ਝੁਨੀਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ

ਝੁਨੀਰ (Jhunir, جھنیر) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ (ਕਸਬਾ) ਹੈ।[1] 2001 ਵਿੱਚ ਝੁਨੀਰ ਦੀ ਅਬਾਦੀ 6289 ਸੀ। ਇਸ ਦਾ ਖੇਤਰਫ਼ਲ 20.42 ਕਿ. ਮੀ. ਵਰਗ ਹੈ। ਇਹ ਇੱਕ ਸਬ-ਤਹਿਸੀਲ ਹੈ ਜੋ ਮਾਨਸਾ-ਸਰਸਾ ਰੋਡ ਤੇ ਮਾਨਸਾ ਤੋਂ 23 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਪਿਛੋਕੜ

ਇਹ ਪਿੰਡ 'ਝੁਨੀ' ਨਾਂ ਦੇ ਵਿਅਕਤੀ ਨੇ ਤਕਰੀਬਨ 400 ਸਾਲ ਪਹਿਲਾਂ 'ਕਿਲੇ ਵਾਲੀ ਢਾਬ' ਦੇ ਕੋਲ ਵਸਾਇਆ। ਉਸ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਝੁਨੀਰ ਹੈ। ਇਸ ਪਿੰਡ ਵਿੱਚ ਬਾਬਾ ਧਿਆਨ ਦਾਸ ਦਾ 'ਤਿੰਨ ਦਿਨਾਂ' ਮੇਲਾ ਲਗਦਾ ਹੈ। ਬਾਬਾ ਧਿਆਨ ਦਾਸ ਬਾਰੇ ਇੱਕ ਕਥਾ ਪ੍ਰਚਲਿੱਤ ਹੈ ਕਿ ਬਾਬਾ ਜੀ ਨੇ ਇੱਕਲਿਆਂ ਨੇ ਹੀ ਖੂਹ ਪੁੱਟ ਲਿਆ ਸੀ। ਚੇਤ ਦੀ ਚੌਦਸ ਨੂੰ ਧਰਤੀ ਤੇ ਲੇਟ ਕੇ ਇੱਕ ਪਾਲੀ ਤੋਂ ਆਪਣੇ ਉੱਪਰ ਮਿੱਟੀ ਦੇ ਡਲੇ ਚਿਣਵਾ ਲਏ ਪਰ ਜਦੋਂ ਉਸ ਪਾਲੀ ਨੇ ਡਲੇ ਚੁੱਕੇ ਤਾਂ ਬਾਬਾ ਅਲੋਪ ਹੋ ਗਿਆ। ਉਸ ਦਿਨ ਤੋਂ ਹੀ ਹਰ ਸਾਲ ਚੇਤ ਵਦੀ ਚੌਦਸ ਨੂੰ ਪਿੰਡ ਵਿੱਚ ਭਾਰੀ ਮੇਲਾ ਲਗਦਾ ਹੈ।

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.