਕਾਰਨ ਲੋਕ ਕਹਾਣੀ ਦੇ ਸੰਰਚਨਾਤਮਕ ਪਹਿਲੂਆਂ ਨੂੰ ਪਛਾਨਣ ਲਈ ਓੁਹਨਾਂ ਆਪਣੀ ਪੀ.ਐਚ.ਡੀ. ਦੀ ਖੋਜ ਪੂਰੇ ਸਿਰੜ ਨਾਲ ਕੀਤੀ। ਕੈਰੋਂ ਦੀਆਂ ਕਹਾਣੀਆਂ ਦੇ ਵਿਸ਼ੇ ਮਨੁੱਖ ਦੀਆਂ ਅਧੂਰੀਆਂ ਇਛਾਵਾਂ, ਕਾਮਨਾਵਾਂ, ਟੁੱਟਦੇ ਰਿਸ਼ਤਿਆਂ, ਪਤੀ-ਪਤਨੀ ਸਬੰਧਾਂ ਦੀ ਤਿੜਕਣ, ਸਰਮਾਏਦਾਰੀ ਸਮਾਜ ਵਿੱਚ ਮਨੁੱਖ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਚੁੱਕੇ ਸਮੁੱਚੇ ਸਿਸਟਮ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕਰਨ ਵਾਲੇ ਹਨ। ਕੈਰੋਂ ਦਾ ਪਹਿਲਾਂ ਨਾਵਲ 'ਨਾਦ-ਬਿੰਦ' ਛਪਣ ਨਾਲ ਹੀ ਉਹ ਚਰਚਾ ਚ ਆ ਗਏ ਸਨ। ਇਸ ਨਾਵਲ ਚ ਕੈਰੋਂ ਨੇ ਯੋਗ ਧਿਆਨ, ਫ਼ਲਸਫ਼ਾ, ਕਾਮ-ਵਾਸਨਾ ਅਤੇ ਬੰਦੇ ਦੇ ਚੇਤਨ-ਅਵਚੇਤਨ ਵਿੱਚ ਚਲਦੇ ਦਵੰਦ ਨੂੰ ਪਕੜਨ ਦਾ ਯਤਨ ਕੀਤਾ ਹੈ। ਉਸਨੇ ਯਾਦਾਂ, ਡਾਇਰੀ, ਪਿੱਛਲ ਝਾਤ ਅਤੇ ਹੋਰ ਵਰਨਾਤਮਕ ਜੁਗਤਾਂ ਰਾਹੀਂ ਉਹ ਆਪਣਾ ਕਥਾਨਕ ਉਸਾਰਦਾ ਹੈ। ਉਸ ਦੇ ਨਾਵਲਾਂ ਵਿੱਚ ਦਾਰਸ਼ਨਿਕ ਫ਼ਲਸਫ਼ਾ, ਲੋਕ ਧਰਾਈ ਵੇਰਵੇ ਅਤੇ ਇਤਿਹਾਸਕ ਤੱਤ ਉਸ ਦੀ ਨਾਵਲੀ ਵਿਲੱਖਣਤਾ ਨੂੰ ਦਰਸਾਉਦੇ ਹਨ। ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਸਾਧਾਰਨ ਮਨੁੱਖ ਅਤੇ ਉਸ ਦੇ ਜੀਵਨ ਯਥਾਰਥ ਨਾਲ ਜੁੜੇ ਹੋਏ ਅਨੇਕਾਂ ਪੱਖ ਅਤੇ ਪਾਸਾਰ ਉਸ ਦੇ ਨਾਵਲਾਂ ਦੇ ਕੇਂਦਰ ਵਿੱਚ ਹਨ।

ਹਵਾਲੇ

ਫਰਮਾ:ਹਵਾਲੇ