ਗੁਰਬਖਸ਼ ਸਿੰਘ ਬੰਨੂਆਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਗੁਰਬਖਸ਼ ਸਿੰਘ ਬੰਨੋਆਣਾ (27 ਫਰਵਰੀ 1929 - 4 ਅਪਰੈਲ 2008)[1] ਪੰਜਾਬੀ ਦੇ ਰਾਜਨੀਤਿਕ, ਸਾਹਿਤਕ ਤੇ ਪੱਤਰਕਾਰ ਹਲਕਿਆਂ ਵਿੱਚ ਬਾਬਾ ਬੰਨੋਆਣਾ ਵਜੋਂ ਜਾਣਿਆ ਜਾਂਦਾ ਹੈ, ਪੰਜਾਬ ਦੇ ਮੋਢੀ ਪੱਤਰਕਾਰਾਂ ਵਿੱਚੋਂ ਇੱਕ ਸੀ। ਉਸਨੇ ਨਵਾਂ ਜ਼ਮਾਨਾ, ਅਜੀਤ ਅਤੇ ਅਕਾਲੀ ਪੱਤ੍ਰਿਕਾ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਆਖਰੀ ਸਾਲਾਂ ਦੌਰਾਨ ਉਹ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਦੁਆਰਾ ਪ੍ਰਕਾਸ਼ਿਤ ਇੱਕ ਪੰਜਾਬੀ ਰਸਾਲੇ 'ਵਿਰਸਾ' ਦੇ ਸੰਪਾਦਕ ਸੀ। ਉਸ ਨੇ ਪੰਜਾਬ ਸਰਕਾਰ ਦੁਆਰਾ 'ਸ਼ਿਰੋਮਣੀ ਪੱਤਰਕਾਰ' ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹਨਾਂ ਦੀ ਯਾਦ ਵਿੱਚ ਬਾਬਾ ਗੁਰਬਖਸ਼ ਸਿੰਘ ਬੰਨੂਆਣਾ ਕੌਮਾਂਤਰੀ ਯਾਦਗਾਰੀ ਟਰੱਸਟ ਦੀ ਸਥਾਪਨਾ ਕੀਤੀ ਗਈ ਹੈ।[2] ਬਹੁਤ ਸਾਰੇ ਪੱਤਰਕਾਰਾਂ ਨੂੰ ਬਾਬਾ ਬੰਨੋਆਣਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਜਿਹਨਾਂ ਵਿੱਚ ਦਲਬੀਰ ਸਿੰਘ ਜਗਤ ਤਮਾਸ਼ਾ ਵੀ ਸ਼ਾਮਲ ਸੀ। ਬਾਬਾ ਬੰਨੋਆਣਾ ਦਾ 'ਮੇਲਾ ਗ਼ਦਰੀ ਬਾਬਿਆਂ ਦਾ' ਨੂੰ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਸਮੱਗਰੀ ਨੂੰ ਇਕੱਤਰ ਕਰ ਕੇ ਲਿਖਤੀ ਰੂਪ ਦੇਣ ਲਈ ਪਰਕਾਸ਼ਨ ਦਾ ਕਾਰਜ ਆਰੰਭ ਕਰਵਾਉਣ ਵਿੱਚ ਵੀ ਉਸਨੇ ਅਹਿਮ ਹਿੱਸਾ ਪਾਇਆ ਸੀ।

ਆਪਣੇ ਪੱਤਰਕਾਰੀ ਕੈਰੀਅਰ ਦੇ ਸ਼ੁਰੂ ਵਿੱਚ ਉਹ 'ਪੰਥ ਸੇਵਕ' ਦਾ ਉਪ-ਸੰਪਾਦਕ ਰਿਹਾ। ਪੰਜਾਬੀ ਸੂਬਾ ਦੇ ਮੋਰਚੇ ਸਮੇਂ 28 ਮਈ 1955 ਦੀ ਰਾਤ ਨੂੰ ਜਲੰਧਰ ਪੁਲਿਸ ਨੇ ਛਾਪਾ ਮਾਰਕੇ ਸ. ਗੁਰਬਖਸ਼ ਸਿੰਘ ਬੰਨੋਆਣਾ ਨੂੰ ਗ੍ਰਿਫਤਾਰ ਕੀਤਾ ਸੀ।[3] ਨਵਾਂ ਜ਼ਮਾਨਾ ਰੋਜ਼ਾਨਾ ਅਖਬਾਰ ਵਿੱਚ ਉਸ ਨੇ ਆਪਣੇ ਜੀਵਨ ਦੇ ਅਖੀਰ ਤੱਕ ਕੰਮ ਕੀਤਾ।

ਜਲੰਧਰ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਬਾਬਾ ਬੰਨੋਆਣਾ ਦਾ ਦਹਾਕਿਆਂ ਬਧੀ ਉੱਘਾ ਰੋਲ ਰਿਹਾ।[4]

ਮੌਤ

ਉਸ ਦੀ ਮੌਤ 4 ਅਪਰੈਲ 2008 ਨੂੰ ਬਲੱਡ ਕੈਂਸਰ ਨਾਲ ਹੋਈ[1]

ਰਚਨਾਵਾਂ

  1. ਪੰਜਾਬ ਉਠੇਗਾ’ (1992)[1]

ਹਵਾਲੇ

ਫਰਮਾ:ਹਵਾਲੇ

  1. 1.0 1.1 1.2 ਪਰਵਾਨਾ, ਬਲਬੀਰ. "ਪੱਤਰਕਾਰਤਾ ਦਾ ਫ਼ਕੀਰ". Tribuneindia News Service. ਪੰਜਾਬੀ ਟ੍ਰਿਬਿਊਨ. Retrieved 2021-06-27.
  2. "ਗੁਰਮੀਤ ਨੂੰ ਦਿੱਤਾ ਜਾਵੇਗਾ ਬਾਬਾ ਬੰਨੋਆਣਾ ਸਨਮਾਨ".
  3. "ਪੰਜਾਬ ਦੇ ਇਤਿਹਾਸ ਚ ਅੱਜ ਦਾ ਦਿਨ".
  4. Prem Parkash. "Dekh Bande De Bekh".