ਚਮਿਆਰੀ (ਪਿੰਡ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਚਮਿਆਰੀ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਅਜਨਾਲਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਫਤਿਹ ਗੜ੍ਹ ਚੂੜੀਆਂ ਰੋਡ ਸਥਿਤ ਹੈ।[1] ਇਹ ਪਿੰਡ ਅੰਮ੍ਰਿਤਸਰ ਤੋਂ ਉੱਤਰ ਵਾਲੇ ਪਾਸੇ ਲਗਪਗ 30 ਕਿਲੋਮੀਟਰ ਦੇ ਫਾਸਲੇ ‘ਤੇ ਅਜਨਾਲਾ-ਫਤਿਹਗੜ੍ਹ ਚੂੜੀਆਂ ਸੜਕ ‘ਤੇ ਸਥਿਤ ਹੈ। ਇਸ ਦੇ ਨੇੜੇ ਹਜ਼ਾਰਾਂ ਏਕੜਾਂ ਵਿੱਚ ਫੈਲਿਆ ਛੰਬ ਹੈ ਜੋ ਕਿਸੇ ਸਮੇਂ ਰਾਜਿਆਂ ਮਹਾਰਾਜਿਆਂ ਦੀ ਪਸੰਦੀਦਾ ਸ਼ਿਕਾਰਗਾਹ ਸੀ। ਇਹ ਕਦੀ 2500-3000 ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦਾ ਉਘਾ ਵਪਾਰਿਕ ਸ਼ਹਿਰ ਸੀ। ਇਸ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ।

ਇਤਿਹਾਸ

ਲੋਕਾ ਦੀ ਮੰਨਣਾ ਹੈ ਕਿ ਇਹ ਪਿੰਡ ਦੀਆਂ ਚਮੜੇ ਦੀਆਂ ਬਣੀਆਂ ਵਸਤਾਂ ਦੀ ਦੂਰ-ਦੂਰ ਤੱਕ ਵੇਚੀਆ ਜਾਂਦੀਆਂ ਸਨ। ਰਾਜਾ ਸਲਵਾਨ ਚੰਬਾ ਨਾਂ ਦੀ ਲੜਕੀ ਦੀ ਸੁੰਦਰਤਾ ‘ਤੇ ਮੋਹਿਤ ਹੋ ਗਿਆ, ਜਿਸ ਨਾਲ ਉਸ ਨੇ ਸ਼ਾਦੀ ਕੀਤੀ ਸੀ। ਚੰਬਾ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਚੰਬਿਆਰੀ ਜਾਂ ਚਮਿਆਰੀ ਪਿਆ। ਕਈ ਇਤਿਹਾਸਕਾਰਾਂ ਅਤੇ ਕਿੱਸਾਕਾਰਾਂ ਨੇ ਰਾਜੇ ਸਲਵਾਨ ਦੀ ਪਸੰਦੀਦਾ ਪਤਨੀ ਲੂਣਾ ਦੀ ਜਾਤ ‘ਤੇ ਇਸ ਪਿੰਡ ਦਾ ਨਾਂ ਲਿਖਿਆ ਹੈ। ਸਲਵਾਨ ਨੇ ਸਾਰਾ ਪਿੰਡ ਪੱਕੀਆ ਇੱਟਾਂ ਨਾਲ ਉਸਾਰਿਆ ਅਤੇ ਪਿੰਡ ਵਿੱਚ 28 ਖੂਹ ਲਵਾਏ।ਉਸ ਨੇ ਚਮਿਆਰੀ ਤੋਂ ਸਿਆਲਕੋਟ ਤੱਕ ਸਿੱਧਾ ਰਸਤਾ ਬਣਾਇਆ ਜੋ ਪਿੰਡ ਤੋਂ ਉੱਤਰ ਵਾਲੇ ਪਾਸੇ ਜਾਂਦਾ ਸੀ। ਇਸ ਰਸਤੇ ‘ਤੇ ਪੱਕੇ ਰੋੜਾਂ ਦੀ ਬਹੁਤਾਤ ਸੀ। 1722 ਈਸਵੀ ਵਿੱਚ ਇਸ ਨੂੰ ਤਬਾਹ ਕਰ ਦਿੱਤਾ। ਚਮਿਆਰੀ ਨੇ 1769 ਈਸਵੀ ਵਿੱਚ ਇੱਕ ਵਾਰ ਫਿਰ ਤਰੱਕੀ ਕੀਤੀ ਜਦੋਂ ਸਰਦਾਰ ਨਾਹਰ ਸਿੰਘ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਨਾਹਰ ਸਿੰਘ ਨੂੰ ਜਗੀਰ ਬਖਸ਼ੀ ਹੋਈ ਸੀ ਅਤੇ 1000 ਘੋੜ ਸਵਾਰ ਦੀ ਫੌਜ ਲੋੜ ਪੈਣ ‘ਤੇ ਮਹਾਰਾਜਾ ਦੀ ਸਹਾਇਤਾ ਲਈ ਨਿਯਤ ਸੀ। 1806 ਈਸਵੀ ਵਿੱਚ ਨਾਹਰ ਸਿੰਘ ਦੀ ਮੌਤ ਹੋ ਜਾਣ ਬਾਅਦ ਦੀ ਬਾਕੀ ਜਗੀਰ ਜ਼ਬਤ ਕਰ ਲਈ ਗਈ ਪਰ ਚਮਿਆਰੀ ਪਿੰਡ ਉਸ ਦੇ ਖਾਨਦਾਨ ਕੋਲ ਰਹਿਣ ਦਿੱਤਾ ਗਿਆ। ਨਾਹਰ ਸਿੰਘ ਦੇ ਖਾਨਦਾਨ ਦੇ ਪਰਿਵਾਰ ਨੂੰ ਪਿੰਡ ਵਿੱਚ ਸਰਦਾਰਾਂ ਦਾ ਪਰਿਵਾਰ ਕਰਕੇ ਸੱਦਿਆ ਜਾਂਦਾ ਹੈ। ਸਰਦਾਰ ਰਾਜੇਸ਼ਵਰ ਸਿੰਘ, ਜਿਹਨਾਂ ਨੇ ਸਾਰੀ ਉਮਰ ਲੋਕਾਂ ਦੇ ਭਲੇ ਲਈ ਲੋਕ ਲਹਿਰਾਂ ਦੇ ਲੇਖੇ ਲਾ ਦਿੱਤੀ ਇਸੇ ਪਰਿਵਾਰ ਵਿੱਚੋਂ ਹੋਏ ਸਨ। ਇਸੇ ਪਿੰਡ ਮਾਖੇ ਖਾਂ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲ ਸਨ। ਸਿੱਖ ਫੌਜਾਂ ਵੱਲੋਂ ਕੰਧਾਰ ਦਾ ਕਿਲ੍ਹਾ ਫਤਿਹ ਕਰਨ ਵੇਲੇ ਮਾਖੇ ਖਾਂ ਤੋਪਚੀ ਸਨ। ਕਿਲ੍ਹਾ ਫਤਿਹ ਕਰਨ ਵਿੱਚ ਮਾਖੇ ਖਾਂ ਦਾ ਬਹੁਤ ਵੱਡਾ ਹੱਥ ਸੀ। ਮਾਖੇ ਖਾਂ ਦਾ ਪੁੱਤਰ ਅਨਵਰ ਹੁਸੈਨ 1947 ਵਿੱਚ ਪਰਿਵਾਰ ਸਮੇਤ ਸ਼ੇਖੁਪੁਰਾ ਜਾ ਕੇ ਵਸ ਗਿਆ। ਇਸ ਘਰ ਵਿੱਚ ਹੁਣ ਮਿਲਖਾ ਸਿੰਘ ਦਾ ਪਰਿਵਾਰ ਨਰਵੜ ਪਾਕਿਸਤਾਨ ਤੋਂ ਆ ਕੇ ਵੱਸਿਆ ਹੋਇਆ ਹੈ।

ਸਥਾਨ

ਪਿੰਡ ਵਿੱਚ ਤੁਲਸੀ ਦਾਸ ਭਗਤ ਦੀ ਸਮਾਧ ਹੈ। ਕਿਸਾਨੀ ਲਹਿਰ ਵੇਲੇ ਸਰਗਰਮ ਰਹੇ ਸੁਤੰਤਰਤਾ ਸੈਲਾਨੀ ਸਰਦਾਰ ਸ਼ਾਮ ਸਿੰਘ ਭੰਗਾਲੀ ਇਸ ਪਿੰਡ ਦੇ ਸਨ। ਪਿੰਡ ਦੇ ਚੁਫੇਰੇ 4 ਢਾਬ ਸਨ ਜਿਹਨਾਂ ਦਾ ਪਾਣੀ ਕਦੀ ਨਹੀਂ ਸੀ ਸੁੱਕਦਾ। ਇਸ ਪਿੰਡ ਦੀ ਆਬਾਦੀ 4500 ਦੇ ਕਰੀਬ ਹੈ ਅਤੇ ਲਗਭਗ 3000 ਵੋਟਰ ਹਨ। ਇਹ ਪਿੰਡ 'ਚ ਚਾਰ ਪ੍ਰਾਈਵੇਟ ਅਤੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਾਰ ਆਂਗਨਵਾੜੀ ਸੈਂਟਰ, ਤਿੰਨ ਬੈਂਕ, ਮਾਨਵ ਸੇਵਾ ਸੁਸਾਇਟੀ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ