ਡਾ. ਅਮਰਜੀਤ ਟਾਂਡਾ

ਭਾਰਤਪੀਡੀਆ ਤੋਂ
Jump to navigation Jump to search

ਡਾ. ਅਮਰਜੀਤ ਸਿੰਘ ਟਾਂਡਾ (ਜਨਮ 10 ਫਰਵਰੀ 1954) ਸੀਨੀਅਰ ਪਰੋਫੈਸਰ,ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹੈ।

ਜ਼ਿੰਦਗੀ

ਡਾ. ਅਮਰਜੀਤ ਸਿੰਘ ਟਾਂਡਾ ਨੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਦੇ ਇੱਕ ਪਰਿਵਾਰ ਵਿੱਚ ਜੰਮਿਆ ਪਲਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ .ਸੀ.ਕੀਤੀ। 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ. ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਉਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ 15 ਸਾਲ ਅਧਿਆਪਕ ਰਿਹਾ। ਤੇ ਫਿਰ ਆਸਟਰੇਲੀਆ ਪਰਵਾਸ ਕਰਨ ਬਾਅਦ ਵੀ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਵਿਖੇ ਸੀਨੀਅਰ ਪ੍ਰੋਫੈਸਰ ਸਾਇੰਟਿਸਟ ਰਹੇ। ਉਸਨੂੰ ਸਕੂਲ ਸਮੇਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਹੋ ਗਿਆ ਸੀ। ਇਸੇ ਸ਼ੌਕ ਕਰਕੇ ਉਹ ਯੂਨੀਵਰਸਿਟੀ ਵਿੱਚ ਹੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਉਸਨੇ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।[1]

ਰਚਨਾਵਾਂ

ਉਸਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।[2]

ਕਾਵਿ ਸੰਗ੍ਰਹਿ

  • ਹਵਾਵਾਂ ਦੇ ਰੁਖ਼ (1978)
  • ਲਿਖਤੁਮ ਨੀਲੀ ਬੰਸਰੀ (1998)
  • ਕੋਰੇ ਕਾਗਜ਼ ਤੇ ਨੀਲੇ ਦਸਤਖਤ
  • ਦੀਵਾ ਸਫ਼ਿਆਂ ਦਾ (2002)
  • ਸੁਲਗਦੇ ਹਰਫ਼ (2007)
  • "ਕਵਿਤਾਂਜਲੀ" (2018)
  • "ਸ਼ਬਦਾਂਮਣੀ" (2018)
  • "ਥਕੇ ਹੂਏ" (ਹਿੰਦੀ, 2018)

ਨਾਵਲ

  • ਨੀਲਾ ਸੁੱਕਾ ਸਮੁੰਦਰ
  • ਆਮ ਲੋਕ (2018)
  • ਮੇਰੇ ਹਿੱਸੇ ਦਾ ਪੰਜਾਬ (2018)

ਮਾਣ-ਸਨਮਾਨ

  • 'ਅਮੈਰੀਕਨ ਬਾਇਉਗਰਾਫੀਕਲ ਇੰਸਟੀਚੀਊਟ ਰੇਲਿੰਗ' ਵਲੋਂ ਕੀਟ ਵਿਗਿਆਨ ਵਿੱਚ ਵਧੀਆ ਖੋਜ ਸਦਕਾ 5000 ਪਰਸਿੱਧ ਸ਼ਖਸ਼ੀਅਤਾਂ ਵਿੱਚ ਨਾਂ ਦਰਜ
  • 'ਇੰਗਲੈਂਡ ਦੀ ਇੰਸਟੀਚੀਊਟ ਆਫ ਬਾਇਓਲੋਜੀ' ਵੱਲੋਂ 'ਚਾਰਟਰਡ ਬਨਸਪਤੀ ਵਿਗਿਆਨਕ' ਦੀ ਆਨਰੇਰੀ ਡਿਗਰੀ
  • 'ਅੰਤਰਰਾਸ਼ਟਰੀ ਵਲੰਟੀਅਰ ਦਾ ਖਿਤਾਬ' 2001 ਮੈਲਬਰਨ ਸਿੱਖ ਸੁਸਾਇਟੀ
  • ਭਾਸ਼ਾ ਵਿਭਾਗ ਪੰਜਾਬ - ਵਧੀਆ ਕਵਿਤਾ 'ਕੋਸੇ ਪਲ' ਲਈ ਇਨਾਮ (1991-92)
  • ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਲਈ ਬਦੇਸ਼ ਵਿੱਚ ਦੇਣ ਵਾਸਤੇ ਸਨਮਾਨ (2008)
  • ਕੇਂਦਰੀ ਪੰਜਾਬੀ ਲੇਖਕ ਸਭਾ ਦਾ ਆਸਟਰੇਲੀਆ ਤੋਂ ਸਲਾਹਕਾਰ ਨਿਯੁਕਤ

ਹਵਾਲੇ

ਫਰਮਾ:ਹਵਾਲੇ

  1. https://timesofindia.indiatimes.com/india/Dr-Amarjit-Singh-Tanda-Zoologist-who-binds-people/articleshow/7632065.cms
  2. Lua error in package.lua at line 80: module 'Module:Citation/CS1/Suggestions' not found.