ਖਾਲਸਾ ਕਾਲਜ ਗੜ੍ਹਦੀਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਖਾਲਸਾ ਕਾਲਜ ਗੜ੍ਹਦੀਵਾਲਾ ਦਸੂਹਾ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਸਥਿਤ ਹੈ। ਪੰਜਾਬ ਦੇ ਕੰਢੀ ਖੇਤਰ ਵਿੱਚ ਵਿੱਦਿਅਕ ਸਹੂਲਤਾਂ ਦੀ ਭਾਰੀ ਘਾਟ ਹੈ। ਇਹ ਕਾਲਜ ਨੇ ਇਲਾਕੇ ਦੇ ਨੌਜਵਾਨਾਂ ਨੂੰ ਵਧੀਆ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਹੈ। ਇਹ ਕਾਲਜ ਕੰਢੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਕਾਲਜ ਦੀ ਸਥਾਪਨਾ 1966 ਵਿੱਚ ਪੰਜਾਬੀਅਤ ਦੇ ਸੈਦਾਈ ਡਾ. ਮਹਿੰਦਰ ਸਿੰਘ ਰੰਧਾਵਾ ਧਾਰਮਿਕ ਸੰਤ ਮਹੰਤ ਸੇਵਾ ਦਾਸ ਦੇ ਯਤਨਾਂ ਅਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਜਿਵੇਂ ਸੰਤ ਫਤਿਹ ਸਿੰਘ ਆਦਿ ਦੇ ਸਹਿਯੋਗ ਸਦਕਾ ਹੋਈ। ਤਿੰਨ ਦਹਾਕਿਆਂ ਤੱਕ ਇਸ ਕਾਲਜ ਨੂੰ ਸਥਾਨਿਕ ਕਮੇਟੀ ਨੇ ਚਲਾਇਆ ਅਤੇ 1996 ਵਿੱਚ ਕਾਲਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ।[1]

ਸਹੂਲਤਾਂ

ਕਾਲਜ ਵਿੱਚ ਬਾਸਕਟਬਾਲ, ਕਬੱਡੀ, ਵਾਲੀਬਾਲ, ਕ੍ਰਿਕਟ ਅਤੇ ਐਥਲੈਟਿਕ ਖਿਡਾਈ ਜਾਂਦੀ ਹੈ। ਕਾਲਜ ਵਿੱਖੇ ਸੱਭਿਆਚਾਰਕ ਪ੍ਰੋਗਰਾਮਾ ਜਿਵੇਂ ਗਿੱਧਾ, ਡਰਾਮਾ, ਹਿਸਟਰੋਨਿਕਸ, ਕਲੀ, ਕਲੇਅ ਮਾਗਲਿੰਗ, ਭੰਗੜਾ, ਗਰੁੱਪ ਸ਼ਬਦ, ਲੋਕ ਗੀਤ, ਗਜ਼ਲ, ਗਰੁੱਪ ਸੌਂਗ, ਕਰਾਸ ਸਟਿੰਚਿੰਗ, ਸਟਿਲ ਲਾਈਫ਼, ਸਕਿੱਟ ਤੇ ਮਮਿੱਕਰੀ ਵਿੱਚ ਕਾਲਜ ਵਿਦਿਆਰਥੀਆਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਕਾਲਜ ਦੇ ਐਨ.ਸੀ.ਸੀ., ਐਨ.ਐਸ.ਐਸ. ਅਤੇ ਰੈਡ ਰਿਬਨ ਕਲੱਬ ਦੇ ਗਰੁੱਪ ਬਣੇ ਹੋਏ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ