ਟਾਹਲੀ ਸਾਹਿਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਟਾਹਲੀ ਸਾਹਿਬ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੱਛਮੀ ਦਾ ਇੱਕ ਪਿੰਡ ਹੈ।[1]

ਇਤਿਹਾਸ

ਟਾਹਲੀ ਸਾਹਿਬ ਪਿੰਡ ਰਤਨ ਵਿੱਚ ਗੁਰੂਦੁਵਾਰਾ ਟਾਹਲੀ ਸਾਹਿਬ ਮੌਜੂਦ ਹੈ ਜਿਥੇ ਗੁਰੂ ਸਾਹਿਬ ਵੱਲੋਂ ਲਾਈ ਟਾਹਲੀ ਦੀ ਦਾਤਣ ਅੱਜ ਵੀ ਟਾਹਲੀ ਦੇ ਰੂਪ ਵਿੱਚ ਮੌਜੂਦ ਹੈ, ਜੋ ਗੁਰਦੁਆਰੇ ਦੀ ਇਮਾਰਤ ਦੇ ਪਿਛਲੇ ਪਾਸੇ ਮੌਜੂਦ ਹੈ। ਜਦੋਂ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਇਸ ਅਸਥਾਨ ’ਤੇ ਵਿਸ਼ਰਾਮ ਕੀਤਾ, ਉਸ ਸਮੇਂ ਇੱਥੇ ਇੱਕ ਪਾਣੀ ਦੀ ਛਪੜੀ ਸੀ, ਜਿਸ ਦਾ ਪਾਣੀ ਬਹੁਤ ਠੰਢਾ ਅਤੇ ਸਾਫ਼ ਸੁਥਰਾ ਸੀ। ਇਹ ਛਪੜੀ ਕਦੇ ਵੀ ਸੁੱਕਦੀ ਨਹੀਂ ਸੀ। ਗੁਰੂ ਜੀ ਨੇ ਇਸ ਛਪੜੀ ਵਿੱਚ ਇਸ਼ਨਾਨ ਕੀਤਾ ਅਤੇ ਵਰ ਦਿੱਤਾ ਕਿ ਜਿਹੜਾ ਵੀ ਇਸ ਛਪੜੀ ਵਿੱਚ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ, ਉਸ ਦੇ ਸਾਰੇ ਰੋਗ ਕੱਟੇ ਜਾਣਗੇ ਅਤੇ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਛਪੜੀ ਦੀ ਜਗ੍ਹਾ ਅੱਜ ਕੱਲ੍ਹ ਸੁੰਦਰ ਸਰੋਵਰ ਸੁਸ਼ੋਭਿਤ ਹੈ। ਗੁਰਦੁਆਰਾ ਟਾਹਲੀ ਸਾਹਿਬ ਵਿੱਚ ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ।[2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. http://pbplanning.gov.in/districts/Jalandhar%20West.pdf
  2. ਦਲਜੀਤ ਸਿੰਘ ਰੰਧਾਵਾ (12 ਜਨਵਰੀ 2016). "ਗੁਰਦੁਆਰਾ ਟਾਹਲੀ ਸਾਹਿਬ". ਪੰਜਾਬੀ ਟ੍ਰਿਬਿਊਨ. Retrieved 16 ਫ਼ਰਵਰੀ 2016.