ਗੁਰਤੇਜ ਕੋਹਾਰਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਗੁਰਤੇਜ ਕੋਹਾਰਵਾਲ਼ਾਨਾਭਾ ਕਵਿਤਾ ਉਤਸਵ 2016 ਮੌਕੇ

ਗੁਰਤੇਜ ਕੋਹਾਰਵਾਲ਼ਾ (ਜਨਮ 15 ਅਗਸਤ 1961) ਇੱਕ ਪੰਜਾਬੀ ਗ਼ਜ਼ਲਗੋ ਹੈ। ਉਹ ਡਾ: ਜਗਤਾਰ ਅਤੇ ਸੁਰਜੀਤ ਪਾਤਰ ਦੀ ਕਾਵਿ ਰਚਨਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ।

ਜੀਵਨ ਵੇਰਵੇ

ਗੁਰਤੇਜ ਦਾ ਜਨਮ 15 ਅਗਸਤ 1961 ਨੂੰ ਪਿੰਡ ਕੋਹਾਰਵਾਲਾ, ਜ਼ਿਲ੍ਹਾ ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਪਹਿਲਾਂ ਉਹ ਬਿਜਲੀ ਬੋਰਡ ਦਾ ਕਰਮਚਾਰੀ ਰਿਹਾ ਅਤੇ ਬਾਅਦ ਨੂੰ 1989-90 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ-ਫਿਲ ਕੀਤੀ ਅਤੇ ਕਾਲਜ ਲੈਕਚਰਾਰ ਦਾ ਕਿੱਤਾ ਆਪਣਾ ਲਿਆ। ਅਜੇ ਤੱਕ ਉਸ ਦੀ ਇੱਕੋ-ਇੱਕ ਕਿਤਾਬ ਪਾਣੀ ਦਾ ਹਾਸ਼ੀਆ ਛਪੀ ਹੈ।

ਰਚਨਾਵਾਂ

  • ਪਾਣੀ ਦਾ ਹਾਸ਼ੀਆ (ਗ਼ਜ਼ਲ-ਸੰਗ੍ਰਹਿ)

ਕਾਵਿ-ਨਮੂਨਾ

 
ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ,
ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ।
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੈ,
ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।

ਇੱਥੇ ਕਾਲੇ ਦਰਖਤਾਂ ਦੀ ਛਾਂ ਹੈ ਅਜੇ,
ਸਾਡਾ ਸੂਰਜ ਵੀ ਗੈਰਾਂ ਦੇ ਨਾਂ ਹੈ ਅਜੇ,
ਐਸੀ ਥਾਵੇਂ ਕੀ ਬੀਜਾਂਗੇ ਸੂਰਜਮੁਖੀ,
ਜਿਹੜੇ ਬੀਜਾਂਗੇ ਆਥਣ ਨੂੰ ਸੁੱਕ ਜਾਣਗੇ।

ਇਹ ਪਰਿੰਦੇ ਤਾਂ ਇੱਥੇ ਹੀ ਰਹਿਣੇ ਸਦਾ,
ਏਥੋਂ ਉੱਡਣੇ ਤੇ ਇੱਥੇ ਹੀ ਬਹਿਣੇ ਸਦਾ,
ਤੇਰੇ ਜੰਗਲ ਚ ਜੇ ਨਾਂ ਇਜਾਜ਼ਤ ਮਿਲੀ,
ਮੇਰੇ ਖ਼ਾਬਾਂ ਦੇ ਰੁੱਖ ਹੇਠ ਜਾ ਬਹਿਣਗੇ।

ਅੱਗ ਅੰਨੀਂ ਹੈ, ਪਾਗਲ ਹੈ, ਮੂੰਹਜ਼ੋਰ ਹੈ,
ਇਹ ਨਾ ਸਮਝੀਂ ਕੇ ਸੜਦਾ ਕੋਈ ਹੋਰ ਹੈ,
ਲਾਬੂ ਇਧਰ ਦੀ ਲੰਘੇ ਜਦੋਂ ਟਹਿਲਦੇ,
ਖੌਰੇ ਕਿੰਨਾਂ ਬਰੂਹਾਂ ਤੇ ਰੁਕ ਜਾਣਗੇ।

************************

ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ,

ਚੁਕਾ ਕੇ ਕਰਜ਼ ਹੌਲਾ ਹੋ ਗਿਆ ਹਾਂ। 

ਮੁਸਾਫ਼ਰ ਤੁਰ ਗਏ ਮੇਰੇ ਚੋਂ ਮੇਰੇ, 

ਮੈਂ ਪਹਿਲਾਂ ਵਾਂਗ ਰਸਤਾ ਹੋ ਗਿਆ ਹਾਂ। 

**

ਬਚਾਈਂ ਝੋਕਰੋਂ ਮੈਨੂੰ ਹਮੇਸ਼ਾ

ਕਿਸੇ ਲਿਸ਼ਕੋਰ ਦੇ ਮੱਥੇ ਨਾ ਲਾਈਂ, 

ਕਦੇ ਪਾਣੀ ਸਾਂ ਮੈਂ ਲਹਿਰਾਂ ’ਚ ਵਗਦਾ

ਕਿ ਹੁਣ ਪਥਰਾ ਕੇ ਸ਼ੀਸ਼ਾ ਹੋ ਗਿਆ ਹਾਂ। 

**

ਹਨੇਰੇ ਦੀ ਫਸਲ ਨੂੰ ਕਟਦਿਆਂ ਮੈਂ,

ਦੁਮੇਲਾਂ ਤੀਕ ਮਰ ਕੇ ਪਹੁੰਚਿਆਂ ਸਾਂ,

ਹੁਣੇ ਸੂਰਜ ਨੇ ਮੈਨੂੰ ਵੇਖਣਾ ਸੀ

ਮੈਂ ਕਿੱਥੇ ਆ ਕੇ ਅੰਨ੍ਹਾ ਹੋ ਗਿਆ ਹਾਂ।  

** 

ਕਥਾ ਤਾਂ ਸਿਰਫ਼ ਓਨੀ ਸੀ ਜਦੋਂ ਤਕ 

ਲਹੂ ਸੀ ਬੋਲਦਾ, ਹੰਝੂ ਸੀ ਸੱਚੇ, 

ਕਿਸੇ ਨਾਟਕ ਦਾ ਹੁਣ ਤਾਂ ਅੰਤ ਹਾਂ ਮੈਂ

ਜੋ ਲੋੜੋਂ ਵਧ ਕੇ ਲੰਮਾ ਹੋ ਗਿਆ ਹਾਂ। 

**

ਮੈਂ ਆਪਣੇ ਲਫਜ਼ ਡਿਗਦੇ ਵੇਖਦਾ ਹਾਂ

ਮੇਰੇ ਅਰਥਾਂ ’ਚ ਸੱਖਣ ਗੂੰਜਦੀ ਹੈ, 

ਅਜੇ ਵੀ ਯਾਰ ਮੇਰੇ ਆਖਦੇ ਨੇ, 

ਕਿ ਮੈਂ ਸ਼ਿਅਰਾਂ ’ਚ ਡੂੰਘਾ ਹੋ ਗਿਆ ਹਾਂ।

ਬਾਹਰੀ ਕੜੀਆਂ

https://www.youtube.com/watch?v=yuISSCk1Az4&feature=share