ਗੁਰਮੀਤ ਕੌਰ ਸੰਧਾ

ਭਾਰਤਪੀਡੀਆ ਤੋਂ
Jump to navigation Jump to search

ਤਸਵੀਰ:Char Gulliyan Rang Dulliyan - Punjabi Suhaag.webm ਗੁਰਮੀਤ ਕੌਰ ਸੰਧਾ (ਜਨਮ: 2 ਜਨਵਰੀ 1957) ਪੰਜਾਬੀ ਦੀ ਇੱਕ ਕਵਿਤਰੀ ਅਤੇ ਕਹਾਣੀਕਾਰਾ ਹੈ।[1] ਇਹ ਪੰਜਾਬੀ ਲੋਕਧਾਰਾ ਦੀ ਸਾਂਭ ਸੰਭਾਲ ਲਈ ਖ਼ਾਸਕਰ ਯਤਨਸ਼ੀਲ ਹੈ।

ਨਿਜੀ ਜ਼ਿੰਦਗੀ

ਗੁਰਮੀਤ ਕੌਰ ਦਾ ਜਨਮ 2 ਜਨਵਰੀ 1957 ਨੂੰ ਭਾਰਤੀ ਪੰਜਾਬ ਦੇ ਪਿੰਡ ਹਾਜੀ ਪੁਰ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਪੜ੍ਹਾਈ ਮੁਕੰਮਲ ਕਰਨ ਉਪਰੰਤ ਗੁਰਮੀਤ ਨੇ ਅਧਿਆਪਨ ਦਾ ਕਿੱਤਾ ਚੁਣਿਆ। ਅੱਜਕੱਲ ਉਹ ਹੈੱਡਟੀਚਰ ਵਜੋਂ ਸੇਵਾਮੁਕਤ ਹੋ ਚੁਕੀ ਹੈ ਅਤੇ ਪਿੰਡ ਬੁੱਢਣਵਾਲ, ਜ਼ਿਲ੍ਹਾ ਜਲੰਧਰ ਵਿੱਚ ਉਸਦੀ ਰਿਹਾਇਸ਼ ਹੈ।

ਲੋਕ ਗੀਤ

ਵਧੀਆ ਸਾਹਿਤ ਅਤੇ ਖ਼ਾਸਕਰ ਲੋਕ ਗੀਤਾਂ ਦੀ ਹਰ ਵਿਧਾ ਉਸਨੂੰ ਧੂਹ ਪਾਉਂਦੀ ਹੈ। ਵਿਸ਼ੇਸ਼ ਤੌਰ 'ਤੇ ਤ੍ਰਿੰਞਣਾਂ ਦੇ ਲੰਮੀ ਹੇਕ ਵਾਲੇ ਲੋਕ ਗੀਤ ਜਿਹੜੇ ਲੁਪਤ ਹੋਣ ਕਿਨਾਰੇ ਹਨ, ਉਹਨਾਂ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਭਾਲ ਕੇ ਕਲਮਬੰਦ ਕਰਨ ਲਈ ਯਤਨਸ਼ੀਲ ਹੈ। ਉਸਦੇ ਇਕੱਤਰ ਕੀਤੇ ਲੋਕ ਗੀਤਾਂ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਗੀਤ ਉਸ ਨੂੰ ਜਬਾਨੀ ਯਾਦ ਹਨ ਅਤੇ ਕੁਝ ਗੀਤ ਲੋਕ ਸੁਰ ਰਿਕਾਰਡ ਕਰਕੇ ਯੂਟਿਊਬ ਤੇ ਵੀ ਪਾਏ ਹਨ।

ਕਿਤਾਬਾਂ

  • ਉੱਡਦੇ ਪੰਛੀ ਤੈਂ ਮੋੜੇ
  • ਲੋਕ-ਗੀਤਾਂ ਦੀ ਤੰਦ
  • ਮਖ਼ਰ ਚਾਨਣੀ (ਕਾਵਿ ਸੰਗ੍ਰਹਿ)
  • ਯਾਦਾਂ ਵਿਚਲੇ ਨਖ਼ਲਿਸਤਾਨ (ਕਹਾਣੀ ਸੰਗ੍ਰਹਿ)
  • ਚਾਨਣ ਦੇ ਹਸਤਾਖ਼ਰ (ਗ਼ਜ਼ਲ ਸੰਗ੍ਰਹਿ)

ਬਾਹਰੀ ਲਿੰਕ

ਹਵਾਲੇ

ਫਰਮਾ:ਹਵਾਲੇ