ਛਟੀ

ਭਾਰਤਪੀਡੀਆ ਤੋਂ
Jump to navigation Jump to search

ਛਟੀ ਜਾਂ ਛੱਟੀ (ਸ਼ਾਬਦਿਕ ਅਰਥ "ਛੇਵੀਂ") ਬੱਚੇ ਦੇ ਜਨਮ ਤੋਂ ਬਾਅਦ ਛੇਵੇਂ ਦਿਨ ਕੀਤੀਆਂ ਜਾਂਦੀਆਂ ਰਸਮਾਂ ਨੂੰ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਰਿਸ਼ਤੇਦਾਰ ਬੱਚੇ ਨੂੰ ਸ਼ਗਨ ਦਿੰਦੇ ਹਨ। ਬੱਚੇ ਦੇ ਨਾਨਕੇ ਬੱਚੇ ਲਈ ਕੱਪੜੇ, ਗਹਿਣੇ ਆਦਿ ਚੀਜ਼ਾਂ ਲੈਕੇ ਆਉਂਦੇ ਹਨ। ਇਸ ਦਿਨ ਮਾਂ ਨੂੰ ਜਣੇਪੇ ਤੋਂ ਬਾਅਦ ਪਹਿਲੀ ਵਾਰ ਇਸ਼ਨਾਨ ਕਰਵਾਇਆ ਜਾਂਦਾ ਹੈ। ਬੱਚੇ ਦੇ ਨਾਮਕਰਨ ਦੀ ਰਸਮ ਵੀ ਇਸੇ ਦਿਨ ਕੀਤੀ ਜਾਂਦੀ ਹੈ।

ਵਿਸ਼ੇਸ਼ ਰਸਮਾਂ

ਹਿੰਦੂਆਂ ਵਿੱਚ

ਛਟੀ ਦੇ ਦਿਨ ਹਿੰਦੂਆਂ ਵਿੱਚ ਵਿਸ਼ੇਸ਼ ਤੌਰ ਉੱਤੇ ਛਟੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।[1]

ਮੁਸਲਮਾਨਾਂ ਵਿੱਚ

ਛਟੀ ਦੇ ਦਿਨ ਮੁਸਲਮਾਨਾਂ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਅਤੇ ਦਾਅਵਤਾਂ ਦਿੱਤੀਆਂ ਜਾਂਦੀਆਂ ਹਨ। ਕਿਸੇ ਪੀਰ-ਫ਼ਕੀਰ ਦੀ ਖ਼ਾਨਗਾਹ ਉੱਤੇ ਚਿਰਾਗ ਜਲਾਏ ਜਾਂਦੇ ਹਨ। ਅਮੀਰ ਘਰਾਂ ਵਿੱਚ ਆਤਸਬਾਜ਼ੀ ਚਲਾਉਣ ਦਾ ਰਵਾਜ਼ ਵੀ ਹੈ।[1]

ਮੁਹਾਵਰੇ

ਇਸ ਦਿਨ ਦੇ ਸੰਬੰਧੀ ਬਹੁਤ ਸਾਰੇ ਮੁਹਾਵਰੇ ਹਨ। ਪਰ ਸਭ ਤੋਂ ਮਸ਼ਹੂਰ ਮੁਹਾਵਰਾ ਛਟੀ ਦਾ ਦੁੱਧ ਯਾਦ ਆਉਣ ਦਾ ਮੁਹਾਵਰਾ ਹੈ। ਇਹ ਮਹਾਵਰਾ ਅਕਸਰ ਦੁੱਖ ਅਤੇ ਤਕਲੀਫ ਵਿੱਚ ਜਾਂ ਤਕਲੀਫ ਪਹੁੰਚਾਣ ਉੱਤੇ ਬੋਲਿਆ ਜਾਂਦਾ ਹੈ।

ਕੁੱਝ ਹੋਰ ਮੁਹਾਵਰੇ ਇਹ ਹਨ:

  • ਛਟੀ ਦਾ ਰਾਜਾ (ਗਰੀਬ)
  • ਛਟੀ ਦਾ ਖਾਧਾ ਪੀਤਾ ਕੱਢਣਾ (ਸਖ਼ਤ ਦੰਡ ਦੇਣਾ)
  • ਛਟੀ ਦੇ ਪੋਤੜੇ ਅਜੇ ਤੱਕ ਨਹੀਂ ਸੁੱਕੇ (ਬੇਵਕੂਫੀ ਦੀਆਂ ਗੱਲਾਂ ਕਰਨ ਤੇ ਕਿਹਾ ਜਾਂਦਾ ਹੈ)

ਇਸ ਬਾਰੇ ਅਮੀਰ ਲਖਨਵੀ ਦਾ ਮਸ਼ਹੂਰ ਉਰਦੂ ਸ਼ੇਅਰ ਹੈ:

ਜਾਨਿਬ ਮੈਕਦਾ ਕ੍ਯਾ ਵੋ ਸਿਤਮ-ਈਜਾਦ ਯਾਦ
ਮੈਕਸ਼ੋ ਦੂਧ ਛਟੀ ਕਾ ਜੋ ਤੁਮਹੇਂ ਯਾਦ ਆਯਾ

ਹਵਾਲੇ

ਫਰਮਾ:ਹਵਾਲੇ