ਗੋਰਾ ਚੱਕ ਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਸੰਗੀਤ ਕਲਾਕਾਰ ਗੋਰਾ ਚੱਕ ਵਾਲਾ ਪੰਜਾਬੀ ਦੇ ਗਾਇਕ-ਗੀਤਕਾਰ ਹੈ [1] ਜੋ ਬਠਿੰਡਾ ਜ਼ਿਲ੍ਹੇ (ਮਾਲਵਾ ਖੇਤਰ) ਪੰਜਾਬ, ਭਾਰਤ ਨਾਲ ਸਬੰਧਿਤ ਹੈ ।

ਮੁੱਢਲੀ ਜ਼ਿੰਦਗੀ

ਗੋਰਾ ਚੱਕ ਵਾਲਾ ਦਾ ਜਨਮ ਸ਼੍ਰੀ ਰਾਮ ਗੋਪਾਲ ਅਤੇ ਮਾਤਾ ਜਮਨਾ ਦੇਵੀ ਦੇ ਘਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਹੋਇਆ ਜੋ ਕਿ ਪੰਜਾਬ,ਭਾਰਤ ਵਿੱਚ ਹੈ। [2] ਉਸ ਦਾ ਬਚਪਨ ਦਾ ਨਾਂ ਗੁਰਪ੍ਰੀਤ ਪਾਲ ਸੀ। ਉਸਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਹਰਵੀਂ ਤਕ ਦੀ ਪੜ੍ਹਾਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਬਠਿੰਡਾ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਬਠਿੰਡਾ ਦੇ ਮੀਰਾ ਮਿਉਜ਼ੀਕਲ ਕਾਲਜ ਤੋਂ ਕੀਤੀ।

ਪੇਸ਼ਾ

ਗੋਰਾ ਚੱਕ ਵਾਲਾ ਜਦੋਂ ਗ੍ਰੈਜੂਏਸ਼ਨ ਕਰ ਰਿਹਾ ਸੀ ਤਦ ਉਸਦਾ ਪਹਿਲਾ ਗਾਣਾ ਬਲਕਾਰ ਸਿੱਧੂ ਦੀ ਐਲਬਮ ਵਿੱਚ ਰਿਕਾਰਡ ਕੀਤਾ ਗਿਆ [2] ਇੱਕ ਗੀਤਕਾਰ ਹੋਣ ਕਰਕੇ, ਉਸਨੇ ਆਪਣੇ ਵੱਡੇ ਭਰਾ ਜੱਗਾ ਚੱਕ ਵਾਲਾ ਤੋਂ ਪ੍ਰੇਰਣਾ ਹਾਸਿਲ ਕੀਤੀ ਅਤੇ ਆਪਣੇ ਗੁਰੂ ਜਸਵੀਰ ਵਿਯੋਗੀ ਤੋਂ ਗੀਤ ਲਿਖਣ ਬਾਰੇ ਹੋਰ ਜਾਣਿਆ ਅਤੇ ਕੁਲਦੀਪ ਮਾਣਕ ਤੋਂ ਸੰਗੀਤ ਸਿੱਖਿਆ ਅਤੇ ਆਪਣੀ ਐਲਬਮ ਗਲੀਆਂ ਉਦਾਸ ਹੋ ਗਈਆਂ ਨਾਲ ਪੰਜਾਬੀ ਸੰਗੀਤ ਦੀ ਦੁਨੀਆਂ ਵਿਚ ਦਾਖਲ ਹੋਇਆ। ਇਸ ਐਲਬਮ ਨੇ ਉਸ ਨੂੰ ਉਤਸ਼ਾਹਤ ਕੀਤਾ ਤੇ ਉਸ ਦੀ ਦੂਜੀ ਐਲਬਮ ਤੇਰਾ ਦਿਲ ਮਰਜ਼ੀ ਦਾ ਮਲਿਕ ਨੇ ਰਾਤੋ-ਰਾਤ ਉਸ ਨੂੰ ਸਟਾਰ ਬਣਾਇਆ। ਸੰਗੀਤ ਦੀ ਸਨੱਅਤ ਦੇ ਰੁਝਾਨ ਅਨੁਸਾਰ ਉਸਨੇ ਗਾਇਕਾ ਸੁਦੇਸ਼ ਕੁਮਾਰੀ ਅਤੇ ਮਿਸ ਪੂਜਾ ਦੇ ਨਾਲ ਕੁਝ ਦੋਗਾਣਿਆਂ ਦੀਆਂ ਐਲਬਮਾਂ ਵੀ ਜਾਰੀ ਕੀਤੀਆਂ। ਉਹ ਲਾਈਵ ਇਵੈਂਟਾਂ ਲਈ ਕਈ ਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ, ਯੂਕੇ, ਨਿਉਜ਼ੀਲੈਂਡ ਅਤੇ ਹਾਂਗ ਕਾਂਗ ਗਿਆ । ਉਹ ਹੁਣ ਇੱਕ ਸਫਲ ਅਤੇ ਸਥਾਪਤ ਗਾਇਕ ਹੈ ਪਰ ਯੂਨੀਵਰਸਿਟੀ ਦੇ ਇਸ ਸੋਨ ਤਮਗਾ ਜੇਤੂ ਨੇ ਆਪਣੀ ਸਫਲਤਾ ਬਾਰੇ ਕਦੇ ਵੀ ਘਮੰਡ ਨਹੀਂ ਕੀਤਾ। ਹੁਣ ਤੱਕ, ਉਹ ਡੇਢ ਦਰਜਨ ਤੋਂ ਵੱਧ ਐਲਬਮਾਂ ਜਾਰੀ ਕਰ ਚੁਕਿਆ ਹੈ। ਗੋਰਾ ਚੱਕ ਵਾਲਾ ਨੇ ਕਈ ਧਾਰਮਿਕ ਐਲਬਮਾਂ ਅਤੇ ਮਾਤਾ ਦੀਆਂ ਭੇਟਾ ਦੀਆਂ ਐਲਬਮਾਂ ਵੀ ਜਾਰੀ ਕੀਤੀਆਂ ਜੋ ਕਿ ਬਹੁਤ ਕਾਮਯਾਬ ਰਹੀਆਂ। ਬਾਅਦ ਵਿੱਚ ਸੰਗੀਤ ਉਦਯੋਗ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਰਹਿਣ ਲਈ ਉਸ ਨੇ ਕਈ ਸਿੰਗਲ ਟਰੈਕ ਵੀ ਜਾਰੀ ਕੀਤੇ। ਗੋਰਾ ਚੱਕ ਵਾਲਾ ਲਾਈਵ ਅਖਾੜਿਆਂ ਦਾ ਕਲਾਕਾਰ ਵੀ ਹੈ ਤੇ ਜਿਸ ਵਧੀਆ ਤਰੀਕੇ ਨਾਲ ਉਹ ਲਾਈਵ ਅਖਾੜੇ ਵਿੱਚ ਗਾਉਂਦਾ ਹੈ, ਉਸ ਤਰ੍ਹਾਂ ਦੀ ਘੱਟ ਹੀ ਪੰਜਾਬੀ ਗਾਈਕੀ ਵਿੱਚ ਦੇਖਣ ਨੂੰ ਮਿਲਦੀ ਹੈ।[3]

ਗੀਤਾਂ ਦੀਆਂ ਐਲਬਮਾਂ

  • ਗਲੀਆਂ ਉਦਾਸ ਹੋ ਗਈਆਂ[4]
  • ਤੇਰਾ ਦਿਲ ਮਰਜ਼ੀ ਦਾ ਮਾਲਕ[5]
  • ਜਾਨੋ ਮਾਰ ਜ਼ਾਲਮਾਂ
  • ਚੰਦਰੀ ਰੋਣ ਲਗ ਪਈ
  • ਗੱਲ ਤੜਕੇ ਕਰਾਂਗੇ
  • ਗੱਲਾਂ ਤੇਰੀਆਂ ਤੇ ਮੇਰੀਆਂ
  • ਛੱਡ ਪਾਪ ਨੇਕੀਆਂ ਕਰ ਲੈ (ਧਾਰਮਿਕ) [6]
  • ਸਿੱਖੀ ਦੀ ਕਹਾਣੀ (ਧਾਰਮਿਕ) [7]
  • ਦਿਨ ਕਿਵੇਂ ਗੁਜਾਰੇਂਗਾ
  • ਦਾ ਮਿਉਜ਼ੀਕਲ ਟੂਰ
  • ਖੁਸ਼ਖਬਰੀ
  • ਧੋਖਾ (ਖਾਈ)
  • ਗੋਰਾ ਚਕਵਾਲਾ ਲਾਈਵ ਭਾਗ 1
  • ਯਾਰ ਤੇ ਪਿਆਰ
  • ਟੂਰ 2
  • ਤੇਰੇ ਦਿੱਤੇ ਦੁੱਖ ਸੱਜਣਾ
  • ਕਿਵੇਂ ਆ ਗਈ ਸਾਡੀ ਯਾਦ
  • ਵਿਛੋੜੇ ਵਾਲੀ ਸੱਟ
  • ਅਖਾੜਾ ਗੋਰਾ ਚੱਕ ਵਾਲਾ
  • ਤੇਰਾ ਰੁੱਸਣਾ ਮਨੌਣਾ
  • ਢੋਲ ਵੱਜਦਾ (ਵੱਖ ਵੱਖ ਕਲਾਕਾਰ)
  • ਤੈਨੂੰ ਕੀ ਖਬਰਾਂ (ਵੱਖ ਵੱਖ ਕਲਾਕਾਰ)
  • ਕੋਕੇ ਦਾ ਲਿਸ਼ਕਾਰਾ (ਵੱਖ ਵੱਖ ਕਲਾਕਾਰ)
  • ਹੁਣ ਤੇਰੇ ਦਿਨ ਚੰਨੀਏ
  • ਗੱਲ ਮੁਕਦੀ ਮੁਕਾ ਲੈ
  • ਸੋਹਣਾ ਤੇਰਾ ਦਰ (ਧਾਰਮਿਕ)
  • ਮਈਆ ਦਾ ਦੀਦਾਰ (ਧਾਰਮਿਕ)
  • ਡਿਉਟ ਮਸਤੀ (ਨੰ. 1)
  • ਜਿੰਦੇ (ਵੱਖ ਵੱਖ ਕਲਾਕਾਰ)
  • ਸੰਗੀਤ -2005 (ਵੱਖ ਵੱਖ ਕਲਾਕਾਰ)
  • ਪੀਂਘ ਲਟਕਦੀ ਰਹਿ ਗਈ (ਗੋਰਾ ਚੱਕ ਵਾਲਾ ਤੇ ਬਲਕਾਰ ਸਿੱਧੂ)
  • ਅੱਖੀਆਂ (ਵੱਖ ਵੱਖ ਕਲਾਕਾਰ)
  • ਵਾਈ-ਫਾਈ (ਸਿੰਗਲ ਟਰੈਕ)
  • ਬੱਲੀਏ ਸੋਹਣੀਏ (ਵੱਖ ਵੱਖ ਕਲਾਕਾਰ)
  • ਪੰਜਾਬੀ ਸ਼ੌਂਕ (ਵੱਖ ਵੱਖ ਕਲਾਕਾਰ)
  • ਬਲੈਕ ਮਨੀ (ਡਿਉਟ ਸਿੰਗਲ ਟਰੈਕ)
  • ਸਵਾਲ (ਸਿੰਗਲ ਟਰੈਕ)
  • ਧੀਆਂ ਦੇ ਮਾਪੇ (ਸਿੰਗਲ ਟਰੈਕ)
  • ਦਿਲ (ਸਿੰਗਲ ਟਰੈਕ)

ਹਵਾਲੇ

  1. htpunjabi's channel (14 Jan 2011). "Tour - Gora Chakk Wala & Sudesh Kumari - Best Punjabi Songs". Watch video online. YouTube. Retrieved February 23, 2012.
  2. 2.0 2.1 "ਪੰਜਾਬੀ ਮਾਂ ਬੋਲੀ ਦੇ ਸਟਾਰ". In Punjabi. www.punjabijanta.com. Retrieved 20 Feb 2012.
  3. https://www.youtube.com/watch?v=9TRsXNLftyM. {{cite web}}: Missing or empty |title= (help)
  4. ਚੱਕ ਵਾਲਾ, ਗੋਰਾ. "ਗਲੀਆਂ ਉਦਾਸ ਹੋ ਗਈਆਂ".
  5. ਚੱਕ ਵਾਲਾ, ਗੋਰਾ. "ਤੇਰਾ ਦਿਲ ਮਰਜ਼ੀ ਦਾ ਮਾਲਕ".
  6. "iTunes - Music - Gora Chak Wala". www.itunes.apple.com. Retrieved 20 Feb 2012.
  7. "Gora Chakwala on Yahoo! Music". www.yahoo.com. Archived from the original on 28 July 2012. Retrieved 21 Feb 2012.