ਜੰਗਲ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਜੰਗਲ ਅਮਰੀਕੀ ਨਾਵਲਕਾਰ, ਪੱਤਰਕਾਰ ਅਤੇ ਸਿਆਸਤਦਾਨ ਅਪਟਨ ਸਿੰਕਲੇਅਰ (1878–1968) ਦਾ 1906 ਵਿੱਚ ਲਿਖਿਆ ਨਾਵਲ ਹੈ।[1] ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਦੀਆਂ ਮਾੜੀਆਂ ਹਾਲਤਾਂ ਦੀ ਬੇਨਕਾਬੀ ਨੇ ਉਸ ਸਮੇਂ ਦੀ ਸਰਕਾਰ ਨੂੰ ‘ਪਿਉਰ ਫੂਡ ਐਂਡ ਡਰੱਗ ਐਕਟ’ ਅਤੇ ‘ਮੀਟ ਇੰਪੈਕਸ਼ਨ ਐਕਟ’ ਬਣਾਉਣ ਲਈ ਮਜਬੂਰ ਕਰ ਦਿੱਤਾ ਸੀ।

ਖੁਲਾਸਾ

‘ਜੰਗਲ਼’ ਨਾਵਲ ਦਾ ਮੁੱਖ ਪਾਤਰ ਇੱਕ ਲਿਥੂਆਨੀਆਈ ਪਰਵਾਸੀ ਮਜ਼ਦੂਰ ਯੂਰਗਿਸ ਰੂਦਕਸ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਅਮੀਰ ਬਣਨ ਦੇ ਸੁਪਨੇ ਲੈ ਕੇ ਆਉਂਦਾ ਹੈ। ਕਿਤਾਬ ਨੂੰ ਉਸ ਦੇ ਅਤੇ ਓਨਾ ਨਾਲ ਵਿਆਹ ਦੀ ਦਾਵਤ ਦੇ ਨਾਲ ਸ਼ੁਰੂ ਹੁੰਦਾ ਹੈ। ਉਹ ਅਤੇ ਉਸ ਦਾ ਪਰਿਵਾਰ ਸਟਾਕਯਾਰਡ ਅਤੇ ਮੀਟਪੈਕਿੰਗ ਜ਼ਿਲ੍ਹੇ ਦੇ ਨੇੜੇ ਰਹਿੰਦੇ ਹਨ। ਉਥੇ ਬਹੁਤ ਪਰਵਾਸੀ ਮਜ਼ਦੂਰ ਰਹਿੰਦੇ ਹਨ। ਉਹ ਬਹੁਤੀ ਅੰਗਰੇਜ਼ੀ ਨਹੀਂ ਜਾਣਦੇ। ਯੂਰਗਿਸ ਰੂਦਕਸ ਨੂੰ ਜਲਦੀ ਹੀ ਸਟਾਕਯਾਰਡ ਦੇ ਬ੍ਰਾਊਨ ਸਲਾਟਰਹਾਊਸ ਵਿੱਚ ਕੰਮ ਮਿਲ ਜਾਂਦਾ ਹੈ। ਉਹ ਸੋਚਦਾ ਸੀ ਅਮਰੀਕਾ ਉਸਨੂੰ ਜ਼ਿਆਦਾ ਆਜ਼ਾਦੀ ਦੇਵੇਗਾ, ਪਰ ਉਸ ਦਾ ਵਾਹ ਕੰਮ ਕਰਨ ਦੀਆਂ ਅਤਿ ਕਠੋਰ ਹਾਲਤਾਂ ਨਾਲ ਪੈਂਦਾ ਹੈ। ਉਹ ਅਤੇ ਉਸ ਦੀ ਨੌਜਵਾਨ ਪਤਨੀ ਜਿਉਣ ਲਈ ਸੰਘਰਸ਼ ਕਰਦੇ ਹਨ।

ਹਵਾਲੇ

ਫਰਮਾ:ਹਵਾਲੇ