ਗਵਾਲੀਅਰ ਕਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Military Structure

ਮਨ ਮੰਦਰ

ਗਵਾਲੀਅਰ ਦਾ ਕਿਲ੍ਹਾ (ਹਿੰਦੀ: ग्वालियर क़िला) ਗਵਾਲੀਅਰ ਸ਼ਹਿਰ ਦਾ ਪ੍ਰਮੁੱਖ ਸਮਾਰਕ ਹੈ। ਇਹ ਕਿਲ੍ਹਾ ਗੋਪਾਂਚਲ ਨਾਮਕ ਪਰਬਤ ’ਤੇ ਸਥਿਤ ਹੈ। ਕਿਲ੍ਹੇ ਦੇ ਪਹਿਲੇ ਰਾਜਾ ਦਾ ਨਾਮ ਸੂਰਜ ਸੇਨ ਸੀ, ਜਿਹਨਾਂ ਦੇ ਨਾਮ ਦਾ ਪ੍ਰਾਚੀਨ ‘ਸੂਰਜ ਕੁੰਡ’ ਕਿਲ੍ਹੇ ’ਤੇ ਸਥਿਤ ਹੈ। ਲਾਲ ਬਲੁਏ ਪੱਥਰ ਤੋਂ ਬਣਾ ਇਹ ਕਿਲ੍ਹਾ ਸ਼ਹਿਰ ਦੀ ਹਰ ਦਿਸ਼ਾ ਤੋਂ ਵਿਖਾਈ ਦਿੰਦਾ ਹੈ।[1]

ਕਿਲ੍ਹਾ ਗਵਾਲੀਅਰ 1398 ’ਚ ਵਿਕਾਸ ਦੇ ਸਿਖ਼ਰ ’ਤੇ ਪਹੁੰਚਿਆ ਜਦੋਂ ਤੋਮਰ ਰਾਜਪੂਤ ਰਾਜੇ ਇਸ ’ਤੇ ਕਾਬਜ਼ ਹੋਏ। ਡੂੰਗਰ ਸਿੰਘ ਤੋਮਰ ਨੇ 1428 ਵਿੱਚ ਕਿਲ੍ਹੇ ਦੇ ਛੇ ਪ੍ਰਵੇਸ਼ ਦਰਵਾਜ਼ਿਆਂ ਸਾਹਮਣੇ ਵਾਲੀਆਂ ਪਹਾੜੀਆਂ ਨੂੰ ਤਰਾਸ਼ ਕੇ ਜੈਨ ਪੈਗੰਬਰ ਦੀਆਂ ਸੈਂਕੜੇ ਮੂਰਤੀਆਂ ਬਣਵਾਈਆਂ। ਇਨ੍ਹਾਂ ਵਿੱਚੋਂ ਕਈ ਮੂਰਤੀਆਂ 25 ਫੁੱਟ ਦੇ ਲਗਪਗ ਉੱਚੀਆਂ ਹਨ ਅਤੇ ਮੂੰਹੋਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ।

ਇਨ੍ਹਾਂ ਮੂਰਤੀਆਂ ਤੋਂ ਇਲਾਵਾ ਪੁਰਾਤਤਵ ਅਜਾਇਬਘਰ ਵਿੱਚ ਸਾਂਭੀਆਂ ਪਹਿਲੀ ਤੋਂ ਨੌਵੀਂ ਸਦੀ ਦੀਆਂ ਮੂਰਤੀਆਂ ਦੇਖਣਯੋਗ ਹਨ। ਇਹ ਮੂਰਤੀਆਂ ਗਵਾਲੀਅਰ ਦੇ ਆਸ-ਪਾਸ ਅਮਰੋਲ, ਖੇਰਾਟ, ਮਿਤਵਲੀ, ਪੜਾਵਲੀ, ਤੇਰਹੀ ਅਤੇ ਸੁਖਾਇਆ ਇਲਾਕੇ ਦੀਆਂ ਹਨ। ਨਰੇਸਰ, ਬਟੇਸਰ ਆਦਿ ਦੀਆਂ ਮੂਰਤੀਆਂ ਗੁੱਜਰ-ਪਤਿਹਾਰ ਕਾਲ (8ਵੀਂ-10ਵੀਂ ਸਦੀ) ਦੀਆਂ ਹਨ। ਇਨ੍ਹਾਂ ਮੂਰਤੀਆਂ ਦੀਆਂ ਖੁਦਾਈ ਸਮੇਂ ਚਾਂਦੀ ਦੇ ਕੰਨ-ਕੁੰਡਲ, ਤਾਂਬੇ ਦੀਆਂ ਅੰਗੂਠੀਆਂ, ਚੂੜੀਆਂ, ਹਾਰ, ਪੰਜੇਬਾਂ ਅਤੇ ਸੁਰਮ ਸਲਾਈਆਂ ਮਿਲੀਆਂ ਹਨ।[2]

ਗਵਾਲੀਅਰ ਦਾ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300-400 ਫੁੱਟ ਉੱਚੀ ਸਿੱਧੀ ਚੱਟਾਨ ’ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਆਕਾਸ਼ ਹੇਠਲਾ ਥੰਮ੍ਹ ਦੱਸ ਕੇ ਇਸ ਦੀ ਸ਼ਲਾਘਾ ਕੀਤੀ ਸੀ। ਚਿਤੌੜਗੜ੍ਹ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਕਿਲ੍ਹਾ ਇਸ ਦੀ ਬਰਾਬਰੀ ਕਰ ਸਕੇ। ਇਸ ਸ਼ਾਹਕਾਰ ਕਿਲ੍ਹੇ ਦੀ ਲੰਬਾਈ 8-10 ਮੀਲ ਅਤੇ ਚੌੜਾਈ 5-6 ਮੀਲ ਹੈ। ਚੱਟਾਨਾਂ ਨੂੰ ਕੱਟ ਕੇ ਬਣਾਈਆਂ ਸੁਰੱਖਿਆ ਦੀਵਾਰਾਂ ਨੂੰ ਛੋਟੇ-ਵੱਡੇ ਤਿਰਛੇ ਆਰੀਦਾਰ ਮੋਰਿਆਂ ਨਾਲ ਸਜਾਇਆ ਗਿਆ ਹੈ। ਸਾਰੀਆਂ ਦੀਵਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੋਰੇ ਹਨ। ਜੰਗਾਂ-ਯੁੱਧਾਂ ਸਮੇਂ ਇਹ ਮੋਰੇ ਗੋਲਾ-ਬਾਰੂਦ ਦਾਗਣ ਅਤੇ ਇੱਟਾਂ-ਪੱਥਰ ਵਰਸਾਉਣ ਦੇ ਕੰਮ ਆਉਂਦੇ ਸਨ।

ਕਿਲ੍ਹੇ ਅੰਦਰ ਗੁਰਦੁਆਰਾ ਸਾਹਿਬ, ਤੋਮਰ ਮਾਨ ਸਿੰਘ ਮਹਿਲ, ਜਹਾਂਗੀਰ ਮਹਿਲ, ਗੁਜਰੀ ਮਹਿਲ, ਸ਼ਾਹਜਹਾਂ ਮਹਿਲ, ਮੁਰਾਦ ਦਾ ਮਕਬਰਾ, ਦਾਰਾ ਸ਼ਿਕੋਹ ਦੇ ਵੱਡੇ ਪੁੱਤਰ ਸੁਲੇਮਾਨ ਸ਼ਿਕੋਹ ਦਾ ਮਕਬਰਾ ਅਤੇ ਔਰੰਗਜ਼ੇਬ ਦੇ ਪੁੱਤਰ ਮੁਹੰਮਦ ਮੁਅੱਜ਼ਮ ਦੁਆਰਾ ਬਣਵਾਏ ਮੁਗ਼ਲ ਸੈਨਾਪਤੀਆਂ ਦੇ ਮਕਬਰੇ ਅਤੇ ਤਾਨਸੇਨ ਦਾ ਮਕਬਰਾ ਵਿਸ਼ੇਸ਼ ਦੇਖਣਯੋਗ ਇਮਾਰਤਾਂ ਹਨ ਜੋ ਕਈ ਸਦੀਆਂ ਦਾ ਇਤਿਹਾਸ ਸਾਂਭੀ ਬੈਠੀਆਂ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅੰਤਕਾ

ਫਰਮਾ:ਭਾਰਤ ਦੇ ਕਿਲ੍ਹੇ

  1. Fodor E. et al "Fodor's।ndia." D. McKay 1971. p293. Accessed at Google Books 30 November 2013.]
  2. ਫਰਮਾ:Cite book