ਜਰਨਲ ਮੋਹਨ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਮੋਹਨ ਸਿੰਘ (1909–1989) ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਭਾਰਤੀ ਰਾਸ਼ਟਰੀ ਸੈਨਾ (Indian National Army) ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ।

ਜ਼ਿੰਦਗੀ

ਮੁਢਲੀ ਜ਼ਿੰਦਗੀ

ਮੋਹਨ ਸਿੰਘ ਦਾ ਜਨਮ ਪਿੰਡ ਉਗੋਕੇ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ 1909 ਵਿੱਚ ਹੋਇਆ। ਉਸ ਦੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਹੁਕਮ ਕੌਰ ਸਿਆਲਕੋਟ ਜ਼ਿਲ੍ਹੇ ਦੇ ਹੀ ਬਦੀਆਨਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਥੇ ਹੀ ਮੋਹਨ ਸਿੰਘ ਦਾ ਜਨਮ ਹੋਇਆ ਅਤੇ ਉਹ ਵੱਡਾ ਹੋਇਆ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਜਨਰਲ ਮੋਹਨ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ੀ ਸ਼ਾਸਨ ਵਿਰੁੱਧ ਆਜ਼ਾਦ ਹਿੰਦ ਫੌ਼ਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਫੌਜੀ ਜ਼ਿੰਦਗੀ

1927 ਵਿੱਚ ਉਹ ਹਾਈ ਸਕੂਲ ਪਾਸ ਕਰਨ ਤੋਂ ਬਾਆਦ ਭਾਰਤੀ ਸੈਨਾ ਦੀ ਪੰਜਾਬ ਰੈਜਮੈਂਟ ਦੀ 14ਵੀਂ ਬਟਾਲੀਆਨ ਵਿੱਚ ਭਰਤੀ ਹੋ ਗਿਆ। ਫ਼ਿਰੋਜ਼ਪੁਰ ਵਿੱਚ ਆਪਣੀ ਟਰੇਨਿੰਗ ਤੋਂ ਬਾਅਦ ਰੈਜਮੈਂਟ ਦੀ ਦੂਸਰੀ ਬਟਾਲੀਆਨ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਰਹੇ।

ਬਾਹਰੀ ਕੜੀਆਂ

ਫਰਮਾ:ਅਧਾਰ

ਫਰਮਾ:ਅਜ਼ਾਦੀ ਘੁਲਾਟੀਏ ਫਰਮਾ:ਭਾਰਤੀ ਸੈਨਾ ਸਨਮਾਨ ਅਤੇ ਤਗਮੇ