ਘਰਾਚੋਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਘਰਾਚੋਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦਾ ਪਿੰਡ ਹੈ ਜੋ ਸੁਨਾਮ-ਪਟਿਆਲਾ ਸੜਕ ’ਤੇ ਵਸਿਆ ਹੋਇਆ ਹੈ। ਪਿੰਡ ਦੀ 11 ਹਜ਼ਾਰ ਦੇ ਕਰੀਬ ਅਬਾਦੀ ਹੈ। ਪਿੰਡ ਵਿੱਚ ਚਾਂਦ, ਹਮੀਰ, ਗਹਿਲਾ, ਮੰਡੂ ਚਾਰ ਪੱਤੀਆਂ ਹਨ ਅਤੇ 11 ਵਾਰਡ ਹਨ। ਬਾਬਾ ਕਾਲਾ ਘੁਮਾਣ ਨੇ ਇਸ ਥਾਂ ਨੂੰ ਧਾਰਮਿਕ ਸਮਝਦਿਆਂ ਇੱਥੇ ਪਿੰਡ ਵਸਾਉਣ ਲਈ ਮੋੜ੍ਹੀ ਗੱਡ ਦਿੱਤੀ। ਬਾਬਾ ਕਾਲਾ ਘੁਮਾਣ ਵੱਲੋਂ 12 ਪਿੰਡ ਘਰਾਚੋਂ, ਝਨੇੜੀ, ਸੰਘਰੇੜੀ, ਕਪਿਆਲ, ਰਾਮਗੜ੍ਹ, ਰੇਤਗੜ੍ਹ, ਕਾਹਨਗੜ੍ਹ, ਨਾਗਰਾ, ਨਾਗਰੀ, ਦਿੜ੍ਹਬਾ, ਸਜੂੰਮਾਂ ਤੇ ਫੱਗੂਵਾਲਾ ਹਨ। ਪਿੰਡ ਦੇ ਮਰਹੂਮ ਕਰਤਾਰੀ ਮੱਲ ਪਹਿਲਵਾਨ, ਕਵੀਸ਼ਰ ਕਰਤਾਰ ਸਿੰਘ, ਕਵੀਸ਼ਰ ਕਰਤਾਰ ਸਿੰਘ ਪੰਛੀ,ਗਿਆਨੀ ਨਿਰਮਲ ਸਿੰਘ ਤੇ ਗੀਤਕਾਰ ਅਜਮੇਰ ਸਿੰਘ ਹਨ।

ਸਹੂਲਤਾਂ

ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇਲਾਵਾ ਪੰਜ ਪ੍ਰਾਈਵੇਟ ਸਕੂਲ ਹਨ। ਪਾਰਕਾਂ ਵਾਲੇ ਪੰਚਾਇਤ ਘਰ, ਨੌਜਵਾਨ ਸਪੋਰਟਸ ਕਲੱਬ ਤੇ ਸ਼ਹੀਦ ਭਗਤ ਸਿੰਘ ਅਵੇਅਰਨੈਸ ਕਲੱਬ ਹਨ।

ਧਾਰਮਿਕ ਮੇਲਾ

ਘਰਾਚੋਂ ਵਿੱਚ ਬਾਬਾ ਫ਼ਕੀਰਾ ਦਾਸ ਦੀ ਯਾਦ ਵਿੱਚ ਲੱਗਣ ਵਾਲੇ ਘਰਾਚੋਂ ਕੁਟੀ ਸਾਹਿਬ ਦਾ ਮੇਲਾ ਬਹੁਤ ਮਸ਼ਹੂਰ ਹੈ।

ਹਵਾਲੇ