ਗਾਮਾ ਪਹਿਲਵਾਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਗਾਮਾ ਪਹਿਲਵਾਨ (1880 - 22 ਮਈ 1963) [1][2](ਫਰਮਾ:Lang-pa), ਅਤੇ "ਸ਼ੇਰ-ਏ-ਪੰਜਾਬ" ਭਾਰਤੀ ਉਪਮਹਾਂਦੀਪ ਵਿੱਚ ਇੱਕ ਦੰਤ ਕਥਾ ਬਣ ਚੁੱਕੇ ਪੰਜਾਬੀ ਪਹਿਲਵਾਨ ਸਨ। ਉਸ ਦਾ ਅਸਲ ਨਾਮ ਗੁਲਾਮ ਮੁਹੰਮਦ ਸੀ। ਉਸ ਨੇ 50 ਸਾਲਾਂ ਤੋਂ ਵੀ ਵਧ ਸਮਾਂ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਵਾਰ ਅਖਾੜੇ ਵਿੱਚ ਉਤਰਿਆ। ਸੰਸਾਰ ਦੇ ਇਤਹਾਸ ਵਿੱਚ ਸ਼ਾਇਦ ਉਹ ਇੱਕੋ ਐਸਾ ਪਹਿਲਵਾਨ ਸੀ ਜਿਸਨੂੰ ਤਮਾਮ ਜ਼ਿੰਦਗੀ ਕੋਈ ਹਰਾ ਨਾ ਸਕਿਆ। 15 ਅਕਤੂਬਰ 1910 ਵਿੱਚ ਗਾਮਾ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ ਕੀਤਾ ਗਿਆ। ਗਾਮਾ ਨੂੰ ਸ਼ੇਰ-ਏ-ਪੰਜਾਬ, ਰੁਸਤਮ-ਏ-ਜਮਾਂ (ਸੰਸਾਰ ਕੇਸਰੀ) ਅਤੇ ਦ ਗਰੇਟ ਗਾਮਾ ਵਰਗੀ ਉਪਾਧੀਆਂ ਮਿਲੀਆਂ। 1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ ਗਾਮਾ ਪਾਕਿਸਤਾਨ ਚਲਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਬਟ ਗਾਮਾ ਪਹਿਲਵਾਨ ਦੇ ਭਰਾ ਦੀ ਪੋਤਰੀ ਹੈ।[3]

ਮੁਢਲਾ ਜੀਵਨ

ਗਾਮਾ ਦਾ ਜਨਮ ਅੰਮ੍ਰਿਤਸਰ ਦੇ ਇੱਕ ਮੁਸਲਮਾਨ ਕਸ਼ਮੀਰੀ ਬਟ[4][5][6] ਪਰਵਾਰ ਵਿੱਚ 1880 ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਮੁਹੰਮਦ ਅਜ਼ੀਜ਼ ਸੀ ਜੋ ਖੁਦ ਇੱਕ ਮਸ਼ਹੂਰ ਪਹਿਲਵਾਨ ਸੀ। ਗਾਮੇ ਦਾ ਜਨਮ ਦਾ ਨਾਮ ਗ਼ੁਲਾਮ ਮੁਹੰਮਦ ਸੀ। ਉਸਨੇ ਅਤੇ ਉਸ ਦੇ ਛੋਟੇ ਭਰਾ ਇਮਾਮ ਬਖਸ਼ ਨੇ ਸ਼ੁਰੂ-ਸ਼ੁਰੂ ਵਿੱਚ ਕੁਸ਼ਤੀ ਦੇ ਦਾਅਪੇਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਮਾਧੋ ਸਿੰਘ ਤੋਂ ਸਿੱਖਣੇ ਸ਼ੁਰੂ ਕੀਤੇ। ਦਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਗਾਮਾ ਅਤੇ ਇਮਾਮਬਖਸ਼ ਨੂੰ ਭਲਵਾਨੀ ਕਰਨ ਲਈ ਸਹੂਲਤਾਂ ਪ੍ਰਦਾਨ ਕੀਤੀਆਂ। ਦਸ ਸਾਲ ਦੀ ਉਮਰ ਵਿੱਚ ਹੀ ਗਾਮਾ ਨੇ ਜੋਧਪੁਰ, ਰਾਜਸਥਾਨ ਵਿੱਚ ਪਹਿਲਵਾਨਾਂ ਦੇ ਵਿੱਚ ਸਰੀਰਕ ਕਸਰਤ ਦੇ ਕਰਵਾਏ ਇੱਕ ਪ੍ਰਦਰਸ਼ਨ ਵਿੱਚ ਭਾਗ ਲਿਆ ਅਤੇ ਮਹਾਰਾਜਾ ਜੋਧਪੁਰ ਨੇ ਗਾਮਾ ਨੂੰ ਉਸਦੀ ਸਰੀਰਕ ਫੁਰਤੀ ਤੋਂ ਪ੍ਰਭਾਵਿਤ ਹੋ ਕੇ ਪੁਰਸਕ੍ਰਿਤ ਕੀਤਾ।

ਕੁਸ਼ਤੀ ਦੇ ਦੌਰ

19 ਸਾਲ ਦੇ ਗਾਮੇ ਨੇ ਤਤਕਾਲੀਨ ਭਾਰਤ ਜੇਤੂ ਪਹਿਲਵਾਨ ਰਹੀਮਬਖਸ਼ ਸੁਲਤਾਨੀਵਾਲਾ ਨੂੰ ਚੁਣੌਤੀ ਦਿੱਤੀ। ਰਹੀਮ ਬਖਸ਼ ਗੁਜਰਾਂਵਾਲਾ ਪੰਜਾਬ ਦਾ ਰਹਿਣ ਵਾਲਾ ਕਸ਼ਮੀਰੀ,ਬਟ ਜਾਤੀ ਦਾ ਹੀ ਸੀ। ਰਹੀਮ ਬਖਸ਼ ਦੀ ਲੰਬਾਈ 7 ਫੁੱਟ ਸੀ। ਗਾਮਾ ਵਿੱਚ ਸ਼ਕਤੀ ਅਤੇ ਫੁਰਤੀ ਤਾਂ ਅਦੁੱਤੀ ਸੀ ਪਰ ਲੰਬਾਈ 5 ਫੁੱਟ 7 ਇੰਚ ਹੀ ਸੀ। ਰਹੀਮ ਬਖਸ਼ ਆਪਣੀ ਪੱਕੀ ਉਮਰ ਦਾ ਸੀ ਅਤੇ ਆਪਣੀ ਭਲਵਾਨੀ ਦੇ ਅੰਤਮ ਸਮੇਂ ਦੀਆਂ ਕੁਸ਼ਤੀਆਂ ਲੜ ਰਿਹਾ ਸੀ। ਉਸ ਦੀ ਉਮਰ ਦਾ ਜਿਆਦਾ ਹੋਣਾ ਗਾਮੇ ਦੇ ਪੱਖ ਵਿੱਚ ਜਾਂਦਾ ਸੀ। ਭਾਰਤ ਵਿੱਚ ਹੋਈਆਂ ਕੁਸ਼ਤੀਆਂ ਵਿੱਚ ਇਹ ਕੁਸ਼ਤੀ ਇਤਿਹਾਸਕ ਮੰਨੀ ਜਾਂਦੀ ਹੈ। ਇਹ ਘੰਟਿਆਂ ਚੱਲੀ ਅਤੇ ਅੰਤ ਬਰਾਬਰ ਰਹੀ। ਅਗਲੀ ਵਾਰ ਜਦੋਂ ਦੋਨਾਂ ਦੀ ਕੁਸ਼ਤੀ ਹੋਈ ਤਾਂ ਗਾਮਾ ਨੇ ਰਹੀਮ ਬਖਸ਼ ਨੂੰ ਹਰਾ ਦਿੱਤਾ ਸੀ।

ਰਹੀਮ ਬਖਸ਼ ਨਾਲ ਅੰਤਮ ਕੁਸ਼ਤੀ

ਰਹੀਮ ਬਖਸ਼ (ਭਾਰਤ ਕੇਸਰੀ) ਨੂੰ ਗਾਮਾ ਨੇ ਆਪਣੇ ਭਲਵਾਨੀ ਅਤੇ ਕੁਸ਼ਤੀ ਦੇ ਦੌਰ ਦਾ ਸਭ ਤੋਂ ਵੱਡਾ, ਚੁਣੋਤੀ ਭਰਪੂਰ ਅਤੇ ਸ਼ਕਤੀਸ਼ਾਲੀ ਪ੍ਰਤੀਦਵੰਦੀ ਮੰਨਿਆ। ਇੰਗਲੈਂਡ ਤੋਂ ਪਰਤਣ ਦੇ ਬਾਅਦ ਗਾਮਾ ਅਤੇ ਰਹੀਮ ਬਖਸ਼ ਦੀ ਕੁਸ਼ਤੀ ਇਲਾਹਾਬਾਦ ਵਿੱਚ ਹੋਈ। ਇਹ ਕੁਸ਼ਤੀ ਵੀ ਕਾਫ਼ੀ ਦੇਰ ਚੱਲੀ ਅਤੇ ਗਾਮਾ ਇਸ ਕੁਸ਼ਤੀ ਨੂੰ ਜਿੱਤਕੇ ਰੁਸਤਮ-ਏ-ਹਿੰਦ ਬਣ ਗਿਆ।

ਇੰਗਲੈਂਡ ਦੀ ਯਾਤਰਾ

1910 ਦੀ ਗੱਲ ਹੈ, ਉਸ ਸਮੇਂ ਗਾਮਾ ਦੀ ਉਮਰ ਲੱਗਭੱਗ ਤੀਹ ਸਾਲ ਦੀ ਸੀ। ਬੰਗਾਲ ਦੇ ਇੱਕ ਲੱਖਪਤੀ ਸੇਠ ਸ਼ਰਤ ਕੁਮਾਰ ਮਿੱਤਰ ਕੁੱਝ ਭਾਰਤੀ ਪਹਿਲਵਾਨਾਂ ਨੂੰ ਇੰਗਲੈਡ ਲੈ ਗਏ ਸਨ।[7] ਆਪਣੇ ਭਰਾ ਇਮਾਮ ਬਖਸ਼ ਦੇ ਨਾਲ ਗਾਮਾ ਇੰਗਲੈਂਡ ਗਏ ਅਤੇ ਉੱਥੇ ਇੱਕ ਖੁੱਲੀ ਚੁਣੌਤੀ ਇੰਗਲੈਂਡ ਦੇ ਪਹਿਲਵਾਨਾਂ ਨੂੰ ਦੇ ਦਿੱਤੀ। ਇਹ ਚੁਣੌਤੀ ਇੰਗਲੈਂਡ ਦੇ ਪਹਿਲਵਾਨਾਂ ਨੂੰ ਇੱਕ ਧੋਖੇ ਵਰਗੀ ਲੱਗੀ, ਜਿਸ ਵਿੱਚ ਗਾਮਾ ਨੇ ਸਿਰਫ 30 ਮਿੰਟ ਵਿੱਚ 3 ਪਹਿਲਵਾਨਾਂ ਨੂੰ ਹਰਾਉਣ ਦੀ ਗੱਲ ਕਹੀ ਸੀ, ਜਿਸ ਵਿੱਚ ਕੋਈ ਵੀ ਪਹਿਲਵਾਨ ਗਾਮਾ ਨਾਲ ਕੁਸ਼ਤੀ ਲੜ ਸਕਦਾ ਸੀ, ਚਾਹੇ ਉਹ ਕਿਸੇ ਵੀ ਸਰੀਰਕ ਅਕਾਰ ਅਤੇ ਭਾਰ ਦਾ ਹੋਵੇ। ਉਸ ਸਮੇਂ ਲੰਦਨ ਵਿੱਚ ਸੰਸਾਰ ਦੰਗਲ ਦਾ ਪ੍ਰਬੰਧ ਹੋ ਰਿਹਾ ਸੀ। ਇਸ ਵਿੱਚ ਇਮਾਮ ਬਖਸ਼, ਅਹਮਦ ਬਖਸ਼ ਅਤੇ ਗਾਮਾ ਨੇ ਭਾਰਤ ਦੀ ਤਰਜਮਾਨੀ ਕੀਤੀ। ਗਾਮਾ ਦਾ ਕੱਦ ਪੰਜ ਫੁੱਟ 7 ਇੰਚ ਅਤੇ ਭਾਰ 200 ਪਾਉਂਡ ਦੇ ਲੱਗਭੱਗ ਸੀ। ਲੰਦਨ ਦੇ ਆਯੋਜਕਾਂ ਨੇ ਗਾਮਾ ਦਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਨਾ ਰੱਖਿਆ। ਗਾਮੇ ਦੇ ਸਵੈਮਾਣ ਨੂੰ ਬਹੁਤ ਠੇਸ ਪਹੁੰਚੀ। ਉਸ ਨੇ ਇੱਕ ਥਿਏਟਰ ਕੰਪਨੀ ਵਿੱਚ ਪ੍ਰਬੰਧ ਕਰਕੇ ਵਿਸ਼ਵ ਭਰ ਦੇ ਪਹਿਲਵਾਨਾਂ ਨੂੰ ਚੁਣੌਤੀ ਦਿੱਤੀ ਕਿ ਜੋ ਪਹਿਲਵਾਨ ਅਖਾੜੇ ਵਿੱਚ ਮੇਰੇ ਸਾਹਮਣੇ ਪੰਜ ਮਿੰਟ ਤੱਕ ਟਿਕ ਜਾਵੇਗਾ, ਉਸਨੂੰ ਪੰਜ ਪਾਉਂਡ ਨਕਦ ਦਿੱਤੇ ਜਾਣਗੇ। ਪਹਿਲਾਂ ਕਈ ਛੋਟੇ-ਮੋਟੇ ਪਹਿਲਵਾਨ ਗਾਮਾ ਨਾਲ ਲੜਨ ਨੂੰ ਤਿਆਰ ਹੋਏ।

ਰੌਲਰ ਨਾਲ ਕੁਸ਼ਤੀ

ਜਦੋਂ ਇਸ ਚੁਣੋਤੀ ਨੂੰ ਸਵੀਕਾਰ ਕਰਕੇ ਕੋਈ ਗਾਮਾ ਨਾਲ ਘੁਲਣ ਲਈ ਨਹੀਂ ਆਇਆ ਤਾਂ ਗਾਮਾ ਨੇ ਸਟੇਨਿਸਲਸ ਜਿਬੇਸਕੋ ਅਤੇ ਫਰੰਕ ਗਾਸ਼ ਨੂੰ ਚੁਣੌਤੀ ਦਿੱਤੀ। ਇਹ ਚੁਣੌਤੀ ਅਮਰੀਕਾ ਦੇ ਪਹਿਲਵਾਨ ਬੈਂਜਾਮਿਨ ਰੌਲਰ ਨੇ ਸਵੀਕਾਰ ਕੀਤੀ। ਗਾਮਾ ਨੇ ਰੌਲਰ ਨੂੰ 1 ਮਿੰਟ 40 ਸਕਿੰਟ ਵਿੱਚ ਪਛਾੜ ਦਿੱਤਾ। ਗਾਮਾ ਅਤੇ ਰੌਲਰ ਦੀ ਦੁਬਾਰਾ ਕੁਸ਼ਤੀ ਹੋਈ, ਜਿਸ ਵਿੱਚ ਰੌਲਰ ਗਾਮੇ ਸਾਹਮਣੇ 9 ਮਿੰਟ 10 ਸਕਿੰਟ ਹੀ ਟਿਕ ਸਕਿਆ ।

ਜਿਬੇਸਕੋ ਨਾਲ ਕੁਸ਼ਤੀ

10 ਸਤੰਬਰ 1910 ਨੂੰ ਗਾਮਾ ਅਤੇ ਸਟੇਨਿਸਲਸ ਜਿਬੇਸਕੋ ਦੀ ਕੁਸ਼ਤੀ ਹੋਈ। ਇਸ ਕੁਸ਼ਤੀ ਵਿੱਚ ਮਸ਼ਹੂਰ ਜਾਨ ਬੁਲ ਬੈਲਟ ਅਤੇ 250 ਪਾਊਂਡ ਦਾ ਇਨਾਮ ਰੱਖਿਆ ਗਿਆ। 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਗਾਮਾ ਨੇ ਸਟੇਨਿਸਲਸ ਜਿਬੇਸਕੋ ਨੂੰ ਹੇਠਾਂ ਦੱਬ ਲਿਆ। ਜਿਬੇਸਕੋ ਕੱਦ ਕਾਠ ਅਤੇ ਭਾਰ ਵਿੱਚ ਗਾਮਾ ਤੋਂ ਬਹੁਤ ਉੱਪਰ ਸੀ, ਇਸ ਲਈ 2 ਘੰਟੇ 35 ਮਿੰਟ ਦੀ ਕੋਸ਼ਿਸ਼ ਦੇ ਬਾਵਜੂਦ ਵੀ ਢਿੱਡ ਦੇ ਜੋਰ ਲਿਟਿਆ ਹੋਇਆ ਜਿਬੇਸਕੋ ਗਾਮਾ ਕੋਲੋਂ ਚਿੱਤ ਨਾ ਹੋ ਸਕਿਆ। ਗਾਮਾ ਨੇ ਪੋਲੈਂਡ ਦੇ ਇਸ ਪਹਿਲਵਾਨ ਨੂੰ ਇੰਨਾ ਥਕਾ ਦਿੱਤਾ ਸੀ ਕਿ ਉਹ ਹੌਂਕਣ ਲੱਗ ਪਿਆ। ਉਸ ਦਿਨ ਫੈਸਲਾ ਨਾ ਹੋ ਸਕਿਆ। ਦੂਜੇ ਦਿਨ ਜਿਬਿਸਕੋ ਡਰਦੇ ਮਾਰੇ ਮੈਦਾਨ ਵਿੱਚ ਹੀ ਨਹੀਂ ਆਇਆ। ਦੰਗਲ ਦੇ ਪ੍ਰਬੰਧਕ ਜਿਬਿਸਕੋ ਦੀ ਖੋਜਬੀਨ ਕਰਨ ਲੱਗੇ, ਲੇਕਿਨ ਜਦੋਂ ਉਹ ਨਾ ਲਭਿਆ ਤਾਂ ਗਾਮਾ ਨੂੰ ਸੰਸਾਰ-ਜੇਤੂ ਘੋਸ਼ਿਤ ਕੀਤਾ ਗਿਆ। 17 ਸਤੰਬਰ 1910 ਨੂੰ ਦੁਬਾਰਾ ਦੋਨਾਂ ਵਿੱਚ ਕੁਸ਼ਤੀ ਦੀ ਘੋਸ਼ਣਾ ਹੋਈ, ਲੇਕਿਨ ਫਿਰ ਜਿਬੇਸਕੋ ਗਾਮਾ ਦਾ ਸਾਹਮਣਾ ਕਰਨ ਨਾ ਆਇਆ। ਗਾਮਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਨਾਮ ਦੀ ਰਾਸ਼ੀ ਦੇ ਨਾਲ ਹੀ ਜਾਨ ਬੁਲ ਬੈਲਟ ਵੀ ਗਾਮਾ ਨੂੰ ਦੇ ਦਿੱਤੀ ਗਈ। ਇਸਦੇ ਬਾਅਦ ਗਾਮਾ ਦੀ ਉਪਾਧੀ ਰੁਸਤਮ-ਏ-ਜ਼ਮਾ, ਵਿਸ਼ਵ ਕੇਸਰੀ ਅਤੇ ਵਿਸ਼ਵ ਵਿਜੇਤਾ ਹੋ ਗਈ।

ਹਰਾਏ ਪਹਿਲਵਾਨ

ਲੰਦਨ ਯਾਤਰਾ ਦੇ ਦੌਰਾਨ ਗਾਮਾ ਨੇ ਅਨੇਕ ਪਹਿਲਵਾਨਾਂ ਨੂੰ ਹਰਾਇਆ, ਜਿਨ੍ਹਾਂ ਵਿੱਚ ਬੈਂਜਾਮਿਨ ਰਾਲਰ ਜਾਂ ਰੌਲਰ, ਮਾਰਿਸ ਦੇਰਿਜ, ਜੋਹਾਨ ਲੇਮ ਅਤੇ ਜਸੀ ਪੀਟਰਸਨ ਸਨ। ਰਾਲਰ ਨਾਲ ਕੁਸ਼ਤੀ ਵਿੱਚ ਗਾਮਾ ਨੇ ਉਸਨੂੰ 15 ਮਿੰਟ ਵਿੱਚ 13 ਵਾਰ ਸੁੱਟਿਆ। ਇਸਦੇ ਬਾਅਦ ਗਾਮਾ ਨੇ ਖੁੱਲੀ ਚੁਣੌਤੀ ਦਿੱਤੀ ਕਿ ਜੋ ਵੀ ਕਿਸੇ ਵੀ ਕੁਸ਼ਤੀ ਵਿੱਚ ਖ਼ੁਦ ਨੂੰ ਵਿਸ਼ਵ ਵਿਜੇਤਾ ਕਹਿੰਦਾ ਹੋਵੇ ਉਹ ਗਾਮਾ ਨਾਲ ਦੋ-ਦੋ ਹਥ ਆਜਮਾ ਸਕਦਾ ਹੈ, ਜਿਸ ਵਿੱਚ ਜਾਪਾਨ ਦਾ ਜੂਡੋ ਪਹਿਲਵਾਨ ਤਾਰਾਂ ਮਿਆਕੀ, ਰੂਸ ਦਾ ਜਾਰਜ ਹਕੇਂਸ਼ਮਿਤ, ਅਮਰੀਕਾ ਦਾ ਫੰਕ ਗਾਸ਼ ਸ਼ਾਮਿਲ ਸਨ। ਕਿਸੇ ਦੀ ਹਿੰਮਤ ਗਾਮੇ ਦੇ ਸਾਹਮਣੇ ਆਉਣ ਦੀ ਨਹੀਂ ਹੋਈ। ਇਸਦੇ ਬਾਅਦ ਗਾਮਾ ਨੇ ਕਿਹਾ ਕਿ ਉਹ ਇੱਕ ਦੇ ਬਾਅਦ ਇੱਕ ਲਗਾਤਾਰ ਵੀਹ ਪਹਿਲਵਾਨਾਂ ਨਾਲ ਲੜੇਗਾ ਅਤੇ ਇਨਾਮ ਵੀ ਦੇਵੇਗਾ ਲੇਕਿਨ ਕੋਈ ਸਾਹਮਣੇ ਨਹੀਂ ਆਇਆ।

ਦੱਖਣ ਏਸ਼ੀਆ ਦਾ ਮਹਾਨ ਪਹਿਲਵਾਨ

ਰਹੀਮ ਬਖਸ਼ ਸੁਲਤਾਨੀਵਾਲਾ ਦੇ ਬਾਅਦ ਗਾਮਾ ਨੇ ਭਾਰਤ ਦੇ ਮਸ਼ਹੂਰ ਪਹਿਲਵਾਨ ਪੰਡਿਤ ਬਿੱਦੂ ਨੂੰ 1916 ਵਿੱਚ ਹਰਾਇਆ। ਇੰਗਲੈਂਡ ਦੇ ਪ੍ਰਿੰਸ ਆਫ ਵੇਲਸ ਨੇ 1922 ਵਿੱਚ ਭਾਰਤ ਦੀ ਯਾਤਰਾ ਦੇ ਦੌਰਾਨ ਗਾਮਾ ਨੂੰ ਚਾਂਦੀ ਦੀ ਬੇਸ਼ਕੀਮਤੀ ਗਦਾ ਪ੍ਰਦਾਨ ਕੀਤੀ। ਇਸ ਵਾਰ ਗਾਮਾ ਨੇ ਕੇਵਲ ਢਾਈ ਮਿੰਟ ਵਿੱਚ ਹੀ ਜਿਬਿਸਕੋ ਨੂੰ ਪਛਾੜ ਦਿੱਤਾ। ਗਾਮਾ ਦੀ ਫਤਹਿ ਦੇ ਬਾਅਦ ਪਟਿਆਲੇ ਦੇ ਮਹਾਰਾਜੇ ਨੇ ਗਾਮਾ ਨੂੰ ਅੱਧਾ ਮਣ ਭਾਰੀ ਚਾਂਦੀ ਦਾ ਸੋਟਾ ਅਤੇ 20 ਹਜਾਰ ਰੁਪਏ ਨਕਦ ਇਨਾਮ ਦਿੱਤਾ ਸੀ। 1927 ਤੱਕ ਗਾਮਾ ਨੂੰ ਕਿਸੇ ਨੇ ਚੁਣੌਤੀ ਨਹੀਂ ਦਿੱਤੀ। 1928 ਵਿੱਚ ਅਜੇ ਵੀ ਪੱਛਮੀ ਵਿਸ਼ਵ ਵਿੱਚ ਆਪਣੀ ਤਾਕਤ ਲਈ ਮਸ਼ਹੂਰ ਜਿਬੇਸਕੋ ਨੂੰ, ਪਟਿਆਲਾ ਦੇ ਮਹਾਰਾਜਾ ਨੇ ਮੁੜ ਕੇ ਗਾਮੇ ਨਾਲ ਕੁਸ਼ਤੀ ਕਰਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਮੈਚ ਭਾਰਤੀ ਸ਼ੈਲੀ ਦਾ ਸੀ ਅਤੇ ਇੱਕ ਪੋਲੀ ਕੀਤੀ ਮਿੱਟੀ ਵਾਲੇ ਕੁਸ਼ਤੀ ਟੋਏ ਵਿੱਚ ਕਰਵਾਇਆ ਗਿਆ ਸੀ। ਜਿਸ ਦੇ ਪੈਰ ਪਹਿਲੇ ਉਖੜ ਗਾਏ ਉਸ ਨੂੰ ਹਾਰਿਆ ਐਲਾਨ ਦਿੱਤਾ ਜਾਣਾ ਸੀ। ਜਿਬੇਸਕੋ ਆਪਣੀ ਦੇ ਲੰਡਨ ਵਾਲੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਹ ਬੜੀ ਤੇਜ਼ੀ ਨਾਲ ਬਾਹਰ ਆਇਆ। ਪਰ ਗਾਮਾ, ਹੋਰ ਵੀ ਫੁਰਤੀਲਾ ਨਿਕਲਿਆ ਅਤੇ 49 ਸਕਿੰਟ ਦੇ ਹੈਰਾਨੀਜਨਕ ਸਮੇਂ ਵਿੱਚ ਕੁੱਲ੍ਹੇ ਦੇ ਇੱਕ ਸ਼ਾਨਦਾਰ ਮੋੜ ਦੇ ਨਾਲ ਉਸ ਨੂੰ ਸੁੱਟ ਦਿੱਤਾ![8] ਗਾਮਾ ਨੇ ਜਿਬੇਸਕੋ ਨੂੰ ਹਰਾ ਦਿੱਤਾ ਅਤੇ ਦੱਖਣ ਏਸ਼ੀਆ ਦੇ ਮਹਾਨ ਪਹਿਲਵਾਨ ਦੀ ਉਪਾਧੀ ਧਾਰਨ ਕੀਤੀ। 1929 ਦੇ ਫਰਵਰੀ ਦੇ ਮਹੀਨੇ ਵਿੱਚ ਗਾਮਾ ਨੇ ਜੇਸੀ ਪੀਟਰਸਨ ਨੂੰ ਡੇਢ ਮਿੰਟ ਵਿੱਚ ਪਛਾੜ ਦਿੱਤਾ। 1940ਵਿਆਂ ਵਿੱਚ ਨਜ਼ਾਮ ਹੈਦਰਾਬਾਦ ਨੇ ਉਸਨੂੰ ਸੱਦ ਲਿਆ ਅਤੇ ਗਾਮਾ ਨੇ ਉਸਦੇ ਸਾਰੇ ਭਲਵਾਨ ਹਰਾ ਦਿੱਤੇ। ਅਖੀਰ ਨਜ਼ਾਮ ਨੇ ਬਲਰਾਮ ਹੀਰਾਮਨ ਸਿੰਘ ਯਾਦਵ (ਸ਼ੇਰ-ਏ-ਹੈਦਰਾਬਾਦ), ਜੋ ਗਾਮਾ ਵਾਂਗ ਹੀ ਅਜਿੱਤ ਰਿਹਾ ਸੀ, ਨਾਲ ਉਸਦੀ ਕੁਸ਼ਤੀ ਕਰਾਈ। ਇਹ ਲੰਮੀ ਕੁਸ਼ਤੀ ਬਿਨਾ ਹਾਰ ਜਿੱਤ ਖਤਮ ਹੋਈ। ਗਾਮਾ ਦੀ ਕਮਜੋਰੀ ਉਹਦੀ ਵੱਡੀ ਹੋ ਗਈ ਉਮਰ ਸੀ ਜਦਕਿ ਹੀਰਾਮਨ ਜਵਾਨ ਸੀ। ਇਸਦੇ ਬਾਅਦ 1952 ਵਿੱਚ ਆਪਣੇ ਭਲਵਾਨੀ ਜੀਵਨ ਤੋਂ ਛੁੱਟੀ ਲੈਣ ਤੱਕ ਗਾਮਾ ਨੂੰ ਕਿਸੇ ਨੇ ਚੁਣੌਤੀ ਨਹੀਂ ਦਿੱਤੀ। ਗਾਮਾ ਆਪਣੇ ਭਲਵਾਨੀ ਜੀਵਨ ਵਿੱਚ ਅਜਿੱਤ ਰਿਹਾ।

ਜੀਵਨ ਦਾ ਅੰਤਮ ਦੌਰ

1947 ਵਿੱਚ ਭਾਰਤ ਦੇ ਵੰਡ ਦੇ ਸਮੇਂ ਗਾਮਾ ਪਾਕਿਸਤਾਨ ਚਲਾ ਗਿਆ।[9]ਲੰਮੀ ਬਿਮਾਰੀ ਮਗਰੋਂ 23 ਮਈ 1960 ਨੂੰ ਲਾਹੌਰ ਵਿਚ ਗਾਮੇ ਦਾ ਦੇਹਾਂਤ ਹੋ ਗਿਆ। ਉਸ ਦੀ ਸਹਾਇਤਾ ਕਰਨ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਕੁਝ ਜ਼ਮੀਨ ਅਤੇ ਮਹੀਨਾਵਾਰ ਪੈਨਸ਼ਨ ਦਿੱਤੀ। ਇਸ ਤੋਂ ਇਲਾਵਾ ਨਿੱਜੀ ਸਹਾਇਤਾ ਵਜੋਂ ਉਸ ਦੇ ਕੁਝ ਭਾਰਤੀ ਪ੍ਰਸ਼ੰਸਕਾਂ ਨੇ ਦਾਨ ਵੀ ਦਿੱਤਾ ਜਿਸ ਨਾਲ ਆਪਣੀ ਮੌਤ ਤਕ ਡਾਕਟਰੀ ਖਰਚਿਆਂ ਦੀ ਭਰਪਾਈ ਕਰਦਾ ਰਿਹਾ। ਜੀ.ਡੀ. ਬਿਰਲਾ ਨੇ ਉਸ ਨੂੰ ਸਹਾਇਤਾ ਵਜੋਂ 2000 ਰੁਪਏ ਦਿੱਤੇ ਅਤੇ 300 ਰੁਪਏ ਮਹੀਨਾ ਪੈਨਸ਼ਨ ਵੀ ਦਿੰਦੇ ਰਹੇ। ਪਟਿਆਲਾ ਦੇ ਮਹਾਰਾਜਾ ਨੇ ਵੀ ਸਹਾਇਤਾ ਕੀਤੀ। ਪਾਕਿਸਤਾਨ ਦੀ ਸਰਕਾਰ ਨੇ ਵੀ ਉਸ ਦੀ ਮੌਤ ਤਕ ਦੇ ਇਲਾਜ ਉੱਤੇ ਹੋਣ ਵਾਲਾ ਖਰਚਾ ਚੁੱਕਿਆ ਸੀ।[3]

ਹਵਾਲੇ

ਫਰਮਾ:ਹਵਾਲੇ

  1. name="triubute">[http://www.bodyweight-calisthenics-exercise.com/great-Gama.html ਫਰਮਾ:Webarchive A Tribute To The Great Gama
  2. Lua error in package.lua at line 80: module 'Module:Citation/CS1/Suggestions' not found.
  3. 3.0 3.1 "ਵਿਸ਼ਵ ਜੇਤੂ ਗਾਮਾ ਭਲਵਾਨ". Punjabi Tribune Online (in हिन्दी). 2019-09-22. Retrieved 2019-09-23.
  4. Abid Hussain, Doc Kazi’s collection Ghulam ‘The Great Gama’ Muhammad (1882-1953) ਫਰਮਾ:Webarchive, The Friday Times
  5. Lua error in package.lua at line 80: module 'Module:Citation/CS1/Suggestions' not found.
  6. John Gilbey, Gama the Lion : Master of the Arts, Black Belt, Vol. 1, n° 6 (1963), p. 47
  7. Gama the Great INDIAN NATIONALISM AND THE WORLD WRESTLING CHAMPIONSHIPS OF 1910 AND 1928 by Joseph Alter
  8. Gama the Lion, Master of the Arts - by John Gilbey, Black Belt Magazine, Summer, 1963
  9. ਫਰਮਾ:Cite news