ਜ਼ਰੀ ਦਾ ਟੋਟਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਜ਼ਰੀ ਦਾ ਟੋਟਾ ਪੰਜਾਬੀ ਸਾਹਿਤ ਦੇ ਨਾਮਵਰ ਕਹਾਣੀਕਾਰ ਸੁਖਦੇਵ ਮਾਦਪੁਰੀ ਦੁਆਰਾ ਲਿਖੀ ਗਈ ਇੱਕ ਪੰਜਾਬੀ ਲੋਕ ਕਹਾਣੀਆਂ ਨਾਲ ਭਰਪੂਰ ਪੁਸਤਕ ਹੈ।ਇਸ ਪੁਸਤਕ ਵਿੱਚ ਕੁੱਲ 14 ਕਹਾਣੀਆਂ ਹਨ ਜਿਹਨਾਂ ਦੇ ਨਾਮ ਹੇਠ ਲਿਖਿਆ ਅਨੁਸਾਰ ਹਨ।

(੧) ਜ਼ਰੀ ਦਾ ਟੋਟਾ 
(੨) ਇੱਕ ਤੀਵੀਂ ਇੱਕ ਪਰੀ 
(੩) ਦਰਿਆ
(੪) ਊਚੀ ਇੱਕ ਕੁੜੀ ਇੱਕ ਊਦ ਬਿੱਲੀ 
(੫) ਇੱਕ ਅਨੋਖੀ ਸੌਗਾਤ 
(੬) ਜਾਦੂ ਦਾ ਸ਼ੀਸ਼ਾ 
(੭) ਇਨਸਾਫ 
(੮) ਕਾਂ ਨੂੰ ਕਿਉ ਸ਼ਜਾ ਦਿੱਤੀ ਗਈ 
(੯) ਉਰਸੀਮਾ ਤਾਰੂ 
(੧੦) ਮੁਫਤ ਦੀ ਰੋਟੀ 
(੧੧) ਬਾਰਾ ਸਿਰਾਂ ਵਾਲਾ ਸੱਪ 
(੧੨) ਧੀਰੋ 
(੧੩) ਦੇਵਤੇ ਦਾ ਦਾਨ 
(੧੪) ਲੁਹਾਰ ਦੀ ਕੁੜੀ

ਲੋਕ ਕਹਾਣੀਆਂ ਦਾ ਬੋਹੜ ਏਨਾ ਪੁਰਾਣਾ ਏ ਕਿ ਏਸ ਦੀਆਂ ਜੜ੍ਹਾਂ ਸੰਸਾਰ ਭਰ ਵਿੱਚ ਫੈਲੀਆ ਹੋਈਆ ਹਨ। ਆਦਿ ਕਾਲ ਤੋਂ ਹੀ ਲੋਕੀ ਕਹਾਣੀਆਂ ਸੁਣਦੇ ਸੁਣਾਦੇ ਆਏ ਹਨ। ਇਨਸਾਨ ਨੇ ਅਜੇ ਸਾਡੇ ਵਾਂਗ ਸਲੀਕੇ ਨਾਲ ਰਹਿਣਾ ਨਹੀਂ ਸੀ ਸਿੱਖਿਆ ਉਹ ਜੰਗਲਾਂ ਵਿੱਚ ਅਤੇ ਪਹਾੜਾਂ ਦੀਆਂ ਖੁੱਡਾਂ ਵਿੱਚ ਗਰਮੀ ਸਰਦੀ ਮੀਂਹ ਹਨੇਰਾ ਅਤੇ ਜੰਗਲੀ ਜਾਨਵਰਾਂ ਆਦਿ ਤੋਂ ਬੱਚਦਾ ਫਿਰਦਾ ਸੀ ਉੱਥੇ ਵੀ ਉਹ ਸਾਡੇ ਵਾਂਗ ਹੀ ਕਹਾਣੀਆ ਬੜੇ ਸੁਆਦ ਨਾਲ ਸੁਣਿਆ ਕਰਦਾ ਸੀ। ਅੱਗ ਦੁਆਲੇ ਸਾਰਾ ਟੱਬਰ ਬੈਠ ਜਾਂਦਾ ਤੇ ਕੋਈ ਬਜੁਰਗ ਆਪਣੇ ਤਜਰਬਿਆਂ ਨੂੰ ਕਹਾਣੀ ਦੇ ਰੂਪ ਵਿੱਚ ਦੂਜਿਆਂ ਨੂੰ ਸੁਣਾ ਦਿੱਤੀ ਜਾਂਦੀ ਸੀ। ਇਸ ਪ੍ਰਕਾਰ ਇੰਨਾ ਕਹਾਣੀਆਂ ਦਾ ਜਨਮ ਹੋਇਆ ਤੇ ਅੱਗੋਂ ਹਰ ਕਹਾਣੀ ਕਹਿਣ ਵਾਲਾ ਆਪਣੀ ਪ੍ਰਤਿਭਾ ਅਨੁਸਾਰ ਉਸਨੂੰ ਮੰਨੋਰੰਜਕ ਅਥਵਾ ਦਿਲਚਸਪ ਬਣਾਉਂਦਾ ਰਿਹਾ ਤੇ ਇਹ ਕਹਾਣੀਆਂ ਸਦੀਆਂ ਦਾ ਪੰਧ ਮੁਕਾ ਕੇ ਲੋਕ ਕਹਾਣੀਆਂ ਦੇ ਰੂਪ ਵਿੱਚ ਸਾਡੇ ਕੋਲ ਪੁੱਜੀਆਂ। ਕੋਈ ਇਹ ਨਹੀਂ ਆਖ ਸਕਦਾ ਕਿ ਫਲਾਣੀ ਕਹਾਣੀ ਫਲਾਣੇ ਨੇ ਲਿਖੀ ਹੈ।

ਹੁਣ ਲੋਕ ਰਾਜ ਦਾ ਜਮਾਨਾ ਹੈ ਅਸੀਂ ਆਪਣੇ ਦੇਸ਼ ਤੋਂ ਬਿਨਾਂ ਦੂਜੇ ਦੇਸ਼ਾਂ, ਉੱਥੋ ਦੇ ਸਭਿਆਚਾਰ, ਉੱਥੇ ਦੇ ਜੀਵਨ ਅਤੇ ਉੱਥੋ ਦੇ ਲੋਕਾਂ ਬਾਰੇ ਜਾਨਣਾ ਚਾਹੁੰਦੇ ਹਨ ਉਹਨਾ ਦੇ ਨੇੜੇ ਹੋਣਾ ਲੋੜਦੇ ਹਾਂ। ਲੋਕ ਕਹਾਣੀਆਂ ਵਿੱਚ ਕਿਸੇ ਦੇਸ਼ ਦਾ ਦਿਲ ਧੜਕਦਾ ਹੋਇਆ ਕਰਦਾ ਹੈ।ਜੀਵਨ ਦਾ ਸਹੀ ਅਕਸ ਲੋਕ ਕਹਾਣੀਆਂ ਦੇ ਸ਼ੀਸ਼ੇ ਤੇ ਸਾਫ਼ ਦਿਸ ਆਉਦਾ ਹੈ ਏਸੇ ਲਈ ਉੱਥੋ ਦੇ ਲੋਕ ਸਾਹਿਤ ਨੂੰ ਸਹੀ ਰੂਪ ਵਿੱਚ ਜਾਨਣ ਲਈ ਉੱਥੋ ਦੇ ਲੋਕ ਸਾਹਿਤ ਨੂੰ ਪੜ੍ਹਨ ਦੀ ਅਤੀ ਲੋੜ ਹੈ।

ਇਸ ਪੁਸਤਕ ਵਿੱਚ ਕਹਾਣੀਕਾਰ ਨੇ ਵੱਖ ਵੱਖ ਦੇਸ਼ਾਂ ਦੀਆਂ ਲੋਕ ਕਹਾਣੀਆਂ ਨੂੰ ਅੱਕਤਰ ਕੀਤਾ ਹੈ। ਕਹਾਣੀਕਾਰ ਨੇ ਆਪਣੇ ਪ੍ਰਾਂਤ ਪੰਜਾਬ ਤੋ ਬਿਨਾਂ ਆਪਣੇ ਦੇਸ਼ ਦੇ ਕਈ ਹੋਰ ਪ੍ਰਾਂਤਾਂ ਦੀਆਂ ਕਹਾਣੀਆਂ ਵੀ ਸ਼ਾਮਲ ਕੀਤੀਆ ਹਨ। ਇਸ ਪੁਸਤਕ ਵਿੱਚ ਸ਼ਾਮਲ ਕਹਾਣੀਆਂ ਵਿੱਚ ਵੱਖ ਵੱਖ ਵਿਸ਼ਿਆ ਨੂੰ ਪੇਸ਼ ਕੀਤਾ ਗਿਆ ਹੈ। ਵਿਸ਼ਿਆ ਦੇ ਆਧਾਰ ਉਪਰ ਇਸ ਪੁਸਤਕ ਦੀਆਂ ਕਹਾਣੀਆਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।

  • ਨੈਤਿਕਤਾ ਦੀ ਸਿੱਖਿਆ
(੧) ਇੱਕ ਦਰਿਆ 
(੨) ਇਨਸਾਫ 
(੩) ਮੁਫਤ ਦੀ ਰੋਟੀ 
(੫) ਦੇਵਤੇ ਦਾ ਦਾਨ 
  • ਇਸਤਰੀ ਬਾਰੇ
(੧)ਜ਼ਰੀ ਦਾ ਟੋਟਾ 
(੨) ਇੱਕ ਤੀਵੀ ਇੱਕ ਪਰੀ 
(੩) ਊਚੀ ਇੱਕ ਕੁੜੀ ਇੱਕ ਊਦ ਬਿੱਲੀ 
(੪) ਲੁਹਾਰ ਦੀ ਕੁੜੀ
  • ਇਨਸਾਨੀ ਰਿਸ਼ਤੇ
(੧) ਧੀਰੋ 
(੨) ਬਾਰਾਂ ਸਿਰਾ ਵਾਲਾ ਸੱਪ 
(੩) ਉਰਸਿਮਾ ਤਾਰੂ
  • ਮਨੁੱਖੀ ਵਿਕਾਸ ਦੀ ਪੇਸ਼ਕਾਰੀ
(੧) ਇੱਕ ਅਨੋਖੀ ਸੌਗਾਂਤ 
(੨)ਕਾਂ ਨੂੰ ਕਿਉਂ ਸਜਾ ਦਿੱਤੀ ਗਈ 
  • ਸ਼ਾਹੀ ਜਿੰਦਗੀ ਤੇ ਰਿਸ਼ਤੇ
(੧) ਜਾਦੂ ਦਾ ਸ਼ੀਸ਼ਾ 

ਨੈਤਿਕਤਾ ਦੀ ਸਿੱਖਿਆ

ਇਸ ਵਿਸ਼ੇ ਨੂੰ ਇਸ ਪੁਸਤਕ ਵਿੱਚ ਚਾਰ ਕਹਾਣੀਆਂ ਪੇਸ਼ ਕਰਦੀਆ ਹਨ ਜਿਵੇਂ ਇੱਕ ਦਰਿਆ ਕਹਾਣੀ ਵਿੱਚ ਨੀਲਾ ਸਰਦਾਰ ਤੇ ਲਾਲ ਸਰਦਾਰ ਵਗਦੇ ਖੂਬਸੂਰਤ ਦਰਿਆ ਤੇ ਆਪਣਾ ਹੱਕ ਜਤਾਉਂਦੇ ਹੋਏ ਲੜਾਈ ਲਈ ਤਿਆਰ ਹੋ ਜਾਂਦੇ ਹਨ।ਦਰਿਆ ਉਹਨਾ ਨੂੰ ਆਪਣੀ ਵਿਸਾਲਤਾ ਬਾਰੇ ਦੱਸਦਾ ਹੋਇਆ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦਾ ਹੋਇਆ ਸਾਂਝੀਵਾਲਤਾ ਦੀ ਸਿੱਖਿਆ ਦਿੰਦਾ ਹੈ।

ਇਨਸਾਫ ਕਹਾਣੀ ਅਰਬ ਦੇਸ਼ ਦੇ ਅਲੀ ਕੋਗੀਆ ਦੀ ਹੈ ਜੋ ਇੱਕ ਵਪਾਰੀ ਹੈ ਅਤੇ ਤੀਰਥ ਤੇ ਜਾਣ ਸਮੇਂ ਆਪਣੇ ਇੱਕ ਦੋਸਤ ਸੋਦਾਗਰ ਨੂੰ ਆਪਣੀਆਂ ਸੋਨੇ ਦੀਆਂ ਮੋਹਰਾਂ ਸੰਭਾਲਣ ਲਈ ਦੇ ਜਾਂਦਾ ਹੈ। ਸਮਾਂ ਬਹੁਤ ਲੰਘ ਜਾਣ ਪਿੱਛੋ ਸੁਦਾਗਰ ਦੀ ਨੀਅਤ ਬੇਇਮਾਨ ਹੋ ਜਾਂਦੀ ਹੈ ਪਰ ਅੰਤ ਵਿੱਚ ਜੱਜ ਬੱਚਿਆ ਦੀ ਖੇਡ ਤੋਂ ਸਿੱਖਿਆ ਲੈ ਕੇ ਇਨਸਾਫ ਕਰਦਾ ਹੈ। ਅੰਤ ਵਿੱਚ ਕਹਾਣੀ ਸੱਚ ਬੋਲਣ ਤੇ ਇਮਾਨਦਾਰੀ ਵਰਗੀ ਸਿੱਖਿਆ ਦਿੰਦੀ ਹੋਈ ਖਤਮ ਹੋ ਜਾਂਦੀ ਹੈ।

ਮੁਫਤ ਦੀ ਰੋਟੀ ਵਿੱਚ ਇੱਕ ਕਿਰਸਾਣ ਤੋ ਬਘਿਆੜ ਰੋਟੀ ਮਿਲਣ ਦਾ ਕੋਈ ਸੋਖਾ ਤਰੀਕਾ ਪੁੱਛਦਾ ਹੈ ਤੇ ਕਿਰਸਾਣ ਦੇ ਦੱਸਣ ਤੇ ਬਘਿਆੜ ਕਈ ਹੋਰ ਤਰੀਕੇ ਖਾਣ ਲਈ ਵਰਤਦਾ ਹੈ ਪਰ ਅਸਫਲ ਰਹਿੰਦਾ ਹੈ।ਇਸ ਕਹਾਣੀ ਤੋ ਮਿਹਨਤ ਕਰਨ ਦੀ ਕੋਸ਼ਿਸ਼ ਕਰਨ ਲਈ ਤਿਆਰ ਕਰਦੀ ਹੈ।

ਦੇਵਤੇ ਦਾ ਦਾਨਕਹਾਣੀ ਵਿੱਚ ਮਿਹਨਤ ਕਰਨ,ਸੱਚ ਬੋਲਣ,ਬੇਇਮਾਨੀ ਨਾ ਕਰਨ ਦੀ ਸਿੱਖਿਆ ਮਿਲਦੀ ਹੈ।

ਇਸਤਰੀ ਬਾਰੇ

ਇਸ ਪੁਸਤਕ ਵਿੱਚ ਦਰਜ ਕਈ ਕਹਾਣੀਆਂ ਦਾ ਵਿਸ਼ਾ ਇਸਤਰੀ ਨਾਲ ਸੰਬੰਧ ਰੱਖਦਾ ਹੈ ਜਿਵੇਂ ਜ਼ਰੀ ਦਾ ਟੋਟਾ ਕਹਾਣੀ ਤਾਨਪੂ ਨਾਮੀ ਚੁਆਂਗ ਬੁੱਢੀ ਜੋ ਜ਼ਰੀ ਦਾ ਕੰਮ ਕਰਦੀ ਹੈ ਦੁਆਲੇ ਘੁੰਮਦੀ ਹੈ। ਇਸ ਕਹਾਣੀ ਵਿੱਚ ਮਾਂ ਤੇ ਪੁੱਤਰਾਂ ਦੇ ਰਿਸ਼ਤੇ ਨੂੰ ਵੀ ਪੇਸ਼ ਕੀਤਾ ਗਿਆ ਹੈ। ਇੱਕ ਤੀਵੀਂ ਇੱਕ ਪਰੀਕਹਾਣੀ ਵਿੱਚ ਸੀਚੀ ਦੀ ਖੂਬਸੂਰਤੀ ਉਪਰ ਵੀਨਰ ਪਰੀ ਦਾ ਈਰਖਾ ਕਰਨਾ ਤੇ ਸੀਚੀ ਦੀਆਂ ਭੈਣਾਂ ਦਾ ਵੀ ਹੀਣ ਭਾਵਨਾ ਵਿੱਚ ਰਹਿਣਾ ਇਸਤਰੀ ਦੀ ਦੁਸ਼ਮਣ ਇਸਤਰੀ ਨੂੰ ਪੇਸ਼ ਕਰਦਾ ਹੈ।ਇਸ ਕਹਾਣੀ ਵਿੱਚ ਸੱਚੇ ਪਿਆਰ ਨੂੰ ਵੀ ਵਿਸ਼ੇ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਗਿਆ ਹੈ।

ਲੁਹਾਰ ਦੀ ਕੁੜੀਕਹਾਣੀ ਵਿੱਚ ਲੁਹਾਰ ਦੀ ਕੁੜੀ ਦੀ ਸਮਝਦਾਰੀ ਤੇ ਸਿਆਣਪ ਨੂੰ ਪੇਸ਼ ਕੀਤਾ ਗਿਆ ਹੈ। ਉਹ ਆਪਣੀ ਸਿਆਣਪ ਨਾਲ ਹੀ ਆਪਣੇ ਪਤੀ ਨੂੰ ਬਚਾਉਂਦੀ ਹੈ

ਇਨਸਾਨੀ ਰਿਸ਼ਤੇ

ਇਸ ਪੁਸਤਕ ਵਿੱਚ ਸ਼ਾਮਲ ਵੱਖ ਵੱਖ ਕਹਾਣੀਆਂ ਵਿੱਚ ਅਲੱਗ ਅਲੱਗ ਇਨਸਾਨੀ ਰਿਸ਼ਤਿਆਂ ਨੂੰ ਪੇਸ਼ ਕੀਤਾ ਗਿਆ ਹੈ। ਧੀਰੋ ਕਹਾਣੀ ਵਿੱਚ ਧੀਰੋ ਦੀਆਂ ਭਰਜਾਈ ਤੇ ਭਰਾਵਾਂ ਦੀ ਕੀਤੀ ਬੇਇਨਸਾਫ਼ੀ ਤੇ ਮਾਂ ਅਤੇ ਧੀ ਦੇ ਪਿਆਰ ਨੂੰ ਕਹਾਨੇ ਬੜੇ ਸੁੰਗੜ ਤਰੀਕੇ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਬਾਰਾਂ ਸਿਰਾ ਵਾਲਾ ਸੱਪਕਹਾਣੀ ਵਿੱਚ ਮਤਰੇਈ ਮਾਂ ਦੇ ਸਲੂਕ ਤੇ ਭੈਣ ਦਾ ਭਰਾ ਲਈ ਕੀਤਾ ਕੰਮ ਤੇ ਭਰਾ ਦਾ ਭੈਣ ਲਈ ਪਿਆਰ ਇਨਸਾਨੀ ਰਿਸ਼ਤਿਆਂ ਦੀ ਸਾਂਝ ਨੂੰ ਪੇਸ਼ ਕਰਦਾ ਹੈ। ਉਰਸੀਮਾ ਤਾਰੂਕਹਾਣੀ ਵਿੱਚ ਉਰਸੀਮਾ ਦੁਆਰਾ ਇਨਸਾਨੀਅਤ ਦਿਖਾਉਣ ਅਤੇ ਸਮੁੰਦਰੀ ਰਾਜੇ ਦੀ ਧੀ ਨਾਲ ਵਿਆਹ ਕਰਵਾਉਣ ਅਤੇ ਆਪਣੇ ਪਰਿਵਾਰ ਦੀ ਭਾਲ ਵਿੱਚ ਫਿਰ ਆਉਣਾ ਤੇ ਸਾਰਾ ਕੁਝ ਗੁਆ ਲੈਣਾ ਇਨਸਾਨੀ ਰਿਸ਼ਤੇ ਨੂੰ ਉਜਾਗਰ ਕਰਦਾ ਹੈ।

ਮਨੁੱਖੀ ਵਿਕਾਸ ਦੀ ਪੇਸ਼ਕਾਰੀ

ਇਸ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਵਿੱਚ ਮਨੁੱਖ ਨੇ ਜਦੋਂ ਹਜੇ ਵਿਕਾਸ ਕਰਨਾ ਸ਼ੁਰੂ ਕੀਤਾ ਸੀ।ਉਸ ਸਮੇਂ ਉਸ ਦੀਆਂ ਕਿਰਿਆਵਾਂ ਤੇ ਉਨ੍ਹਾ ਦੇ ਪ੍ਰਭਾਵ ਨੂੰ ਵੀ ਪੇਸ਼ ਕੀਤਾ ਗਿਆ ਹੈ।ਜਿਵੇ ਇੱਕ ਅਨੋਖੀ ਸੌਗਾਤਕਹਾਣੀ ਵਿੱਚ ਕਿਮ ਤੇ ਚੂ ਨਾਮੀ ਜੋੜੀ ਜੋ ਉੱਤਰੀ ਕੋਰੀਆ ਵਿੱਚ ਰਹਿੰਦੇ ਸਨ ਕਿਮ ਘੁੰਮਣ ਗਿਆ ਚੂ ਲਈ ਇੱਕ ਅਨੋਖੀ ਸੌਗਾਤ ਵਜੋਂ ਸ਼ੀਸ਼ਾ ਲੈ ਆਉਂਦਾ ਹੈ। ਬੁੱਧੀ ਦੇ ਵਿਕਾਸ ਨਾ ਹੋਣ ਕਾਰਨ ਉਹਨਾ ਵਿੱਚ ਸ਼ੀਸ਼ੇ ਕਾਰਨ ਅਣਜਾਣੇ ਵਿੱਚ ਹੀ ਗਲਤ ਫਾਇਮੀ ਪੈਦਾ ਹੋ ਜਾਂਦੀ ਹੈ। ਉਹ ਕੋਟ ਤੱਕ ਪਹੁੰਚ ਜਾਂਦੇ ਹਨ। ਇਹ ਸਾਰੀ ਕਹਾਣੀ ਮਨੁੱਖੀ ਵਿਕਾਸ ਦੀ ਗਤੀ ਨੂੰ ਪੇਸ਼ ਕਰਦੀ ਹੈ। ਕਾਂ ਨੂੰ ਕਿਉਂ ਸਜਾ ਦਿੱਤੀ ਗਈਕਹਾਣੀ ਵਿੱਚ ਵੀ ਰੱਬ ਦੁਆਰਾ ਲੋਕਾਂ ਨੂੰ ਜਿਉਣ ਲਈ ਦਿੱਤੀਆ ਗਈਆਂ ਸਰਤਾਂ ਅਤੇ ਉਨ੍ਹਾ ਦੇ ਲਾਗੂ ਹੋਣ ਦੇ ਸਫਰ ਨੂੰ ਪੇਸ਼ ਕੀਤਾ ਗਿਆ ਹੈ।

ਸਾਹੀ ਜਿੰਦਗੀ ਤੇ ਰਿਸ਼ਤੇ

ਇਸ ਪੁਸਤਕ ਵਿੱਚ ਸ਼ਾਮਿਲ ਕਹਾਣੀਜਾਦੂ ਦਾ ਸ਼ੀਸਾਵਿੱਚ ਸਾਹੀ ਜਿੰਦਗੀ ਤੇ ਰਿਸ਼ਤਿਆ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਰਾਜਕੁਮਾਰ ਆਪਣੇ ਪਿਤਾ ਦੇ ਇਲਾਜ ਲਈ ਮੱਛੀ ਫੜਨ ਲਈ ਜਾਂਦਾ ਹੈ ਪਰ ਮੱਛੀ ਦੇ ਕਹਿਣ ਤੇ ਉਸ ਨੂੰ ਛੱਡ ਦਿੰਦਾ ਤੇ ਬਦਲੇ ਵਿੱਚ ਉਸ ਨੂੰ ਘਰ ਛੱਡਣਾ ਪਿਆ ਰਸਤੇ ਵਿੱਚ ਕਈ ਹੋਰ ਜਾਨਵਰਾਂ ਦੀ ਮਦਦ ਕਰਦਾ ਤੇ ਰਾਜਕੁਮਾਰੀ ਦੀ ਸ਼ਰਤ ਨੂੰ ਪੂਰਾ ਕਰਨ ਵਿੱਚ ਵੀ ਉਹੀ ਜਾਨਵਰ ਮਦਦ ਕਰਦੇ ਹਨ ਇਸ ਤਰ੍ਹਾ ਰਾਜਕੁਮਾਰ ਦੀ ਸਾਹੀ ਜਿੰਦਗੀ ਤੇ ਰਿਸ਼ਤਿਆ ਨੂੰ ਇਸ ਕਹਾਣੀ ਦੇ ਵਿਸ਼ੇ ਵਜੋਂ ਲਿਆ ਗਿਆ ਹੈ।