ਗੁਰਦੁਆਰਾ ਚੁਬਾਰਾ ਸਾਹਿਬ

ਭਾਰਤਪੀਡੀਆ ਤੋਂ
Jump to navigation Jump to search
ਇਹ ਧਾਤੂ ਚਿਤਰ ਗੁਰਦਵਾਰਾ ਚੁਬਾਰੇ ਸਾਹਿਬ ਗੋਇੰਦਵਾਲ ਵਿਖੇ ਸਥਾਪਿਤ ਹੈ।
ਗੁਰੂ ਰਾਮਦਾਸ ਗੁਰਿਆਈ ਦਾ ਚਿਤਰ
ਗੁਰੂ ਅਮਰਦਾਸ ਦੁਆਰਾ ਸਥਾਪਿਤ 22 (ਪ੍ਰਚਾਰਕ) ਮੰਜੀਆਂ ਦੇ ਨਾਂ

ਗੁਰਦੁਆਰਾ ਚੁਬਾਰਾ ਸਾਹਿਬ ਅੰਮ੍ਰਿਤਸਰ ਜਿਲੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਸਥਿਤ ਇਤਹਾਸਕ ਗੁਰਦੁਆਰਾ ਸਾਹਿਬ ਹੈ।ਇਹ ਗੁਰੂ ਅਮਰਦਾਸ ਸਾਹਿਬ ਦਾ ਨਿਵਾਸ ਅਸਥਾਨ ਸੀ।ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਇਥੇ ਹੀ ਹੋਇਆ।ਗੁਰੂ ਅਮਰਦਾਸ ਜੀ ਨੇ 22 ਪਰਚਾਰਕਾਂ ਜਿਹਨਾਂ ਨੂੰ 22 ਮੰਜੀਆਂ ਕਰਕੇ ਜਾਣਿਆ ਜਾਂਦਾ ਹੈ ਦੀ ਸਥਾਪਨਾ ਇੱਥੇ ਹੀ ਕੀਤੀ।ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਇੱਥੇ ਹੀ ਜੋਤੀ ਜੋਤ ਸਮਾਏ

ਇਹ ਗੁਰਦਵਾਰਾ ਗੋਇੰਦਵਾਲ ਸਾਹਿਬ ਵਿੱਚ ਵਾਕਿਆ ਹੈ।ਇਹ ਇਤਿਹਾਸਕ ਧਰੋਹਰ ਗੁਰੂ ਅਮਰਦਾਸ ਸਾਹਿਬ ਦਾ ਘਰ ਸੀ ਜਿਥੇ ਗੁਰੂ ਅਰਜਨ ਸਾਹਿਬ ਦਾ ਜਨਮ ਹੋਇਆ। ਇਥੇ ਹੀ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ।