ਗੈਰੀ ਸੰਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਗੈਰੀ ਸੰਧੂ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜ਼ਾਰਿਆ ਅਤੇ ਬਾਅਦ ਵਿੱਚ ਉਹ ਪੰਜਾਬ, ਭਾਰਤ ਆ ਗਿਆ। ਗੈਰੀ ਸੰਧੂ ਦੇ ਪਿੰਡ ਦਾ ਨਾਮ ਰੁੜਕਾ ਕਲਾਂ ਹੈ, ਜੋ ਕਿ ਤਹਿਸੀਲ ਫ਼ਿਲੋਰ, ਜ਼ਿਲ੍ਹਾ ਜਲੰਧਰ ਵਿੱਚ ਸਥਿਤ ਹੈ।[1]

ਉਹਨਾਂ ਦਾ ਫ਼੍ਰੈਸ਼ ਮੀਡਿਆ ਰਿਕਾਰਡ ਨਾਂਅ ਦਾ ਆਪਣਾ ਰਿਕਾਰਡ ਲੇਬਲ ਹੈ, ਜਿਸਦੇ ਤਹਿਤ ਉਹ ਹੋਰ ਕਲਾਕਾਰਾਂ ਨਾਲ ਮਿਲ ਕੇ ਆਪਣੇ ਗਾਣੇ ਕੱਢਦੇ ਹਨ। ਉਹਨਾਂ ਦੀ ਆਪਣੀ ਇੱਕ ਕਲਾਥਿੰਗ ਲਾਇਨ ਵੀ ਹੈ, ਜੋਕਿ ਸਟੋਰਾਂ ਵਿੱਚ ਫ਼੍ਰੈਸ਼ ਨਾਂਅ ਦੇ ਤਹਿਤ ਵੇਚੀ ਜਾਂਦੀ ਹੈ।। ਓਰਿਜਿਨਲ ਫ਼੍ਰੈਸ਼ ਦੀ ਸ਼ੁਰੂਆਤ ਜਲੰਧਰ ਵਿੱਚ ਕਰਨ ਮਗਰੋਂ, ਅੰਮ੍ਰਿਤਸਰ ਅਤੇ ਬਟਾਲੇ ਵਿੱਚ ਦੋਹਾਂ ਥਾਂਹਾਂ ਉੱਤੇ ਵੀ ਖੋਲੀ ਗਈ .I

ਯੂ.ਕੇ .ਵਿੱਚ ਬਿਤਾਈ ਜ਼ਿੰਦਗੀ ਅਤੇ ਉਥੋਂ ਦੇਸ਼ ਨਿਕਾਲਾ

ਗੈਰੀ ਸੰਧੂ, ਸਭ ਤੋਂ ਪਹਿਲਾਂ ਸਾਲ 2002 ਵਿੱਚ ਯੂ.ਕੇ .ਆਏ ਪਰ ਅਲੱਗ ਪਛਾਣ ਨਾਲ, ਉਹਨਾਂ ਨੇ ਸ਼ਰਣ ਲਈ ਦਾਅਵਾ ਵੀ ਕੀਤਾ ਪਰ ਯੂ.ਕੇ. ਬਾਡਰ ਏਜੰਸੀ ਵੱਲੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਨੂੰ ਫਿਰ ਇਮੀਗ੍ਰੇਸ਼ਨ ਬੇਲ 'ਤੇ ਰੱਖਿਆ ਗਿਆ ਜਿਸ ਵਿੱਚ ਉਹਨਾਂ ਨੂੰ ਏਜੰਸੀ ਨੂੰ ਨਿਯਮਿਤ ਤੌਰ 'ਤੇ ਰਿਪੋਰਟ ਕਰਨਾ ਹੁੰਦਾ ਸੀ। ਪਰ, ਇਸਦੇ ਬਜਾਏ ਉਹ ਫ਼ਰਾਰ ਹੋ ਗਏ ਅਤੇ ਯੂ.ਕੇ. ਬਾਰਡਰ ਏਜੰਸੀ ਨੂੰ ਉਹਨਾਂ ਦੇ ਠਿਕਾਣੇ ਦੀ ਜਾਣਕਾਰੀ ਸੀI ਜਨਵਰੀ 2008 ਵਿੱਚ ਉਹਨਾਂ 'ਤੇ ਪੁਲਿਸ ਅਫ਼ਸਰ ਵੱਲੋਂ ਅਪਰਾਧਿਕ ਮਾਮਲਾ ਉਦੋਂ ਦਰਜ਼ ਕੀਤਾ ਗਿਆ ਜਦੋਂ ਉਹ ਬਿਨਾਂ ਇਨਸ਼ੋਰੈਂਸ ਦੇ ਡਰਾਇਵਿੰਗ ਕਰਦੇ ਫੜੇ ਗਏ। ਉਹਨਾਂ ਨੂੰ ਫਿਰ ਮੁੜ ਦੁਬਾਰਾ ਇਮੀਗ੍ਰੇਸ਼ਨ ਬੇਲ 'ਤੇ ਰੱਖ ਦਿੱਤਾ ਗਿਆ, ਕਿਉਂਕਿ ਉਹਨਾਂ ਕੋਲ ਪਾਸਪੋਰਟ ਵੀ ਨਹੀਂ ਸੀ। ਇਸ ਕਰਕੇ ਯੂਕੇ ਬਾਰਡਰ ਏਜੰਸੀ ਨੇ ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਬਣਾਉਣ 'ਤੇ ਕੰਮ ਕੀਤਾ, ਤਾਂਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਪ੍ਰਾਪਤ ਹੋ ਜਾਣ ਮਗਰੋਂ, ਅਕਤੂਬਰ 2009 ਨੂੰ, ਅਫ਼ਸਰਾਂ ਉਹਨਾਂ ਹੈਨਓਵਰ ਰੋਡ, ਰੋਲੇਅ ਰੈਗਿਸ, ਡੁਡਲੇ ਦੇ ਪਤੇ 'ਤੇ ਗਏ, ਪਰ ਉਥੇ ਉਹਨਾਂ ਨੂੰ ਪਤਾ ਲਗਾ ਕਿ ਉਹ ਦੁਬਾਰਾ ਫ਼ਰਾਰ ਹੋ ਗਏ ਸਨ। ਉਹਨਾਂ ਨੂੰ 27 ਅਕਤੂਬਰ 2011 ਨੂੰ ਗ੍ਰਿਫ਼ਤਾਰ ਕਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਨੂੰ ਨਵੰਬਰ 2011 ਨੂੰ ਅਸਥਾਈ ਤੌਰ 'ਤੇ ਰਿਹਾਅ ਕੀਤਾ ਗਿਆ ਜਦਕਿ ਯੂ.ਕੇ. ਬਾਰਡਰ ਏਜੰਸੀ ਨੇ ਅਗਲੇ ਵਰਨਣ ਨੂੰ ਮੰਨਿਆ। ਪਰ ਉਹ ਸਾਰੇ ਰੱਦ ਕਰ ਦਿੱਤੇ ਗਏ ਅਤੇ ਗੈਰੀ ਸੰਧੂ ਨੂੰ 12 ਜਨਵਰੀ 2012 ਨੂੰ ਭਾਰਤ ਵਾਪਸ ਭੇਜਣ ਤੋਂ ਪਹਿਲਾਂ 16 ਦਸੰਬਰ ਨੂੰ ਮੁੜ ਹਿਰਾਸਤ ਵਿੱਚ ਲੈ ਲਿਤਾ ਗਿਆ।[2]

ਹਵਾਲੇ

ਫਰਮਾ:ਹਵਾਲੇ

  1. http://www.garrysandhumusic.com/
  2. Lua error in package.lua at line 80: module 'Module:Citation/CS1/Suggestions' not found.