ਜੰਡਾਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਜੰਡਾਲੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਪਾਇਲ ਤਹਿਸੀਲ ਦਾ ਸਰਹੰਦ ਨਹਿਰ ਦੇ ਕੰਢੇ, ਧਮੋਟ ਪਿੰਡ ਤੋਂ 3 ਕਿਲੋਮੀਟਰ[2] ਦੱਖਣ ਵੱਲ, ਜਰਗੜੀ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 4 ਕੁ ਕਿਲੋਮੀਟਰ ਤੇ ਨਸਰਾਲੀ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਸਿਹੌੜਾ ਪਿੰਡ ਹੈ। ਇਹ ਇਤਿਹਾਸਕ ਪਿੰਡ ਹੈ | ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ | ਗੁਰੂ ਸਾਹਿਬ ਦੀ ਯਾਦ ਵਿੱਚ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਸ਼ੋਸਭਿਤ ਹੈ | ਉੱਘਾ ਪੰਜਾਬੀ ਗਾਇਕ ਜੱਸੀ ਗਿੱਲ ਇਸੇ ਪਿੰਡ ਦਾ ਹੈ।

ਇਥੋਂ ਦੇ ਕੁੱਲ 352 ਪਰਿਵਾਰ ਹਨ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ 1936 ਹੈ, ਜਿਸ ਵਿੱਚ 1029 ਨਰ 907 ਮਾਦਾ ਹਨ।

ਉਮਰ ਦੇ ਨਾਲ ਪਿੰਡ ਦੀ ਆਬਾਦੀ ਵਿੱਚ 0-6 ਸਾਲ ਦੇ ਬਚਿਆਂ ਦੀ ਗਿਣਤੀ 181 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 9.35 % ਬਣਦੀ ਹੈ। ਜੰਡਾਲੀ ਪਿੰਡ ਦਾ ਔਸਤ ਲਿੰਗ ਅਨੁਪਾਤ 881 ਹੈ, ਪੰਜਾਬ ਰਾਜ ਦੀ ਔਸਤ 895 ਦੇ ਮੁਕਾਬਲੇ ਘੱਟ ਹੈ।

ਬਾਲ ਲਿੰਗ ਅਨੁਪਾਤ 757 ਹੈ ਜੋ ਪੰਜਾਬ ਰਾਜ ਔਸਤ 846 ਦੇ ਮੁਕਾਬਲੇ ਘੱਟ ਹੈ। 2011 ਵਿੱਚ ਜੰਡਾਲੀ ਪਿੰਡ ਦੀ ਸਾਖਰਤਾ ਦਰ 77.95 % ਸੀ, ਜੋ ਪੰਜਾਬ ਦੀ 75,84% ਦੇ ਮੁਕਾਬਲੇ ਵੱਧ ਹੈ ਅਤੇ ਪਿੰਡ ਵਿੱਚ ਮਰਦ ਸਾਖਰਤਾ 84.45%, ਜਦਕਿ ਮਹਿਲਾ ਸਾਖਰਤਾ ਦਰ 70.69 %. ਹੈ।[3]

ਪਿੰਡ ਜੰਡਾਲੀ ਨੂੰ 6ਵੇ ਪਾਤਸਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ ਪ੍ਰਾਪਤ ਹੈ ! ਇਥੇ ਗੁਰੂ ਸਾਹਿਬ ਜੀ ਦੇ ਕਰ ਕਮਲਾਂ ਨਾਲ਼ ਲਗਾਈ ਗਈ ਨਿੰਮ ਸਾਹਿਬ ਮੌਜੂਦ ਹੈ ਅਤੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਹੈ। ਸਰਹਿੰਦ ਨਹਿਰ ਪਿੰਡ ਦੇ ਬਿਲਕੁਲ ਨੇੜੇ ਹੀ ਵਗਦੀ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ