ਛਾਛੀ

ਭਾਰਤਪੀਡੀਆ ਤੋਂ
Jump to navigation Jump to search

ਛਾਛੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਪਾਕਿਸਤਾਨ ਵਿੱਚ ਛਛ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ।

ਇਸ ਵਿੱਚ ਵਿਸ਼ੇਸ਼ ਤੌਰ ਉੱਤੇ “ਨਾ”, “ਨੀ”, “ਨੇ” ਸੰਬੰਧਕਾਂ ਦੀ ਵਰਤੋਂ ਹੁੰਦੀ ਹੈ। ਮਿਸਾਲ ਵਜੋਂ “ਪਾਣੀ ਦਾ ਗਿਲਾਸ” ਨੂੰ ਛਾਛੀ ਵਿੱਚ “ਪਾਣੀ ਨਾ ਗਿਲਾਸ” ਕਿਹਾ ਜਾਂਦਾ ਹੈ।

ਇਸ ਵਿੱਚ ਨਾਂਹਵਾਚਕ ਸ਼ਬਦ “ਨੀਈਂ” ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਸ ਵਿੱਚ “ਸੀ”, “ਸਨ” ਦੀ ਜਗ੍ਹਾ ਉੱਤੇ “ਹੀਆ”, “ਹੈਅ” ਅਤੇ “ਹੀਆਂ” ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।