ਗੈਂਗਸ ਆਫ ਵਾਸੇਪੁਰ 1

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਗੈਂਗਸ ਆਫ ਵਾਸੇਪੁਰ 1 ਇੱਕ 2012 ਦੀ ਹਿੰਦੀ-ਭਾਸ਼ਾ ਅਪਰਾਧ ਫਿਲਮ ਹੈ ਜੋ ਅਨੁਰਾਗ ਕਸ਼ਿਅਪ ਦੁਆਰਾ ਨਿਰਦੇਸ਼ਤ[1] ਅਤੇ ਕਸ਼ਯਪ ਅਤੇ ਜ਼ੀਸ਼ਾਨ ਕਵਾਦਰੀ ਦੁਆਰਾ ਲਿਖੀ ਗਈ ਹੈ। ਇਹ ਗੈਂਗਸ ਆਫ ਵਾਸੇਪੁਰ ਲੜੀ ਦੀ ਪਹਿਲੀ ਕਿਸ਼ਤ ਹੈ, ਇਹ ਧਨਬਾਦ, ਝਾਰਖੰਡ ਦੇ ਕੋਲਾ ਮਾਫੀਆ 'ਤੇ ਕੇਂਦਰਤ ਹੈ, ਅਤੇ ਸ਼ਕਤੀ ਦੇ ਸੰਘਰਸ਼ਾਂ, ਰਾਜਨੀਤੀ ਅਤੇ ਤਿੰਨ ਅਪਰਾਧ ਪਰਿਵਾਰਾਂ ਵਿਚਾਲੇ ਬਦਲਾ ਲੈਣ 'ਤੇ ਅਧਾਰਿਤ ਹੈ। ਭਾਗ 1 ਵਿੱਚ ਮਨੋਜ ਵਾਜਪਾਈ, ਜੈਦੀਪ ਆਹਲਾਵਤ, ਨਵਾਜ਼ੁਦੀਨ ਸਿਦੀਕੀ, ਹੁਮਾ ਕੁਰੈਸ਼ੀ, ਤਿਗਮਨਸ਼ੁ ਧੂਲਿਆ, ਵਿਨੀਤ ਕੁਮਾਰ ਸਿੰਘ, ਪੀਊਸ਼ ਮਿਸ਼ਰਾ, ਪੰਕਜ ਤ੍ਰਿਪਾਠੀ, ਰਿਚਾ ਚੱਡਾ, ਪ੍ਰਣਾਯ ਨਾਰਾਇਣ ਦੀਆਂ ਪ੍ਰਮੁੱਖ ਭੂਮਿਕਾਵਾਂ ਹਨ। ਇਸ ਦੀ ਕਹਾਣੀ 1940 ਦੇ ਸ਼ੁਰੂ ਤੋਂ 1990 ਦੇ ਦਹਾਕੇ ਦੇ ਅਰੰਭ ਤੱਕ ਫੈਲੀ ਹੋਈ ਹੈ। ਦੋਵੇਂ ਹਿੱਸੇ ਅਸਲ ਵਿੱਚ ਕੁੱਲ 319 ਮਿੰਟ ਮਾਪਣ ਵਾਲੀ ਇੱਕ ਹੀ ਫਿਲਮ ਦੇ ਰੂਪ ਵਿੱਚ ਸ਼ੂਟ ਕੀਤੇ ਗਏ ਸਨ ਅਤੇ 2012 ਦੇ ਕਾਨ ਡਾਇਰੈਕਟਰਾਂ ਦੇ ਪੰਦਰਵਾੜੇ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ ਪਰ ਕਿਉਂਕਿ ਕੋਈ ਵੀ ਥੀਏਟਰ ਪੰਜ ਤੋਂ ਵੱਧ ਘੰਟਿਆਂ ਦੀ ਫਿਲਮ ਨੂੰ ਪ੍ਰਦਰਸ਼ਤ ਕਰਨ ਲਈ ਸਵੈਇੱਛੁਕ ਨਹੀਂ ਹੋਏ, ਇਸ ਨੂੰ ਭਾਰਤੀ ਬਾਜ਼ਾਰ ਲਈ ਦੋ ਹਿੱਸਿਆਂ (ਕ੍ਰਮਵਾਰ 160 ਮਿੰਟ ਅਤੇ 159 ਮਿੰਟ) ਵਿੱਚ ਵੰਡਿਆ ਗਿਆ ਸੀ।[2][3][4][5]

ਫਿਲਮ ਨੂੰ ਭਾਰਤੀ ਸੈਂਸਰ ਬੋਰਡ ਤੋਂ ਏ ਸਰਟੀਫਿਕੇਟ ਮਿਲਿਆ ਹੈ।[6] ਫਿਲਮ ਦਾ ਸਾਊਂਡਟ੍ਰੈਕ ਰਵਾਇਤੀ ਭਾਰਤੀ ਲੋਕ ਗੀਤਾਂ ਦੁਆਰਾ ਬਹੁਤ ਪ੍ਰਭਾਵਿਤ ਹੈ।

ਭਾਗ 1 ਪੂਰੇ ਭਾਰਤ ਵਿੱਚ 1000 ਤੋਂ ਵੱਧ ਥੀਏਟਰ ਸਕ੍ਰੀਨਾਂ ਵਿੱਚ 22 ਜੂਨ 2012 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ 25 ਜੁਲਾਈ ਨੂੰ ਫਰਾਂਸ ਵਿੱਚ ਅਤੇ 28 ਜੂਨ ਨੂੰ ਮਿਡਲ ਈਸਟ ਵਿੱਚ ਰਿਲੀਜ਼ ਕੀਤੀ ਸੀ ਪਰ ਕੁਵੈਤ ਅਤੇ ਕਤਰ ਵਿੱਚ ਇਸ ਤੇ ਪਾਬੰਦੀ ਲਗਾਈ ਗਈ ਸੀ।[7][8] ਗੈਂਗਸ ਆਫ ਵਾਸੇਪੁਰ ਜਨਵਰੀ 2013 ਵਿੱਚ ਸਨਡੈਂਸ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ।[9][10] ਇਸਨੇ 55 ਵੇਂ ਏਸ਼ੀਆ-ਪੈਸੀਫਿਕ ਫਿਲਮ ਫੈਸਟੀਵਲ ਵਿੱਚ ਸਰਬੋਤਮ ਫਿਲਮ ਅਤੇ ਸਰਬੋਤਮ ਨਿਰਦੇਸ਼ਕ ਸਮੇਤ ਚਾਰ ਨਾਮਜ਼ਦਗੀਆਂ ਜਿੱਤੀਆਂ ਹਨ।[11]

ਫਿਲਮ ਨੇ ਸਰਬੋਤਮ ਆਡਿਓਗ੍ਰਾਫੀ, ਫਾਈਨਲ ਮਿਕਸਡ ਟ੍ਰੈਕ (ਆਲੋਕ ਡੀ, ਸਿਨਯ ਜੋਸੇਫ ਅਤੇ ਸ਼੍ਰੀਜੇਸ਼ ਨਾਇਰ) ਦੇ ਰੀ-ਰਿਕਾਰਡਿਸਟ ਜਿੱਤਆ ਅਤੇ 60 ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਅਦਾਕਾਰੀ (ਨਵਾਜ਼ੂਦੀਨ ਸਿਦੀਕੀ) ਲਈ ਵਿਸ਼ੇਸ਼ ਜ਼ਿਕਰ ਪ੍ਰਾਪਤ ਕੀਤਾ।[12] ਫਿਲਮ ਨੇ 58 ਵੇਂ ਫਿਲਮਫੇਅਰ ਅਵਾਰਡ ਵਿੱਚ ਸਰਬੋਤਮ ਫਿਲਮ (ਆਲੋਚਕ) ਅਤੇ ਸਰਬੋਤਮ ਅਭਿਨੇਤਰੀ (ਆਲੋਚਕ) ਸਮੇਤ ਚਾਰ ਫ਼ਿਲਮਫ਼ੇਅਰ ਪੁਰਸਕਾਰ ਜਿੱਤੇ।[13]

ਅਦਾਕਾਰ ਅਤੇ ਨਿਰਦੇਸ਼ਕ

ਕਲਾਕਾਰ: ਨਵਾਜੁੱਦੀਨ ਸਿੱਦੀਕੀ, ਹੁਮਾ ਕੁਰੈਸ਼ੀ, ਰਿਚਾ ਚੱਢਾ, ਪੀਊਸ਼ ਮਿਸ਼ਰਾ ਨਿਰਦੇਸ਼ਕ: ਅਨੁਰਾਗ ਕਸ਼ਿਅਪ ਸੰਗੀਤ: ਸਨੇਹਾ ਖਾਨਵਲਕਰ

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. ਫਰਮਾ:Cite news
  3. ਫਰਮਾ:Cite news
  4. ਫਰਮਾ:Cite news
  5. "2012 Selection". quinzaine-realisateurs.com. Directors' Fortnight. Archived from the original on 26 April 2012. Retrieved 2012-04-25.
  6. ਫਰਮਾ:Cite news
  7. 'Gangs of Wasseypur' to be released in Middle East, France
  8. Gangs of Wasseypur banned in Qatar, Kuwait ਫਰਮਾ:Webarchive
  9. ਫਰਮਾ:Cite news
  10. 'Gangs of Wasseypur' to be screened at the Sundance Film Festival- Bollywood- IBNLive
  11. Gangs of Wasseypur bags 4 nominations at Asia-Pacific Film Festival – Entertainment – DNA
  12. ਫਰਮਾ:Cite press release
  13. "58th Idea Filmfare Awards nominations are here!". Filmfare. 13 January 2013. Retrieved 13 January 2013.