ਚੇਨਈ ਐਕਸਪ੍ਰੈਸ

ਭਾਰਤਪੀਡੀਆ ਤੋਂ
Jump to navigation Jump to search


ਫਰਮਾ:Infobox film

ਚੇਨਈ ਐਕਸਪ੍ਰੈਸ 2013 ਦੀ ਇੱਕ ਭਾਰਤੀ ਹਿੰਦੀ- ਭਾਸ਼ਾਈ ਐਕਸ਼ਨ ਕਾਮੇਡੀ ਫਿਲਮ ਹੈ। ਫਿਲਮ ਰੋਹਿਤ ਸ਼ੈੱਟੀ ਦੁਆਰਾ ਨਿਰਦੇਸਿਤ ਅਤੇ ਸਾਜਿਦ-ਫਰਹਾਦ ਅਤੇ ਯੂਨਸ ਸਾਜਵਲ ਦੁਆਰਾ ਲਿਖੀ ਗਈ ਹੈ। ਫਿਲਮਦੇ ਨਿਰਮਾਤਾ ਗੌਰੀ ਖਾਨ, ਕਰੀਮ ਮੋਰਾਨੀ, ਰੌਨੀ ਸਕਰੀਵਾਲਾ ਅਤੇ ਸਿਧਾਰਥ ਰਾਏ ਕਪੂਰ ਹਨ। ਫਿਲਮ ਦਾ ਮੁੱਖ ਅਦਾਕਾਰ ਸ਼ਾਹਰੁਖ ਖਾਨ, ਜਿਸਨੇ ਰਾਹੁਲ ਮਿਠਾਈਵਾਲਾ ਦਾ ਰੋਲ ਕੀਤਾ, ਭੁਲੇਖੇ ਨਾਲ ਗਲਤ ਰੇਲਗੱਡੀ 'ਤੇ ਚੜ੍ਹ ਜਾਂਦਾ ਹੈ ਅਤੇ ਮੁੰਬਈ ਤੋਂ ਰਾਮੇਸ਼ਵਰਮ ਦੇ ਸਫ਼ਰ ਵੀੱਚ ਇੱਕ ਸਥਾਨਕ ਡੌਨ ਦੀ ਧੀ,ਦੀਪਿਕਾ ਪਾਦੁਕੋਣ, ਨਾਲ ਪਿਆਰ ਵਿੱਚ ਪੈ ਜਾਂਦਾ ਹੈ।ਚੇਨਈ ਐਕਸਪ੍ਰੈਸ ਵਿੱਚ ਨਿਕਿਤਿਨ ਧੀਰ ਅਤੇ ਸਤਿਆਰਾਜ ਸਹਿਯੋਗੀ ਭੂਮਿਕਾਵਾਂ ਨਿਭਾਅ ਰਹੇ ਸਨ। ਇਸਨੂੰ ਇੰਗਲਿਸ਼, ਫ੍ਰੈਂਚ, ਸਪੈਨਿਸ਼, ਅਰਬੀ, ਜਰਮਨ, ਹਿਬਰੂ, ਡੱਚ, ਤੁਰਕੀ ਅਤੇ ਮਾਲੇ ਦੇ ਉਪਸਿਰਲੇਖਾਂ ਨਾਲ ਰਿਲੀਜ਼ ਕੀਤਾ ਗਿਆ ਸੀ।[1]

ਸ਼ਾਹਰੁਖ ਖਾਨ ਅਤੇ ਰੋਹਿਤ ਸ਼ੈੱਟੀ ਵਿਚਕਾਰ ਪਹਿਲਾਂ ਅੰਗੂਰ (1982) ਦੇ ਰੀਮੇਕ 'ਤੇ ਯੋਜਨਾ ਚੱਲ ਰਹੀ ਸੀ। ਚੇਨਈ ਐਕਸਪ੍ਰੈਸ ਦੀ ਸਕ੍ਰਿਪਟ, ਜੋ ਪਹਿਲਾਂ ਸ਼ਾਹਰੁਖ ਖਾਨ ਲਈ ਬੈਕਅਪ ਪ੍ਰੋਜੈਕਟ ਵਜੋਂ ਲਿਖੀ ਗਈ ਸੀ, ਅੰਗੂਰ ਦੀ ਬਜਾਏ ਇਸ ਦੀ ਚੋਣ ਕੀਤੀ ਗਈ ਸੀ। ਫਿਲਮ ਦਾਅਸਲ ਨਾਮ ਰੈਡੀ ਸਟੈਡੀ ਪੋ ਸੀ। ਫਿਲਮਾਂਕਣ ਮਹਿਬੂਬ ਸਟੂਡੀਓ ਵਿੱਚ ਅਕਤੂਬਰ 2012 ਵਿੱਚ ਸ਼ੁਰੂ ਹੋਇਆ ਸੀ ਅਤੇ ਮਈ 2013 ਤਕ ਪੂਰਾ ਹੋਇਆ ਸੀ। ਫਿਲਮ ਦਾ ਇੱਕ ਵੱਡਾ ਹਿੱਸਾ ਊਟੀ ਵਿੱਚ ਸੈਟ ਕੀਤਾ ਗਿਆ ਸੀ, ਜਿਸ ਲਈ ਵਾਈ ਵਿੱਚ ਸੈਟਾਂ ਦਾ ਨਿਰਮਾਣ ਕੀਤਾ ਗਿਆ ਸੀ। ਚੇਨਈ ਐਕਸਪ੍ਰੈਸ ਲਈ ਸਾਊਂਡਟ੍ਰੈਕ ਵਿਸ਼ਾਲ-ਸ਼ੇਖਰ ਦੁਆਰਾ ਤਿਆਰ ਕੀਤਾ ਗਿਆ ਸੀ, ਜਿਸਦਾ ਪਿਛੋਕੜ ਅੰਕ ਅਮਰ ਮੋਹਿਲੇ ਦੁਆਰਾ ਤਿਆਰ ਕੀਤਾ ਗਿਆ ਸੀ। ਯੂਟੀਵੀ ਮੋਸ਼ਨ ਪਿਕਚਰਜ਼ ਨੇ ਫਿਲਮ ਦੇ ਡਿਸਟ੍ਰੀਬਿਊਸ਼ਨ ਅਧਿਕਾਰ ਪ੍ਰਾਪਤ ਕੀਤੇ।

ਚੇਨਈ ਐਕਸਪ੍ਰੈਸ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ 8 ਅਗਸਤ 2013 ਨੂੰ ਅਤੇ ਇੱਕ ਦਿਨ ਬਾਅਦ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਆਲੋਚਕਾਂ ਤੋਂ ਮਿਸ਼ਰਤ ਸਮੀਖਿਆ ਮਿਲੀ। ਫਿਲਮ ਨੇ ਭਾਰਤ ਅਤੇ ਵਿਦੇਸ਼ ਵਿੱਚ ਕਈ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਅਤੇ ਸਭ ਤੋਂ ਤੇਜ਼ੀ ਨਾਲ ਫਰਮਾ:Indian Rupee 1 ਬਿਲੀਅਨ ਕਮਾਉਣ ਵਾਲੀ ਫਿਲਮ ਬਣ ਗਈ। ਫਿਲਮ 3 ਇਡੀਅਟਸ ਨੂੰ ਪਛਾੜਦਿਆਂ ਬਾਲੀਵੁੱਡ ਦੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਮਾਰਚ 2018 ਤੱਕ, ਇਹ ਦੁਨੀਆ ਭਰ ਵਿੱਚ ਗਿਆਰ੍ਹਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਹੈ।

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ