ਗੁਰਮਤਿ ਕਾਵਿ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅੰਦਾਜ਼

ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।

“ਸ਼ਬਦ-ਜਗਤ ਵਿਚ, ਗੁਰਮਤਿ ਦੋ ਤੱਤਾਂ: ‘ਗੁਰੂ` ਤੇ ‘ਮਤ` ਦਾ ਜੋੜ ਹੈ। ਇਸ ਪ੍ਰਸੰਗ ਵਿਚ, ‘ਗੁਰੂ` ਤੋਂ ਭਾਵ ਹੈ ਮਨੁੱਖੀ ਰੂਪ ਵਿੱਚ ਦਸ ਗੁਰੂ ਸਾਹਿਬਾਨ ਅਤੇ ਗੁਰੂ-ਬਾਣੀ` ਗੁਰੂ ਦੀ ‘ਮਤ` ਤੋਂ ਭਾਵ ਹੈ: ਗੁਰੂ ਗ੍ਰੰਥ ਸਾਹਿਬ ਵਿੱਚ ਸੰਮਲਿਤ ਬਾਣੀ ਰਾਹੀਂ ਮਿਲਣ ਵਾਲੀ ਸਿੱਖਿਆ ਅਤੇ ਉਹ ਸੇਧ ਜੋ ਗੁਰੂ ਸਾਹਿਬਾਨ ਨੇ ਆਪਣੇ ਪੈਰੋਕਾਰਾਂ ਨੂੰ ਦਿੱਤੀ।”[1] ‘ਗੁਰਮਤਿ` ਦੀ ਸਿਧਾਂਤ-ਪੱਧਤੀ ਨੂੰ ਅਪਣਾਉਣ ਵਾਲੇ ਅਨੁਯਾਈ ਸਮਾਜ ਨੂੰ ਗੁਰਮਤਿ-ਧਰਮ ਵੀ ਕਿਹਾ ਜਾਂਦਾ ਹੈ। ਗੁਰਮਤਿ ਦੇ ਪਹਿਲੇ ਵਿਆਖਿਅਕਾਰ ਭਾਈ ਗੁਰਦਾਸ ਜੀ ਮੰਨੇ ਗਏ ਹਨ। ‘ਗੁਰਮਤਿ` ਕਾਵਿ ਧਾਰਾ ਜਿਸ ਵਿੱਚ ਸੰਤਾਂ, ਭਗਤਾਂ ਤੇ ਗੁਰੂ ਵਿਅਕਤੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਨਾਥ-ਬਾਣੀ ਦੇ ਸਾਹਿਤਿਕ ਅਤੇ ਸਿਧਾਂਤਕ ਅਧਾਰਾਂ ਉਪਰ ਹੀ ਆਪਣਾ ਵਿਲੱਖਣ ਉਸਾਰ ਉਸਾਰਦੀ ਹੈ। ਸੱਚ ਤਾਂ ਇਹ ਹੈ ਕਿ ਇਹ ਰਚਨਾ ਸਿੱਧ-ਨਾਥ-ਸੰਤ ਪਰੰਪਰਾ ਨਾਲ ਸੰਬੰਧਿਤ ਕਰਕੇ ਹੀ ਵਿਚਾਰੀ ਜਾ ਸਕਦੀ ਹੈ। ਕਿ ਨਾਥ-ਬਾਣੀ ਨੇ ਸਿੱਧ ਬਾਣੀ ਦੇ ਕੁੱਝ ਮੂਲ ਸਿਧਾਂਤਕ ਵੇਰਵਿਆਂ ਨੂੰ ਰੱਦ ਕਰਕੇ ਉਸਦਾ ਪ੍ਰਤੀਵਾਦ ਪੇਸ਼ ਕੀਤਾ ਸੀ। ਇਸੇ ਵਿਚਾਰਧਾਰਾ ਨੂੰ ਅੱਗੇ ਵਧਾਉਂਦਿਆ ਹੋਇਆ ਸੰਤ ਬਾਣੀ ਨੇ ਸੰਵਾਦ ਦੀ ਸਥਿਤੀ ਪੇਸ਼ ਕੀਤੀ ਜੋ ਵਿਰੋਧ ਦੇ ਵਿਰੋਧ ਉੱਪਰ ਆਧਾਰਿਤ ਸੀ। ਸਿੱਧ ਬਾਣੀ ਨੇ ਜੀਵਨ-ਜੁਗਤ ਅਤੇ ਧਰਮ ਸਾਧਨਾ ਦੇ ਰੂਪ ਵਿੱਚ ਜੋ ਸਥਾਪਨਾ ਪੇਸ਼ ਕੀਤੀ ਸੀ। ਉਸਦਾ ਪ੍ਰਤੀਵਾਦ ਨਾਥ-ਬਾਣੀ ਨੇ ਕੀਤਾ ਅਤੇ ਨਾਥ-ਬਾਣੀ ਦੀ ਪ੍ਰਤੀਵਾਦੀ ਸਥਾਪਨਾ ਦਾ ਪ੍ਰਤੀਵਾਦ ਗੁਰਮਤਿ ਕਾਵਿ-ਧਾਰਾ ਨੇ ਪੇਸ਼ ਕੀਤਾ।

‘ਗੁਰਮਤਿ ਕਾਵਿ ਦੀਆਂ ਵਿਸ਼ੇਸ਼ਤਾਵਾਂ`

“‘ਗੁਰਮਤਿ` ਕਾਵਿ ਦੀ ਮੁੱਢਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਿਰੋਲ ਅਤੇ ਸ਼ੁੱਧ ਕਵਿਤਾ ਨਾ ਹੋ ਕੇ ਧਾਰਮਿਕ ਕਵਿਤਾ ਦੀ ਵੰਨਗੀ ਹੈ। ਕਵਿਤਾ ਅਤੇ ਧਰਮ ਮਾਨਵ ਜੀਵਨ ਦੇ ਦੋ ਵੱਖੋ-ਵੱਖਰੇ ਰੂਪ-ਵਿਧਾਨ ਹਨ। ਜਦੋਂ ਕਿ ਧਰਮ ਦਾ ਮੂਲ ਪ੍ਰਯੋਜਨ ਯਥਾਰਥ ਵਿਚੋਂ ਪਰਮਾਰਥ ਦੀ ਖੋਜ ਕਰਨਾ ਹੈ। ਬਾਣੀ ਇਨ੍ਹਾਂ ਦੋਹਾਂ ਜੀਵਨ ਦ੍ਰਿਸ਼ਟੀਆਂ ਨੂੰ ਮਿਲਾਉਣ ਦੀ ਚੇਸ਼ਟਾ ਕਰਦੀ ਹੈ। ਜਿਸਦੇ ਫਲਸਰੂਪ ਕਵਿਤਾ ਧਾਰਮਿਕ ਅਰਥ ਗ੍ਰਹਿਣ ਕਰ ਜਾਂਦੀ ਹੈ ਅਤੇ ਧਰਮ ਦਾ ਸਰੂਪ ਕਾਵਿਕ ਅਤੇ ਸਰੋਂਦੀ ਹੋ ਨਿਬੜਦਾ ਹੈ।”[2] “ਗੁਰਮਤਿ ਜੀਵਨ-ਦਰਸ਼ਨ ਦੇ ਦੋ ਪ੍ਰਮੁੱਖ ਤੱਤ, ਰਹੱਸਵਾਦ ਅਤੇ ਨੈਤਿਕਤਾ ਹਨ। ਰਹੱਸਵਾਦ ਆਤਮ ਅਤੇ ਅਨਾਤਮ ਦੀ ਅਭੇਦਤਾ ਦਾ ਸੰਕਲਪ ਪੇਸ਼ ਕਰਦਾ ਹੈ। ਮਨੁੱਖੀ ਚੇਤਨਾ ਦੇ ਬ੍ਰਹਿਮੰਡੀ ਵਿਸਤਾਰ ਰਾਹੀਂ ਜੀਵ ਅਤੇ ਬ੍ਰਹਮ ਦੀ ਅਭੇਦਤਾ ਦਾ ਟੀਚਾ ਗੁਰਬਾਣੀ ਵਿੱਚ ਅਨੇਕਾਂ ਵਿਧੀਆਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਦੀ ਸਰਬੋਤਮ ਪੇਸ਼ਕਾਰੀ ਧਨ/ਪਿਰ ਜਾਂ ਪਤੀ/ ਪਤਨੀ ਸੰਬੰਧਾਂ ਦੇ ਮਾਧਿਅਮ ਰਾਹੀਂ ਹੋਈ ਹੈ। ਇਸਤਰੀ-ਪੁਰਖ ਪ੍ਰੇਮ ਦੀ ਭਾਵੁਕ ਏਕਤਾ ਨੂੰ ਮਾਡਲ ਬਣਾ ਕੇ ਇਸਨੂੰ ਜੀਵ ਅਤੇ ਬ੍ਰਹਮ ਦੇ ਸੰਕਲਪਾਂ ਉਪਰ ਲਾਗੂ ਕੀਤਾ ਗਿਆ ਹੈ। ਇਸ ਰਹੱਸਵਾਦੀ ਚੇਤਨਤਾ ਵਿਚੋਂ ਹੀ ਗੁਰਬਾਣੀ ਦੀ ਨੈਤਿਕਤਾ ਜਨਮ ਧਾਰਦੀ ਹੈ।”[3] “ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਨਾਰੀ ਦੇ ਚਿਹਨਕ ਰਾਹੀਂ ਪ੍ਰੰਪਰਾ ਵਿੱਚ ਪ੍ਰਾਪਤ ਨਾਰੀ ਦੇ ਸਿਗਨੀਫਾਈਡ ਨੂੰ ਕ੍ਰਾਤੀਕਾਰੀ ਢੰਗ ਨਾਲ ਨਵੀਆਂ ਦਿਸ਼ਾਵਾਂ ਵੱਲ ਪਸਰਿਆ ਗਿਆ ਹੈ। ਉਹ ਸਮਾਜ ਵਿੱਚ ਬਣਾ ਦਿੱਤੀ ਗਈ ਔਰਤ ਦੀ ਸੀਮਾ ਨੂੰ ਤੋੜ ਕੇ ਉਸਦੇ ਔਰਤ ਤੱਤ, ਉਸਦੇ ਸਿਰਜਣਾਤਮਕ ਤੱਤ, ਉਸਦੇ ਮੂਲ ਨੂੰ ਨਿਵਾਜਦੇ ਨਜ਼ਰ ਆਉਂਦੇ ਹਨ। ਨਾਰੀ ਦੇ ਚਿਹਨ ਨੂੰ ਉਸ ਸਮੇਂ ਵਿੱਚ ਮੌਲਿਕ ਤੇ ਸੰਤੁਲਿਤ ਸਿਗਨੀਫਾਈਡ ਪ੍ਰਦਾਨ ਕਰਨਾ ਗੁਰੂ ਸਾਹਿਬ ਦੇ ਦਰਸ਼ਨ ਦੀ ਵਿਦਵਤਾ, ਮੌਲਿਕਤਾ ਅਤੇ ਗਿਆਨ ਦੀ ਵਿਲੱਖਣਤਾ ਨੂੰ ਵੀ ਉਜਾਗਰ ਕਰਦਾ ਹੈ।”[4] “‘ਗੁਰਮਤਿ` ਕਾਵਿ ਦਾ ਲੋਕਯਾਨ ਨਾਲ ਡੂੰਘਾ ਰਿਸ਼ਤਾ ਹੈ। ਬਾਣੀਕਾਰ ਅਨੇਕਾਂ ਥਾਵਾਂ ਉੱਤੇ ਲੋਕ-ਪ੍ਰਚੱਲਤ ਕਾਵਿ ਰੂਪਾਂ ਜਿਵੇਂ ਵਾਰ, ਛੰਤ, ਬਾਰਹਮਾਂਹ, ਅਲਾਹਣੀਆਂ ਨੂੰ ਆਪਣੀ ਸਿਰਜਣਾ ਦਾ ਆਧਾਰ ਬਣਾਉਂਦੇ ਹਨ। ਬਾਣੀਕਾਰਾਂ ਨੇ ਇਨ੍ਹਾਂ ਲੋਕ-ਕਾਵਿ ਰੂਪਾਂ ਦੀਆਂ ਬਾਹਰ-ਮੁਖੀ ਤਕਨੀਕੀ ਜੁਗਤਾਂ ਅਤੇ ਰੂੜੀਆਂ ਨੂੰ ਹੀ ਇਸਤੇਮਾਲ ਕਰਦੇ ਹਨ ਪਰ ਇਸ ਤੋਂ ਉਨ੍ਹਾਂ ਦੀ ਕਾਵਿ-ਦ੍ਰਿਸ਼ਟੀ ਦਾ ਪ੍ਰਮਾਣ ਵੀ ਮਿਲ ਜਾਂਦਾ ਹੈ। ਨਿਸ਼ਚੇ ਹੀ ਇਹ ਕਾਵਿ-ਦ੍ਰਿਸ਼ਟੀ ਲੋਕ ਜੀਵਨ ਨਾਲ ਪ੍ਰਤਿਬੱਧਤਾ ਦੀ ਲਖਾਇਕ ਹੈ। ਬਾਣੀਕਾਰਾਂ ਨੇ ਇਨ੍ਹਾਂ ਲੋਕ ਕਾਵਿ ਰੂਪਾਂ ਨੂੰ ਆਪਣੇ ਰੂਹਾਨੀ ਸੰਦੇਸ਼ ਨਾਲ ਜੋੜ ਕੇ ਇੱਕ ਤਰ੍ਹਾਂ ਨਾ੍ਲ਼ ਇਨ੍ਹਾਂ ਦਾ ਥੀਮਕ ਦ੍ਰਿਸ਼ਟੀ ਤੋਂ ਰੂਪਾਂਤਰਣ ਕਰਨ ਦਾ ਉਪਰਾਲਾ ਵੀ ਕੀਤਾ ਜਾਵੇ[5]:- ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਊ॥ ਦੁਯੁੀ ਕੁਦਰਤਿ ਸਾਜੀਆ ਕਰਿ ਆਸੁਣ ਡਿਠੇ ਚਾਉ॥” ਗੁਰਬਾਣੀ ਦੀ ਸਿਰਜਣਾਤਮਕ ਵਿਲੱਖਣਤਾ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਇਹ ਸਮਾਜਿਕ ਰਿਸ਼ਤਿਆਂ ਅਤੇ ਸੰਸਥਾਵਾਂ, ਸਭਿਆਚਾਰਕ ਵਰਤਾਰਿਆਂ ਅਤੇ ਪ੍ਰਾਕਿਰਤਕ ਮਾਹੌਲ ਨਾਲ ਸੰਬੰਧਿਤ ਚਿਹਨ-ਪ੍ਰਬੰਧਾਂ ਨੂੰ ਕਾਵਿ ਦੀ ਭਾਸ਼ਾ ਵਿੱਚ ਢਾਲਣ ਵਲ ਰੁਚਿਤ ਹੁੰਦੀ ਹੈ ਜਿਵੇਂ:- ਸਭੇ ਕੰਤ ਸਹੇਲੀਆਂ ਸਗਲੀਆਂ ਕਰਹਿ ਸੀਗਾਰ॥ ਗਣਤ ਗਣਾਵਣਿ ਆਈਆ ਸੂਹਾਵੇਸ ਵੇਸੁ ਵਿਕਾਰੁ॥ ਗੁਰਬਾਣੀ ਪਾਵਨ ਵਸਤੂ ਸ਼ਾਇਰੀ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਪਾਠਕ/ਸਰੋਤੇ ਨੂੰ ਸੰਬੋਧਿਤ ਹੁੰਦੀ ਹੈ। ਇਸੇ ਲਈ ਜਦੋਂ ਅਸੀਂ ਗੁਰਬਾਣੀ ਨੂੰ ਮੱਧਕਾਲੀਨ ਪੰਜਾਬੀ ਸਾਹਿਤ ਦੀ ਵਿਲੱਖਣ ਕਾਵਿਧਾਰਾ ਦੇ ਅੰਤਰਗਤ ਰੱਖ ਕੇ ਵਿਚਾਰਦੇ ਹਾਂ ਤਾਂ ਇਸਦੇ ਸਿਰਜਿਤ ਪ੍ਰਵਚਨ ਦਾ ਵੱਖਰਾ ਪਰਿਪੇਖ ਉੱਭਰ ਕੇ ਸਾਹਮਣੇ ਆਉਂਦਾ ਹੈ[6]। ਜਿਵੇਂ:- ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂੰ ਮੈ ਖਰਾ ਪਿਆਰਾ॥ ਨਾਨਕ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥ “ਗੁਰਬਾਣੀ ਵਿਚਲਾ ਕੇਂਦਰੀ ਚਿਹਨ-ਪ੍ਰਬੰਧ ਅਧਿਆਤਮਕ/ਧਾਰਮਿਕ ਹੈ ਅਤੇ ਇਸਦਾ ਮੂਲ ਵਿਰੋਧ ਜੁੱਟ ਹੈ ਸਚ/ਕੂੜ। ਇਹ ਵਿਰੋਧ-ਜੁੱਟ ਪਾਵਨ ਅਤੇ ਅਪਾਵਨ ਦਾ ਸਮਾਰਥਕ ਹੈ। ਗੁਰਬਾਣੀ ਅਨੁਸਾਰ ਮਨੁੱਖੀ ਹੋਂਦ ਅਤੇ ਜਗਤ ਦੀ ਵਿਆਖਿਆ ਇਸੇ ਮੂਲ ਵਿਰੋਧ ਜੁੱਟ ਰਾਹੀਂ ਕੀਤੀ ਜਾ ਸਕਦੀ ਹੈ।”[5] ਗੁਰਮਤਿ ਕਾਵਿ ਨੇ ਜਾਤ-ਪਾਤੀ ਸਮਾਜਿਕ ਵਿਵਸਥਾ ਦਾ ਵਿਰੋਧ ਕੀਤਾ ਅਤੇ ਦਰਜੇਬੰਦੀ ਵਿੱਚ ਹੇਠਲੇ ਵਰਗ ਦੇ ਲੋਕਾਂ ਦੀ ਭਾਵਨਾ ਨੂੰ ਆਵਾਜ਼ ਦਿੱਤੀ। ਗੁਰਮਤਿ ਨਾਲ ਜਾਤ-ਪਾਤ ਖ਼ਤਮ ਤਾਂ ਹੋਈ ਨਹੀਂ ਪਰ ਗੁਰਮਤਿ ਨੇ ਜਾਤੀਵਾਦੀ ਹਉਂ ਦਾ ਪਤਨ ਕੀਤਾ ਹੈ।

ਗੁਰਮਤਿ ਕਾਵਿ

ਗੁਰਮਤਿ ਕਾਵਿ ਨਾਲ ਜਾਣ-ਪਛਾਣ

ਪੰਜਾਬੀ ਸਾਹਿਤ ਵਿੱਚ, ਉੱਤਮਤਾ ਅਤੇ ਵਿਲੱਖਣਤਾ ਕਾਰਨ ਹੀ ਇਹ ਕਾਵਿ ਇੱਕ ਵੱਖਰੀ ਸਾਹਿਤਕ ਧਾਰਾ ਵਾਂਗ ਉਗਮਿਆ ਅਤੇ ਵਿਗਮਿਆ ਹੈ। ਇਸ ਕਾਵਿ ਧਾਰਾ ਅਧੀਨ ਪਹਿਲੀ ਵਾਰ ਸਾਹਿਤ, ਸਮਾਜ, ਧਰਮ ਅਤੇ ਆਮ ਜੀਵਨ ਚੇਤੰਨ ਤੌਰ ਤੇ ਇੱਕ ਦੂਜੇ ਦੇ ਪੂਰਕ ਬਣਦੇ ਹਨ।[7] ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਗੁਰਮਤਿ ਸ਼ਬਦ ਦੇ ਅਰਥ ਦੱਸੇ ਹਨ। ਭਾਈ ਸਾਹਿਬ ਅਨੁਸਾਰ, ‘ਗੁਰਮਤਿ` ਦੇ ਅਰਥ ਹਨ: ‘ਸਤਿਗੁਰੂ ਦਾ ਸਿਧਾਂਤ` ਅਤੇ ‘ਗੁਰੂ ਦਾ ਥਾਪਿਆ ਧਰਮ ਦਾ ਨਿਯਮ` ਗੁਰਮਤਿ ਸ਼ਬਦ ਦਾ ਸੰਧੀ ਛੇਦ ਕੀਤਿਆਂ ਵੀ ‘ਗੁਰੂ` ਅਤੇ ‘ਮਤਿ` ਦੇ ਸਾਧਾਰਨ ਅਰਥ ਗੁਰੂ ਰਾਹੀਂ ਦਿੱਤੀ ਸਿੱਖਿਆ ਹੀ ਬਣਦੇ ਹਨ।[8] ਗੁਰਮਤਿ ਇੱਕ ਫਲਸਫ਼ਾ ਹੈ ਅਤੇ ਇਹ ਫਲਸਫਾ ਜੀਵਨ ਅਤੇ ਸਮਾਜ ਨਾਲੋਂ ਸੰਬੰਧਿਤ ਹੈ। ਇਸ ਦੀ ਸੁਰ ਮਾਨਵਵਾਦੀ ਹੈ ਅਤੇ ਇਸ ਦੀ ਸੰਸਥਾਪਨਾ ਸਮੇਂ ਹੀ ਇਸ ਵਿੱਚ ਉਸ ਆਦਰਸ਼ ਦਾ ਸੰਚਾਰ ਹੋਇਆ ਸੀ ਜਿਸ ਲਈ ਯਤਨ ਮਾਨਵਤਾ ਦੇ ਮੁੱਢ ਤੋਂ ਹੀ ਹੋ ਰਹੇ ਸਨ।[9] ਗੁਰਮਤਿ ਇੱਕ ਫਲਸਫਾ ਹੈ ਜਿਸ ਦਾ ਉਦੇਸ਼ ਕੋਈ ਗੂੜ੍ਹ ਫਿਲਾਸਫੀ ਪੇਸ਼ ਕਰਨਾ ਨਹੀਂ। ਉਸ ਨੇ ਇਸ ਸਰਬ ਭੂਮਿਕ ਸੰਦੇਸ਼ ਨੂੰ ਪ੍ਰੇਸ਼ਿਤ ਕੀਤਾ। ਉਹ ਸ਼ੰਦੇਸ ਸੀ, ਦੁਨੀਆਂ ਸੜ ਰਹੀ ਹੈ, ਇਸ ਨੂੰ ਹੇ (ਕਰਤਾਰ) ਆਪਣੀ ਕਿਰਪਾ ਕਰਕੇ ਹੱਥ ਦੇ ਕੇ ਰੱਖ ਲੈ। ਅਤੇ ਇਹ ਦੁਆਰ ਕੋਈ ਵੀ ਹੋ ਸਕਦਾ ਹੈ ਜਿੱਥੋਂ ਲੰਘ ਕੇ ਉਹ ਤੇਰੇ ਪ੍ਰੇਮ ਦੁਆਰੇ ਤੱਕ ਪੁੱਜ ਸਕਣ।[9]

ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੇ ਉੁਬਰੈ ਤਿਤੈ ਲੇਹੁ ਉਬਾਰਿ॥ (ਬਿਲਾਵਲ ਕੀ ਵਾਰ ਮਹੱਲਾ 4, ਸਲੋਕ ਮਹੱਲਾ 3, ਪੰਨਾ 853)

ਜਦੋਂ ਅਸੀਂ ਗੁਰਮਤਿ ਕਾਵਿ ਨੂੰ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿ ਧਾਰਾ ਵੱਜੋਂ ਪੜਚੋਲਦੇ ਹਾਂ ਤਾਂ ਸਹਿਜੇ ਹੀ ਮਨ ਵਿੱਚ ਵਿਚਾਰ ਉਤਪੰਨ ਹੁੰਦਾ ਹੈ ਕਿ ਅਜਿਹੀ ਕਾਵਿ ਧਾਰਾ ਜਿਸ ਦਾ ਆਧਾਰ ਕੇਵਲ ਨਿਰੋਲ ਕਾਵਿ ਅਭਵਿਅਕਤੀ ਨਹੀਂ ਬਲਕਿ ਡੂੰਘਾ ਅਧਿਆਤਮਕ ਫਲਸਫਾ ਹੈ ਨੂੰ ਬਤੌਰ ਕਾਵਿ ਪਰਖਿਆ ਜਾਵੇ ਜਾਂ ਗੁਰੂ ਸਹਿਬਾਨ ਦੇ ਅਧਿਆਤਮਕ ਬਚਨਾਂ ਨੂੰ ਬਾਣੀ ਦੇ ਸੰਦਰਭ ਅਧੀਨ ਪੜਚੋਲਿਆ ਜਾਵੇ। ਇਹ ਵਿਚਾਰ ਪੈਦਾ ਹੋਣ ਦਾ ਮੂਲ ਕਾਰਨ ਇਹ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਗੁਰਮਤਿ ਕਾਵਿ ਨੂੰ ਬਤੌਰ ਕਵਿਤਾ ਵੀ ਪਰਖਿਆ ਗਿਆ ਹੈ ਅਤੇ ਬਤੌਰ ਬਾਣੀ ਦੀ ਪ੍ਰ਼ੰਤੂ ਅਜੇ ਤੱਕ ਇਹ ਸਪੱਸ਼ਟ ਨਿਰਣਾ ਨਹੀਂ ਹੋ ਸਕਿਆ ਕਿ ਬਾਣੀ ਅਤੇ ਕਾਵਿ ਵਿੱਚ ਜੋ ਅੰਤਰ ਹੈ, ਉਸ ਅਨੁਸਾਰ ਗੁਰਮਤਿ ਕਾਵਿ ਨੂੰ ਬਾਣੀ ਸਾਹਿਤ ਦੇ ਖੇਤਰ ਵਿੱਚ ਰੱਖਿਆ ਜਾਵੇ ਜਾਂ ਕਾਵਿ ਖੇਤਰ ਵਿੱਚ।[10] ਗੁਰਮਤਿ ਕਾਵਿ, ਇੱਕ ਸੰਗਠਿਤ ਕਾਵਿ ਧਾਰਾ ਹੈ ਜਿਸ ਦੀ ਆਧਾਰਸ਼ਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਬਾਣੀ ਹੈ। ਗੁਰਮਤਿ ਦਰਸ਼ਨ ਦੀ ਜੋ ਸੀਮਾ ਰੇਖਾ ਜਾਂ ਸੰਕਲਪ ਗੁਰੂ ਨਾਨਕ ਦੇਵ ਜੀ ਨੇ ਨਿਰਧਾਰਤ ਕੀਤਾ, ਬਾਕੀ ਗੁਰੂ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰਮਤਿ ਦਰਸ਼ਨ ਦੇ ਉਸ ਸੰਕਲਪ ਦੀ ਸੀਮਾ ਰੇਖਾ ਨੂੰ ਹੋਰ ਵਿਸਥਾਰ ਦਿੱਤਾ ਅਤੇ ਇਸ ਦਰਸ਼ਨ ਦੀ ਵਿਆਖਿਆ ਕੀਤੀ। ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ, ਗੁਰਮਤਿ ਕਾਵਿ ਧਾਰਾ ਅਧੀਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਸ਼ਾਮਲ ਕੀਤੀ ਜਾ ਸਕਦੀ ਹੈ ਅਤੇ ਗੁਰੂ ਸਹਿਬਾਨ ਰਚਿਤ ਕਾਵਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੈਰ ਪੰਜਾਬੀ ਭਗਤਾਂ ਤੇ ਸੰਤਾਂ ਦੀ ਬਾਣੀ ਵੀ ਸ਼ਾਮਲ ਹੈ, ਪ੍ਰੰਤੂ ਇਨ੍ਹਾਂ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਗੁਰਮਤਿ ਕਾਵਿ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਨ੍ਹਾਂ ਸੰਤਾਂ-ਭਗਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਵਿਚਾਰਧਾਰਾ ਤਾਂ ਗੁਰਮਤਿ ਨਾਲ ਮਿਲਦੀ ਹੈ, ਪ੍ਰੰਤੂ ਇਨ੍ਹਾਂ ਦੀ ਵਿਚਾਰਧਾਰਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ ਦੇ ਆਧਾਰ ਤੇ ਨਹੀਂ ਬਣਾਈ ਜਾ ਸਕਦੀ, ਕਿਉਂਕਿ ਇਸ ਤੋਂ ਬਿਨਾਂ ਵੀ ਇਨ੍ਹਾਂ ਸੰਤਾਂ-ਭਗਤਾਂ ਰਚਿਤ ਬਾਣੀ ਦਾ ਵਿਵੇਚਨ ਕਰਨ ਤੇ ਇਹ ਸਿੱਟਾ ਨਿਕਲਦਾ ਹੈ ਕਿ ਉਨ੍ਹਾਂ ਰਚਿਤ ਬਾਕੀ ਬਾਣੀ ਗੁਰਮਤਿ ਨਾਲ ਮੇਲ ਨਹੀਂ ਖਾਂਦੀ।[11] ਗੁਰਮਤਿ ਕਾਵਿ ਧਾਰਾ ਦੇ ਸਭ ਤੋਂ ਪਹਿਲੇ ਮੋਢੀ ਕਵੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਅਤੇ ਰਚਨਾ ਨਾਲ ਸੰਬੰਧਿਤ ਵੇਰਵਾ ਹੇਠ ਦਿੱਤਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ (1469-1539ਈ:)

ਗੁਰੂ ਨਾਨਕ ਦੇਵ ਜੀ ਦਾ ਜਨਮ, ਪਿੰਡ ਤਲਵੰਡੀ ਵਿੱਚ ਵੈਸਾਖ ਸੁਦੀ 3 ਸੰਮਤ 1526 ਨੂੰ ਹੋਇਆ: ਪ੍ਰਵਿਸ਼ਟਾ ਮਹੀਨਾ ਵੈਸਾਖ ਦੀ 20 ਤਾਰੀਖ। ਈਸਵੀ ਸੰਨ 1469 ਅਪ੍ਰੈਲ ਦੀ 15 ਤਾਰੀਖ ਦਿਨ ਸ਼ਨਿਚਰਵਾਰ ਸੀ। ਤਲਵੰਡੀ ਦਾ ਪਹਿਲਾ ਨਾਮ ‘ਰਾਇਪੁਰ` ਫਿਰ ‘ਰਾਇ ਭੋਇ ਦੀ ਤਲਵੰਡੀ`, ਹੁਣ ਨਨਕਾਣਾ ਸਾਹਿਬ ਹੈ।[12] ਪਿਤਾ ਦਾ ਨਾਮ ਮਹਿਤਾ ਕਲਿਆਨ ਰਾਇ (ਅਥਵਾ ਮਹਿਤਾ ਕਾਲੂ) ਜੀ ਸੀ। ਰਾਇ ਭੋਇ ਦੇ ਪੁੱਤਰ ਰਾਇ ਬੁਲਾਰ ਪਾਸ ਪਟਵਾਰੀ ਦੇ ਅਹੁਦੇ ਦੇ ਮੁਲਾਜ਼ਮਤ ਦੇ ਕਾਰਨ ਇਹ ਤਲਵੰਡੀ ਰਹਿਦੇ ਸਨ। ਮਾਤਾ ਦਾ ਨਾਮ ਸ੍ਰੀ ਤ੍ਰਿਪਤਾ ਜੀ। ਮਾਤਾ ਜੀ ਪੇਕਾ ਪਿੰਡ ਸੀ ਚਾਹਲ, ਜ਼ਿਲ੍ਹਾ ਲਾਹੌਰ ਵਿੱਚ। ਸੱਤ ਸਾਲਾਂ ਦੀ ਉਮਰੇ ਪਹਿਲਾਂ ਗੋਪਾਲ ਪੰਡਿਤ ਪਾਸ ਹਿੰਦੀ ਪੜ੍ਹਨ ਬਿਠਾਏ ਜਾਣ। ਫਿਰ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਪੜ੍ਹਨ। 13 ਸਾਲਾਂ ਦੀ ਉਮਰੇ ਤਲਵੰਡੀ ਦੇ ਮੌਲਵੀ ਕੁਤਬੁੱਦੀਨ ਪਾਸ ਫ਼ਾਰਸੀ ਪੜ੍ਹਨ ਬਿਠਾਏ ਗਏ। ਗੁਰੂ ਨਾਨਕ ਦੇਵ ਜੀ ਦੀ ਅੰਤ ਉੱਚੇ ਦਰਜੇ ਦੀ ਤੀਖਣ ਬੁੱਧੀ ਵੇਖ ਕੇ ਇਹ ਤਿੰਨੇ ਉਸਤਾਦ, ਆਪੋ ਆਪਣੀ ਵਾਰੀ, ਬੜੇ ਹੈਰਾਨ ਹੋਏ।[12] ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਰੋਸ਼ਨ ਦਿਮਾਗ਼ੀ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਦਸਾਂ ਸਾਲਾਂ ਦਾ ਬਾਲਕ ਹਿੰਦੂ ਸ਼ਾਸਤ੍ਰਾਂ ਦੇ ਸਦੀਆਂ ਤੋਂ ਬਣੇ ਭਰਮ-ਭਾ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਏਗਾ।[12] ਭਾਈ ਜੈਰਾਮ ਜੀ, ਖ਼ਾਨਪੁਰ ਦੇ ਰਹਿਣ ਵਾਲੇ, ਸੁਲਤਾਨਪੁਰ ਨਵਾਬ ਦੌਲਤ ਖ਼ਾਂ ਦੇ ਕੋਲ ਮਾਲ ਦੇ ਮਹਿਕਮੇ ਵਿੱਚ ਸ਼ਾਮਿਲ ਸਨ। ਸਰਕਾਰੀ ਕੰਮ ਵਿੱਚ ਉਹਨਾਂ ਨੂੰ ਇੱਕ ਪਾਸੇ ਤਲਵੰਡੀ ਤੇ ਦੂਜੇ ਪਾਸੇ ਪੱਖੋਕੇ ਰੰਧਾਵੇ ਕਈ ਵਾਰ ਜਾਣਾ ਪੈਂਦਾ ਸੀ। ਮਹਿਤਾ ਕਾਲੂ ਜੀ ਨਾਲ ਸਾਂਝ ਬਣਨ ਤੇ, ਉਹਨਾਂ ਨੇ ਆਪਣੀ ਲੜਕੀ ਬੀਬੀ ਨਾਨਕੀ ਜੀ ਦਾ ਰਿਸ਼ਤਾ ਜੈਰਾਮ ਜੀ ਨਾਲ ਕਰ ਦਿੱਤਾ। ਕੁੱਝ ਸਮਾਂ ਬੀਤਣ ਤੇ ਭਾਈ ਜੈਰਾਮ ਜੀ ਨੇ ਪੱਖੋਕੇ ਰੰਧਾਵੇ ਬਾਬਾ ਮੂਲ ਚੰਦ ਜੀ ਨੂੰ ਦੱਸ ਪਈ, ਤੇ ਉਹਨਾਂ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤਾ।[12]

ਇਸ ਨੂੰ ਸਮਝਣ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ

(1) ਕੀਰਤਨ ਦਾ ਇਸ਼ਕ:- ਭਾਈ ਮਰਦਾਨੇ ਨਾਲ ਗੁਰੂ ਨਾਨਕ ਦੇਵ ਜੀ ਦੀ ਡੂੰਘੀ ਸਾਂਝ ਦਾ ਸਭ ਤੋਂ ਵੱਡਾ ਇਹੀ ਕਾਰਨ ਸੀ ਕਿ ਮਰਦਾਨਾ ਰਾਗ ਵਿੱਚ ਪ੍ਰਬੀਨ ਸੀ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਚੜ੍ਹੇ ਤੱਕ ਕੀਰਤਨ ਦੀ ਰਾਹੀਂ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ। ਸ੍ਰੀ ਗੁਰੂ ਗ੍ਥ ਸਾਹਿਬ ਜੀ ਵਿੱਚ ਸਭ ਤੋਂ ਵਧੀਕ ਗਿਣਤੀ ਉਹਨਾਂ ਰਾਗਾਂ ਦੀ ਹੈ ਜੋ ਅੰਮ੍ਰਿਤ ਵੇੇਲੇ ਤੋਂ ਪਹਿਰ ਦਿਨ ਚੜ੍ਹੇ ਤੱਕ ਗਾਏ ਜਾਦੇ ਹਨ (2) ਰਮਤੇ ਸੰਤਾਂ ਸਾਧਾਂ ਨਾਲ ਮੇਲਾ:- ਕਾਬਲ ਵੱਲੋਂ ਆਉਂਦੇ ਪਠਾਣਾਂ ਦੇ ਹਮਲਿਆਂ ਤੋਂ ਲਾਂਭੇ, ਤਲਵੰਡੀ ਚੂੜਕਾਣੇ ਦੀ ਬਾਰ ਵਿੱਚ ਆ ਕੇ ਅਨੇਕਾਂ ਸੰਤ ਸਾਧ ਟਿਕਿਆ ਕਰਦੇ ਸਨ। ਕਈਂ ਸੰਤ ਸਾਧ ਗੁਰੂ ਨਾਨਕ ਦੇਵ ਜੀ ਹਮ-ਖਿਆਲ ਬਣਦੇ ਗਏ, ਉਹਨਾਂ ਨੇ ਰੋਜ਼ਾਨਾ ਕੀਰਤਨ-ਸਤਸੰਗ ਵਿੱਚ ਸਾਂਝੀਵਾਲ ਬਣਦੇ ਗਏ। (3) ਭਾਰਤ ਦੇ ਲੋਕਾਂ ਉੱਤੇ ਬਿਪਤਾ:- ਗੁਰੂ ਨਾਨਕ ਦੇਵ ਜੀ ਨੂੰ ਰਮਤੇ ਸੰਤਾਂ ਸਾਧਾਂ ਨਾਲ, ਜੋ ਤਲਵੰਡੀ ਦੀ ਜੂਹ ਵਿੱਚ ਆ ਕੇ ਟਿਕਦੇ ਸਨ, ਛੋਟੀ ਉਮਰ ਤੋਂ ਹੀ ਵਾਹ ਪੈ ਰਿਹਾ ਸੀ। ਪਠਾਣ ਜਰਵਾਣਿਆਂ ਵੱਲੋਂ ਜਨਤਾ ਉੱਤੇ ਪੈ ਰਹੀ ਬਿਪਤਾ ਦੀਆਂ ਖਬਰਾਂ ਬਾਲ ਵਰੇਸ ਤੋਂ ਹੀ ਉਹਨਾਂ ਦੇ ਕੰਨੀਂ ਪੈਣ ਲੱਗ ਪਈਆਂ ਸਨ। ਜਿਉਂ-ਜਿਉਂ ਗੁਰੂ ਨਾਨਕ ਦੇਵ ਜੀ ਵਡੇਰੀ ਉਮਰ ਦੇ ਹੁੰਦੇ ਗਏ, ਆਪਣੇ ਸਮਾਜ ਦੀ ਸਾਰੀ ਨਿੱਘਰਦੀ ਦਸ਼ਾ ਮੁੜ-ਮੁੜ ਉਹਨਾਂ ਦੇ ਸਾਹਮਣੇ ਆਉਣ ਲੱਗ ਪਈ।[13] ਤਕਰੀਬਨ 4 ਮੱਘਰ ਸੰਮਤ 1561 ਦਾ ਜ਼ਿਕਰ ਹੈ। ਈਸਵੀ ਸੰਨ ਅਨੁਸਾਰ ਤਕਰੀਬਨ 30 ਅਕਤੂਬਰ ਸੰਨ 1504 ਸੀ। ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾਣ ਨੂੰ ਤਿਆਰ ਹੋ ਪਏ। ਉਸ ਸਮੇਂ ਕਿਸਾਨ ਲੋਕ ਆਮ ਤੌਰ ਤੇ ਸਰਕਾਰੀ ਮਾਮਲਾ ਜਿਨਸ ਵਿੱਚ ਹੀ ਦਿਆ ਕਰਦੇ ਸਨ। ਮੁਲਾਜਮਾਂ ਨੂੰ ਇਹ ਜਿਨਸ ਤੋਲ ਕੇ ਦੇਣੀ ਦਿਵਾਣੀ ਮੋਦੀ ਦੀ ਜ਼ਿੰਮੇਵਾਰੀ ਹੁੰਦੀ ਸੀ। ਮੋਦੀ ਦਾ ਅਹੁਦਾ ਬੜੀ ਮੰਨੇ-ਪ੍ਰਮੰਨੇ ਈਮਾਨਦਾਰ ਆਦਮੀ ਦੀ ਲੋੜ ਹੁੰਦੀ ਸੀ। ਨਵਾਬ ਦੌਲਤ ਖ਼ਾਂ ਨੇ ਭਾਈ ਜੈਰਾਮ ਦੀ ਸ਼ਿਫਾਰਸ਼ ਤੇ ਗੁਰੂ ਨਾਨਕ ਦੇਵ ਜੀ ਨੂੰ ਇਸ ਅਹੁਦੇ ਤੇ ਰੱਖ ਲਿਆ। ਤਲਵੰਡੀ ਵਾਂਗ ਇੱਥੇ ਭੀ ਗੁਰੂ ਨਾਨਕ ਦੇਵ ਜੀ ਕਈ ਸਤਸੰਗੀ ਬਣ ਗਏ।[14] ਤਲਵੰਡੀ ਵਾਂਗ ਇੱਥੇ ਵੀ ਆਪਣੀ ਕਮਾਈ ਵਿਚੋਂ ਗੁਰੂ ਨਾਨਕ ਦੇਵ ਜੀ ਖੁੱਲ੍ਹੇ-ਦਿਲ ਗਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਰਹੇ। ਸਿੱਖ ਇਤਿਹਾਸ ਨੇ ਵੰਨਗੀ ਵੱਜੋਂ ਇੱਕੋਂ ਸਾਖੀ ਦਿੱਤੀ ਹੈ, ਇੱਕ ਗ਼ਰੀਬ ਬਰਾਹਮਣ ਦੀ। ਇਸ ਨੇ ਆਪਣੀ ਜਵਾਨ ਲੜਕੀ ਦੇ ਵਿਆਹ ਵਾਸਤੇ ਮਾਇਆ ਦੀ ਮਦਦ ਮੰਗੀ ਸੀ। ਕੁੱਝ ਸਾਮਾਨ ਲਾਹੌਰ ਤੋਂ ਮੰਗਾਣ ਦੀ ਲੋੜ ਪਈ। ਸਤਿਗੁਰੂ ਜੀ ਨੇ ਭਾਈ ਭਗੀਰਥ ਨੂੰ ਲਾਹੌਰ ਭੇਜ ਕੇ ਉਹ ਚੀਜ਼ਾ ਮੰਗਾਈਆਂ। ਭਾਈ ਭਗੀਰਥ ਲਾਹੌਰ ਦੇ ਇੱਕ ਦੁਕਾਨਦਾਰ ਮਨਸੁਖ ਨੂੰ ਮਿਲਿਆ। ਮਨਸੁਖ ਭੀ ਭਗੀਰਥ ਦੇ ਜੀਵਨ ਤੋਂ ਛੁਹ ਹਾਸਲ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਸੁਲਤਾਨਪੁਰ ਆਇਆ। ਕੁੱਝ ਸਮਾਂ ਸੁਲਤਾਨਪੁਰ ਰਹਿ ਕੇ ਸਤਸੰਗ ਵਿੱਚ ਸਿੱਖੀ ਜੀਵਨ ਦਾ ਅਠਾ ਦ੍ਰਿੜ੍ਹ ਕਰ ਕੇ, ਸਤਿਗੁਰੂ ਜੀ ਦੀ ਆਗਿਆ ਅਨੁਸਾਰ ਮੁੜ ਆਪਣੇ ਕਾਰ-ਵਿਹਾਰ ਵਿੱਚ ਆ ਲੱਗਾ।[15] ਸਤਸੰਗ ਦੇ ਵਧਣ ਨਾਲ ਕਈ ਸਤਸੰਗੀਆਂ ਨੂੰ ਅਤੇ ਦੂਰੋਂ ਨੇੜਿਓਂ ਆਏ ਲੋੜਵੰਦਾਂ ਨੂੰ ਪ੍ਰਸ਼ਾਦ ਛਕਾਣਾ ਸਤਿਗੁਰੂ ਜੀ ਦੀ ਨਿੱਤ ਦੀ ਕਾਰ ਸੀ। ਉਹਨਾਂ ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਮੰਗਾ ਲਿਆ।[16] ਰਿਸ਼ਵਤ-ਖਰੋ ਕਰਮਚਾਰੀਆਂ ਨੂੰ ਈਮਾਨਦਾਰ ਮੋਦੀ ਕਿਵੇਂ ਪਸੰਦ ਆਉਂਦਾ? ਉਹਨਾਂ ਨਵਾਬ ਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਕਈਂ ਵਾਰ ਹੋਲ ਪੈਂਦੇ ਸਨ, ਪਰ ਸਤਿਗੁਰੂ ਜੀ ਦਾ ਸੁੱਚਾ ਜੀਵਨ ਵੇਖ ਕੇ ਉਸ ਦਾ ਮਨ ਖਲੋ ਜਾਂਦਾ।[17] ਭਾਦਰੋਂ ਸੁਦੀ 15 ਸੰਮਤ 1564 ਨੂੰ ਸਤਿਗੁਰੂ ਜੀ ਨੇ ਮੋਦੀਖਾਨਾ ਛੱਡ ਦਿੱਤਾ। ਗੁਰੂ ਨਾਲਕ ਦੇਵ ਜੀ 4 ਮੱਘਰ ਸੰਮਤ 1561 ਨੂੰ ਸੁਲਤਾਨਪੁਰ ਆਏ ਸਨ, 30 ਅਕਤੂਬਰ ਸੰਲ 1504 ਨੂੰ। ਜਿਸ ਦਿਨ ਸੁਲਤਾਨਪੁਰ ਛੱਡਿਆ ਤਦੋਂ ਸੀ ਅੱਸੂ ਦੀ ਪਹਿਲੀ ਸੰਮਤ ਦਸ ਮਹੀਨੇ ਟਿਕੇ ਰਹੇ।[18] ਭਾਈ ਜੈਰਾਮ ਜੀ ਵੱਲੋਂ ਖਬਰ ਪਹੁੰਚਣ ਤੇ ਬਾਬਾ ਸੂਲਚੰਦ ਜੀ ਆ ਹੀ ਪਹੁੰਚੇ ਹੋਏ ਸਨ। ਉਹਨਾਂ ਨੂੰ ਸਤਿਗੁਰੂ ਜੀ ਨੇ ਪਰਵਾਰ ਦੀ ਸੌਂਪਣਾ ਕਰ ਦਿੱਤੀ, ਤੇ ਮੋਦੀਖਾਨਾ ਛੱਡਣ ਦਾ ਕਾਰਨ ਸਮਝਾ ਦਿੱਤਾ। ਗ੍ਰਹਿਸਤੀ ਦੇ ਦ੍ਰਿਸ਼ਟੀ ਕੋਣ ਤੋਂ ਪਰਵਾਰ ਤੋਂ ਵਿਛੜਨ ਦਾ ਉਹ ਸਮਾਂ ਬੜਾ ਹੀ ਪੀਰ-ਭਰਿਆ ਹੋਵੇਗਾ। ਪਰ ਇਹ ਕੁਰਬਾਨੀ ਕੀਤੇ ਬਿਨਾਂ ਸਾਰੇ ਦੇਸ ਦੇ ਵਿਲਕਦਿਆਂ ਦੀ ਬਾਂਹਫੜੀ ਨਹੀਂ ਜਾ ਸਕਦੀ ਹੈ।[19] ਇਸ ਤੋਂ ਬਾਅਦ ਗੁਰੂ ਜੀ ਵਾਪਸ ਕਰਤਾਰਪੁਰ ਆ ਗਏ। ਇੱਥੇ ਸੰਨ 1532 ਤੱਕ ਸੱਤ ਸਾਲ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀਦੀ ਸੰਗਤਿ ਹਾਸਲ ਰਹੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦਾ ਦੇਹਾਂਤ ਕਰਤਾਰਪੁਰੇ ਸੰਮਤ 1579 ਵਿੱਚ ਹੋਇਆ। ਬਾਬਾ ਲਹਿਣਾ ਜੀ ਦਾ ਨਾਮ (ਗੁਰੂ) ਅੰਗਦ ਰੱਖ ਕੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਦੇ ਕੇ 23 ਅੱਸੂ (ਸੁਦੀ 10) ਸੰਮਤ 1596 (22 ਸਤੰਬਰ ਸੰਨ 1539) ਨੂੰ ਕਰਤਾਰਪੁਰੇ ਜੋਤੀ ਜੋਤਿ ਸਮਾਏ।[20]

ਰਚਨਾਵਾਂ

ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਰਚਨਾਵਾਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ:- 1. ਉਹ ਰਚਨਾਵਾਂ ਜੋ ਆਦਿ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। 2. ਉਹ ਰਚਨਾਵਾਂ ਜੋ ਆਦਿ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਨਹੀਂ। ਆਦਿ ਗ੍ਰੰਥ (ਸ੍ਰੀ ਗੁਰੂ ਸਾਹਿਬ ਜੀ) ਵਿੱਚ ਸ਼ਾਮਲ ਹੋਈਆਂ ਰਚਨਾਵਾਂ ਦਾ ਵੇਰਵਾ ਹੇਠਾ ਦਿੱਤਾ ਜਾਂਦਾ ਹੈ।[21] ਗੁਰੂ ਨਾਨਕ ਦੇਵ ਜੀ ਨੇ ਕੁਲ 974 ਸ਼ਬਦ ਲਿਖੇ ਹਨ ਜੋ ਕਿ ਆਦਿ ਗ੍ਰੰਥ ਵਿੱਚ ਦਰਜ ਹਨ। ਕਈਆਂ ਦਾ ਵਿਚਾਰ ਹੈ ਕਿ ਗੁਰੂ ਨਾਨਕ ਗਾਇਆ ਕਰਦੇ ਸੀ ਤੇ ਉਨ੍ਹਾਂ ਦੇ ਚੇਲੇ ਉਸ ਨੂੰ ਲਿਖ ਲਿਆ ਕਰਦੇ ਸੀ। ਪਰ ਪੋ੍ਰਫੈਸਰ ਪ੍ਰਕਾਸ ਸਿੰਘ ਜੀ ਦਾ ਵਿਚਾਰ ਹੈ ਕਿ ਗੁਰੂ ਨਾਨਕ ਨੇ ਆਪਣੀਆਂ ਰਚਨਾਵਾਂ ਆਪ ਲਿਖੀਆਂ ਤੇ ਬਾਅਦ ਵਿੱਚ ਉਹ ਉਨ੍ਹਾਂ ਨੂੰ ਦੂਸਰੇ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀਆਂ। ਸਮੇਂ ਤੇ ਸਥਿਤੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਵੱਖ-ਵੱਖ ਵਿਚਾਰਾਂ ਨੂੰ ਪ੍ਰਗਟਾਇਆ ਹੈ। ਉਨ੍ਹਾਂ ਦੀ ਸਾਰੀ ਦੀ ਸਾਰੀ ਬਾਣੀ ਸੰਗੀਤ ਆਤਮਿਕ ਹੈ:-[22] ‘ਜਪੁਜੀ` ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਵੱਖ-ਵੱਖ ਰਾਗਾਂ ਵਿੱਚ ਰਚੀਆਂ ਗਈਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਆਪਣੀਆਂ ਰਚਨਾਵਾਂ ਗਾਇਆ ਕਰਦੇ ਸੀ ਤੇ ਉਨ੍ਹਾਂ ਦੇ ਸਾਖੀ ਭਾਈ ਮਰਦਾਨਾ ਰਬਾਬ ਤੇ ਸੰਗਤ ਕਰਿਆ ਕਰਦਾ ਸੀ। ਗਰੂ ਨਾਨਕ ਦਾ ਸਿਧਾਂਤ ਸੀ ਕਿ ਸੰਗੀਤ ਮਨੁੱਖੀ ਬਿਰਤੀਆਂ ਨੂੰ ਉਭਾਰ ਕੇ ਇਕਾਗਰ ਕਰਦਾ ਹੈ। ਗੁਰੂ ਨਾਨਕ ਦੀਆਂ ਕ੍ਰਿਤਾਂ ਨੂੰ ਸਿੱਖ ਮਤ ਵਿੱਚ ਬਾਣੀ ਦਾ ਨਾਮ ਦਿੱਤਾ ਜਾਂਦਾ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਹ ਇੱਕ ਰਵਾਇਤ ਬਣ ਗਈ ਹੈ ਕਿ ਸਿਰਫ਼ ਉਹ ਬਾਣੀ ਜੋ ਕਿ ਗੁਰੂ ਗ੍ਰੰਥ ਇੱਕਤਰ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਅੰਤ ਵਿੱਚ ਸਲੋਕ ਮਹਿਲਾ-1 ਲਿਖਿਆ ਗਿਆ ਹੈ ਨੂੰ ਪੱਕੀ ਬਾਣੀ ਕਿਹਾ ਜਾਂਦਾ ਹੈ ਕਿਉਂਕਿ ਇਸ ਉੱਪਰ ਗੁਰੂ ਅਰਜਨ ਦੇਵ ਜੀ ਜੋ, ਸਿੱਖਾਂ ਦੇ ਪੰਜਵੇਂ ਗੁਰੂ ਇਸ ਨੇ ਇਹ ਮੁਹਰ ਲਗਾ ਦਿੱਤੀ ਹੈ ਕਿ ਇਹ ਬਾਣੀ ਉਨ੍ਹਾਂ ਦੀ ਹੀ ਲਿਖੀ ਹੋਈ ਹੈ। ਵੈਸੇ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਹੋਰ ਵੀ ਬਹੁਤ ਸਾਰੀ ਕਵਿਤਾ ਜੁੜੀ ਹੋਈ ਹੈ, ਪਰ ਉਸ ਨੂੰ ‘ਕੱਚੀ ਬਾਣੀ` ਕਿਹਾ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਆਪਣੀ ਇਸ ਕ੍ਰਿਤ ਵਿੱਚ ਅਸੀਂ ਉਸੇ ਬਾਣੀ ਨਾਲ ਹੀ ਆਪਣੇ ਆਪ ਨੂੰ ਜੋੜਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਨ੍ਹਾਂ ਦੀਆਂ ਕੁਝ ਇੱਕ ਰਚਨਾਵਾਂ ਇਹ ਹਨ:

  • (ੳ) ਜਪੁਜੀ
  • (ਅ) ਆਸਾ ਦੀ ਵਾਰ
  • (ੲ) ਸਿੱਧ ਗੋਸ਼ਟ
  • (ਸ) ਬਾਰਾਂਮਾਹ ਤੁਖਾਰੀ
  • (ਹ) ਦੱਖਣੀ ਓਂਕਾਰ
  • (ਕ) ਮਾਝ ਦੀ ਵਾਰ
  • (ਖ) ਮਲਾਰ ਦੀ ਵਾਰ
  • (ਗ) ਸੋਦਰ ਤੇ ਸੋਹਲਾ
  • (ਘ) ਅਲਹੋਣੀਆਂ
  • (ਙ) ਬਾਬਰ ਬਾਣੀ [23]

ਜਪੁਜੀ (ਸਿੱਖਾਂ ਦੀ ਸਵੇਰ ਦਾ ਪਾਠ)

ਇਸ ਵਿੱਚ ਕੁੱਲ 40 ਛੰਦ ਹਨ ਜਿਨ੍ਹਾਂ ਵਿੱਚ 2 ਸਲੋਕ ਹਨ ਤੇ 38 ਪੋੜੀਆਂ ਹਨ। ਇਹ ਬਹੁਤ ਉੱਚ ਪੱਧਰ ਦੀ ਵਿਚਾਰਸ਼ੀਲ ਕਵਿਤਾ ਹੈ। ਸੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ਇਹ ਹੀ ਇੱਕ ਬਾਣੀ ਹੈ ਜਿਸ ਨੂੰ ਕਿਸੇ ਸੰਗੀਤ ਵਿੱਚ ਨਹੀਂ ਢਾਲਿਆ ਗਿਆ। ਇਸ ਵਿੱਚ ਰੱਬ ਇੱਕ ਹੈ, ‘ਨਾਮ ਜਪਣਾ ਚਾਹੀਦਾ ਹੈ ਤੇ ‘ਵਾਹਿਗੁਰੂ ਨੂੰ ਪਿਆਰ ਕਰਨਾ` ਚਾਹੀਦਾ ਹੈ ਦੇ ਸਿਧਾਤਾਂ ਨੂੰ ਭਲੀ ਭਾਂਤ ਸਪੱਸ਼ਟ ਕੀਤਾ ਗਿਆ ਹੈ। ਗੁਰੂ ਸਾਹਬਿ ਨੇ ਇਸ ਦੀ ਰਚਨਾ ਆਪਣੇ ਜੋਤੀ ਜੋਤ ਸਮਾਉਣ ਤੋਂ ਸੱਤ ਸਾਲ ਪਹਿਲਾਂ 1532 ਵਿੱਚ ਕੀਤੀ ਜਾਪਦੀ ਹੈ। ਜਪੁਜੀ ਦਾ ਉਚਾਰਨ ਮੂਲ ਮੰਤਰ ਨਾਲ ਆਰੰਭ ਹੰੁਦਾ ਹੈ। ਮੂਲ ਮੰਤਰ ਤੋਂ ਬਾਅਦ ਵਿੱਚ ਸਲੋਕ ਆਉਂਦਾ ਹੈ ਜੋ ਕਿ ਇਸ ਦੀ ਭੂਮਿਕਾ ਹੈ। ਇਸ ਤਰ੍ਹਾਂ ਨਾਲ ਇਸ ਦੇ 40 ਅੰਗ ਹਨ। ਪਹਿਲੀਆ ਸੰਤ ਪਾਉੜੀਆਂ ਵਿੱਚ ਈਸ਼ਵਰ ਦਾ ਨਾਸ਼ ਨਾ ਹੋਣਾ ਵਾਲਾ ਹੈ। ਹਰ ਸਿੱਖ ਸਵੇਰੇ ਵੇਲੇ ਇਸ ਬਾਣੀ ਦਾ ਪਾਠ ਕਰਦਾ ਹੈ। ਜਪੁਜੀ ਦਾ ਆਰੰਭ ਇਸ ਨਾਲ ਹੁੰਦਾ ਕਿ ਇਕੋ ਇੱਕ ਸਦੀਵੀ ਪ੍ਰਮਾਤਮਾ ਵਿੱਚ ਵਿਸ਼ਵਾਸ ਹੈ। ਉਹ ਹਮੇਸਾ ਸਤਿ ਹੈ। ਉਹ ਆਰੰਭ ਵਿੱਚ ਵੀ ਸਤਿ ਸੀ ਗੁਰੂ ਨਾਨਕ ਉਸ ਨੂੰ ‘ਸਤਿ ਨਾਮ` ਜਾਂ ਫੇਰ ਬਿਲਕੁਲ ਸੱਚਾ ਵਿਅਕਤੀ ਸਮਝਦਾ ਹੈ। ਗੁਰੂ ਨੇ ਇਸ ਨੂੰ ‘ਸਤਿਨਾਮ ਕਿਹਾ ਹੈ।`[24] ਦੂਸਰੀ ਪੀੜ੍ਹੀ ਪ੍ਰਮਾਤਮਾ ਦੀ ਰਜ਼ਾਂ ਜਾਂ ਹੁਕਮ ਅਨੁਸਾਰ ਚਲਣ ਵੱਲ ਗੱਲ ਦੱਸਦੀ ਹੈ। ਸਾਰੇ ਉਸ ਦਾ ਹੁਕਮ ਮੰਨਦੇ ਹਨ, ਇਸ ਤੋਂ ਮੁਕਤ ਕੋਈ ਨਹੀਂ ਹੇ। ਅਗਲੀ ਪੀੜ੍ਹੀ ਵਿੱਚ ਉਸ ਦੀ ਮਹਿਮਾ ਤੇ ਵਡਿਆਈ ਨੂੰ ਗਾਇਆ ਗਿਆ ਹੈ। ਦੇਣ ਵਾਲਾ ਦੇਂਦਾ ਰਹਿੰਦਾ ਹੈ ਪਰ ਲੈਣ ਵਾਲਾ ਥੱਕ ਜਾਂਦਾ ਹੈ।[25] ਸੱਤਵੀਂ ਪੌੜੀ ਵਿੱਚ ਫੇਰ ਦੱਸਿਆ ਗਿਆ ਹੈ ਕਿ ਕੋਈ ਵੀ ਪ੍ਰਮਾਤਮਾ ਤੇ ਕ੍ਰਿਪਾ ਨਹੀਂ ਕਰ ਸਕਦਾ ਹੈ। ਅੱਠਵੀਂ ਤੇ ਨੌਵੀਂ ਪੋੜੀ ਨੂੰ ਵਿਨੋਭਾ ਭਾਵੇਂ ਭਗਵਾਨ ਨਾਲ ਮਿਲਾਪ ਦੇ ਦੂਸਰੇ ਪੜਾ ਦਾ ਦੂਸਰਾ ਭਾਗ ਦਸਦਾ ਹੈ। ਪਹਿਲੀਆਂ ਚਾਰ ਪੌੜੀਆਂ ਇਕੋ ਹੀ ਵਿਚਾਰ ਨਾਲ ਸੁਰੂ ਹੁੰਦੀਆਂ ਹਨ ਤੇ ਇਕੋ ਹੀ ਖਿਆਲ ਨਾਲ ਖਤਮ ਹੰੁਦੀਆਂ ਹਨ।[26] ਜਪੁਜੀ ਦਾ ਆਖਰੀ ਹਿੱਸਾ ਸਲੋਕ ਹੈ ਜਿਸ ਵਿੱਚ ਸਾਰੀ ਦੁਨੀਆਂ ਦੀ ਹਵਾ ਪਾਣੀ, ਮਿੱਟੀ ਤੇ ਮਨੁੱਖ ਜਾਤੀ ਦਾ ਵਰਣਨ ਹੈ। ਅੰਤ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਨਾਮ ਜਪਿਆ ਹੈ ਉਨ੍ਹਾਂ ਨਾਲ ਜੋ ਲਗੇ ਹਨ ਉਹ ਮੁਕਤੀ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਨੇ ਸੰਗੀਤ ਤੋਂ ਇਲਾਵਾ, ਕਾਵਿਆਤਮਕ ਚਿਤ੍ਰ ਕਲਾ, ਮਸ਼ਹੂਰ ਸਿੰਭਲੀਆਂ, ਢੁਕਵੇਂ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ।[27]

ਆਸਾ ਦੀ ਵਾਰ

‘ਆਸਾ ਦਾ ਵਾਰ` ਦਾ ਪਾਠ ਸਵੇਰ ਵੇਲੇ, ਸਾਜਾਂ ਦੀ ਸੰਗਤ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਕੁਲ 24 ਪੋੜੀਆਂ ਹਨ ਤੇ ਵਿੱਚ-2 ਸਲੋਕ ਵੀ ਆਉਂਦੇ ਹਨ। ਇਨ੍ਹਾਂ ਵਿਚੋਂ ਕੁੱਲ ਸਲੋਕ ਗੁਰੂ ਅੰਗਦ ਦੇਵ ਜੀ ਦੀ ਕ੍ਰਿਤਵੀਂ ਹਨ। ‘ਆਸਾ ਦੀ ਵਾਰ` ਦਾ ਆਰੰਭ ਪ੍ਰਮਾਤਮਾ ਦੀ ਉਸਤੱਤ ਨਾਲ ਹੁੰਦਾ ਹੈ। ਪ੍ਰਮਾਤਮਾ ਦੀ ਉਸਤਤ ਦੇ ਖੇਤਰ ਵਿੱਚ ਇਹ ਨ੍ਰਿਤ ਜਪੁਜੀ ਦੀ ਤੁਲਨਾ ਵਿੱਚ ਹੈ। ਪ੍ਰਮਾਤਮਾ ਦ ਡਰ ਨਾਲ ਇਸ ਸ੍ਰਿਸ਼ਟੀ ਦੇ ਸਾਰੇ ਕਾਰਜ ਹੁੰਦੇ ਰਹਿੰਦੇ ਹਨ, 24 ਵੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਆਦਮੀ ਨੂੰ ਪ੍ਰਮਾਤਮਾ ਖੁਸ਼ੀ ਨੂੰ ਮਾਨਣਾ ਚਾਹੀਦਾ ਹੈ[28]। ਸਿੰਧ ਗੋਸ਼ਟੀ:- ਸਿੱਧ ਗੋਸਟੀ ਗੁੁਰੂ ਨਾਨਕ ਦੀ ਇੱਕ ਬਹੁਤ ਉੱਤਮ ਬਾਣੀ ਹੈ। ਇਸ ਦੇ ਲਿਖੇ ਜਾਣ ਦੇ ਸਮੇਂ ਦਾ ਵਿਦਵਾਨਾਂ ਵਿੱਚ ਮਤਭੇਦ ਹੈ। ਸਿਧ ਗੋਸਟੀ ਨੂੰ ਸਮਕਾਲੀ ਰਾਗ ਅਨੁਸਾਰ ਢਾਲਿਆ ਗਿਆ ਹੈ। ਇਸ ਵਿੱਚ ਕੁੱਲ 73 ਬੰਦ ਹਨ ਤੇ ਹਰ ਬੰਦ ਵਿੱਚ 6 ਲਾਈਨਾਂ ਹਨ। ਸਿੱਧ ਗੋਸ਼ਟੀ ਇੱਕ ਪਾਸੇ ਤਾਂ ਸੁੱਚੇ ਜੀਵਨ ਨੂੰ ਜੀਣ ਦਾ ਢੰਗ ਦਰਸਾਉਂਦੀ ਹੈ ਤੇ ਦੂਸਰੇ ਪਾਸੇ ਬੁਨਿਆਦੀ ਸਵਾਲਾਂ, ਜਿਨ੍ਹਾਂ ਵਿੱਚੋਂ ਰਹੱਸਮਈ ਜੀਵਨ ਵੀ ਇੱਕ ਹੈ ਨਾਲ ਦੋ ਚਾਰ ਕਰਵਾਉਂਦੀ ਹੈ। ਗੁਰੂ ਨਾਨਕ, ਜਿਨ੍ਹਾਂ ਨੇ ਇਨ੍ਹਾਂ ਸਵਾਲਾਂ ਦਾ ਅਧਿਐਨ ਕੀਤਾ ਹੈ ਤੇ ਉਨ੍ਹਾਂ ਦਾ ਜਵਾਬ ਵੀ ਲੱਭ ਗਿਆ ਹੈ। ਇਸ ਨੂੰ ਉਸ ਭਾਸ਼ਾ ਵਿੱਚ ਦੱਸਦੇ ਹਨ ਜਿਸ ਨੂੰ ਕਿ ਆਮ ਲੋਕ ਵੀ ਸਮਝ ਸਕਦੇ ਹਨ। ਇਸ ਮੰਤਵ ਲਈ ਉਹ ਰੂਪਕਾਂ ਦਾ ਪ੍ਰਯੋਗ ਕਰਦੇ ਹਨ[29]

ਬਾਰਾਮਾਹ

ਬਾਰਾਂਮਾਹ ਇੱਕ ਛੋਟੀ ਰਚਨਾ ਹੈ ਜਿਸ ਵਿੱਚ ਕੁੱਲ 17 ਬੰਦ ਹਨ। ਹਰ ਬੰਦ ਵਿੱਚ ਕੁਲ ਛੇ ਲਾਈਨਾਂ ਹਨ। ਇਸ ਬਾਣੀ ਵਿੱਚ ਬਾਰਾਂ ਮਹੀਨਿਆ ਦੌਰਾਨ ਕੁਦਰਤ ਦੇ ਵੱਖ-ਵੱਖ ਬਦਲਦੇ ਸੁਭਾਵਾਂ ਦਾ ਵਰਨਣ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ ਕ੍ਰਿਦਾਰ ਵਿੱਚ ਸਿਰਫ਼ ਆਤਮਾ ਦੀ ਪ੍ਰਮਾਤਮਾ ਨਾਲ ਮੇਲ ਦੀ ਤਾਂਘ ਨੂੰ ਹੀ ਨਹੀਂ ਦਰਸਾਇਆ ਗਿਆ, ਸਗੋਂ ਉਸ ਸਥਿਤੀ ਦਾ ਵਰਨਣ ਵੀ ਕੀਤਾ ਗਿਆ ਹੈ ਜਿਸ ਅਨੁਸਾਰ ਆਤਮਾ ਨੂੰ ਕਿਸ ਪ੍ਰਕਾਰ ਪਵਿੱਤਰ ਹੋਣਾ ਚਾਹੀਦਾ ਹੈ। ਜਿਸ ਅਨੁਸਾਰ ਕਿ ਉਹ ਨਾਲ ਮੇਲ ਕਰਨ ਦੇ ਯੋਗ ਵੀ ਹੋ ਜਾਵੇ। ਭਾਦੋਂ, ਅੱਸੂ ਤੇ ਕਤਕ ਦੇ ਮਹੀਨੇ ਬਾਰੇ ਵਿਚਾਰਾਂ ਵਾਲੇ ਤੇ ਬੇਮੁਹਾਰੇ ਹੁੰਦੇ ਹਨ। ਇਨ੍ਹਾਂ ਵਿੱਚ ਆਤਮਾ ਦੇ ਕੁਰਾਹੇ ਪੈ ਸਕਦੀ ਹੈ। ਇਸ ਸਮੇਂ ਗੁਰੂ ਦੇ ਮਾਰਗ ਦਰਸ਼ਨ ਨਾਲ ਵਿਅਕਤੀ ਠੀਕ ਰਾਹ ਤੇ ਚਲ ਸਕਦਾ ਹੈ। ਭਾਵੇਂ ਉਸ ਦੇ ਆਲੇ ਦੁਆਲੇ ਦੀ ਦੁਨੀਆਂ ਪ੍ਰਮਾਤਮਾ ਵਿੱਚ ਵਿਸ਼ਵਾਸ ਵੀ ਕਿਉਂ ਨਾ ਖੋਹ ਦੇਵੇ। ਇਸ ਤੋਂ ਇਲਾਵਾ ਇਸ ਵਿੱਚ ਕੁਦਰਤ ਦੀ ਖੂਬਸੂਰਤੀ ਦਾ ਵਰਨਣ ਕੀਤਾ ਗਿਆ ਹੈ ਜਿਸ ਦਾ ਅਮਰ ਕਿ ਆਤਮਾਂ ਤੇ ਵੀ ਪੈਂਦਾ ਹੈ।[30]

ਦੱਖਣੀ ਓਅੰਕਾਰ

ਓਅੰਕਾਰ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਅਧਿਆਤਮਕ ਬਾਣੀ ਹੈ। ਗੁਰੂ ਸਾਹਿਬ ਦੀ ਓਅੰਕਾਰ ਦੀ ਰਚਨਾ ਇੱਕ ਮਹਾਨ ਵਿਸਮਾਦੀ ਤੇ ਅਨੁਭਵੀ ਕਾਵਿਮਈ ਰਚਨਾ ਹੈ। ਇਸ ਰਚਨਾ ਦਾ ਬੜਾ ਉਦੇ ਇਹ ਹੈ ਕਿ, ਬ੍ਰਹਮ ਵਿੱਦਿਆ, ਏਕਤਾਵਾਦ, ਗੁਰਮੁਖਤਾ, ਸ਼ਬਦ-ਅੰਮ੍ਰਿਤ, ਆਤਮ ਧਨ ਨੂੰ ਸਿਮਰਨ ਤੇ ਸੇਵਾ ਰਾਹੀਂ ਅਪਣਾ ਕੇ ਉਸ ਨੂੰ ਨਾਮ ਯੋਗ ਦੀ ਪ੍ਰਾਪਤੀ ਤੇ ਪਰਚਾਰ ਦਾ ਅਟਲ ਸਾਧਨ ਬਣਾ ਦਿੱਤਾ ਜਾਵੇ। ਗੁਰੂ ਸਾਹਿਬ ਦੀ ਇਹ ਰਚਨਾ ਉਨ੍ਹਾਂ ਦੀ ਆਪਣੀ ਵਿੱਦਿਅਕ ਬਾਣੀ ਪੱਟੀ ਦੇ ਤਰੀਕੇ ਦੀ ਬਾਣੀ ਹੈ। ਓਅੰਕਾਰ ਵਿੱਚ ਜੀਵਨ ਯੋਗ ਦੇ ਬਹੁਤ ਸਾਰੇ ਵਿਸ਼ਿਆਂ ਦੇ ਤੱਤਾਂ ਨੂੰ ਵਰਣਨ ਕੀਤਾ ਗਿਆ ਹੈ ਇਸਦੇ ਮੁੱਖ ਵਿਸ਼ੇ ਹਨ - 1) ਪਰਮਾਤਮਾ (2) ਨਾਮ ਦੇ ਸ਼ਬਦ ਤੇ ਉਨ੍ਹਾਂ ਦਾ ਜੀਵਨ ਦਾਤਾ ਮਾਰਗ (3) ਗੁਰਮੁਖਿ (4) ਸਤਿ ਸੂਰਮੇ ਦਾ ਧਰਮ (5) ਆਦਰਸ਼ ਇਸਤ੍ਰੀ (6) ਜਗਤ ਤੇ ਜੀਵ (7) ਸਿਮਰਨ-ਜਪ ਅਭਿਆਸ।[31]

ਮਾਝ ਦੀ ਵਾਰ

ਮਾਝ ਦੀ ਵਾਰ ਦੇ ਵਿਸ਼ੇ ਦੇ ਕੇਂਦਰ ਨੂੰ ਲੱਭਣਾ ਸੌਖਾ ਨਹੀਂ। ਗੁਰਬਾਣੀ ਦੇ ਹਰ ਭਾਗ ਵਿੱਚ ਰੱਬ ਪ੍ਰਧਾਨ ਹੇ ਪਰ ਮਨੁੱਖ ਵੀ ਕਿਧਰੋ ਨਜ਼ਰੋਂ ਓਹਲੇ ਨਹੀਂ ਹੁੰਦਾ। ਪਹਿਲੇ ਤਾਂ ਸਤਿਗੁਰੂ ਹੀ ਮਨੁੱਖ ਤੇ ਰੱਬ ਦੇ ਵਿਚਕਾਰਲੀ ਕੋਈ ਅਵਸਥਾ ਲੱਗਦਾ ਹੈ, ਫਿਰ ਗੁਰਮੁਖ ਉਸ ਤੋਂ ਹੀ ਵਧੇਰੇ ਮਨੁੱਖ ਦੇ ਨੇੜੇ ਹੈ। ਮਨਮੁਖ ਤਾਂ ਮਨੁੱਖ ਹੀ ਹੈ, ਸ਼ਾਇਦ ਉਸ ਤੋਂ ਭੀ ਹੇਠਾਂ, ਫਿਰ ਨਾਮ, ਜੋ ਰੱਬ ਤੇ ਮਨੁੱਖ ਦੇ ਦਰਮਿਆਨ ਪੁਲ ਬਣਦਾ ਹੈ, ਗੁਰਬਾਣੀ ਦਾ ਰੱਬ ਜਿੰਨਾ ਹੀ ਮੁੱਖ ਵਿਸ਼ਾ ਲੱਗਦਾ ਹੈ। ਨਾਮ ਨਾਲ ਸੰਬੰਧਤ ਮਨੁੱਖੀ ਸਦਾਚਾਰਕ ਗੁਣ, ਸਤ, ਸੰਤੋਖ ਦਇਆ, ਧਰਮ ਆਦਿਕ ਵੀ ਕਈਆਂ ਦੇ ਨਜ਼ਰ ਵਿੱਚ ਗੁਰਬਾਣੀ ਰਚਨਾ ਦੇ ਪ੍ਰਮੁੱਖ ਮੰਤਵ ਹਨ। ਰੱਬ, ਮਨੁੱਖ, ਗੁਰੂ, ਨਾਮ, ਸਦਾਚਾਰ ਵਿੱਚੋਂ ਕਿਸੇ ਨੂੰ ਕੇਂਦਰ ਮੰਨ ਕੇ ਮਾਝ ਦੀ ਵਾਰ ਦੇ ਵਿਸ਼ੇ ਦੀ ਵਿਚਾਰ ਅਰੰਭੀ ਜਾਏ, ਇਸ ਦਾ ਨਿਰਨਾ, ਜਗ ਡੂੰਘੀ ਨਜਰ ਨਾਲ ਕੀਤੀ ਵਾਰ ਦੀ ਪਰਖ ਪੜਚੋਲ ਮੰਗਦਾ ਹੈ।[32] ਇਸਦੇ ਵਿੱਚ ‘ਸੱਚ` ਨੂੰ ਇਸ ਵਾਰ ਦਾ ਕੇਂਦਰ ਪੇਸ਼ ਕੀਤਾ ਜਾਂਦਾ ਹੈ। ਮਾਝ ਦੀ ਵਾਰ ਦੀ ਅੰਤਲੀ ਪਉੜੀ ਵਿੱਚ ਇਸ ਦੀ ਰਚਨਾ ਦੇ ਪ੍ਰਕਰਣ ਬਾਬਤ ਕੁਝ ਚਾਨਣਾ ਪਾਉਂਦਿਆ ਅਖੀਰਲੀ ਸਤਰ ਵਿੱਚ ਗੁਰੂ ਨਾਨਕ ਨੇ ਸੱਚ ਦਾ ਜਸ ਕਰਨ ਨੂੰ ਇਸ ਦਾ ਮੰਤ ਦਰਸਾਇਆ ਹੈ। ਨਾਨਕ ਸਚੁ ਮਾਲਾਹਿ ਪੂਰਾ ਪਾਇਆ॥ ਮਾਝ ਦੀ ਵਾਰ ਗੁਰੂ ਨਾਨਕ ਸਾਹਿਬ ਦੇ ਸੱਚ ਬਾਬਤ ਵਿਚਾਰਾਂ ਤੇ ਭਾਵਾਂ ਨੂੰ ਸਮਝਣ ਲਈ ਇੱਕ ਅਦੁੱਤੀ ਰਚਨਾ ਹੈ। ਵਾਰ ਦੀ ਪਹਿਲੀ ਪਉੜ੍ਹੀ ਵਿੱਚ ਸੱਚ ਦੇ ਅਰਥ ਤੇ ਇਸ ਦਾ ਜਸ ਬਹੁਤ ਨਿਖਰੇਵੇਂ ਰੂਪ ਵਿੱਚ ਮਿਲਦੇ ਹਨ। ਮਾਝ ਦੀ ਵਾਰ ਵਿੱਚ ਹੁਕਮ ਦਾ ਸੰਕਲਪ ਪਰਧਾਨ ਹੈ। ਸੱਚ ਦੇ ਸੰਕਲਪ ਦੀ ਵਿਆਖਿਆ ਕਰਨ ਲਈ ਇਹ ਬਹੁਤ ਸਹਾਈ ਹੈ।

ਮਲ੍ਹਾਰ ਦੀ ਵਾਰ

ਗੁਰੂ ਜੀ ਨੇ ਮਾਨਵਤਾ ਨੂੰ ਇਸ ਵਾਰ ਵਿੱਚ ਇੱਕ ਸੁਰਤਾਂ ਵਾਲਾ ਜੀਵਨ ਬਤੀਤ ਕਰਨ ਦੀ ਜਾਚ ਦੱਸੀ ਹੈ। ਹਾਂ, ਮਲ੍ਹਾਰ ਦੀ ਵਿੱਚ ਬਾਬੇ ਨਾਨਕ ਨੇ ਇਹ ਸਿੱਧ ਕੀਤਾ ਕਿ ਉਹ ਸਮਾਜਕ, ਆਰਥਕ, ਰਾਜਨੀਤਕ ਤੇ ਅਧਿਆਤਮਕ ਰੋਗਾਂ ਨੂੰ ਦੂਰ ਕਰਨ ਵਿੱਚ ਸਿੱਧ-ਹਸਤ ਹਨ। ਗੁਰੂ ਜੀਅ-ਦਾਨ ਦਾਤੇ ਹਨ ਤੇ ਹਿਰਦੇ ਕਮਲ ਦਾ ਵਿਗਸਣਾ ਗੁਰੂ ਉਪਦੇਸ਼ ਦੀ ਕਰਾਮਾਤ ਹੈ। ਗੁਰੂ ਇਸ ਗੱਲ ਦੀ ਸਿੱਖਿਆਂ ਦੇਂਦੇ ਹਨ ਕਿ ਸਚੇ ਨਾਮ ਤੋਂ ਸਾਰੇ ਸੁਖ ਪ੍ਰਾਪਤ ਹੋ ਸਕਦੇ ਹਨ। ਰਹੱਸ, ਵਿਅੰਗ ਤੇ ਧੁਨੀ ਕਵਿਤਾ ਦੀ ਆਤਮਾ ਹੁੰਦੇ ਹਨ ਤੇ ਮਲ੍ਹਾਰ ਦੀ ਵਾਰ ਵਿੱਚ ਇਸ ਗੱਲ ਦੀ ਥੁੜ੍ਹ ਨਹੀਂ।[33]

ਸਦੋਰ ਸਲੋਕ

ਆਸਾ ਰਾਗ ਵਿੱਚ ਸੰਕਲਿਤ ‘ਸੋਦਰ` ਸ਼ਬਦ ਦਾ ਇਹ ਨਾਂ ਭਾਈ ਕਾਨ੍ਹ ਸਿੰਘ (ਮਹਾਨ ਕੋਸ਼, ਪੰਨਾ 174) ਅਨੁਸਾਰ ਇਸ ਦੇ ਆਰੰਭ ਵਿੱਚ ਆਏ ‘ਸਦੋਰੁ ਕੇਹਾ ਮੋਘਰ ਕੇਹਾ` ਪਾਠ ਹੋਣ ਕਾਰਨ ਪਿਆ ਹੈ। ਇਸ ਵਿੱਚ ਪਰਮਾਤਮਾ ਦੇ ਮਹਾਨ ਦੁਆਰ ਦਾ ਅਨੁਭਵ ਪ੍ਰਗਟ ਕੀਤਾ ਗਿਆ ਹੈ, ਜਿੱਥੇ ਅਨੇਕਾਂ ਦੇਵੀ-ਦੇਵਤੇ, ਸਿੱਧ ਘੋਗੀ, ਯੋਧੇ ਗਿਆਨੀ ਆਦਿ ਖੜੋਤੇ ਹੋਏ ਜਸ ਗਾ ਰਹੇ ਹਨ ਅਤੇ ਜਿੱਥੇ ਵਿਰਾਜਮਾਨ ਪ੍ਰਭੂ ਸਭ ਦੀ ਦੇਖ-ਭਾਲ ਕਰ ਰਿਹਾ ਹੈ। ਇਸ ਸ਼ਬਦ ਦੀ ‘ਜਪੁ` ਦੀ 27 ਵੀਂ ਪਉੜੀ ਨਾਲ ਅਤਿ-ਅਧਿਕ ਸਮਾਨਤਾ ਹੈ। ਸਾਰੂ ਰਾਗ ਵਿੱਚ ਗੁਰੂ ਨਾਨਕ ਦੇ 22 ਸੋਲਹੇ ਹਨ।[34]

ਅਲਾਹੁਣੀਆਂ

ਅਲਾਹਣੀ ਮ੍ਰਿਤ ਵੇਲੇ ਦਾ ਇੱਕ ਪੰਜਾਬੀ ਲੋਕ ਗੀਤ ਹੈ, ਜਿਸ ਵਿੱਚ ਆਮ ਕਰਕੇ ਮਰੇ ਹੋਏ ਵਿਅਕਤੀ ਦੇ ਗੁਣਾਂ ਦੀ ਦੁਖਦਾਇਕ ਸੁਰ ਵਿੱਚ ਉਸਤਤ ਕੀਤੀ ਜਾਂਦੀ ਹੈ। ਗੁਰੂ ਨਾਨਕ ਨੇ ਪਹਿਲੀ ਵਾਰ ਬੜੀ ਸਫ਼ਲਤਾ ਨਾਲ ਸਾਹਿਤਿਕ ਅਭਿਵਿਅਕਤੀ ਦਾ ਮਾਧਿਅਮ ਬਣਾ ਕੇ ਵਡਹੰਸ ਰਾਗ ਵਿੱਚ ਪੰਜ ਅਲਾਹੁਣੀਆ ਲਿਖੀਆਂ ਹਨ।[35]

ਵਿਚਾਰਧਾਰਾ/ਫਲਸਫ਼ਾ

ਗੁਰੂ ਨਾਨਕ ਦੀ ਅਧਿਆਤਮਕ ਆਤਮਿਕ ਪ੍ਰਾਪਤੀ ਦਾ ਫ਼ਲਸਫ਼ਾ ਉਨ੍ਹਾਂ ਦੇ ਬਹੁਤ ਕਥਨਾਂ ਵਿੱਚੋਂ ਉੱਭਰ-ਉੱਭਰ ਕੇ ਪੈਂਦਾ ਹੈ। ਜਿਸ ਤਰ੍ਹਾਂ ਕਿ ਉਨ੍ਹਾਂ ਦਾ ਫੁਰਮਾਨ ਹੈ। ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਇਸ ਤੁਕ ਵਿੱਚ ਗੁਰੂ ਨਾਨਕ ਨੇ ਆਪਣੇ ਸਵੈ-ਆਤਮਿਕ ਪ੍ਰਾਪਤੀ ਦੇ ਫਲਸਫ਼ੇ ਦਾ ਨਿਚੋੜ ਕੱਢ ਕੇ ਰੱਖ ਛੱਡਿਆ ਹੈ।[36] ਗੁਰੂ ਨਾਨਕ ਇੱਕ ਧਾਰਮਿਕ ਨੇਤਾ ਅਤੇ ਮਹਾਂਪੁਰਸ਼ ਸਨ। ਉਨ੍ਹਾਂ ਨੇ ਉਸ ਵੇਲੇ ਦੀਆਂ ਪਰਿਸਥਿਤੀਆਂ ਅਨੁਸਾਰ ਮਨੁੱਖਤਾ ਨੂੰ ਇੱਕ ਨਵਾਂ ਸ਼ੰਦੇਸ਼ ਦਿੱਤਾ। ਇਹ ਸੰਦੇਸ਼ ਨਵਾਂ ਇਸ ਲਈ ਸੀ ਕਿ ਗੁਰੂ ਨਾਨਕ ਆਪਣੇ ਆਲੇ-ਦੁਆਲੇ ਦੀਆਂ ਪਰਿਸਥਿਤੀਆਂ ਸਬੰਧੀ ਸੁਚੇਤ ਹਨ ਅਤੇ ਨਿਵ੍ਰਿਤੀ ਦੀ ਥਾਂ ਤੇ ਉਨ੍ਹਾਂ ਨੇ ਪ੍ਰਵ੍ਰਿਤੀ ਮਾਰਗ ਨੂੰ ਅਪਣਾਇਆ ਸੀ। ਉਹ ਪਾਖੰਡਾਂ ਅਤੇ ਬਾਹਰਲੇ ਆਡੰਬਰਾਂ ਦੇ ਵਿਰੋਧੀ ਸਨ ਅਤੇ ਅਜਿਹਾ ਵਿਰੋਧ ਕਰਨ ਵੇਲੇ ਉਹ ਹਿੰਦੂਆਂ ਮੁਸਲਮਾਨਾਂ ਵਿੱਚੋਂ ਕਿਸੇ ਦਾ ਵੀ ਪੱਖਪਾਤ ਨਹੀਂ ਸਨ ਕਰਦੇ। ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਨਿਰਾਸ਼ਾ ਦੀ ਭਾਵਨਾ ਨੂੰ ਆਪਣੇ ਮਨ ਵਿੱਚ ਸਥਾਨ ਨਹੀਂ ਮਨ ਦਿੰਦੇ। ਪ੍ਰਭੂ ਵਿੱਚ ਉਨ੍ਹਾਂ ਦਾ ਅਡਿੱਗ ਵਿਸ਼ਵਾਸ ਉਨ੍ਹਾਂ ਨੂੰ ਸਦਾ ਮਨੁੱਖਤਾ ਦੀ ਉਸਾਰੀ ਵਿੱਚ ਲਗਾਈ ਰੱਖਦਾ।[37] ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਵਿਸ਼ੇਸ਼ਤਾ ਹੀ ਇਹ ਰਹੀ ਹੈ ਕਿ ਉਸ ਨੇ ਕਦੇ ਵੀ ਆਪਣੇ ਆਪ ਨੂੰ ਤੰਗਦਿਲੀ, ਅੰਧ ਵਿਸ਼ਵਾਸ ਅਤੇ ਰੂੜ੍ਹੀਵਾਦਿਤਾ ਨਾਲ ਕਲੰਕਿਤ ਨਹੀਂ ਹੋਣਾ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਵਿਸ਼ਵਾਸ਼ਾਂ ਅਤੇ ਸਿਧਾਂਤਿਕ ਧਾਰਨਾਵਾਂ ਦਾ ਕੁੱਝ ਵਿਸਤਾਰ ਸਹਿਤ ਵਿਸ਼ਲੇਸ਼ਣ ਕਰ ਲੈਣਾ ਅਸੰਗਤ ਨਹੀਂ ਹੋਵੇਗਾ।[38]

  • (1) ਪਰਮਾਤਮਾ:-

ਗੁਰੂ ਨਾਨਕ ਦਾ ਪਰਮਾਤਮਾ ਨਾਲ ਸਾਖਿਆਤਕਾਰ ਹੋਇਆ ਸੀ। ਉਨ੍ਹਾਂ ਦੀ ਪਰਮਾਤਮਾ ਵਿੱਚ ਅਡਿੱਗ ਸ਼ਰਧਾ ਸੀ। ਪਰਮਾਤਮਾ ਸੰਬੰਧੀ ਉਨ੍ਹਾਂ ਦਾ ਮੂਲ ਦ੍ਰਿਸ਼ਟੀਕੋਣ ਮੂਲ ਮੰਤਰ ਦੇ ਅੰਤਰਗਤ ਆ ਗਿਆ ਹੈ:- “ੴ ਸਤਿਨਾਮ ਕਰਤਾ ਪੁਰਖੁ ਨਿਰਭਊ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।” ਗੁਰੂ ਨਾਨਕ ਨਿਰਗੁਣ ਬ੍ਰਹਮ ਦੇ ਉਪਾਸਕ ਸਨ। ‘ਸਿੱਧ ਗੋਸਟਿ` ਵਿੱਚ ਗੁਰੂ ਨਾਨਕ ਨੇ ਨਿਰਗੁਣ ਤੋਂ ਹੀ ਸਗੁਣ ਬ੍ਰਹਮ ਦੀ ਉਤਪਤੀ ਮੰਨਦਿਆ ਕਿਹਾ ਹੈ ਕਿ ਅਵਿਅਕਤ ਤੋਂ ਹੀ ਨਿਰਮਲ ਰੂਪ (ਬ੍ਰਹਮ) ਆਪ ਹੋਂਦ ਵਿੱਚ ਆਇਆ ਹੈ। ‘ਸਰਗੁਣ` ਤੋਂ ਭਾਵ ਇਹ ਨਹੀਂ ਕਿ ਗੁਰੂ ਜੀ ਸਗੁਣਵਾਦੀ ਸਨ। ਅਸਲ ਵਿੱਚ ਅਜਿਹੇ ਕਥਨਾਂ ਦੁਆਰਾ ਗੁਰੂ ਨਾਨਕ ਨੇ ਆਪਣੇ ਅਨੁਭਵ ਕੀਤੇ ਸਤਿ ਦਾ ਸਪਸ਼ਟੀਕਰਨ ਕਰਨ ਦਾ ਯਤਨ ਕੀਤਾ ਹੈ।[39]

  • (2) ਆਤਮਾ:- ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਅਤੇ ਆਤਮਾ ਵਿੱਚ ਕਿਸੇ ਪ੍ਰਕਾਰ ਦੀ ਕੋਈ ਚਿੰਤਨ ਨਹੀਂ ਹੈ। ਆਤਮਾ ਵਿੱਚ ਪਰਮਾਤਮਾ ਅਤੇ ਪਰਮਾਤਮਾ ਵਿੱਚ ਆਤਮਾ ਦਾ ਨਿਵਾਸ ਹੈ:-

ਆਤਮ ਮਹਿ ਰਾਮੁ, ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ (ਭੈਰਉ, ਅਸ਼ਟ ੧) ਪਰਮਾਤਮਾ ਦੀ ਸ੍ਰਿਸ਼ਟੀ ਵਿਚੋਂ ਜੀਵ ਹੀ ਸਭ ਤੋਂ ਅਧਿਕ ਵੀ ਹੈ। ਗੁਰੂ ਨਾਨਕ ਦੇਵ ਜੀ ਮਨੁੱਖਾਂ ਨੂੰ ਸਥੂਲ ਰੂਪ ਵਿੱਚ ਦੋ ਵਰਗਾਂ ਵਿੱਚ ਵੰਡਦੇ ਹਨ। ਇੱਕ ਵਰਗ ਗੁਰਮੁਖਾਂ ਦਾ ਹੈ ਜੋ ਹਰਿ ਭਗਤੀ ਦੁਆਰਾ ਆਪਣਾ ਜਨਮ ਸਫ਼ਲ ਕਰਦੇ ਹਨ। ਦੂਜਾ ਵਰਗ ਮਨਮੁਖਾਂ ਦਾ ਹੈ ਜੋ ਸੰਸਾਰਿਕ ਆਸਕਤੀਆਂ ਵਿੱਚ ਲੀਨ ਹੋ ਕੇ ਆਪਣੇ ਵਾਸਤਵਿਕ ਮਾਰਗ ਤੋਂ ਖੁੰਝ ਜਾਂਦੇ ਹਨ।[40]

  • (2) ਜਗਤਾ:-

ਪਿੱਛੇ ਜਿਵੇਂ ਦੱਸਿਆ ਗਿਆ ਹੈ ਕਿ ਪਹਿਲਾਂ ਨਿਰਗੁਣ ਰੂਪ ਵਿੱਚ ਬ੍ਰਹਮ ਸਥਿਤ ਸੀ, ਉਸੇ ਤੋਂ ਫਿਰ ਸ੍ਰਿਸ਼ਟੀ ਦਾ ਵਿਕਾਸ ਹੋਇਆ ‘ਓਅੰਕਾਰ` ਨਾਂ ਦੀ ਰਚਨਾ ਵਿੱਚ ਜੁਗਤ ਦੀ ਉਤਪਤੀ ਦਾ ਸਪੱਸ਼ਟੀਕਰਨ ਕਰਦਿਆਂ ਇਸ ਦੀ ਉਤਪਤੀ ‘ਓਅੰਕਾਰ` ਤੋਂ ਮੰਨੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਬ੍ਰਹਮ ਨੂੰ ਸੁੰਨ ਦਾ ਨਾਂ ਦੇ ਕੇ ਉਸ ਤੋਂ ਜਗਤ ਦੀ ਉਤਪਤੀ ਮੰਨੀ ਹੈ। ‘ਆਸਾ ਦੀ ਵਾਰ` ਵਿੱਚ ਵੀ ‘ਅਪੀਨ੍ਹ` ਆਪੁ ਸਾਜਿਓ ਆਪੀਨ੍ਹੱ ਰਚਿਓ ਨਾਉ` ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਸਮਸਤ ਸ੍ਰਿਸ਼ਟੀ ਦੀ ਉਤਪੱਤੀ ਪਰਮਾਤਮਾ ਦੇ ਹੁਕਮ ਤੋਂ ਮੰਨੀ ਹੈ।[41] ਗੁਰੂ ਨਾਨਕ ਦਾ ਸਿਧਾਂਤ ਹੈ ਕਿ ਸੱਚ ਜੀਵਨ ਦਾ ਸਭ ਨਾਲੋਂ ਉੱਤਮ ਕਰਮ ਹੁੰਦਾ ਹੈ। ਇਸ ਨਾਲੋਂ ਉੱਪਰ ਹੋਰ ਕੁੱਝ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਨੇ ਜੀਵਨ ਦੇ ਸੱਚ, ਬੁੱਧੀ ਤੇ ਅਧਿਆਤਮਕ ਪੱਖਾਂ ਨੂੰ ਵਿੱਦਿਆ ਦੀ ਮੂਲ ਮਨੋਰਥ ਮੰਨਿਆ ਹੈ ਤੇ ਬਾਕੀ ਦੇ ਸਾਰੇ ਸਿਧਾਂਤਾਂ ਨੂੰ ਇਸ ਦੇ ਅਧੀਨ ਬਣਾਇਆ ਹੈ।[42]

ਕਾਵਿ-ਕਲਾ-ਅਲੰਕਾਰ

ਇਹ ਗੁਰੂ ਨਾਨਕ ਦੇਵ ਜੀ ਦੀ ਕਾਵਿ ਪ੍ਰਤਿਭਾ ਦਾ ਕਮਾਲ ਹੈ ਕਿ ਇਸ ਦੁਨੀਆਂ ਵਿੱਚ ਦੁਨਿਆਵੀ ਮਿਆਰਾਂ ਅਧੀਨ ਜੋ ਕੁਝ ਵੀ ਸੁਹਣਾ, ਉੱਚਾ ਤੇ ਉੱਤਮ ਹੋ ਸਕਦਾ ਹੈ, ਉਸ ਸਭ ਕੁੱਝ ਨੂੰ ਉਸ ਧਰਮ ਸਤਿ ਹਸਤੀ ਦੇ ਸੇਵਾ ਵਿੱਚ ਲੱਗਿਆ ਹੋਇਆ ਦਿਖਾਇਆ ਗਿਆ ਹੈ। ਗੁਰੂ ਕਵੀ ਤਾਂ ਸਹਿਜ ਭਾ, ਆਪਣੀ ਗੱਲ ਨੂੰ ਪ੍ਰਭਾਵਜਨਕ ਢੰਗ ਨਾਲ ਕਹਿਣਾ ਲੋਚਦੇ ਹਨ। ਇਸ ਕਾਵਿ ਯਤਨ ਵਿੱਚ ਉਨ੍ਹਾਂ ਦੀ ਸੁਹਜਵਾਦੀ ਦੀ ਪ੍ਰਤਿਭਾ ਨਾਲ ਜੋ ਸ਼ਬਦ-ਉਸਾਰੀ ਹੰੁਦੀ ਹੈ ਉਸ ਵਿੱਚ ਅਲੰਕਾਰ ਵਿਧਾਨ ਲਈ ਉਨ੍ਹਾਂ ਦਾ ਕੋਈ ਚੇਤੰਨ ਪ੍ਰਯਾਸ ਨਹੀਂ ਹੈ। ਇਹ ਤਾਂ ਬਾਅਦ ਵਿੱਚ ਆਲੋਚਕ ਹੀ ਵੇਖਦੇ ਹਨ ਕਿ ਇਹ ਸ਼ੈਲੀ ਅਲੰਕਾਰਿਕ ਹੈ ਜਾਂ ਸਿੱਧ-ਪੱਧਰੀ। ਸਹਿਜ ਸੁਭਾ ਕਾਵਿ ਰਚਨਾ ਦੇ ਵਹਿਣ ਵਿੱਚ ਜਿਹੜੇ ਅਲੰਕਾਰ ਪ੍ਰਗਟ ਹੁੰਦੇ ਹਨ (ਪੈਦਾ ਹੁੰਦੇ ਨਹੀਂ ਹਨ) ਉਨ੍ਹਾਂ ਨੂੰ ਹੀ ਭਾਰਤ ਦੇ ਕਲਾਸੀਕਲ ਅਲੋਚਕਾਂ ਨੇ ਉੱਤਮ ਦਰਜੇ ਦੇ ਅਲੰਕਾਰ ਪ੍ਰਵਾਣ ਕੀਤਾ ਹੈ।[43] ਗੁਰੂ ਨਾਨਕ ਦੇਵ ਜੀ ਦੀ ਬਾਣੀ ਗੰਭੀਰ ਆਸਿਆ ਤੇ ਰੱਬੀ ਰਹੱਸਾਂ ਨਾਲ ਭਰਪੂਰ ਹੈ। ਆਲੋਚਨਾ ਦੀ ਬੋਲੀ ਵਿੱਚ ਨਾਨਕ ਬਾਣੀ ਦੀ ਵਸਤੂ ਬੜੀ ਉਤਕ੍ਰਿਸ਼ਟ ਹੈ। ਇਸ ਲਈ ਉਤਕ੍ਰਿਸ਼ਟ ਵਸਤੂ ਨੂੰ ਪ੍ਰ਼ਗਟਾਉਣ ਲਈ ਪ੍ਰਗਟ ਹੋਏ ਅਲੰਕਾਰ ਵੀ ਉਤਕ੍ਰਿਸ਼ਟ ਨਾਨਕ ਬਾਣੀ ਦੇ ਅਲੰਕਾਰਾਂ ਦੀ ਮਹਾਨਤਾ ਦਾ ਰਾਜ ਹੀ ਇਹੋ ਹੈ ਕਿ ਉਹ-ਵਸਤੂ ਨਾਲ ਪਰਿ ਪੂਰਣ ਹੈ। ਗੁਰੂ ਨਾਨਕ ਅਲੰਕਾਰ ਵਾਦੀ ਕਵੀ ਨਹੀਂ ਹਨ। ਅਲੰਕਾਰ ਖ਼ੁਦ-ਬ-ਖ਼ੁਦ ਰਚੇ ਜਾਂਦੇ ਹਨ।[44] ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਪਰੰਪਰਾ ਤੋਂ ਮਕਬੂਲ ਬਹੁਤ ਸਾਰੇ ਅਲੰਕਾਰਾਂ ਦੇ ਸੰਕੇਤ ਮਿਲ ਜਾਂਦੇ ਹਨ। ਸ਼ਬਦ ਅਲੰਕਾਰ ਕੋਈ ਬਹੁਤੀ ਮਿਕਦਾਰ ਵਿੱਚ ਨਹੀਂ ਮਿਲਦੇੇ। ਉਨ੍ਹਾਂ ਦੇ ਅੰਸ਼ ਪ੍ਰਾਪਤ ਹੋ ਜਾਂਦੇ ਹਨ।[45] ਗੁਰੂ ਨਾਨਕ ਦੀ ਇੱਕ ਸਤਰ ਹੈ:- ਗਾਵੈ ਕੋ ਵਿਦਿਆ ਵਿਖਮ ਵੀਚਾਰ ਇੱਥੇ ‘ਵ` ਵਰਣ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ ਜਿਸ ਨਾਲ ਇੱਕ ਨਾਦ ਪੈਦਾ ਹੁੰਦਾ ਹੈ ਇਸ ਲਈ ਸ਼ਬਦ ਉੱਤੇ ਹੋਣ ਕਰਕੇ ਇਹ ਸ਼ਬਦ ਅਲੰਕਾਰ ਹੈ। ਇਸ ਤੋਂ ਇਲਾਵਾ ਨਾਨਕ ਬਾਣੀ ਵਿੱਚ ਉਪਮਾ, ਰੂਪਕ, ਵਿਅਤਿਰੇ, ਤੁਲਯੋਗਿਤਾ, ਵਿਰੋਧਾਭਾਸ, ਵਿਭਾਵਨਾ, ਕਾਵਿਲਿੰਗ ਆਦਿ ਅਲੰਕਾਰ ਮਿਲਦੇ ਹਨ।[46]

ਬਿੰਬ ਵਿਧਾਨ

ਗੁਰੂ ਨਾਨਕ ਦੀ ਕਵਿਤਾ ਵਿੱਚ ਅਨੇਕਾਂ ਹੀ ਰੂਪਕ ਜਾਂ ਬਿੰਬ ਪਰਤੱਖ ਕੀਤੇ ਜਾ ਸਕਦੇ ਹਨ। ਡਾ. ਸੁਰਿੰਦਰ ਸਿੰਘ ਕੋਹਲੀ ਅਨੁਸਾਰ ਗੁਰੂ ਨਾਨਕ ਨੇ ਵਿਸ਼ਾਲ ਰਟਨ ਕੀਤਾ। ਗੁਰੂ ਨਾਨਕ ਦੇਵ ਜੀ ਦੀ ਕਵਿਤਾ ਵਿੱਚ ਅਨੇਕਾਂ ਬਿੰਬ ਅਜਿਹੇ ਹਨ, ਜੋ ਪ੍ਰਕ੍ਰਿਤੀ ਵਿਚੋਂ ਲਏ ਗਏ ਹਨ, ਕਈ ਬਿੰਬ ਸਮਾਜਕ ਅਤੇ ਘਰੋਗੀ ਜੀਵਨ ਵਿੱਚੋਂ ਰਾਜਨੀਤਕ ਅਤੇ ਧਾਰਮਿਕ ਜੀਵਨ ਵਿੱਚੋਂ ਲਏ ਗਏ ਹਨ। ਪ੍ਰਕ੍ਰਿਤੀ ਵਿੱਚੋਂ ਰੁਤਾ ਤੇ ਪੌਣ ਪਾਣੀ, ਸੂਰਜ ਦਾ ਬਿੰਬਾ, ਚੰਦਰਮਾ ਦਾ ਬਿੰਬਾ, ਧੁੱਪ ਛਾਂ, ਪੌਣ ਹਨੇਰੀ, ਨਦੀਆਂ, ਸਮੁੰਦਰ ਜਹਾਜ, ਥਲ ਪਹਾੜ ਜੰਗਲ, ਅਸਮਾਨ, ਤਾਰੇ, ਕੇਸਰ, ਪਪੀਹਾ, ਤੋਤਾ, ਮੱਛੀ ਕੀੜੇ ਆਦਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਰਤੇ ਗਏ ਬਿੰਬ ਹਨ।[47] ਸਮਾਜਕ ਜੀਵਨ ਵਿੱਚੋਂ:- ਪੇਕਾ ਸਹੁਗ, ਇਸਤ੍ਰੀ, ਗੁਣ, ਗਹਵੇ, ਮਿਲਾਪ, ਸੇਜਾ, ਵਿਆਹ ਸੰੰਬੰਧੀ, ਮਾਂਪੇ ਬੱਚੇ, ਸੱਜਨ ਮਿੱਤਰ ਸਹੇਲੀਆਂ, ਘਰੋਗੀ ਬਿੰਬ ਜਿਵੇਂ ਦੁੱਧ, ਚਰਖਾ, ਪੀਸਣਾ, ਅੱਗ, ਨੀਂਦ ਸੁਪਨਾ, ਨੌਕਰ ਮਾਲਕ, ਰੋਗ ਦਾਰੂ ਆਦਿ ਬਿੰਬ ਗੁਰੂ ਜੀ ਬਾਣੀ ਵਿੱਚ ਹਨ।[48] ਰਾਜਨੀਤਕ, ਜੀਵਨ ਵਿਚੋਂ ਜਿਵੇਂ ਰਾਜੇ, ਯੁੱਧ ਭੂਮੀ, ਕਿਲਾ, ਕੋਤਵਾਲੀ, ਦੰਡ, ਚੋਰ, ਗੁਲਾਮ, ਪਰਜਾ, ਅਹਿਲਕਾਰ ਆਦਿ ਬਿੰਬਾ ਦੀ ਵਰਤੋਂ ਗੁਰੂ ਜੀ ਨੇ ਆਪਣੀ ਬਾਣੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਅਧਿਆਤਮਿਕ ਭਾਵਾਂ ਲਈ ਬਿੰਬ ਜਿਵੇਂ ਆਤਮਾ ਲਈ, ਪ੍ਰਭੂ ਲਈ, ਸਰੀਰ ਸੰਬੰਧੀ ਬਿੰਬ ਵੀ ਵਰਤੇ ਹਨ।[49]

ਸ਼ਬਦ ਸੈਲੀ

ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ ਤਿੰਨ ਪ੍ਰਮੁੱਖ ਸ਼ੈਲੀਆਂ ਦੇਖੀਆਂ ਜਾ ਸਕਦੀਆਂ ਹਨ। ਇੱਕ ਸ਼ੈਲੀ ਵਿੱਚ ਅਪਭ੍ਰੰਸ਼ ਰੂਪ ਪ੍ਰਧਾਨ ਹਨ, ਭਾਵੇਂ ਇਹ ਨਿਰੋਲ ਅਪਭ੍ਰੰਸ਼ ਨਹੀਂ। ਇਹ ਸ਼ੈਲੀ ਆਮ ਕਰਕੇ ਆਪ ਭਾਵਕ ਵੈਣਿਕ ਪ੍ਰਸੰਗਾਂ ਦੀ ਰਚਨਾ ਲਈ ਵਰਤਦੇ ਹਨ। ਇਸ ਅਪਭ੍ਰੰਸ਼ ਮਿਲੀ ਬੋਲੀ ਦੇ ਕੁੱਝ ਉਦਾਹਰਣ ਇਸ ਪ੍ਰਕਾਰ ਹਨ:-[50]

ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ। ਇਸ ਤਰ੍ਹਾਂ ਦੇ ਉਦਾਹਰਣ ਗੁਰੂ ਨਾਨਕ ਜੀ ਦੀ ਰਚਨਾ ਵਿੱਚ ਥਾਉਂ-2 ਮਿਲਦੇ ਹਨ ਜਿਵੇਂ:- ਮੰਝੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ। ਦੂਜੀ ਸ਼ੈਲੀ ਅਧਿਆਤਮਕ ਰਚਨਾ ਦੀ ਹੈ। ਇਸ ਵਿੱਚ ਸ਼ਬਦ ਸ਼ੈਲੀ ਵਧੇਰੇ ਪੂਰਬੀ ਅਥਵਾ ਸਾਧ-ਭਾਖਾ ਵਾਲੀ ਹੈ। ਗੁਰੂ ਨਾਨਕ ਦਾ ਅਧਿਆਤਮਵਾਦ ਪ੍ਰਧਾਨ ਰੂਪ ਵਿੱਚ ਵੇਦਾਂਤ ਤੋ ਵਿਕਸਿਆ ਭਾਰਤੀ ਹੈ, ਤੇ ਇਹ ਸਾਰੇ ਉੱਤਰੀ ਭਾਰਤ ਵਿੱਚ ਕਰੀਬ-ਕਰੀਬ ਇਕੋ ਪ੍ਰਕਾਰ ਦੀ ਰਾਜਸਥਾਨੀ ਤੇ ਅਵਧੀ ਉੱਤੇ ਆਧਾਰਿਤ ਬੋਲੀ ਵਿੱਚ ਪ੍ਰਚਾਰਿਆ ਜਾਂਦਾ ਸੀ ਜਿਸ ਵਿੱਚ ਸਾਧੂ ਲੋਕ ਆਮ ਕਰਕੇ ਵਿਖਿਆਨ ਕਰਦੇ ਤੇ ਧਰਮ-ਪੁਸਤਕਾਂ ਲਿਖਦੇ ਸਨ। ਦੱਖਣੀ ਓਅੰਕਾਰ; ਤੇ ਸਿੱਧ ਗੋਸ਼ਟਿ ਤੋਂ ਉਪਰੰਤ ਇਹ ਸ਼ਬਦ ਸ਼ੈਲੀ ਗੁਰੂ ਨਾਨਕ ਨੇ ਰਾਗ ਗਉੜੀ, ਰਾਮਕਲੀ ਤੇ ਮਾਰੂ, ਆਦਿ ਵਿੱਚ ਵਰਤੀ ਹੈ।[51] ਤੀਜੀ ਸ਼ਬਦ ਸ਼ੈਲੀ ਵਧੇਰੇ ਪੰਜਾਬੀ ਰੂਪ ਦੀ ਹੈ। ਗੁਰੂ ਨਾਨਕ ਦੀ ਬੋਲੀ ਦਾ ਵੱਡਾ ਭਾਗ ਇਸੇ ਸ਼ਬਦ ਸ਼ੈਲੀ ਵਿੱਚ ਹੈ, ਭਾਵੇਂ ਇਸ ਵਿੱਚ ਹਰ ਥਾਉਂ ਦੂਜੀਆਂ ਉਪ-ਭਾਸ਼ਾਵਾਂ, ਲਹਿੰਦੀ, ਰਾਜਸਥਾਨੀ, ਬ੍ਰਜੀ, ਅਵਧੀ, ਅਥਵਾ ਸਾਧ-ਭਾਖਾ ਦੀ ਮਿਲਾਵਟ ਹੈ। ਇਸ ਤੋਂ ਉਪਰੰਤ ਗੁਰੂ ਨਾਨਕ ਨੇ ਇੱਕ ‘ਸ਼ਬਦ` ਫ਼ਾਰਸੀ ਵਿੱਚ ਤੇ ਚਾਰ ਸ਼ਲੋਕ ਸਹਸਕ੍ਰਿਤੀ ਵਿੱਚ ਵੀ ਉਚੇਰਾ ਹਨ। ਗੁਰੂ ਨਾਨਕ ਤੋਂ ਪਹਿਲਾਂ ਪੰਜਾਬੀ ਬੋਲੀ ਵਿੱਚ ਅਧਿਆਤਮਕ-ਆਚਰਣਕ ਰਚਨਾ ਬਹੁਤ ਘੱਟ ਹੋਈ ਸੀ। ਗੁਰੂ ਨਾਨਕ ਨੇ ਪਹਿਲੀ ਵਾਰ ਪੰਜਾਬੀ ਨੂੰ ਅਧਿਆਤਮਕ ਤੇ ਸਮਾਜਕ ਆਲੋਚਨਾ ਦੇ ਖੇਤਰ ਵਿੱਚ ਵਰਤੋਂ ਵਿੱਚ ਲਿਆਂਦਾ।[52] ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵੈਣਿਕ ਕਾਵਿ ਭਰਪੂਰ ਰੂਪ ਵਿੱਚ ਮਿਲਦਾ ਹੈ। ਭਾਵੇਂ ਇਹ ਵੈਣਿਕ ਕਾਵਿ ਕਾਵਿ ਰਸ ਲਈ ਨਹੀਂ ਰਚਿਆ ਗਿਆ, ਤਾਂ ਵੀ ਇਸ ਵਿੱਚੋਂ ਕਾਵਿ ਰਸ ਰਸੇ ਹੋਏ ਫਲ ਵਾਕਰ-ਫੁਟ-ਫੁਟ ਨਿਕਲਦਾ ਹੈ। ਇਸ ਕਾਵਿ ਵਿੱਚ ਗੁਰੂ ਨਾਨਕ ਨੇ ਬਹੁਤੇ ਗੀਤ ਈਸ਼ਵਰ ਨਾਲ ਵਿਯੋਗ ਤੇ ਮਿਲਾਪ ਦੇ ਗਾਏ ਹਨ।[53]

ਛੰਦਾ-ਬੰਦੀ

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕੁੱਝ ਵਿਸ਼ੇਸ਼ ਛੰਦ ਇਸ ਪ੍ਰਕਾਰ ਵਰਤੇ ਗਏ ਹਨ। ਜਿਵੇਂ:- ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ‘ਉਲਾਲਾ` ਨਾਮੀ ਛੰਦ ਜੋ ਕਿ ਸਲੋਕਾਂ ਦੇ ਰੂਪ ਵਿੱਚ ਮਿਲਦਾ ਹੈ, ਵੀ ਵਰਤਿਆ ਗਿਆ, ਉਪਮਾਨ, ਅਤ ਗੀਤਾ, ਉਗਾਹਾ, ਅਨੰਤ ਤੁਕਾ, ਸਵਈਆ ਸਾਰ, ਸਰੋਠਾ, ਸੋਲਹਾ, ਹਾਕਲ, ਹੰਸਗਤਿ, ਕਲਸ, ਗੀਤਾ, ਚੌਪਈ, ਡਖਣਾ, ਦੋਹਿਰਾ, ਪਉੜੀ, ਪਦ, ਪੁਨਹਾ ਜਾਂ ਫੁਨਹਾ, ਰੂਪ ਮਾਲਾ (ਜਾਂ ਮਦਨ) ਆਦਿ ਛੰਦ ਵੀ ਆਪਣੀ ਬਾਣੀ ਵਿੱਚ ਵਰਤੇ ਹਨ।[54]

ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ ਦਾ ਜੀਵਨ

ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ। ਗੁਰੂ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ‘ਗੁਰੂ ਅੰਗਦ ਸਾਹਿਬ` ਦਾ ਨਾਂ ‘ਲਹਿਣਾ` ਸੀ। ਉਹਨਾਂ ਦਾ ਜਨਮ 31 ਮਾਰਚ 1504 ਈ: ਨੂੰ ‘ਮੱਤੇ ਦੀ ਸਰਾਇ` ਨਾਮੀ ਪਿੰਡ ਵਿੱਚ ਹੋਇਆ। ਲਹਿਣਾ ਜੀ ਦੇ ਜਨਮ ਤੋਂ ਬਾਅਦ ਛੇਤੀ ਹੀ ਉਹਨਾਂ ਦੇ ‘ਮਾਤਾ-ਪਿਤਾ` ਮੱਤੇ ਦੀ ਸਰਾਇ` ਛੱਡ ਕੇ ਪਹਿਲਾ ਹਰੀਕੇ ਅਤੇ ਫਿਰ ਖੰਡੂਰ ਸਾਹਿਬ ਚਲੇ ਗਏ। ਉਹਨਾਂ ਦਾ ਬਚਪਨ ਹਰੀਕੇ ਅਤੇ ਖਡੂਰ ਸਾਹਿਬ ਵਿਖੇ ਹੀ ਬੀਤਿਆ। 15 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਦਾ ਵਿਆਹ ‘ਮੱਤੇ ਦੀ ਸਰਾਇ` ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਹੋਏ ‘ਦਾਤੂ ਅਤੇ ਦਾਸੂ` ਅਤੇ ਦੋ ਲੜਕੀਆਂ ਨੇ ਜਨਮ ਲਿਆ। ‘ਬੀਬੀ ਅਨੋਖੀ ਅਤੇ ਬੀਬੀ ਅਮਰੋ`।4

ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਕਾਵਿ-ਧਾਰਾ ਵਿੱਚ ਯੋਗਦਾਨ

ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਬਾਣੀ ‘ਗੁਰੂ ਗ੍ਰੰਥ ਸਾਹਿਬ` ਵਿੱਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਜੀ ਦੇ ਰਚੇ ਹੋਏ 62 ਸ਼ਲੋਕ ਦਾ ਮੂਲ ਵਿਸ਼ਾ ਨਿਰਮਾਣਤਾ, ਗੁਰੂ ਭਗਤੀ, ਸ਼ਰਧਾ ਅਤੇ ਪ੍ਰੇਮ ਹੈ। ਇਹ ਸ਼ਲੋਕ ਜਾਂ ਤਾਂ ਬਾਕੀ ਗੁਰੂਆਂ ਦੀ ਬਾਣੀ ਵਿਚੋਂ ਆਉਂਦੇ ਹਨ ਜਾਂ ‘ਵਾਰਾਂ ਤੋਂ ਵਧੀਕ` ਸ਼ਲੋਕਾਂ ਦੇ ਸਿਰਲੇਖ ਹਨ। ਇਹ ਸ਼ਲੋਕ ਬੜੀ ਸਾਦੀ ਤੇ ਸਰਲ ਸ਼ੈਲੀ ਵਿੱਚ ਹਨ। ਇਹਨਾਂ ਵਿੱਚ ਜ਼ਿੰਦਗੀ ਦੀਆਂ ਧਰਮ ਸਚਿਆਈਆਂ ਪ੍ਰਗਟਾਈਆਂ ਹਨ। ਆਪ ਜੀ ਦੀ ਰਚਨਾ ਦੇ ਕੁਝ ਵੇਰਵੇ ਇਸ ਪ੍ਰਕਾਰ ਹਨ:-

ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜ਼ਾਰ।
ਏਤੇ ਚਾਨਣ ਹੋਂਦਿਆ, ਗੁਰ ਬਿਨ ਘੋਰ ਅੰਧੇਰ।
ਨਾਨਕ ਚਿੰਤ ਮਤੁ ਕਰੋ ਚਿੰਤਾ ਤਿਸਿ ਹੀ ਹੈ।
ਕਾਲਿ ਮੈਂ ਜੋਤਿ ਉਪਾਇਕਾ, ਤਿਨਾ ਭੀ ਰੋਜੀ ਦੇ।5
ਜੋ ਸਿਰਿ ਸਾਂਈ ਨਾ ਨਿਵੇ ਸੋ ਸਿ ਦੀਜੈ ਡਾਰ।
ਨਾਨਕ ਜਿਸ ਪਿੰਜਰ ਮੈਂ, ਬ੍ਰਿਹਾ ਸੋ ਪਿੰਜਰ ਲੈ ਜਾਣ

ਆਪ ਜੀ ਦੇ 63 ਸ਼ਲੋਕ ਆਪ ਜੀ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਦੀਾਂ 9 ਵਾਰਾਂ ਵਿੱਚ ਦਰਜ ਮਿਲਦੇ ਹਨ:- ਜਿਵੇਂ

  1. ਸਿਰੀ ਰਾਗ ਕੀ ਵਾਰ` ਮ.8 ਵਿੱਚ 2 ਸ਼ਲੋਕ (ਪਾਉੜੀ 3 ਅਤੇ 15 ਨਾਲ ਇੱਕ-ਇੱਕ)
  2. ਮਾਝ ਦੀ ਵਾਰ ਮ. ੧ 12 ਸ਼ਲੋਕ (4: 2, 17, 19, 27, ਨਾਲ ਇੱਕ-ਇੱਕ ਅਤੇ 3, 18, 22, 23, ਨਾਲ ਦੋ-ਦੋ)
  3. ਆਸਾ ਕੀ ਵਾਰ` ਮ. ੧ ਵਿੱਚ 15 ਸ਼ਲੋਕ (4: 1, 2, 7 ਅਤੇ 24 ਨਾਲ ਇੱਕ-ਇੱਕ ਪਾਉੜੀ 12, 21 ਅਤੇ 23 ਨਾਲ ਦੋ-ਦੋ)
  4. ਸੋਰਠਿ ਕੀ ਵਾਰ` ਮ. 8 ਵਿੱਚ 1 ਸ਼ਲੋਕ (4: 28 ਨਾਲ)
  5. ਸੂਹੀ ਕੀ ਵਾਰ` ਮ. ਵਿੱਚ 11 ਸ਼ਲੋਕ(ਪ: 18 ਅਤੇ 4 8, 9, 20 ਨਾਲ ਦੋ-ਦੋ ਅਤੇ 4: 7 ਨਾਲ)
  6. ਰਾਮਕਲੀ ਕੀ ਵਾਰ` ਮ ੩ ਵਿੱਚ 7 ਸ਼ਲੋਕ (4: 14 ਨਾਲ ਅਤੇ 18 ਨਾਲ ਇੱਕ-ਇੱਕ ਪਾਉੜੀ 15 ਨਾਲ 2 ਅਤੇ ਪਾਉੜੀ 16 ਨਾਲ 3)
  7. ਸਾਰੰਗ ਕੀ ਵਾਰ` ਮ. 8 ਵਿੱਚ 9 ਸ਼ਲੋਕ (ਪਉੜੀ 1,2,3 ਅਤੇ 16 ਅਤੇ 20 ਨਾਲ ਇੱਕ-ਇੱਕ ਨਾਲ ਅਤੇ 4: 4 ਨਾਲ 21)
  8. ਮਲਾਰ ਕੀ ਵਾਰ` ਮ. ੧ ਵਿੱਚ ਸ਼ਲੋਕ (4: 3, 22 ਅਤੇ 26 ਨਾਲ ਇੱਕ-ਇੱਕ ਅਤੇ ਪਾਉੜੀ 4 ਨਾਲ ਦੋ)
  9. ਮਾਰੂ ਕੀ ਵਾਰ` ਮ. ੩ ਵਿੱਚ 1 ਸ਼ਲੋਕ (ਪਾਉੜੀ 20 ਨਾਲ)6

ਗੁਰੂ ਅਮਰ ਦਾਸ ਜੀ

===ਜੀਵਨ===ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈ. ਨੂੰ ਜਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਬਾਸਰਕੇ ਵਿੱਚ ਹੋਇਆ। ਗੁਰੂ ਜੀ ਦੇ ਪਿਤਾ ਜੀ ਦਾ ਨਾਂ ਭਾਈ ਤੇਜ਼ ਭਾਨ ਭੱਲਾ ਅਤੇ ਮਾਤਾ ਦਾ ਨਾਂ ਲੱਖੋ ਸੀ।3 ਗੁਰੂ ਜੀ ਨੂੰ 73 ਸਾਲ ਦੀ ਉਮਰ ਵਿੱਚ ਗੁਰਗੱਦੀ ਪ੍ਰਾਪਤ ਹੋਈ। ਜਦੋਂ ਉਹ ਸੰਸਾਰ ਅਤੇ ਪਰਿਵਾਰ ਦੇ ਦੁੱਖਾਂ ਵਿਚੋਂ ਲੰਘ ਚੁੱਕੇ ਸਨ 24 ਸਾਲ ਦੀ ਉਮਰ ਵਿੱਚ ਗੁਰੂ ਜੀ ਦੀ ਸ਼ਾਦੀ ਹੋਈ ਸੀ। ਉਨ੍ਹਾਂ ਦੇ ਦੋ ਸ਼ਾਹਿਬਜਾਦੇ ਮੋਹਨ ਅਤੇ ਮੋਹਰੀ ਸਨ ਅਤੇ ਦੋ ਸਾਹਿਬਜ਼ਾਦਿਆਂ ਦਾਨੀ ਅਤੇ ਭਾਨੀ ਸਨ। ਭਾਵੇਂ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਨਾਲੋਂ ਦਸ ਸਾਲ ਹੀ ਛੋਟੇ ਸਨ ਪਰ ਫਿਰ ਵੀ ਉਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਨਾ ਹੋ ਸਕਿਆ। ਇੱਕ ਦਿਨ ਉਨ੍ਹਾਂ ਦੇ ਕੰਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਈ ਜਿਸ ਨੂੰ ਬੜੇ ਪਿਆਰ ਨਾਲ ਉਸਦੇ ਭਰਾ ਦੀ ਨੂੰਹ ਅਤੇ ਅੰਗਦ ਦੇਵ ਜੀ ਦੀ ਸਮੁੱਤਰੀ ਬੀਬੀ ਅਰਮੋ ਪੜ੍ਹ ਰਹੀ ਸੀ। ਪਤਾ ਕਰਨ ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਗੁਰੂ ਅੰਗਦ ਦੇਵ ਜੀ ਬਾਰੇ ਜਾਣ-ਪਛਾਣ ਹੋਈ। ਬੀਬੀ ਜੀ ਨੂੰ ਨਾਲ ਲੈ ਕੇ ਉਹ ਗੁਰੂ ਜੀ ਨੂੰ ਜਾ ਮਿਲੇ ਅਤੇ ਉੱਥੇ ਹੀ ਉਨ੍ਹਾਂ ਦੀ ਸੇਵਾ ਵਿੱਚ ਜੁੱਟ ਗਏ। ਉਹ ਲੰਗਰ ਲਈ ਪਾਣੀ ਅਤੇ ਲੱਕੜੀ ਢੋਣ ਲੱਗੇ। ਹਰ ਰੋਜ਼ ਸਵੇਰੇ ਨੇਮ ਨਾਲ ਉਹ ਤਿੰਨ ਮੀਲਾਂ ਉੱਤੇ ਵਗਦੀ ਬਿਆਸ ਨਦੀ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਪਾਣੀ ਲਿਆਉਂਦੇ ਸਨ। ਅਖੀਰ ਵਿੱਚ ਉਨ੍ਹਾਂ ਦੀ ਘਾਲਣਾ ਕਬੂਲ ਹੋਈ ਅਤੇ ਉਨ੍ਹਾਂ ਨੂੰ ਗੁਰਿਆਈ ਪ੍ਰਾਪਤ ਹੋਈ।[55]

ਪ੍ਰਸਿੱਧ ਰਚਨਾਵਾਂ

ਗੁਰੂ ਅਮਰਦਾਸ ਜੀ ਨੇ ਗੁਣਾਤਮਕ ਅਤੇ ਗਿਣਾਤਮਕ ਪੱਖਾਂ ਤੋਂ ਬਹੁਤ ਰਚਨਾ ਕੀਤੀ। ਗੁਰੂ ਅਮਰਦਾਸ ਜੀ ਦੀ ਰਚਨਾ ਦੀਆਂ 2523 ਤੁਕਾਂ ਅਤੇ 896 ਬੰਦ ਹਨ। ਗੁਰੂ ਜੀ ਦੀਆਂ ਪ੍ਰਸਿੱਧ ਰਚਨਾਵਾਂ ਇਸ ਪ੍ਰਕਾਰ ਹਨ[56]:

  1. ਰਾਗ ਰਾਮਕਲੀ ਵਿੱਚ ਅਨੰਦ ਸਾਹਿਬ ਪੱਟੀ।
  2. ਰਾਗ ਗੁਜਰੀ ਵਿੱਚ 5 ਚਉਪਦੇ 2 ਪੰਚਪਦੇ ਅਤੇ ਅਸ਼ਟਪਦੀ।
  3. ਰਾਗ ਸੂਹੀ ਵਿੱਚ 4 ਅਸ਼ਟਪਦੀਆਂ ਅਤੇ 7 ਛੰਤ।
  4. ਰਾਗ ਰਾਮਕਲੀ ਵਿੱਚ 5 ਅਸ਼ਟਪਦੀਆਂ, ਅਨੰਦ 40 ਪਾਉੜੀਆਂ ਅਤੇ ਇੱਕ ਤਿਪਦਾ।
  5. ਸੋਰਠਿ ਰਾਗ ਵਿੱਚ 3 ਅਸ਼ਟਪਦੀਆਂ, ਅਤੇ ਵਾਰ ਵਿੱਚ 48 ਸਲੋਕ।

ਕੁੱਝ ਵਿਸ਼ੇਸ਼ ਬਾਣੀਆਂ:

ਅਨੰਦ

ਅਨੰਦ ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਰਚਨਾ ਵਿਚੋਂ ਇੱਕ ਹੈ। ਇਹ ਰਚਨਾ ਸਿੱਖਾਂ ਦੇ ਹਰ ਸਮਾਗਮ ਵਿੱਚ ਛੋਟੇ ਰੂਪ ਵਿੱਚ ਪੜ੍ਹੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਅੰਮ੍ਰਿਤ-ਸੰਚਾਰ ਦੇ ਸਮੇਂ ਪੜ੍ਹਨ ਵਾਲੀਆਂ ਪੰਜ ਬਾਣੀਆਂ ਵਿੱਚ ਸ਼ਾਮਲ ਕੀਤਾ ਸੀ। ਨਿਤ-ਨੇਮ ਦੀਆਂ ਬਾਣੀਆਂ ਵਿੱਚ ਇਸ ਦਾ ਵੀ ਪਾਠ ਕੀਤਾ ਜਾਂਦਾ ਹੈ। ਸ਼ਾਮ ਨੂੰ ਸਿੱਖ ਸਾਧਕਾਂ ਦੁਆਰਾ ਪੜ੍ਹੀ ਜਾਣ ਵਾਲੀ ‘ਰਹਿਜਾਸ` ਵਿੱਚ ਵੀ ਇਸ ਬਾਣੀ ਸੰਖਿਪਤ ਰੂਪ ਸ਼ਾਮਲ ਹੈ। ਇਸ ਰਚਨਾ ਵਿੱਚ ਕੋਈ ਅਜਿਹਾ ਅੰਦਰਲਾ ਪ੍ਰਮਾਣ ਉਪਲਬਧ ਨਹੀਂ ਜਿਸਦੇ ਆਧਾਰ ਤੇ ਇਸ ਦੀ ਰਚਨਾ-ਪੇ੍ਰਰਣਾ ਅਤੇ ਰਚਨਾ-ਕਾਲ ਬਾਰੇ ਕੋਈ ਅਧਿਕਾਰੀ ਗੱਲ ਕਹੀ ਜਾ ਸਕੇ। ਸੰਪ੍ਰਦਾਇਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਸ ਦੀ ਰਚਨਾ ਆਪਣੇ ਪੋਤਰੇ, ਬਾਬਾ ਮੋਹਰੀ ਦੇ ਪੁੱਤਬ ‘ਆਨੰਦ` ਦੀ ਪੈਦਾਇਸ਼ ਵੇਲੇ ਸੰਨ 1554 ਈ. ਵਿੱਚ ਕੀਤੀ ਸੀ।[57]

ਵਾਰ ਸਤ

ਬਿਲਾਵਲ ਰਾਗ ਵਿੱਚ ਲਿਖੀ ਇਸ ਨਿੱਕੀ ਜਿਹੀ ਬਾਣੀ ਵਿੱਚ ਛੇ-ਛੇ ਤੁਕਾਂ ਦੇ ਦਸ ਪਦੇ ਹਨ ਅਤੇ ‘ਰਹਾਉ` ਦੀਆਂ ਦੋ ਤੁਕਾਂ ਇਨ੍ਹਾਂ ਤੋਂ ਇਲਾਵਾ ਹਨ। ਇਥੇ ਵਾਰ ਦਾ ਸੰਬੰਧ ਸਪਤਾਹ ਦੇ ਸੱਤ ਵਾਰਾਂ ਨਾਲ ਹੈ। ਇਸ ਨੂੰ ਲੋਕ-ਕਾਵਿ ਧਾਰਾ ਵਿੱਚ ‘ਸਤਵਾਰਾ` ਕਿਹਾ ਜਾਂਦਾ ਹੈ। ਇਸ ਬਾਣੀ ਦਾ ਆਰੰਭ ਐਤਵਾਰ ਤੋਂ ਕੀਤਾ ਗਿਆ ਹੈ। ਹਰ ਇੱਕ ਵਾਰ ਦਾ ਉਲੇਖ ਇਕ-ਇਕ ਪਦੇ ਵਿੱਚ ਹੋਇਆ ਹੈ, ਪਰ ਬੁੱਧਵਾਰ ਲਈ ਦੋ ਪਦੇ ਵਰਤੇ ਗਏ ਹਨ। ਇਨ੍ਹਾਂ ਅੱਠ ਪਦਿਆਂ ਤੋਂ ਬਾਦ ਹੋਰ ਪਦਿਆਂ ਵਿੱਚ ਗੁਰੂ-ਕਵੀ ਨੇ ਸਮੁੱਚਾ ਉਪਦੇਸ਼ ਦਿੱਤਾ ਹੈ। ਇਨ੍ਹਾਂ ਦਸ ਪਦਿਆਂ ਤੋਂ ਬਾਅਦ ਦਸ ਹੋਰ ਪਦਿਆਂ ਦੀ ਹੋਰ ਬਾਣੀ ਵੀ ਦਰਜ ਹੈ।[58]

ਪੱਟੀ

ਆਸਾ ਰਾਗ ਵਿੱਚ ਦਰਜ ਇਸ ਲਘੂ ਕ੍ਰਿਤੀ ਵਿੱਚ ਦੋ-ਦੋ ਤੁਕਾਂ ਦੇ 18 ਪਦੇ ਹਨ ਅਤੇ ‘ਰਹਾਉ` ਦੀਆਂ ਦੋ ਤੁਕਾਂ ਦਾ ਪਾਠ ਇਨ੍ਹਾਂ ਤੋਂ ਜਿਆਦਾ ਹੈ। ਗੁਰੂ ਅਮਰਦਾਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਆਸਾ ਰਾਗ ਵਿੱਚ ਇੱਕ ‘ਪੱਟੀ` ਦਾ ਉੱਚਾਰਣ ਕੀਤਾ ਸੀ। ਉਸੇ ਧਾਰਨਾ ਤੇ ਤੀਜੇ ਗੁਰੂ ਨੇ ਵੀ ‘ਪਟੀ` ਦੀ ਰਚਨਾ ਕੀਤੀ ਪ੍ਰਤੀਤ ਹੁੰਦੀ ਹੈ। ਪਰ ਇਨ੍ਹਾਂ ਦੋਹਾਂ ਪੱਟੀਆਂ ਵਿੱਚ ਅੱਖਰ-ਕ੍ਰਮ ਅਤੇ ਗਿਣਤੀ ਇਕ-ਸਮਾਨ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਪੱਟੀ ਵਿੱਚ ਕੁਝ ਕੁ ਭਿੰਨ ਕ੍ਰਮ ਨਾਲ ਵਰਤਮਾਨ ਗੁਰਮੁਖੀ ਲਿਪੀ ਦੇ 35 ਵਰਣਾਂ ਅਤੇ ਉਨ੍ਹਾਂ ਦਾ ਉਚਾਰਣ ਲਿਖਿਆ ਹੈ, ਪਰ ਗੁਰੂ ਅਮਰਦਾਸ ਜੀ ਦੀ ਪੱਟੀ ਵਿੱਚ ਗੁਰਮੁਖੀ ਦੇ ਦਸ ਅੱਖਰਾਂ (ਚ, ਞ, ਟ, ਠ, ਡ, ਢ, ਣ, ਫ, ਯ, ੜ) ਦਾ ਉਲੇਖ ਨਹੀਂ ਹੋਇਆ ਬਾਕੀ ਦੇ 25 ਅੱਖਰਾਂ ਦਾ ਉਚਾਰਣ ਵਰਤਮਾਨ ਗੁਰਮੁਖੀ ਲਿਪੀ ਅਨੁਸਾਰ ਹੈ।[59]

ਵਾਰਾਂ

ਗੁਰੂ ਅਮਰਦਾਸ ਜੀ ਨੇ ਚਾਰ ਵਾਰਾਂ ਦੀ ਰਚਨਾ ਵੀ ਕੀਤੀ ਹੈ ਜਿਨ੍ਹਾਂ ਵਿਚੋਂ ਦੋ ਵਾਰਾਂ ਨੂੰ ਲੋਕ ਵਾਰਾਂ ਦੀ ਧੁਨੀ ਉੱਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ‘ਗੂਜਰੀ ਕੀ ਵਾਰ ਮਹਲਾ ਤੀਜਾ` ਨੂੰ ਸਿਕੰਦਰ ਬਿਰਾਹਮ ਦੀ ਧੁਨੀ` ਉੱਤੇ ਗਾਉਣ ਬਾਰੇ ਕਿਹਾ ਗਿਆ ਹੈ ਅਤੇ ‘ਰਾਮਕਲੀ ਕੀ ਵਾਰ ਮਹਲਾ ਤੀਜਾ` ਨੂੰ ‘ਜੋਧੇ ਵੀਰੈ ਪੂਰਬਾਣੀ` ਦੀ ਧੁਨੀ ਉੱਤੇ ਗਾਉਣ ਦਾ ਆਦੇਸ਼ ਅੰਕਿਤ ਹੋਇਆ ਹੈ। ਗੁਰੂ ਜੀ ਨੇ ਪੰਜਾਬੀ ਭਾਸ਼ਾ ਦੀ ਰਚਨਾਤਮਕ ਸਮਰੱਥਾ ਦਾ ਭਰਪੂਰ ਪ੍ਰਯੋਗ ਕੀਤਾ ਹੈ। ਆਪ ਦੇ ਬਹੁਤ ਸਾਰੇ ਕਥਨ ਪੰਜਾਬੀ ਦੇ ਲੋਕੋਕਤੀ ਸਾਹਿੱਤ ਦਾ ਭੰਡਾਰ ਬਣ ਗਏ ਹਨ[60]। ਕੁੱਝ ਕੁ ਕਥਨ ਇਸ ਪ੍ਰਕਾਰ ਹਨ: 1. ਮਾਇਆ ਧਾਰੀ ਅਤਿ ਅੰਨਾ ਬੋਲਾ॥ (ਗਉੜੀ ਕੀ ਵਾਰ) 2. ਲੋਭੀ ਕਾ ਵੇਸਾਹੁ ਨ ਕੀਜੈ॥ (ਸੂਹੀ ਮਹਲਾ ੩) 3. ਨਿੰਦਾ ਭਲੀ ਕਿਸੈ ਕੀ ਨਾਹੀ....॥ (ਸੂਹੀ ਮਹਲਾ ੩) 4. ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ॥ 5. ਹਰਿ ਮੰਦਰ ਏਹ ਸਰੀਰ ਹੈ....॥ (ਪ੍ਰਭਾਤੀ)।

ਗੁਰੂ ਰਾਮਦਾਸ ਜੀ (1534-1581)

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ, 1534 ਈ. ਨੂੰ ਚੂਨਾ ਮੰਡੀ ਲਾਹੌਰ ਵਿਖੇ ਸ੍ਰੀ ਹਰਿਦਾਸ ਜੀ ਅਤੇ ਮਾਤਾ ਦਯਾ ਕੌਰ ਦੀ ਪਵਿੱਤਰ ਕੁਖੋਂ ਹੋਇਆ। ਆਪਣੇ ਮਾਤਾ ਪਿਤਾ ਦਾ ਪਲੇਠਾ ਪੁੱਤਰ ਹੋਣ ਕਰਕੇ ਆਪ ਜੀ ਦਾ ਨਾਮ ਰਾਮਦਾਸ ਦੀ ਥਾਂ ਜੇਠਾ ਹੀ ਪ੍ਰਸਿੱਧ ਹੋ ਗਿਆ। ਅਜੇ ਆਪ ਬਚਪਨ ਦੀ ਅਵਸਥਾ ਵਿੱਚ ਹੀ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਜੀ ਦਾ ਦੇਹਾਂਤ ਹੋ ਗਿਆ। ਆਪ ਜੀ ਦੇ ਨਾਨਕੇ ਪਿੰਡ ਬਾਸਰਕੇ ਸਨ, ਜਿਥੇ ਆਪ ਜੀ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਪ ਜੀ ਦੀ ਨਾਨੀ ਦੇ ਸਿਰ ਆ ਗਈ। ਆਪ ਮੁਢ ਤੋਂ ਹੀ ਗੰਭੀਰ ਸੁਭਾਅ ਦੇ ਮਾਲਕ ਸਨ ਤੇ ਬੱਚਿਆਂ ਵਾਲੀ ਚੰਚਲਤਾ ਆਪ ਵਿੱਚ ਨਹੀਂ ਸੀ। ਆਪ ਜੀ ਦੀ ਨਾਨੀ ਬੜੀ ਨੇਕ, ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਉਹ ਆਪ ਜੀ ਨੂੰ ਬਾਹੋਂ ਪਕੜ ਕੇ ਲਾਹੌਰ ਤੋਂ ਲੈ ਆਏ। ਆਪ ਬਾਲਕ ਹੀ ਸਨ ਜਦੋਂ ਇੱਕ ਨਿੱਕੇ ਜਿਹੇ ਪਿੰਡ ਵਿੱਚ ਹੀ ਆਪਨੇ ਛੋਟੀ ਮੋਟੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਨਾ ਆਰੰਭਿਆ। ਉਹ ਆਪਣਾ ਜ਼ਿਆਦਾ ਸਮਾਂ ਸੰਤਾਂ ਸਾਧਾਂ ਤੇ ਹੋਰ ਭਲੇ ਪੁਰਸ਼ਾਂ ਦੀ ਸੇਵਾ ਵਿੱਚ ਬਤੀਤ ਕਰਦੇ, ਉਨ੍ਹਾਂ ਤੋਂ ਪਰਮਾਤਮਾ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਅਤੇ ‘ਸ਼ੁਭ ਕਰਮਨ` ਦੀ ਜਾਚ ਸਿਖਦੇ।[61] ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਬਾਉਲੀ ਸਾਹਿਬ ਤਿਆਰ ਕਰਵਾ ਰਹੇ ਸਨ। ਤਾਂ ਸੰਗਤ ਨਾਲ ਭਾਈ ਜੇਠਾ ਜੀ ਵੀ ਉੱਥੇ ਆਏ। ਗੁਰੂ ਜੀ ਭਾਈ ਜੀ ਦੀ ਸਵੇਾ ਅਤੇ ਨਿਮਰਤਾ ਵੇਖ ਕੇ ਉਨ੍ਹਾਂ ਵੱਲ ਖਿੱਚੇ ਗਏ ਅਤੇ ਬੀਬੀ ਭਾਈ ਨਾਲ ਸ਼ਾਦੀ ਕਰ ਦਿੱਤੀ। ਸ਼ਾਦੀ ਤੋਂ ਮਗਰੋਂ ਭਾਈ ਜੇਠਾ ਜੀ ਗੁਰੂ ਜੀ ਕੋਲ ਹੀ ਰਹੇ। ਦੂਜੇ ਅਤੇ ਤੀਜੇ ਗੁਰੂ ਜੀ ਵਾਂਙ ਹੀ ਉਨ੍ਹਾਂ ਨੇ ਵੀ, ਗੁਰੂ ਜੀ ਦੀ ਏਨੀ ਸੇਵਾ ਕੀਤੀ ਕਿ ਉਹ ਗੁਰੂ ਗੱਦੀ ਦੇ ਮਾਲਕ ਬਣੇ। ਸਿੱਖ ਇਤਿਹਾਸ ਵਿੱਚ ਇੱਕ ਹੋਰ ਘਟਨਾ ਦਾ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਉਤੇ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ। ਬੀਬੀ ਜੀ ਨੇ ਉਤਰ ਦਿੱਤਾ ਕਿ ਅੱਗੇ ਚੱਲ ਕੇ ਗੁਰਿਆਈ ਘਰ ਵਿੱਚ ਹੀ ਰਹੇ। ਗੁਰੂ ਰਾਮਾਦਸ ਜੀ ਦੀ ਮਗਰੋਂ ਗੁਰਿਆਈ ਮੋਢੀ ਖਾਨਦਾਨ ਵਿੱਚ ਹੀ ਰਹੀ।[62] ਗੁਰੂ ਰਾਮਦਾਸ ਜੀ ਦੇ ਸਮੇਂ ਹੀ ਅੰਮ੍ਰਿਤ ਸਰੋਵਰ ਖੁਣਿਆ ਜਾ ਚੁੱਕਾ ਸੀ। ਗੁਰਿਆਈ ਮਿਲਣ ਤੋਂ ਮਗਰੋਂ ਗੁਰੂ ਜੀ ਗੋਇੰਦਵਾਲ ਛੱਡ ਕੇ ਰਾਮਦਾਸਪੁਰ ਆ ਗਏ ਸਨ। ਏਥੇ ਉਨ੍ਹਾਂ ਨੂੰ 1577 ਵਿੱਚ ਅਕਬਰ ਬਾਦਸ਼ਾਹ ਨੇ 500 ਵਿਘੇ ਦੀ ਜਾਗੀਰ ਦਿੱਤੀ ਗੁਰੂ ਸਾਹਿਬ ਨੇ ਏਥੇ ਹੀ ਸਰੋਵਰ ਖੁਦਵਾਇਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖੀ। ਗੁਰੂ ਜੀ ਇੱਕ ਸਤੰਬਰ, 1581 ਵਿੱਚ ਗੋਇੰਦਵਾਲ ਵਿੱਚ ਜੋਤੀ ਜੋਤ ਸਮਾਏ। ਉਨ੍ਹਾਂ ਦੇ ਤਿੰਨ ਸਪੁੱਤਰ ਸਨ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ। ਆਪ ਨੇ ਸਭ ਤੋਂ ਛੋਟੇ ਨੂੰ ਯੋਗ ਸਮਝ ਕੇ ਉਨ੍ਹਾਂ ਨੇ ਗੁਰ-ਗੱਦੀ ਦਿੱਤੀ।[63]

ਰਚਨਾਵਾਂ

ਗੁਰੂ ਰਾਮਦਾਸ ਰਚਿਤ ਬਾਣੀ ਵਿੱਚ ਗੁਰੂ ਤੇ ਪ੍ਰਭੂ ਲਈ ਅਥਾਂਹ ਸ਼ਰਧਾ ਅਤੇ ਪੇ੍ਰਮ ਹੈ। ਆਪ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 29 ਰਾਗਾਂ ਵਿੱਚ ਬਾਣੀ ਰਚੀ ਹੈ। ਉਨ੍ਹਾਂ ਨੇ ਕੁਲ 56 ਦੁਪਦੇ, 2 ਪੰਚਪਦੇ, 2 ਛਿਪਦੇ, 12 ਪੜਤਾਲ ਦੁਪਦੇ, 38 ਛੰਦ। ਛੰਤਾਂ ਨਾਲ ਸੰਬੰਧਿਤ ਸਲੋਕ, ਇੱਕ ਪਹਿਰਾ, ਇੱਕ ਵਣਜਾਰਾ, 2 ਕਰਹਲੇ, 2 ਘੋੜੀਆਂ, 2 ਸੋਲਹੇ, 30 ਸਲੋਕ, ਵਾਰਾਂ ਤੇ ਵਧੀਕ, 105 ਵਾਰਾਂ ਨਾਲ ਸੰਬੰਧਿਤ ਸਲੋਕ ਅਤੇ 183 ਵਾਰਾਂ ਦੀਆਂ ਪਉੜੀਆਂ।[64] ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਅਤੇ ਛਕੇ ਛੰਤ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਗੁਰੂ ਰਾਮਦਾਸ ਜੀ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ ਵਿਸਤਰਿਤ ਵੇਰਵਾ ਤੇ ਵਿਸ਼ਲੇਸ਼ਣ ਹੇਠ ਦਰਜ ਹੈ।[65] ====ਵਾਰਾਂ==== ਪੰਜਾਬੀ ਸਾਹਿਤਕ ਪਰੰਪਰਾ ਦੇ ਅੰਤਰਗਤ ਵਾਰ ਕਾਵਿ ਰੂਪ ਦਾ ਉਦਰਾਸ ਲੋਕ ਸਾਹਿਤ ਦੇ ਇੱਕ ਰੂਪ ਵਜੋਂ ਹੋਇਆ ਤੇ ਹੌਲੀ ਹੌਲੀ ਬਦਲਦੀਆਂ ਸਥਿਤੀਆਂ ਦੇ ਸੰਦਰਭ ਵਿੱਚ ਇਸ ਕਾਵਿ ਰੂਪ ਦਾ ਸਰੂਪ ਵੀ ਨਿਸ਼ਚਿਤ ਚੌਖਟਿਆਂ ਦੀ ਵਲਗਣ, ਵਿਚੋਂ ਨਿਕਲਦਾ ਗਿਆ ਅਤੇ ਬਹੁ ਪ੍ਰਕਾਰੀ ਜੀਵਨ ਅਨੁਭਵਾਂ ਨੂੰ ਆਪਣੇ ਕਲੇਵਰ `ਚ ਲੈਣ ਦੇ ਸਮਰੱਥ ਹੁੰਦਾ ਗਿਆ।[66] ਗੁਰੂ ਸਾਹਿਬ ਨੇ ਕੁਲ 8 ਵਾਰਾਂ ਦੀ ਸਿਰਜਣਾ ਕੀਤੀ। ਇਹ ਕ੍ਰਮਵਾਰ ਸ੍ਰੀ ਰਾਗ, ਰਾਗ ਗਉੜੀ, ਰਾਗ ਵਡਹੰਸ, ਰਾਗ ਬਿਲਾਵਲ, ਰਾਗ ਬਿਹਾਗੜਾ, ਰਾਗ ਸੋਰਠਿ, ਰਾਗ ਸਾਰੰਗ ਅਤੇ ਰਾਗ ਕਾਨੜਾ ਵਿੱਚ ਹਨ।[67] ਸ੍ਰੀ ਰਾਗ ਕੀ ਵਾਰ ਦੀਆਂ 21 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਦੋ ਦੋ ਸ਼ਲੋਕ ਹਨ। ਇਸ ਤੋਂ ਇਹ ਗੱਲ ਵੀ ਭਲੀ ਭਾਂਤ ਉਜਾਗਰ ਹੁੰਦੀ ਹੈ ਹੈ ਕਿ ਉਨ੍ਹਾਂ ਨੇ 21 ਪਾਉੜੀਆਂ ਦੀ ਹੀ ਵਾਰ ਲਿਖੀ ਸੀ ਅਤੇ ਇਨ੍ਹਾਂ ਨਾਲ ਸਲੋਕ ਜੋੜਨ ਦਾ ਸਿਹਰਾ ਗੁਰੂ ਅਰਜਨ ਦੇਵ ਜੀ ਦੇ ਸਿਰ ਹੈ। ਹਰ ਇੱਕ ਪਉੜੀ ਦੀਆਂ ਪੰਜ ਤੁਕਾਂ ਹਨ ਤੇ ਪਉੜੀ ਦੀ ਤੁਕ ਦਾ ਠੀਕ ਵਜ਼ਨ 15+10 ਮਾਤਰਾਂ ਦਾ ਹੈ[68] ਜਿਵੇਂ-

ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ॥
ਸਭਿ ਤੁਝੇ ਧਿਆਵਹਿ ਜੀਅ ਜੰਤ, ਹਰਿ ਸਾਰਗ ਪਾਣਾ॥
ਜੋ ਗੁਰਮੁਖਿ ਹਰਿ ਅਗਧਦੇ ਤਿਨ ਹਉ ਕੁਰਬਾਣਾ॥
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ॥
(ਸ੍ਰੀ ਰਾਗ ਕੀ ਵਾਰ ਪਉੜੀ ਨੰ:4)

ਦੂਸਰੀ ਵਾਰ ਗਉੜੀ ਦੀਆਂ ਕੁੱਲ 33 ਪਉੜੀਆਂ ਤੇ 68 ਸ਼ਲੋਕ ਹਨ। ਇਨ੍ਹਾਂ ਵਿਚੋਂ ਪਹਿਲੀਆਂ 26 ਪਉੜੀਆਂ ਗੁਰੂ ਰਾਮਦਾਸ ਜੀ ਦੀਆਂ 27 ਤੋਂ 31 ਤੱਕ ਪੰਜ ਪਉੜੀਆਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦੀਆਂ ਅਤੇ ਅੰਤਿਮ ਦੋ ਪਉੜੀਆਂ ਵੀ ਗੁਰੂ ਰਾਮਦਾਸ ਜੀ ਦੀਆਂ ਹਨ। ਗਉੜੀ ਦੀ ਵਾਰ ਦੀ ਪਹਿਲੀ ਪਉੜੀ ਵਿੱਚ ਹੀ ਈਸ਼ਵਰ ਦੀ ਅਰਾਧਨਾ ਕੀਤੀ ਗਈ ਹੈ[69] ਜਿਵੇਂ-

ਤੂੰ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੁਸਾਈ॥
ਤੁਧੁ ਨੋ ਸਭ ਧਿਆਇਦੀ ਸਭ ਲਾਗੈ ਤੇਰੀ ਪਾਈ॥
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ॥1॥

ਤੀਸਰੀ ਵਾਰ ਬਿਹਾਗੜੇ ਦੀ ਵਾਰ ਹੈ। ਇਸ ਦੀਆਂ ਕੁੱਲ 21 ਪਉੜੀਆਂ ਅਤੇ 43 ਸ਼ਲੋਕ ਹਨ। ਪਹਿਲੀਆਂ ਵਾਰਾਂ ਵਾਂਗ ਇਹ ਵਾਰ ਵੀ ਵਾਹਿਗੁਰੂ ਜਾਂ ਬ੍ਰਹਮ ਦੀ ਨਿਰੋਲ ਮਹਿਮਾ ਦਾ ਹੀ ਗਾਇਨ ਕਰਦੀ ਹੈ। ਇਸਦੇ ਪ੍ਰੇਰਕ ਹੇਤੂ ਸੰਸਾਰ ਦੀ ਅਸਥਿਰਤਾ, ਨਾਸ਼ਮਾਨਤਾ ਅਤੇ ਛਿੰਨਭੰਗਰਤਾ ਹੈ। ਚੌਥੀ ਵਾਰ ਵਡਹੰਸ ਹੈ ਜਿਸਦੀਆਂ ਪਉੜੀਆਂ 21 ਅਤੇ ਸਲੋਕ 43 ਹਨ। ਇਹ ਸਮੁੱਚੀ ਵਾਰ ਸਭ ਤੋਂ ਪਹਿਲਾਂ ਪਉੜੀਆਂ ਵਿੱਚ ਹੀ ਲਿਖੀ ਗਈ ਸੀ। ਹਰੇਕ ਪਉੜੀ ਪੰਜ ਤੁਕੀ ਹੈ। ਪੰਜਵੀਂ ਵਾਰ ਦਾ ਨਾਮ ਸੋਰਠਿ ਦੀ ਵਾਰ ਹੈ। ਇਸ ਦੀਆਂ ਕੁੱਲ 29 ਪਉੜੀਆਂ ਅਤੇ 58 ਸ਼ਲੋਕ ਹਨ। ਹਰ ਇੱਕ ਪਉੜੀ ਨਾਲ ਦੋ-ਦੋ ਸ਼ਲੋਕ ਅੰਕਿਤ ਹਨ। ਇਸ ਵਾਰ ਦਾ ਕੇਂਦਰੀ ਵਿਸ਼ਾ ਵੀ ਗੁਰੂ-ਮਹਿਮਾ ਹੀ ਹੈ। ਸੋਰਠਿ ਦੀ ਵਾਰ ਵਿੱਚ ‘ਗੁਰਮੁਖਿ ਨਾਨਕ ਅਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰ ਸੇਈ` ਦਾ ਮਜ਼ਮੂਨ ਲਾਇਆ ਹੈ।[70] ਛੇਵੀਂ ਵਾਰ ਬਿਲਾਵਲ ਦੀਆਂ ਸਿਰਫ਼ ਤੇਰਾ ਪਉੜੀਆਂ ਹਨ ਅਤੇ ਇਹ ਗੁਰੂ ਰਾਮਦਾਸ ਜੀ ਦੀ ਸਭ ਤੋਂ ਲਘੂ ਵਾਰ ਹੈ। ਇਸ ਦੇ ਕੁਲ 27 ਸ਼ਲੋਕ ਹਨ। ਇਸ ਵਾਰ ਦੀ ਸਤਵੀਂ ਪਉੜੀ ਨਾਲ 3 ਸ਼ਲੋਕ ਅਤੇ ਬਾਕੀ ਸਾਰੀਆਂ ਨਾਲ ਦੋ-ਦੋ ਸ਼ਲੋਕ ਦਰਜ ਹਨ। ਇਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 2` ਗੁਰੂ ਅਮਰਦਾਸ ਜੀ ਦੇ 24 ਅਤੇ ਗੁਰੂ ਰਾਮਦਾਸ ਜੀ ਦਾ ਆਪਣਾ ਸਿਰਫ਼ ਇੱਕ ਸ਼ਲੋਕ ਹੀ ਅੰਕਿਤ ਹੈ। ਇਸ ਦਾ ਬੁਨਿਆਦੀ ਵਜ਼ਨ ਤੇ ਤੋਲ 15+10=25 ਮਾਤਰਾ ਦਾ ਹੈ[71] ਜਿਵੇਂ:-

ਤੂ ਹਰਿ ਪ੍ਰਭੂ ਆਪਿ ਅਗੰਮੁ ਹੈ
ਸਭਿ ਤੁਧੁ ਉਪਾਇਆ॥
ਤੂ ਆਪੇ ਆਪਿ ਵਰਤਦਾ॥
ਸਭੁ ਜਗਤੁ ਸਬਾਇਆ॥

ਸੱਤਵੀਂ ਸਾਰੰਗ ਦੀ ਵਾਰ ਹੈ ਜਿਸ ਦੀਆਂ 36 ਪਉੜੀਆਂ ਹਨ ਅਤੇ 74 ਸ਼ਲੋਕ ਹਨ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਈ ਵਾਰਾਂ ਵਿਚੋਂ ਸਭ ਤੋਂ ਲੰਮੀ ਵਾਰ ਹੈ। ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ 33, ਗੁਰੂ ਅੰਗਦ ਦੇਵ ਜੀ ਦੇ 9, ਗੁਰੂ ਅਮਰਦਾਸ ਜੀ ਦੇ 23, ਗੁਰੂ ਰਮਾਦਾਸ ਜੀ ਦੇ ਆਪਣੇ 6 ਅਤੇ ਗੁਰੂ ਅਰਜਨ ਦੇਵ ਜੀ ਦੇ ਸਿਰਫ਼ ਤਿੰਨ ਸ਼ਲੋਕ ਵਿਦਮਾਨ ਹਨ[72]। ਜਿਵੇਂ:

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ॥
ਆਪੇ ਖੇਲੁ ਰਚਾਇਓਨੁ ਸਭ ਜਗਤੁ ਸਬਾਇਆ॥

ਅੱਠਵੀਂ ਵਾਰ ਦਾ ਨਾਮ ਕਾਨੜੇ ਦੀ ਵਾਰ ਹੈ। ਜਿਸ ਦੀਆਂ 15 ਪਉੜੀਆਂ ਅਤੇ 30 ਸ਼ਲੋਕ ਹਨ ਅਤੇ ਇਹ ਸਾਰੇ ਦੇ ਸਾਰੇ ਸ਼ਲੋਕ ਗੁਰੂ ਰਾਮਦਾਸ ਜੀ ਦੁਆਰਾ ਰਚੇ ਹੋਏ ਹਨ। ਇਸ ਵਾਰ ਦਾ ਮੂਲ ਵਿਸ਼ਾ ਵੀ ਪਹਿਲੀਆਂ ਵਾਰਾਂ ਵਾਂਗ ਗੁਰੂ ਭਗਤੀ ਅਤੇ ਨਾਮ ਭਗਤੀ ਦੀ ਮਹਿਮਾ ਹੈ।[73]

ਘੋੜੀਆਂ

ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਨੇ ਲੋਕ-ਕਾਵਿ ਰੂਪ ‘ਘੋੜੀਆਂ` ਵਿੱਚ ਵੀ ਬਾਣੀ ਦੀ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਪੰਨਾ ਨੰਬਰ 575 ਅਤੇ 576 ਵਿੱਚ ਦਰਜ ਇਸ ਬਾਣੀ ਦੇ ਪਿਛੋਕੜ ਬਾਰੇ ਵਿਚਾਰ ਕਰਨਾ ਆਵੱਸ਼ਕ ਹੈ। ਸਾਡੀ ਜਾਚੇ ‘ਘੋੜੀਆਂ` ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਨਾਂ ਹੈ। ਜਦੋਂ ਲਾੜਾ ਸਜੀ ਹੋਈ ਘੋੜੀ ਤੇ ਚੜਦਾ ਹੈ। ਉਸਨੂੰ ਘੋੜੀ ਚੜ੍ਹਨ ਦੀ ਰੀਤ ਕਹਿੰਦੇ ਹਨ। ਇਸ ਰੀਤ ਸਮੇਂ ਜਿਹੜੇ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ‘ਘੋੜੀਆਂ` ਕਹਿੰਦੇ ਹਨ। ਇਸ ਸੰਸਾਰੀ ਰੀਤ ਨੂੰ ਗੁਰੂ ਰਾਮਦਾਸ ਜੀ ਨੇ ਇੱਕ ਅਧਿਆਤਮਕ ਅਰਥ ਅਤੇ ਮੋੜ ਦਿੱਤਾ। ਅਰਥਾਤ ਸਰੀਰ ਇੱਕ ਸੁੰਦਰ ਘੋੜੀ ਦੀ ਨਿਆਈਂ ਹੈ, ਜਿਸ ਤੇ ਚੜ੍ਹ ਕੇ ਪਰਮਾਤਮਾ ਤੱਕ ਪਹੁੰਚਣਾ ਹੈ। ਨਾਮ ਰੂਪੀ ਜੀਨ ਪਾ ਕੇ, ਗਿਆਨ ਰੂਪੀ ਕੰਡਿਆਰਾ ਪਾ ਕੇ ਅਤੇ ਪ੍ਰਭੂ-ਪ੍ਰੇਭ ਰੂਪੀ ਚਾਬਕ ਮਾਰ ਕੇ ਨਾਮ ਦ੍ਰਿੜ ਕਰਨ ਦੀ ਰੀਤ ਦਰਸਾਈ ਹੈ। ਅਜਿਹੀ ਘੋੜੀ ਦੀ ਸਵਾਰੀ ਛੇਤੀ ਹੀ ਅਕਾਲਪੁਰਖ ਨਾਲ ਮੇਲ ਕਰਵਾ ਦਿੰਦੀ ਹੈ।[74]

ਲਾਵਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773-774 ਉਤੇ ਸੂਹੀ ਰਾਗ ਦੇ ਛੰਤਾਂ ਵਿੱਚ ਹੀ ਲਾਵਾਂ ਦੇ ਚਾਰ ਛੰਤ ਆਉਂਦੇ ਹਨ। ਲਾਂਵ ਦਰਅਸਲ ਪ੍ਰਤੀਕ ਹੈ, ਇੱਕ ਅਜਿਹੀ ਲੰਬੀ, ਮਜ਼ਬੂਤ ਅਤੇ ਅਟੁੱਟ ਰੱਸੀ ਦਾ ਜਿਸ ਨਾਲ ਪਸ਼ੂ ਨੂੰ ਨੂੜ ਕੇ ਬੰਨ੍ਹਿਆ ਜਾਂਦਾ ਹੈ। ਇਨ੍ਹਾਂ ਲਾਵਾਂ ਵਿੱਚ ਗੁਰੂ ਰਾਮਦਾਸ ਜੀ ਨੇ ਗੁਰਮਤਿ ਦੇ ਪੂਰੇ ਰਹੱਸਵਾਦ ਅਤੇ ਜੀਵਨ ਦੇ ਚਾਰ ਮਹੱਤਵਪੂਰਨ ਪੜਾਵਾਂ ਦਾ ਉਲੇਖ ਕੀਤਾ ਹੈ। ਗੁਰੂ ਸਾਹਿਬ ਦੇ ਕਾਵਿ ਦਾ ਪ੍ਰਧਾਨ ਸੁਰ ਅਧਿਆਤਮਿਕਤਾ ਅਤੇ ਭਗਤੀ ਭਾਵਨਾ ਦਾ ਹੈ ਜੋ ਵਿਸ਼ੇਸ਼ ਕਰਕੇ ਜੀਵ ਅਤੇ ਪ੍ਰਭੂ ਦੇ ਮਿਲਾਪ ਨਾਲ ਸੰਬੰਧਿਤ ਹੈ। ਪਹਿਲੀ ਲਾਂਵ ਵਿੱਚ ਮੂਲ ਅਵਸਥਾ ਆਪਣੇ ਧਰਮ ਕਰਮ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੋਣ ਦੀ ਅਤੇ ਵਿਸ਼ਵਾਸ ਦੀ ਪਕਿਆਈ ਦੀ ਹੈ [75] ਜਿਵੇਂ:

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿਰਾਮ ਜੀਉ॥
ਧਰਮ ਦ੍ਰਿੜਹੁ ਹਰਿ ਨਾਮ ਧਿਆਵਹੁ ਸਿਮ੍ਰਤਿ ਨਾਮ ਦ੍ਰਿੜ੍ਹਾਇਆ॥
ਸਤਿਗੁਰੂ ਗੁਰੁ ਪੂਰਾ ਅਰਾਧਹੁ ਸਭਿ ਕਿਲ ਵਿਖ ਪਾਪ ਗਵਾਇਆ॥

ਦੂਜੀ ਲਾਂਵ ਅਨੁਸਾਰ ਸਤਿਗੁਰੂ ਦੇ ਮਿਲਾਪ ਉਪਰੰਤ ਮਨ ਹਰ ਪ੍ਰਕਾਰ ਦੇ ਭੈ ਅਤੇ ਵਿਸ਼ੇ ਵਿਕਾਰਾਂ ਤੋਂ ਵਿਮੁਕਤ ਹੋ ਜਾਂਦਾ ਹੈ ਅਤੇ ਹਉਮੈ ਦੀ ਮੈਲ ਲਹਿਣ ਉਪਰੰਤ ਚਾਰੇ ਪਾਸੇ ਆਨੰਦ ਹੀ ਆਨੰਦ ਦਾ ਵਾਯੂਮੰਡਲ ਉਤਪੰਨ ਹੋ ਜਾਂਦਾ ਹੈ ਜਿਵੇਂ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ:-

ਹਰਿ ਦੂਜੜੀ ਲਾਵ ਸਤਿਗੁਰੂ ਪੁਰਖ ਮਿਲਾਇਆ ਬਲਿਰਾਮ ਜੀਉ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲ ਗਵਾਇਆ ਬਲਿਰਾਮ ਜੀਉ॥
ਅੰਤਰਿ ਬਾਹਰਿ ਹਰਿ ਪ੍ਰਭੂ ਏਕੋ ਮਿਲਿ ਹਰਿ ਜਨ ਮੰਗਲ ਗਾਏ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ॥
ਤੀਸਰੀ ਲਾਂਵ ਵਿੱਚ ਵੈਰਾਗ ਅਤੇ ਪਿਆਰ ਦੀ ਅਵਸਥਾ ਦਾ ਸੰੁਦਰ ਵਰਣਨ ਹੈ।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆਂ ਬਲਿਰਾਮੁ ਜੀਉ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ॥
ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗ ਜੀਉ॥
ਚੌਥੀ ਲਾਂਵ ਵਿੱਚ ਪਹਿਲਾਂ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਫਿਰ ਪਤੀ ਪਰਮਾਤਮਾ ਦੀ।[76] ਜਿਵੇਂ:
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿਰਾਮੁ ਜੀਉ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿਰਾਮ ਜੀਉ॥
ਹਰਿ ਮੀਠਾ ਲਾਇਆ ਮੇਰੇ ਪ੍ਰਭੁ ਭਾਇਆ ਅਨਦਿਨੁ ਹਰਿ ਲਿਵਲਾਈ॥
ਮਨ ਚਿੰਦਿਆ ਫਲੁ ਪਾਇਆ ਸੁਆਸੀ ਹਰਿਨਾਮਿ ਵਜੀ ਵਾਧਾਈ॥
ਹਰਿ ਪ੍ਰਭਿ ਠਾਕੁਰਿ ਕਾਜ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥
ਜਨੁ ਨਾਨਕੁ ਬੋਲੈ ਚਉਥੀ ਲਾਵੇ ਹਰਿ ਪਾਇਆ ਪ੍ਰਭੁ ਅਵਿਨਾਸ਼ੀ॥

ਕਰਹਲੇ

‘ਕਰਹਲੇ` ਸਿਰਲੇਖ ਹੇਠਾਂ ਦੋ ਸ਼ਬਦ ਰਾਗੁ ਗਉੜੀ ਪੂਰਬੀ ਵਿੱਚ ਮਿਲਦੇ ਹਨ। ਇਨ੍ਹਾਂ ਵਿਚੋਂ ਹਰ ਇੱਕ ਰਚਨਾ ਦੇ ਦਸ ਬੰਦ ਹਨ। ਕਰਹਲੇ ਦਾ ਭਾਵ ਹੋਲਾ ਕਰਨਾ ਜਾਂ ਹੱਲਾ ਸ਼ੇਰੀ ਦੇਣੀ ਵੀ ਲਿਆ ਜਾਂਦਾ ਹੈ। ਉਂਝ ‘ਕਰਹਲਾ` ਸਿੰਧੀ ਸ਼ਬਦ ਹੈ ਜਿਸ ਦਾ ਅਰਥ ਊਠ ਤੋਂ ਲਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਵਿਚ, ਇਹ ਪਦ ਮਨੁੱਖੀ ਮਨ ਲਈ ਵਰਤਿਆ ਗਿਆ ਹੈ ਜਿਹੜਾ ਊਠ ਦੀ ਤਰ੍ਹਾਂ ਬੇਚੈਨ ਹੋਇਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਘੁੰਮਦਾ ਰਹਿੰਦਾ ਹੈ।[77] ਇਸ ਤਰ੍ਹਾਂ ਇਥੇ ‘ਕਰਹਲ` ਤੋਂ ਭਟਕਦੇ ਜੀਵ ਵਲ ਵੀ ਇਸ਼ਾਰਾ ਹੋ ਸਕਦਾ ਹੈ। ‘ਕਰਹਲੇ` ਦੇ ਦੋਹਾਂ ਸ਼ਬਦਾਂ ਵਿੱਚ ਸਤਿਗੁਰੂ ਦੀ ਸ਼ਰਨੀ ਜਾਣ ਦਾ ਉਪਦੇਸ਼ ਦਿੱਤਾ ਗਿਆ ਹੈ ਜਿਥੇ ਭਟਕਣ ਖ਼ਤਮ ਹੋ ਜਾਂਦੀ ਹੈ।[78]

ਛੰਤ

ਛਕੇ ਛੰਤ ਛੇ ਛੰਤਾਂ ਨੂੰ ਦਿੱਤਾ ਗਿਆ ਨਾਂ ਹੈ। ਆਸਾ ਰਾਗ ਵਿੱਚ ਗੁਰੂ ਜੀ ਦੇ ਘਰੁ 4 ਵਿੱਚ ਛੇ ਛੰਤ ਮਿਲਦੇ ਹਨ। ਹਰ ਛੰਤ ਦੇ ਚਾਰ ਪਦੇ ਹਨ, ਇਸ ਲਈ ਕੁਲ 35 ਪਦੇ ਹਨ। ਹਰ ਪਦੇ ਨੂੰ ਆਸਾ ਦੀ ਵਾਰ ਦੀ ਹਰ ਪਉੜੀ ਨਾਲ ਤਰਤੀਬ ਵਾਰ ਪੜ੍ਹਿਆ ਜਾਂਦਾ ਹੈ।[79]

ਵਣਜਾਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 81 ਉਤੇ ਵਣਜਾਰਾ ਸਿਰਲੇਖ ਹੇਠ ਸਿਰਫ ਇੱਕ ਹੀ ਸ਼ਬਦ ਮਿਲਦਾ ਹੈ ਅਤੇ ਇਸ ਸ਼ਬਦ ਦੇ ਰਚਣਹਾਰ ਵੀ ਗੁਰੂ ਰਾਮਦਾਸ ਜੀ ਹੀ ਹਨ। ‘ਵਣਜਾਰਾ` ਇੱਕ ਅਜਿਹਾ ਸ਼ਬਦ ਹੈ ਜਿਸ ਦੇ ਸਿੱਧੇ ਸਾਦੇ ਅਰਥ ਹਨ- ਵਣਜ ਜਾਂ ਵਪਾਰ ਕਰਨ ਵਾਲਾ।[80]

ਵਿਚਾਰਧਾਰਾ/ਫ਼ਲਸਫ਼ਾ

ਗੁਰੂ ਰਾਮਦਾਸ ਜੀ ਅਨੁਸਾਰ ਗੁਰੂ ਅਤੇ ਪ੍ਰਭੂ ਵਿੱਚ ਅੰਤਰ ਨਹੀਂ। ਗੁਰੂ ਰੱਬੀ ਗੁਣਾਂ ਨਾਲ ਸੰਚਾਰਿਤ ਹੁੰਦਾ ਹੈ। ਗੁਰੂ ਦਾ ਬਚਨ ਗੁਣਾਂ ਦਾ ਸਾਗਰ ਹੈ ਅਤੇ ਜੀਵ ਉਸ ਸਾਗਰ ਦੀ ਇੱਕ ਇਕ ਗੁਣਾਂ, ਰੂਪੀ ਬੰਦ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਗੁਰੂ ਅਤੇ ਭਗਤ ਦਾ ਅਜਿਹਾ ਰਿਸ਼ਤਾ ਹੈ ਜਿਥੇ ਬਾਕੀ ਰਿਸ਼ਤਾ ਨਿਰਾਰਥਕ ਅਨੁਭਵ ਹੋਣ ਲੱਗ ਜਾਂਦੇ ਹਨ।[81] ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਮਹਿਮਾ ਹੀ ਕੀਤੀ ਹੈ। ਗੁਰੂ ਰਾਮਦਾਸ ਜੀ ਅਨੁਸਾਰ, ਗੁਰੂ ਦਾ ਮਹੱਤਵ ਬਹੁ-ਪੱਖੀ ਹੈ। ਆਪ ਨੇ ਆਪਣੀ ਬਾਣੀ ਵਿੱਚ ਗੁਰੂ ਅਤੇ ਸਾਧ ਸੰਗਤ ਦੀ ਮਹਿਮਾ ਦੇ ਨਾਲ-ਨਾਲ ਹੋਰ ਪ੍ਰਾਸੰਗਿਕ ਦਾਰਸ਼ਨਿਕ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ। ਸਤਿਗੁਰੂ ਤੋਂ ਬੇਮੁੱਖ ਹੋ ਕੇ ਜੀਵ ਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਅਤੇ ਇਹ ਭਟਕਣ ਜਾਂ ਖੱਜਲ ਖੁਆਰੀ ਗੁਰੂ ਦੀ ਸ਼ਰਨੀ ਜਾਇਆ ਹੀ ਦੂਰ ਹੋ ਸਕਦੀ ਹੈ। ਸਮੁੱਚੀ ਬਾਣੀ ਦਾ ਸਾਰ ਇਹ ਹੈ ਕਿ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੋਏ ਹਉਮੈ ਤੇ ਹੋਰ ਵਿਕਾਰਾਂ ਦਾ ਤਿਆਗ, ਗੁਰੂ ਦੀ ਸ਼ਰਨ ਲੈ ਕੇ ਸਤਿਸੰਗ ਵਿੱਚ ਨਾਮ ਸਿਮਰਨ ਕਰਕੇ ਹੀ ਪ੍ਰਭੂ ਦੀ ਬਖਸ਼ਿਸ਼ ਸੰਭਵ ਹੈ। ਗੁਰੂ ਜੀ ਅਨੁਸਾਰ ਪ੍ਰਭੂ ਆਕਾਰ-ਯੁਕਤ ਨਹੀਂ ਆਕਾਰ ਮੁਕਤ ਹੈ। ਅਰੂਪ ਆਰੇਖ ਹੈ। ਗੁਰੂ ਜੀ ਅਨੁਸਾਰ ਇਹੋ ਹੀ ਗੁਰਮਤ ਦਾ ਰਹੱਸਵਾਦ ਹੈ। ਗੁਰਮੁਖ ਨੂੰ ਹਰੀ ਪ੍ਰਭੂ ਦੀ ਭੁੱਖ ਲਗਦੀ। ਗੁਰਸਿਖ ਸਭ ਦਾ ਭਲਾ ਸੋਚਦਾ ਹੈ। ਉਸ ਅੰਦਰ ਪਰਾਈ ਤਾਤ ਨਹੀਂ, ਗੁਰੂ ਜੀ ਅਨੁਸਾਰ ਸਭੁ ਗੁਣ ਧਾਰਨ ਕਰਨ ਨਾਲ ਆਤਮਕ ਉਚਤਾ ਪ੍ਰਾਪਤ ਹੰੁਦੀ ਹੈ। ਗੁਰੂ ਜੀ ਨੇ ਸਿੱਖ ਲਈ ਇੱਕ ਆਚਾਰ ਨੀਤੀ ਨੀਅਤ ਕੀਤੀ ਹੈ।

ਕਾਵਿ ਕਲਾ

ਬਾਣੀ ਦੀ ਬੋਲੀ : ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਮਿਸ਼ਰਤ ਬੋਲੀ ਦੀ ਵਰਤੋਂ ਕਰਦੀ ਹੈ, ਜਿਸ ਵਿੱਚ ਅਰਬੀ, ਫਾਰਸੀ, ਉਰਦੂ, ਹਿੰਦੀ, ਸੰਸਕ੍ਰਿਤ ਆਦਿ ਬੋਲੀਆਂ ਰਲੀਆਂ ਹੋਈਆਂ ਹਨ। ਇਸ ਰਲਾ ਦਾ ਮੁੱਖ ਕਾਰਣ ਗੁਰੂ ਜੀ ਦਾ ਵਿਸ਼ਾਲ ਜੀਵਨ ਅਨੁਭਵ ਹੈ। ਨਵੇਂ ਗਿਆਨ ਦੀ ਖੋਜ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਅਕਸਰ ਭਰਮਣ ਕਰਦੇ ਰਹਿੰਦੇ ਹਨ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਅਰਬੀ ਫਾਰਸੀ ਤੇ ਉਰਦੂ ਭਾਸ਼ਾ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਉਜਾਗਰ ਹੋਇਆ ਹੈ। ਇਸ ਸ਼ਬਦਾਵਲੀ ਦੀ ਵਰਤੋਂ ਗੁਰੂ ਜੀ ਨੇ ਤਤਸਮ ਅਤੇ ਤਦਭਵ ਦੋਵੇਂ ਰੂਪਾਂ ਵਿੱਚ ਕੀਤੀ ਹੈ। ਗੁਰੂ ਰਾਮਦਾਸ ਜੀ ਦੀ ਬੋਲੀ ਦੀ ਅਗਲੀ ਵਿਸ਼ੇਸ਼ਤਾ ਬਾਣੀ ਵਿੱਚ ਭਾਸ਼ਾਈ ਸੁਹਜ ਨੂੰ ਉਤਪੰਨ ਕਰਨ ਵਾਲੇ ਆਧਾਰਾਂ ਨਾਲ ਸੰਬੰਧਿਤ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸੁਹਜ ਮੁਹਾਵਰਿਆਂ, ਅਖਾਣਾਂ ਦੀ ਉਚਿਤ ਅਤੇ ਸੰਜਮਮਈ ਵਰਤੋਂ ਨਾਲ ਆਇਆ ਹੈ।[82]

ਅਲੰਕਾਰ-ਯੋਜਨਾ

ਜਿਥੇ ਅਨੇਕ ਵਰਣਾਂ ਦੀ ਸਰੂਪ ਅਤੇ ਕ੍ਰਮ ਨਾਲ ਇੱਕ ਵਾਰ ਵਰਤੋਂ ਹੁੰਦੀ ਹੈ, ਉਥੇ ਛੇਕਾਂ ਅਨੁਪ੍ਰਾਸ ਅਲੰਕਾਰ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਛੇਕ ਅਨੁਪ੍ਰਾਸ ਅਲੰਕਾਰ ਵਰਤੇ ਹਨ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸੁਤਿਆਨੁਪ੍ਰਾਸ ਦੀ ਝਲਕ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਗੁਰੂ ਜੀ ਦੀ ਬਾਣੀ ਵਿੱਚ ੳ, ਅ, ੲ, ਸ, ਹ ਦੇ ਵਰਗ ਦੀ ਵਰਤੋਂ ਵੀ ਵੇਖਣਯੋਗ ਹੈ। ਗੁਰੂ ਜੀ ਦੀ ਬਾਣੀ ਅਲੰਕਾਰਾਂ ਨਾਲ ਭਰਪੂਰ ਹੈ।[83]

ਛੰਦ

ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਕਈ ਛੰਦਾਂ ਦੀ ਵਰਤੋਂ ਹੋਈ ਹੈ। ਬਾਣੀ ਵਿੱਚ ਉਗਾਹਾ, ਅਤਿਗੀਤਾ, ਰਵੱਈਆ, ਚਿਤ੍ਰਕਲਾ ਜਾਂ ਅਨਕਲਾ, ਸੁਗੀਤਕਾ (ਛੰਦ), ਪਉੜੀ, ਸੋਰਠਾ, ਦੋਹਰਾ, ਚੌਪਈ ਆਦਿ ਛੰਦਾਂ ਦਾ ਪ੍ਰਯੋਗ ਕੀਤਾ ਹੈ। ਗੁਰੂ ਜੀ ਦੀ ਛੰਤ ਰਚਨਾ ਵਿਸਤ੍ਰਿਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੁਆਰਾ ਰਚਿਤ ਕੁਲ 29 ਛੰਤ ਹਨ ਜੋ ਵਿਭਿੰਨ ਰਾਗਾਂ ਵਿੱਚ ਰਚੇ ਗਏ ਹਨ।

ਰਸ ਵਿਧਾਨ

ਗੁਰੂ ਰਾਮਦਾਸ ਜੀ ਦੀ ਸਮੁੱਚੀ ਬਾਣੀ ਵਿੱਚ ਸ਼ਿੰਗਾਰ ਰਸ, ਹਾਸ ਰਾਸ, ਕਰੁਣਾ ਰਸ, ਰੌਦਰ ਰਸ, ਬੀਰ ਰਸ, ਭਿਆਨਕ ਰਸ, ਵੀਭਤਸ ਰਸ, ਅਦਭੁਤ ਰਸ, ਸ਼ਾਂਤ ਰਸ, ਵਾਤਸ਼ਲਯ ਰਸ ਅਤੇ ਭਗਤੀ ਰਸ ਵਧੇਰੇ ਪਰਬਲ ਹੈ।

ਸ਼ੈਲੀ

ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸ਼ੈਲਗਤ ਖੂਬੀ ਅਰੁਕ ਵਹਾ, ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਉਨ੍ਹਾਂ ਦੀ ਬਾਣੀ ਦੀ ਕਥਨ ਵਿਧੀ ਗ੍ਰਾਮੀਨ ਨਹੀਂ ਸ਼ਹਿਰੀ ਹੈ। ਸ਼ੈਲੀ ਦੀ ਰਵਾਨਗੀ ਦੀ ਇਕੋ ਇੱਕ ਖਾਸ਼ੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ। ਆਮ ਰਚਨਾ ਵਿੱਚ ਇਹ ਦੁਹਰਾਉ ਅਕੇਵੇਂ ਭਰਪੂਰ ਹੰੁਦਾ ਪ੍ਰਭੂ ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਦੁਹਰਾਉ ਨੀਰਸ ਨਹੀਂ ਬਣਦਾ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਆਂਤਰਿਕ ਸਰੋਦ ਉਤਪੰਨ ਕਰਦਾ ਹੈ।[84] ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਹ ਸੰਗੀਤਮਈ ਪ੍ਰਭਾਵ ਪ੍ਰਮੁੱਖ ਤੌਰ ਤੇ ਤਿੰਨ ਸਾਧਨਾਂ ਨਾਲ ਉਤਪੰਨ ਕੀਤਾ ਹੈ। ਵਿਅੰਗ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਸ਼ੈਲੀ ਦਾ ਇਹ ਹੋਰ ਅਦੁੱਤੀ ਗੁਣ ਹੈ। ਦਰ-ਬ-ਦਰ ਭਟਕਦੇ ਅਤੇ ਅਟੁੱਟ ਬੰਧਨਾਂ ਵਿੱਚ ਬੱਝੇ ਮਨਮੁਖਾਂ, ਦੁਸ਼ਟਾਂ ਅਤੇ ਨਿੰਦਕਾਂ ਤੇ ਗੁਰੂ ਸਾਹਿਬ ਇਕੋ ਜਿਹੀ ਸ਼ਕਤੀ ਨਾਲ ਬਾਹਰੋਂ ਮਿੱਠਾ ਪਰ ਅੰਦਰੋਂ ਜ਼ਹਿਰੀਲਾ ਵਿਅੰਗ ਕੱਸਦੇ ਹਨ। ਪਾਖੰਡ, ਕੁਕਰਮ ਅਤੇ ਛਲਕਪਟ ਕਰਕੇ ਆਪਣੇ ਲਘੂ ਪਰਿਵਾਰ ਨੂੰ ਤਾਂ ਸੁਖ ਦਿੰਦਾ ਹੈ ਪਰ ਪਰਮਾਤਮਾ ਨੂੰ ਦੁੱਖ ਦਿੰਦਾ ਹੈ। ਗੁਰੂ ਸਾਹਿਬ ਕਟਾਖਸ਼ ਦੀ ਵਰਤੋਂ ਕਰਕੇ ਉਸਨੂੰ ਸੁਚੇਤ ਕਰਦੇ ਹਨ ਇਹ ਉਨ੍ਹਾਂ ਦੀ ਲਾਜਵਾਬ ਵਡਿਆਈ ਹੈ।[85]


ਗੁਰੂ ਅਰਜਨ ਦੇਵ

ਗੁਰੂ ਅਰਜੁਨ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇ ਗੁਰੂ ਅਤੇ ਪਹਿਲੇ ਸਿੱਖ ਸ਼ਹੀਦ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ।ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ।ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲਗਿਆਂ ਪ੍ਰਸੰਨ ਚਿਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ।ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ। ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿੱਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ? 1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ। ਤਰਨ ਤਾਰਨ ਵਿੱਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ। ਗੁਰੂ ਗਰੰਥ ਸਾਹਿਬ ਦਾ ਸੰਪਾਦਨ ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ। ਗੁਰੂ ਸਾਹਿਬ ਦੀ ਸ਼ਹਾਦਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿੱਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇੱਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ। ਪੰਜਾਬੀ ਸਾਹਿਤ ਵਿੱਚ ਯੋਗਦਾਨ ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿੱਚ ਸੱਤ ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਹਨ (1) ਸੁਖਮਨੀ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ (5) ਮਾਰੂ ਡਖਣੇ (6) ਵਾਰਾਂ, ਜਿੰਨ੍ਹਾਂ ਦੀ ਗਿਣਤੀ ਛੇ ਹੈ ।

ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ਼ ਬਹਾਦੁਰ 1 ਅਪਰੈਲ 1621 – 11 ਨਵੰਬਰ 1675 20 ਮਾਰਚ 1665 ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ। ਉਨ੍ਹਾਂ ਨੂੰ ਮੁਗਲ ਸਮਰਾਟ ਔਰੰਗਜ਼ੇਬ ਦੇ ਹੁਕਮ ਤੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ। ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕੀਤਾ। ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ ਆਪਣੀ ਫ਼ਰਿਆਦ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਕਸ਼ਮੀਰੀ ਪੰਡਿਤ ਕਿਰਪਾ ਰਾਮ ਤੋਂ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿੱਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ। ਕੁਰਬਾਨੀ ਇਸ ਤਰ੍ਹਾਂ ਗੁਰੂ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ। ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ। ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥ ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ।

ਭਗਤ ਕਵੀ

ਗੁਰਮਤਿ  ਕਾਵਿ  ਵਿੱਚ  ਗੁਰੂ  ਕਵੀਆਂ  ਤੋਂ  ਇਲਾਵਾ  ਭਗਤ  ਕਵੀਆਂ  ਦੀ ਬਾਣੀ  ਵੀ ਦਰਜ  ਹੈ। ਸ਼੍ਰੀ ਗੁਰੂ  ਗ੍ਰੰਥ  ਸਾਹਿਬ  ਦੇ 31 ਰਾਗਾਂ  ਵਿੱਚ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਵੀ ਸੰਕਲਿਤ ਹੈ।ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਭਗਤ ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ।

ਭਗਤ ਰਾਮਾਨੰਦ

ਰਾਮਾਨੰਦ ਜੀ ਦੱਖਣ ਭਾਰਤ ਦੇ ਆਚਾਰੀਆ,ਭਗਤੀ ਮਤ ਦੇ ਸੰਚਾਲਕ 1017-1137 ਈ: ਦੇ ਚੌਧਵੀਂ ਪੀੜੀ ਵਿੱਚ ਉਤਰਾਧਿਕਾਰੀ ਸਨ।ਗੁਰੂ ਗਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਪਦਾ ਰਾਗ ਬਸੰਤ ਵਿੱਚ ਮਿਲਦਾ ਹੈ।ਗੁਰੂ ਗ੍ੰਥ ਸਾਹਿਬ ਵਿੱਚ ਦਰਜ ਭਗਤ ਬਾਣੀਕਾਰਾਂ ਵਿੱਚੋਂ ਤਕਰੀਬਨ ਅੱਧੇ ਭਗਤ ਰਾਮਾਨੰਦ ਜੀ ਦੇ ਚੇਲਿਆਂ ਵਿੱਚੋਂ ਅਤੇ ਸਮਕਾਲੀ ਹਨ।ਗੁਰੂ ਗ੍ੰਥ ਸਾਹਿਬ ਵਿੱਚ ਸ਼ਾਮਿਲ ਬਸੰਤ ਰਾਗ ਅਧੀਨ ਸ਼ਬਦ ਵਿੱਚ ਆਪ ਨੇ ਪਰੰਰਾਗਤ ਵਿਧੀ ਨੂੰ ਤਿਆਗ ਕੇ ਗੁਰੂ ਦੇ ਦੱਸੇ ਅਨੁਸਾਰ ,ਹਿਰਦੇ ਅੰਦਰ ਵਸਦੇ ਬ੍ਹਹਮ ਦੀ ਪੂਜਾ ਕਰਨ ਤੇ ਬਲ ਦਿੱਤਾ ਹੈ। ਸਤਿਗੁਰੂ ਤੋਂ ਹੀ ਸਹੀ ਮਾਰਗ ਦਰਸ਼ਨ ਹੁੰਦਾ ਹੈ।

ਸਤਿਗੁਰ ਮੈ ਬਲਿਹਾਰੀ ਤੋਰ।।

ਜਿਨਿ ਸਕਲ ਬਿਕਲ ਭ੍ਮ ਕਾਟੇ ਮੋਰ।।

ਰਾਮਾਨੰਦ ਸੁਆਮੀ ਬਿਕਲ ਰਮਤ ਬ੍ਹਹਮ।।

ਗੁਰ ਕਾ ਸਬਦੁ ਕਾਟੈ ਕੋਟਿ ਕਰਮ।।

ਬਾਬਾ ਫਰੀਦ

ਬਾਬਾ ਫਰੀਦ ਦਾ ਜਨਮ 1173ਈ: ਵਿੱਚ ਮੁਲਤਾਨ ਦੇ ਪਿੰਡ ਖੋਤਵਾਲ ਵਿੱਚ ਸ਼ੇਖ ਜਮਾਲੁਦੀਨ ਸਨਲੇਮਾਨ ਦੇ ਘਰ ਹੋਇਆ।ਅੰਤ ਫਰੀਦ ਜੀ 93 ਸਾਲ ਦੀ ਉਮਰ ਭੋਗ ਕੇ 1265 ਨੂੰ ਪਾਕਪਟਨ ਵਿਖੇ ਅਕਾਲ ਚਲਾਣਾ ਕਰ ਗਏ।ਗੁਰੂ ਗ੍ੰਥ ਸਾਹਿਬ ਵਿੱਚ ਆਪ ਦੇ 112 ਸਲੋਕ ਤੇ ਚਾਰ ਸ਼ਬਦ, ਦੋ ਰਾਗ ਆਸਾ ਵਿੱਚ ਅਤੇ ਦੋ ਰਾਗ ਸੂਹੀ ਵਿੱਚ ਸ਼ਾਮਿਲ ਹਨ।ਫਰੀਦ ਜੀ ਨੇ ਮੁੱਢਲੀ ਵਿਦਿਆ ਆਪਣੀ ਮਾਤਾ ਤੋਂ ਲਈ।ਖਵਾਜਾ ਬਖਤਿਆਰ ਕਾਕੀ ਦੀ ਸ਼ਖਸੀਅਤ ਤੇ ਵਿਚਾਰਾਂ ਤੋ ਪ੍ਰਭਾਵਿਤ ਹੋ ਕੇ ਫਰੀਦ ਜੀ ਉਹਨਾਂ ਦੇ ਮੁਰੀਦ ਬਣ ਕੇ ਦਿੱਵੀ ਚਲੇ ਗਏ।ਉਹਨਾਂ ਦੀ ਰਚਨਾ ਦਾ ਮੂਲ ਉਦੇਸ਼ ਮਨੁੱਖ ਦੀ ਅਧਿਆਤਮਕ ਉਚਤਾ ਤੇ ਸਦਾਚਾਰਕ ਪੱਖ ਉੱਚਾ ਚੱਕਣਾ ਹੈ।ਫਰੀਦ ਜੀ ਸਵੈ ਪੜਚੋਲ ਮਹਿਸੂਸ ਕਰਦੇ ਤੇ ਕਹਿੰਦੇ ਹਨ ਕਿ ਉਹ ਵੀ ਗੁਨਾਹਾਂ ਤੋਂ ਅਭਿੱਜ ਨਹੀਂ ਹਨ।

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲੇਖੁ ਨ ਲੇਖ।।

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ।।

ਮਨੁੱਖ ਨੁੰ ਦੁਨਿਆਵੀ ਚੀਜਾਂ ਛੱਡ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਹੈ।

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ।।

ਚਾਰੇ ਕੁੰਡਾ ਢੂੰਢੀਆ ਰਹੁਣ ਕਿਥਾਉ ਨਾਹਿ।।

ਫਰੀਦ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ ਨੂੰ ਗੌਣ ਸਥਾਨ ਹੀ ਮਿਲਦਾ ਹੈ,ਉਸਦੇ ਸਮੁੱਚੇ ਸਿਰਜਨ ਸੰਸਾਰ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਪ੍ਕਾਸ਼ ਬਿੰਦੂ ਮੌਤ ਮਨੁੱਖ ਦੀ ਮੌਤ ਹੈ।

ਭਗਤ ਕਬੀਰ

ਕਬੀਰ ਜੀ ਦਾ ਜਨਮ ਚੌਂਧਵੀਂ ਪੰਦਰਵੀਂ ਸਦੀ ਵਿੱਚ ਮੰਨਿਆ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ 17ਰਾਗਾਂ ਵਿੱਚ ਆਪ ਦੀ ਬਾਣੀ ਸ਼ਬਦਾਂ ਅਤੇ ਸਲੋਕਾਂ ਦੇ ਰੂਪ ਵਿੱਚ ਮਿਲਦੀ ਹੈ। ਆਪਣੀ ਰਚਨਾ ਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਹਨ:

ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ । ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ।


ਭਗਤ ਕਬੀਰ ਦੀ ਬਾਣੀ ਮੋਖਿਕ ਅਤੇ ਲਿਖਿਤ ਦੋਹਾਂ ਰੂਪਾ ਵਿੱਚ ਪ੍ਰਾਪਤ ਹੋਈ ਹੈ। ਕਬੀਰ ਦੀ ਬਹੁਤ ਸਾਰੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ। ਜਿਵੇ:- ਬੀਜਕ, ਕਬੀਰ, ਗ੍ਰੰਥਾਵਲੀ, ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ। ਬੀਜਕ:- ਬੀਜਕ, ਕਬੀਰ ਦੀ ਸਭ ਤੋ ਪ੍ਰਮਾਣਿਕ ਰਚਨਾ ਸਮਝੀ ਜਾਦੀ ਹੈ। ਕਬੀਰ ਪੰਥ ਵਿੱਚ ਬੀਜਕ ਦਾ ਉਹੀ ਸਥਾਨ ਹੈ, ਜਿਹੜਾ ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਆਚਰਯ ਪਰਸੁਰਾਮ ਚਤਰਵੇਦੀ ਨੇ ਕਬੀਰ ਸਾਹਿਤਯ ਕੀ ਪਰਖ ਪੁਸਤਕ ਵਿੱਚ ਲਿਖਿਆ ਹੈ ਕਿ ਬੀਜਕ ਵਿੱਚ ਸੰਕਲਿਤ ਰਚਨਾਵਾ ਦੀ ਇਹ ਵਿਸ਼ੇਸਤਾ ਹੈ ਕਿ ਉਹਨਾਂ ਵਿੱਚ ਸ੍ਰਿਸਟੀ ਰਚਨਾਂ ਬਾਰੇ ਲਿਖਿਆ ਵਿਸਤ੍ਰਿਤ ਵਿਚਾਰ ਹਨ। ਕਬੀਰ ਗ੍ਰੰਥਾਵਲੀ:- ਕਬੀਰ ਗ੍ਰੰਥਾਵਲੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਸੰਕਲਿਤ ਕਬੀਰ ਬਾਣੀ ਵਿੱਚ ਕਾਫੀ ਸਮਾਨਤਾ ਹੈ। ਗੁਰੂ ਗ੍ਰੰਥ ਸਾਹਿਬ:- ਕਬੀਰ ਦੀ ਬਾਣੀ ਦਾ ਦੂਜਾ ਵੱਡਾ ਪ੍ਰਮਾਣਿਕ ਸਰੋਤ ਗੁਰੂ ਗ੍ਰੰਥ ਸਾਹਿਬ ਹੈ।

ਭਗਤ ਰਵਿਦਾਸ

ਰਵਿਦਾਸ ਜੀ ਦਾ ਜਨਮ 14ਵੀਂ 15ਵੀਂ ਸਦੀ ਦੇ ਵਿਚਕਾਰਲੇ ਸਮੇਂ ਵਿੱਚ ਬਨਾਰਸ ਨਾਲ ਲੱਗਦੇ ਪਿੰਡ ਮਾਂਡੁਰ ਵਿਖੇ ਚਮਾਰ ਜਾਤੀ ਵਿੱਚ ਹੋਇਆ ।ਉਹਨਾਂ ਦੇ 16ਰਾਗਾਂ ਵਿੱਚ 40ਸ਼ਬਦ ਤੇ ਇੱਕ ਸ਼ਲੋਕ ਦਰਜ ਹੈ। ਉਨਾ ਅਨੁਸਾਰ ਕੋਈ ਮਨੁੱਖ ਉੱਚਾ ਨੀਵਾ ਨਹੀਂ ਜੋ ਪੇ੍ਮਾ ਭਗਤੀ ਦਾ ਰਸਤਾ ਅਪਣਾਉਂਦਾ ਹੈ ਉਹ ਪ੍ਭੂ ਪਾ੍ਪਤੀ ਦਾ ਹੱਕਦਾਰ ਹੈ। ਉਹ ਫਰਮਾਉਂਦੇ ਹਨ

ਜਿਹ ਕੁਲ ਸਾਧੁ ਬੈਸਨੋ ਹੋਇ।।

ਬਰਨ ਅਬਰਨ ਰੰਕੁ ਨਹੀ ਈਸਰੁ ਬਿਮਲ ਬਾਸੁ ਜਾਨੀਐ ਜਗਿ ਸੋਇ।।

ਭਗਤ ਰਵਿਦਾਸ ਜੀ ਨੇ ਨਿਰੰਜਨ ਪਾ੍ਪਤੀ ਦਾ ਸਾਧਨ ,ਗੁਰੂ ਕਿਰਪਾ ਦਾ ਨੂੰ ਮੰਨਿਅਾ ਹੈ

ਗੁਰੂ ਪ੍ਸਾਦਿ ਨਿਰੰਜਨ ਪਾਵਉ।।

ਆਪ ਦੀ ਭਾਸ਼ਾ ਰੰਗ ਬਰੰਗੀ ਹੈ।ਬਨਾਰਸ ਦੇ ਆਸ ਪਾਸ ਦੀ ਅਵਧੀ ਦਾ ਵਿਸ਼ੇਸ਼ ਪ੍ਭਾਵ ਹੈ। ਫਾਰਸੀ ,ਗੁਰਮੁਖੀ ਤੇ ਮੁਹਾਵਰੇਆਂ ਦੀ ਵਰਤੋਂ ਕੀਤੀ ਗਈ ਹੈ।ਰਹੱਸਵਾਦੀ ਅਨੁਭਵ ਨੂੰ ਪ੍ਗਟਾਉਣ ਲਈ ਪ੍ਤੀਕਾ ਦੀ ਆਮ ਵਰਤੋ ਕੀਤੀ ਹੈ।

ਉਲਟੀ ਗੰਗ ਜਮੁਨ ਮੇ ਲਾਵੋ।।

ਬਿਨ ਹੀ ਜਲ ਮੰਜਨ ਦੈ ਪਾਵੋ।।

ਨਾਮਦੇਵ

ਭਗਤ ਨਾਮਦੇਵ ਦਾ ਜਨਮ 26 ਅਕਤੂਬਰ 1270ਈ: ਲਗਭਗ ਸਰਬ ਪ੍ਵਵਾਨਿਤ ਹੋ ਚੁੱਕਾ ਹੈ।ਪੰਜਾਬ ਵਿੱਚ ਰਹਿਣ ਕਰਕੇ ਇਥੋਂ ਦੀ ਭਾਸ਼ਾ ਨਾਲ ਵੀ ਸੰਪਰਕ ਹਾਸਲ ਕੀਤਾ।ਭਗਤ ਨਾਮਦੇਵ ਦੀ ਮਰਾਠੀ ਵਿੱਚ 'ਅਭੰਗ' ਰਚਨਾ ਤੋ ਇਲਾਵਾ ਹਿੰਦੀ ਵਿੱਚ ਪਦ ਰਚਨਾ ਵੀ ਮਿਲਦੀ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ61 ਸ਼ਬਦ ਹਨ ਜਿਨ੍ਹਾਂ ਦੀ ਰਚਨਾ ਰਾਗ ਗਉੜੀ ਆਸਾ, ਗੂਜਰੀ, ਸੋਰਠਿ, ਧਨਾਸਰੀ, ਟੋਡੀ,ਤਿਲੰਗ,ਬਿਲਾਵਲ,ਗੋਂਡ,ਰਾਮਕਲੀ, ਮਾਰੂ,ਬਸੰਤ,ਮਲਾਰ,ਰਾਗਾਂ ਦੇ ਅੰਤਰਗਤ ਹੋਈ।ਨਾਮਦੇਵ ਬਾਣੀ ਵਿੱਚ ਸਮਕਾਲੀ ਧਾਰਮਿਕ ਕਰਮ ਕਾਂਡਾਂ ਪਾਖੰਡ ਉੱਤੇ ਤਿੱਖਾ ਵਿਅੰਗ ਮਿਲਦਾ ਹੈ।ਉਹ ਗੁਰਮਤਿ ਰਾਹੀ ਨਾਮ ਦੀ ਅਰਾਧਨਾ ਨੂੰ ਹੀ ਪਾਰ ਨਿਸ਼ਤਾਰੇ ਦਾ ਸਾਧਨ ਮੰਨਦੇ ਹਨ।

ਭੈਰਉ ਭੂਤ ਸੀਤਲਾ ਧਾਵੈ।।

ਖਰ ਬਾਹਨੁ ਉਹੁ ਛਾਰੁ ਉਡਾਵੈ।।

ਭਗਤ ਤਿਰਲੋਚਨ

ਉਹ ਭਗਤ ਨਾਮਦੇਵ ਦੇ ਸਮਕਾਲੀ ਤੇ ਸਾਥੀ ਸਨ।ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਚਾਰ ਸ਼ਬਦ, ਤਿੰਨ ਰਾਗਾਂ, ਸਿਰੀ,ਧਨਾਸਰੀ ਵਿੱਚ ਮਿਲਦੇ ਹਨ।ਤ੍ਰਿਲੋਚਨ ਜੀ ਜਾਤ ਦੇ ਬ੍ਰਾਹਮਣ ਤੇ ਮਹਾਂਰਾਸ਼ਟਰ ਦੇ ਨਿਵਾਸੀ ਸਨ।ਧਨਾਸਰੀ ਰਾਗ ਦੇ ਪਦੇ ਵਿੱਚ ਪੌਰਾਣਿਕ ਕਥਾਵਲੀ ਦਾ ਸੰਖੇਪ ਨਾਲ ਹੀ ਵਿਸਥਾਰ ਦੇ ਦਿੱਤਾ ਹੈ।ਕਰਮ ਦੇ ਖਿਆਲ ਦੀ ਪ੍ਧਾਨਤਾ ਦਿੱਤੀ ਹੈ:

ਪੂਰਬਲੋ ਕ੍ਤ ਕਰਮੁ ਨ ਮਿਟੈ ਰੀ

ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ।।

ਸ਼ਬਦਾਂ ਦੀ ਬੋਲੀ ਉੱਪਰ ਮਰਾਠੀ ਦਾ ਰੰਗ ਹੈ।'ਤਾਚੇ ਰੇ ਸੁਆਰਥੀ, ਨਦੀ ਚੇ ਨਾਥੰ ,ਰਾਮਚੇ ਦੇਸ਼ ਦੀ ਬੋਲੀ ਮਰਾਠੀ ਦੇ ਸ਼ਬਦ ਹਨ।

ਭਗਤ ਧੰਨਾ

ਧੰਨਾ ਭਗਤ ਦਾ ਜਨਮ 1415ਈ: ਵਿੱਚ ਰਾਜਸਥਾਨ ਦੇ ਇਲਾਕਾ ਟਾਂਕ ਦੇ ਪਿੰਡ ਧੁਆਨ ਵਿਖੇ ਹੋਇਆ।ਜੱਟ ਘਰਾਣੇ ਨਾਲ ਸੰਬੰਧ ਰਖਦੇ ਸਨ। ਆਪ ਦੇ ਦੋ ਪਦੇ , ਰਾਗ ਆਸਾ ਵਿੱਚ ਇਕ ਪਦਾ ਦਿੱਤੇ ਗਏ ਹਨ।ਇਹ ਰਾਮਾਨੰਦ ਦੇ ਸ਼ਿਸ਼ ਸਨ।ਇਹ ਆਪ ਦੀ ਬਾਣੀ ਤੋ ਨਿਰਗੁਣ ਬ੍ਰਹਮ ਪ੍ਤੀ ਵਿਸ਼ਵਾਸ ਅਤੇ ਡੂੰਘੀ ਭਾਵਨਾ ਉਜਾਗਰ ਹੁੰਦੀ ਹੈ।ਆਪ ਦੀ ਬਾਣੀ ਵਿੱਚ ਹੇਠ ਲਿਖਿਆ ਤੁਕਾਂ ਪੇਸ਼ ਹਨ:

ਭ੍ਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰ।।

ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਭੁ ਹੀਰੇ।।ਰਹਾਉ ।।

ਭਗਤ ਸੈਣ

ਆਪ ਭਗਤ ਕਬੀਰ, ਭਗਤ ਰਵਿਦਾਸ ਅਤੇ ਭਗਤ ਧੰਨਾ ਦੇ ਸਮਕਾਲੀ ਸਨ।ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਕੇਵਲ ਇੱਕ ਸ਼ਬਦ ਹੀ ਦਰਜ ਹੈ ।ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਵਿੱਚ ਇਹਨਾਂ ਦਾ ਵੀ ਸਥਾਨ ਹੈ।ਆਪ ਜੀ ਦੀ ਰਚਨਾ ਦਾ ਇਸ਼ਾਰਾ ਪ੍ਰਚੱਲਿਤ ਪੂਜਾ ਵਿਧੀਆਂ ਚੋ ਇੱਕ ਵਲ ਇਸ਼ਾਰਾ ਹੈ:

ਧੂਪ ਦੀਪ ਘ੍ਤ ਸਾਜਿ ਆਰਤੀ।।

ਵਾਰਨੇ ਜਾਉ ਕਮਲਪਾਤੀ।।

ਮੰਗਲਾ ਹਰਿ ਮੰਗਲਾ ਨਿਤ ਮੰਗਲੁ ਰਾਜਾ ਰਾਮ ਰਾਇ ਕੋ।।ਰਹਾਉ।।

ਭਗਤ ਬੇਣੀ ਜੀ

ਆਪਣੇ ਸਮੇ ਦੇ ਅਜਿਹੇ ਪ੍ਸਿੱਧ ਬਾਣੀਕਾਰ ਹਨ ਜਿਨ੍ਹਾਂ ਦੇ ਰਚੇ ਸਿਰੀਰਾਗ ,ਰਾਮਕਲੀ ਤੇ ਪ੍ਭਾਤੀ ਰਾਗਾਂ ਵਿੱਚ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਇਸ ਪ੍ਕਾਰ ਆਪ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਮਹਾਨ 15ਮਹਾਂਪੁਰਸ਼ਾਂ ਦੇ ਨਾਲ ਆਦਰਯੋਗ ਸਥਾਨ ਪ੍ਦਾਨ ਕੀਤਾ ਗਿਆ ਹੈ।ਭਗਤ ਬੇਣੀ ਜੀ ਕਾਮ, ਕ੍ਧ ,ਮੋਹ ,ਹੰਕਾਰ ਤੋ ਬਚਣ ਲਈ ਕਹਿੰਦੇ ਹਨ।ਜਿਨ੍ਹਾਂ ਵਿੱਚ ਖਚਿਤ ਹੋਣ ਨਾਲ ਮਨੁੱਖ ਜਮ੍ਹਾਂ ਦੇ ਦੇਸ਼ ਜਾਂਦਾ ਹੈ:

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਮਿ ਲਾਗਾ।।

ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ।।

ਭਗਤ ਭੀਖਨ ਜੀ

ਭਗਤ ਭੀਖਨ ਜੀ ਦੀ ਜੋ ਬਾਣੀ ਰਚਨਾ ਉਪਲਬਧ ਹੈ ਉਸ ਦਾ ਆਕਾਰ ਬਹੁਤ ਛੋਟਾ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਪੰਦਰਾਂ ਭਗਤਾਂ ਦੀ ਬਾਣੀ, ਵਿੱਚ ਭੀਖਨ ਜੀ ਦੇ ਰਚੇ ਕੇਵਲ ਦੋ ਪਦੇ ਸ਼ਾਮਿਲ ਹਨ।ਇਹ ਦੋਵੇ ਪਦੇ ਸੋਰਠਿ ਰਾਗ ਦੇ ਅੰਤਰਗਤ ਪੰਨਾ 659 ਉੱਤੇ ਦਰਜ ਹਨ।ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਿਰਲੇਖ ਦਿੱਤਾ ਹੈ:

'ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ'।

ਭਗਤ ਦੇ ਰੂਪ ਵਿੱਚ ਭੀਖਨ ਦੀ ਗੁਰੂ ਸਹਿਬਾਨ ਅਤੇ ਹੋਰ ਸੰਤਾਂ ਭਗਤਾਂ ਨਾਲ ਅਧਿਆਤਮਕ ਸਾਂਝ ਹੈ।

ਭਗਤ ਪਰਮਾਨੰਦ ਜੀ

ਭਗਤ ਪਰਮਾਨੰਦ ਦਾ ਜਨਮ 1389ਈ ਵਿੱਚ ਸ਼ੋਲਾਪੁਰ ਦੇ ਬਾਰਵੀਂ ਪਿੰਡ ਵਿਖੇ ਹੋਇਆ ।ਆਪ ਜੀ ਦਾ ਇਕ ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ।ਜੋ ਇਸ ਪ੍ਕਾਰ ਹੈ:

ਤੈ ਨਰ ਕਿਆ ਪੁਰਾਨੁ ਸੁਨਿ ਕੀਤਾ ।।

ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ਰਹਾਉ।।

ਇਸ ਸ਼ਬਦ ਵਿੱਚ ਪਰਮਾਨੰਦ ਜੀ ਮਨੁੱਖ ਨੂੰ ਕਾਮ , ਲੋਭ ਮੋਹ , ਹੰਕਾਰ ਤਿਆਗ ਕੇ ਦੈਵੀ ਗੁਣ ਧਾਰਨ ਕਰਨ ਤੇ ਜੋਰ ਦਿੰਦੇ।

ਭਗਤ ਸੂਰਦਾਸ

ਕ੍ਰਿਸ਼ਨ ਭਗਤੀ ਦੇ ਸ਼ਰੋਮਣੀ ਕਵੀ ਭਗਤ ਸੂਰਦਾਸ ਪੁਰਾਣੇ ਪੰਜਾਬ ਦੇ ਨਗਰ ਸੀਹੀ ਦੇ ਜੰਮਪਲ ਸਨ।ਆਪ ਦਾ ਪ੍ਸਿੱਧ ਗ੍ਰੰਥ ਸੂਰ ਸਾਗਰ ਹੈ।ਜਿਸ ਦੇ ਮਨੋਹਰ ਗੀਤ ਕ੍ਰਿਸ਼ਨ ਭਗਤ ਮੰਡਲੀਆਂ ਆਮ ਗਾਉਂਦੀਆਂ ਹਨ।ਆਪ ਦੀ ਬਾਣੀ ਨੂੰ ਸਾਰੰਗ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਹਉ ਹਉ ਏਕ ਰਮਈਆ ਲੈਹਉ।।

ਆਨ ਦੇਵ ਬਦਲਾਵਨਿ ਦੈਹਉ।।ਰਹਾਉ।।

ਭਗਤ ਜੈ ਦੇਵ

ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਨਾਮ ਹੇਠ ਦੋ ਸ਼ਬਦ ਰਾਗ ਗੁਜਰੀ ਅਤੇ ਰਾਗ ਮਾਰੂ ਵਿੱਚ ਦਰਜ ਹਨ।ਆਪ ਜੀ ਦਾ ਜੀਵਨ ਕਾਲ ਤੇਰਵੀ ਸਦੀ ਈਸਵੀ ਹੈ।ਆਪ ਦੱਖਣੀ ਬੰਗਾਲ ਦੇ ਪਿੰਡ ਕੰਨਦੂਲੀ ਵਿਖੇ ਪੈਦਾ ਹੋਏ ।ਦੋਵਾਂ ਪਦਿਆਂ ਦਾ ਵਿਸ਼ਾ ਨਿਰੂਪਣ,ਸੁਘੜ, ਅਤੇ ਭਾਸ਼ਾ ਸੰਗਠਤ ਹੈ।ਪਹਿਲੇ ਪਦੇ ਦੇ ਪੰਜ ਬੰਦ ਹਨ।ਕੇਂਦਰੀ ਖਿਆਲ 'ਰਹਾਉ'ਵਿੱਚ ਆਇਆ ਹੈ:

ਕੇਵਲ ਰਾਮ ਨਾਮ ਮਨੋਰਮੰ।।ਬਦਿ ਅੰਮ੍ਰਿਤ ਮਾਈਅੰ।।

ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ।।

ਭਗਤ ਪੀਪਾ

ਇਹਨਾਂ ਦਾ ਜਨਮ ਕਾਲ ਸੰਮਤ1465-75 ਦੇ ਨੇੜੇ ਦੱਸਿਆ ਗਿਆ ਹੈ।ਆਪ ਦਾ ਧਨਾਸਰੀ ਰਾਗ ਵਿੱਚ ਇੱਕ ਪਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।ਇਹ ਪਦਾ ਆਰਤੀ ਦੇ ਰੂਪ ਵਿੱਚ ਹੈ:

ਕਾਯਉ ਦੇਵਾ ਕਾਇਅਉ ਕੇਵਲ ਕਾਇਅਉ ਜੰਗਮ ਜਾਤੀ।।

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਊ ਪਾਤੀ।।

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ।।

ਨਾ ਕਛੁ ਆਇਯੋ ਨਾ ਕਛੁ ਜਾਇਯੋ ਰਾਮ ਕੀ ਦੁਹਾਈ।।ਰਹਾਉ।।

ਉਹਨਾਂ ਅਨੁਸਾਰ ਬ੍ਰਹਮ ਦੀ ਭੇਟਾ ਧੂਪ,ਦੀਪਕ ਦੀ ਥਾਂ ਆਪਣੀ ਕਾਇਆ ਹੀ ਸਮਰਪਣ ਕਰ ਦੇਣੀ ਚਾਹੀਦੀ ਹੈ।

ਭਗਤ ਸਧਨਾ ਜੀ

ਸਧਨਾ ਜੀ ਸਿੰਧ ਦੇ ਪਿੰਡ ਸਿਹਵਾ ਵਿੱਚ ਪੈਦਾ ਹੋਏ । ਇਹ ਨਾਮਦੇਵ ਦੇ ਸਮਕਾਲੀ ਸਨ। ਇਕ ਆਤਮ ਗਿਆਨੀ ਸਾਧੂ ਤੋਂ ਫਟਕਾਰ ਪੈਣ ਤੇ ਆਪ ਉਪਰਾਮ ਹੋ ਗਏ। ਮਨ ਨੂੰ ਠੋਕਰ ਲੱਗੀ ਤਾਂ ਆਪ ਭਗਤੀ ਵਿੱਚ ਲੀਨ ਹੋ ਗਏ।ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਬਿਲਾਵਲੁ ਰਾਗ ਵਿੱਚ ਇੱਕ ਸ਼ਬਦ ਹੈ। ਜੋ ਇਸ ਪ੍ਕਾਰ ਹੈ:

ਨਿਪ ਕੰਨਿਆ ਕੇ ਕਾਰਨੈ, ਇਕ ਭਾਇਆ ਭੇਖਧਾਰੀ।।

ਕਾਮਾਰਥੀ ਸੁਆਰਥੀ, ਵਾ ਕੀ ਪੈਜ ਸਵਾਰੀ।।


[86]

ਗੁਰਮਤਿ ਕਾਵਿ ਧਾਰਾ ਦੇ ਹੋਰ ਕਵੀ

ਗੁਰੂ ਗੋਬਿੰਦ ਸਿੰਘ ਜੀ

ਗੁਰੂ ਜੀ ਦਾ ਜੀਵਨ ਕਾਲ1666ਈ ਤੋ 1708ਈ ਤਕ ਹੈ।ਗੁਰੂ ਸਾਹਿਬ ਦੀਆਂ ਸਾਰੀਆਂ ਰਚਨਾਵਾਂ ਨੂੰ ਦਸਮ ਗ੍ਰੰਥ ਕਿਹਾ ਜਾਂਦਾ ਹੈ।ਜਾਪੁ ਸਾਹਿਬ ਦਸਮ ਗ੍ਰੰਥ ਦੀ ਕੇਂਦਰੀ ਬਾਣੀ ਹੈ।ਪ੍ਬੰਧਾਤਮਕ ਰਚਨਾਵਾਂ ਵਿੱਚੋ ਕੇਵਲ ਚੰਡੀ ਧੀ ਵਾਰ ਹੀ ਪੰਜਾਬੀ ਭਾਸ਼ਾ ਵਿੱਚ ਹੈ। ਚੰਡੀ ਦੀ ਵਾਰ ਪੰਜਾਬੀ ਵਾਰ ਕਾਵਿ ਪਰੰਪਰਾ ਨੂੰ ਇੱਕ ਨਵੀਂ ਸਿਖਰ ਪ੍ਦਾਨ ਕਰਦੀ ਹੈ।ਗੁਰਮਤਿ ਜੀਵਨ ਵਿਧੀ ਨੇ ਰੂਪਾਂਤਰਨ ਦੀ ਇੱਕ ਨਵੀਂ ਦਿਸ਼ਾ ਗ੍ਰਹਿਣ ਕਰ ਲਈ।ਧਰਮ ਚਲਾਉਣਾ, ਦੁਸ਼ਾਂ ਦਾ ਵਿਨਾਸ਼ ਕਰਨਾ ਗੁਰੂ ਜੀ ਦਾ ਮੁੱਖ ਮੰਤਵ ਸੀ।ਸਮਾਜਵਾਦੀ ਲੋਕਤੰਤਰੀ ਸੰਕੇਤਕ ਵਰਤਾਰੇ ਨੁੰ ਵਧੇਰੇ ਕਾਰਗਰ ਤੇ ਮਹੱਤਵਪੂਰਨ ਬਣਾਉਣ ਲਈ ਉਹਨਾਂ ਹਰੇਕ ਮਨੁੱਖ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਕਿਹਾ ਕਿ:

ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ

ਏਕ ਪਿਤਾ ਏਕਸੁ ਕੇ ਹਮ ਬਾਰਿਕ।।

ਇਸ ਰਚਨਾ ਦੇ ਕੁਲ 55ਛੰਦ ਹਨ।ਇਹ ਪੰਜਾਬੀ ਵਾਰ ਕਾਵਿ ਦਾ ਪ੍ਰਮਾਣਿਕ ਨਮੂਨਾ ਪੇਸ਼ ਕਰਦੀ ਹੈ।ਗੁਰੂ ਗੋਬਿੰਦ ਸਿੰਘ ਜੀ ਦੀ ਵਾਸਤਵਿਕ ਮਹਾਨਤਾ ਗੁਰਮਤਿ ਕਾਵਿ ਵਿੱਚ ਤੀਸਰੇ ਮਹੱਤਵਪੂਰਨ ਵਿਕਾਸ ਪੜਾਉ ਦੀ ਪ੍ਪਤੀ ਹੈ।ਗੁਰੂ ਜੀ ਨੇ 'ਗੁਰਮੁਖ 'ਦੇ ਆਦਰਸ਼ ਨੂੰ ਸੰਤ ਸਿਪਾਹੀ ਦੇ ਅਰਥਾਂ ਵਿੱਚ ਵਿਸਥਾਰ ਕੀਤਾ ।

ਰਾਕਸਿ ਆਏ ਰੋਹਲੇ ਖੇਤ ਭਿੜਨ ਕੇ ਚਾਇ।।

ਲਸ਼ਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ।। 12 ਦਸੰਬਰ, 1705 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ, ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ ਰੰਗ ਦੇ (ਮੁਸਲਮਾਨ ਇਨ੍ਹਾਂ ਹਰੇ ਕਪੜਿਆਂ ਨੂੰ ਨੀਲ-ਬਸਤਰ ਕਹਿੰਦੇ ਸਨ; ਨੀਲ ਦਾ ਲਫ਼ਜ਼ੀ ਮਾਅਨਾ ਨੀਲਾ ਨਹੀਂ ਬਲਕਿ 'ਰੰਗਦਾਰ' ਹੈ) ਪਹਿਨ ਕੇ ਅਜਨੇਰ ਦੇ ਕਾਜ਼ੀ ਚਰਾਗ਼ ਸ਼ਾਹ ਤੇ ਚਾਰ ਹੋਰ ਮੁਸਲਮਾਨ ਮੁਰੀਦਾਂ (ਇਨਾਇਤ ਅਲੀ ਨੂਰਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਅਤੇ ਹਸਨ ਅਲੀ ਮੋਠੂ ਮਾਜਰਾ) ਨਾਲ ਮਾਛੀਵਾੜਾ ਤੋਂ ਦੀਨਾ ਕਾਂਗੜ ਵਲ ਚਲ ਪਏ। ਕਿੜੀ ਪਠਾਣਾਂ, ਘੁੰਗਰਾਲੀ, ਮਾਨੂੰਪੁਰ ਵਿਚੋਂ ਹੁੰਦੇ ਆਪ ਅਜਨੇਰ ਪੁੱਜੇ ਤੇ ਕਾਜ਼ੀ ਚਰਾਗ਼ ਸ਼ਾਹ ਦੇ ਮਹਿਮਾਨ ਬਣੇ। ਅਗਲਾ ਦਿਨ ਆਪ ਅਜਨੇਰ ਪਿੰਡ ਵਿਚ ਹੀ ਰਹੇ ਤੇ 13 ਦਸੰਬਰ ਨੂੰ ਅੱਗੇ ਚਲ ਪਏ। ਇਸ ਤੋਂ ਬਾਅਦ ਮਲਕਪੁਰ, ਲੱਲ, ਕਟਾਣੀ, ਰਾਮਪੁਰ ਹੁੰਦੇ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਂ ਵਿਚ ਬਿਤਾਈ। ਇਥੋਂ ਚਲ ਕੇ ਆਪ ਕਨੇਚ ਪਿੰਡ ਪੁੱਜੇ। ਇਥੋਂ ਚਲ ਕੇ ਹੋਰ ਪਿੰਡਾਂ ਵਿਚੋਂ ਹੁੰਦੇ ਹੋਏ 14 ਦਸੰਬਰ ਦੇ ਦਿਨ ਆਲਮਗੀਰ ਪੁੱਜੇ। ਇਕ ਰਾਤ ਇਥੇ ਰਹਿਣ ਮਗਰੋਂ ਮੋਹੀ ਪਿੰਡ ਵਲ ਚਲੇ ਗਏ। 15 ਦਸੰਬਰ ਦੀ ਰਾਤ ਮੋਹੀ ਵਿਚ ਰਹਿਣ ਮਗਰੋਂ ਆਪ 16 ਦਸੰਬਰ ਨੂੰ ਹੇਹਰ ਪਿੰਡ ਜਾ ਪੁੱਜੇ। ਇਥੋਂ ਚਲ ਕੇ 17 ਦਸੰਬਰ ਦੀ ਰਾਤ ਲੰਮੇ ਜਟਪੁਰੇ ਬਿਤਾਈ ਜਿਥੇ ਰਾਏ ਕੱਲ੍ਹਾ ਆਪ ਨੂੰ ਮਿਲਣ ਆਇਆ। ਉਸ ਨੇ ਅਪਣੇ ਸਾਥੀ ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ, ਮਾਤਾ ਗੁਜਰੀ ਅਤੇ ਬੱਚਿਆਂ ਦੀ ਸਹੀਦੀ ਦੀ ਖ਼ਬਰ ਤਸਦੀਕ ਕਰਵਾਈ। ਦੋ ਰਾਤ ਇਥੇ ਰਹਿਣ ਮਗਰੋਂ ਇਥੋਂ ਚਲ ਕੇ ਗੁਰੂ ਜੀ ਤਖਤੂਪੁਰਾ ਪੁੱਜੇ। ਇਥੇ ਆਪ ਨੇ ਆਪ ਦੇ ਨਾਲ ਆਏ ਪੰਜ ਮੁਸਲਮਾਨ ਮੁਰੀਦਾਂ ਨੂੰ ਅਲਵਿਦਾ ਆਖੀ ਅਤੇ ਆਪ ਘੋੜੇ 'ਤੇ ਸਵਾਰ ਹੋ ਕੇ ਅੱਗੇ ਚਲ ਪਏ। ਫਿਰ ਆਪ ਮਧੇਅ ਹੁੰਦੇ ਹੋਏ ਭਦੌੜ ਪੁੱਜੇ। 20 ਦਸੰਬਰ ਦੀ ਰਾਤ ਉਥੇ ਬਿਤਾਉਣ ਮਗਰੋਂ 21 ਦਸੰਬਰ, 1705 ਦੇ ਦਿਨ ਦੀਨਾ ਪਿੰਡ ਵਿਚ ਜਾ ਠਹਿਰੇ।


ਭਾਈ ਗੁਰਦਾਸ

ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਸਰੇ ਸਤਿਗੁਰ ਦੀ ਦੇਖ-ਰੇਖ ਹੇਠ ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ,ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਹੇਠ ਆਗਰਾ ਤੇ ਕਾਂਸ਼ੀ ਵਿਖੇ ਰਹਿ ਕੇ ਉਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ।ਇਹ ਮਹਾਨ ਕਾਰਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਤੇ ਨਿਗਰਾਨੀ ਹੇਠ ਕੀਤਾ। ਸਿੱਖ ਧਰਮ ਵਿੱਚ ਅਜਿਹੀ ਸੇਵਾ ਨਿਭਾਉਣ ਦਾ ਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਜਦ ਸ੍ਰੀ ਅੰਮ੍ਰਿਤਸਰ ਵਿਖੇ ਗੁਰਤਾਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ ਤਾਂ ਪ੍ਰਿਥੀ ਚੰਦ ਨੇ ਗੁਰਿਆਈ ਹਥਿਆਉਣ ਲਈ ਉਧਮੂਲ ਮਚਾਇਆ ਹੋਇਆ ਸੀ। ਉਸ ਸਮੇਂ ਭਾਈ ਗੁਰਦਾਸ ਜੀ ਨੇ ਆਗਰੇ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ। ਪੰਜਾਬੀ ਭਾਸ਼ਾ ਵਿੱਚ ਆਪ ਜੀ ਦੀ ਮਹਾਨ ਰਚਨਾ "ਵਾਰਾਂ ਗਿਆਨ ਰਤਨਾਵਲੀ"[1] ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਰਚਨਾ ’ਵਾਰਾਂ ਗਿਆਨ ਰਤਨਾਵਲੀ’ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਨਿਵਾਜਿਆ। ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਵਾਰਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਗਿਣਤੀ ਵਿੱਚ ਇਹ ਵਾਰਾਂ 40 ਹਨ ਤੇ ਇਨ੍ਹਾਂ ਵਿੱਚ 41 ਵੀਂ ਵਾਰ ਜੋ ’ਵਾਰ ਸ੍ਰੀ ਭਗਉਤੀ ਜੀ ਕੀ’ ਨਾਂ ਨਾਲ ਪ੍ਰਸਿੱਧ ਹੈ।

ਭਾਈ ਮਰਦਾਨਾ

ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸਿੱਖ ਅਤੇ ਅੰਤਰੰਗ ਸਖਾ ਸੀ। ਬਿਹਾਗੜੇ ਦੀ ਵਾਰ ਵਿੱਚ ਪਉੜੀ ਦੇ ਨਾਲ ਭਾਈ ਮਰਦਾਨਾ ਦੇ 2ਸਲੋਕ ਦਰਜ ਹਨ।ਉਸਦੇ ਪਿਤਾ ਦਾ ਨਾਮ ਭਾਈ ਬਾਦਰਾ ਅਤੇ ਮਾਤਾ ਦਾ ਨਾਮ ਮਾਈ ਲੱਖੋ ਸੀ।ਗੁਰੂ ਨਾਨਕ ਦੇਵ ਜੀ ਦੀਆ ਉਦਾਸੀਆਂ ਸਮੇਂ ਉਹ ਉਹਨਾਂ ਦੇ ਅੰਗ ਸੰਗ ਰਿਹਾ ।ਉਹ ਇੱਕ ਪ੍ਵੀਣ ਰਬਾਬੀ ਸੀ।'ਬਿਹਾਗੜੇ ਦੀ ਵਾਰ 'ਵਿੱਚ ਉਹਨਾਂ ਦੇ ਸਲੋਕ ਦਲਜ ਹਨ।

ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸ਼ਨਾ ਧਾਤੂ।।

ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮ ਕਾਲੁ।।


ਫਰਮਾ:ਹਵਾਲੇ <ref><ਗੁਰਮਤਿ ਕਾਵਿ ਸਿਧਾਂਤ ਅਤੇ ਇਤਿਹਾਸ, ਭੁਪਿੰਦਰ ਕੌਰ ,ਰਵੀ ਸਾਹਿਤ ਪ੍ਕਾਸ਼ਨ ਅਮ੍ਰਿਤਸਰ 91-100/ref>

ਵਧੇਰੇ ਅਧਿਐਨ ਲਈ ਪੁਸਤਕਾਂ

  1. ਡਾ. ਵਜ਼ੀਰ ਸਿੰਘ, ਸਿੱਖ ਦਰਸ਼ਨਧਾਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995
  2. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ-ਭਗਤ ਕਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995
  3. ਡਾ. ਜਗਦੀਸ਼ ਕੌਰ, ਗੁਰੂ ਗ੍ਰੰਥ ਸਾਹਿਬ ਕਾਵਿ ਦਰਸ਼ਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
  4. ਡਾ. ਜਗਬੀਰ ਸਿੰਘ, ਗੁਰਮਤਿ ਕਾਵਿ ਸਿਧਾਂਤ ਤੇ ਵਿਹਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2011
  5. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984
  6. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969
  7. ਡਾ. ਐਸ.ਐਸ. ਕੋਹਲੀ, ਗੁਰਮਤ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963
  8. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997
  9. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005
  10. ਹਰਜਿੰਦਰ ਸਿੰਘ ਢਿਲੋਂ, ਗੁਰੂ ਰਾਮ ਦਾਸ: ਜੀਵਨ, ਚਿੰਤਨ ਤੇ ਬਾਣੀ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1998
  11. ਪ੍ਰੋ. ਬ੍ਰਹਮ ਜਗਦੀਸ਼ ਅਤੇ ਰਾਜਵੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ਼ ਸ਼ਾਹ ਫਾਊਂਡੇਸ਼ਨ, 2013

ਹਵਾਲੇ

ਫਰਮਾ:ਹਵਾਲੇ

  1. ਡਾ. ਵਜ਼ੀਰ ਸਿੰਘ, ਸਿੱਖ ਦਰਸ਼ਨਧਾਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995, ਪੰਨਾ-89.
  2. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ-ਭਗਤ ਕਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ-56.
  3. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ-ਭਗਤ ਕਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995, ਪੰਨਾ-59
  4. ਡਾ. ਜਗਦੀਸ਼ ਕੌਰ, ਗੁਰੂ ਗ੍ਰੰਥ ਸਾਹਿਬ ਕਾਵਿ ਦਰਸ਼ਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007, ਪੰਨਾ-80.
  5. 5.0 5.1 ਡਾ. ਜਗਬੀਰ ਸਿੰਘ, ਗੁਰਮਤਿ ਕਾਵਿ ਸਿਧਾਂਤ ਤੇ ਵਿਹਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2011, ਪੰਨਾ-63.
  6. ਡਾ. ਜਗਬੀਰ ਸਿੰਘ, ਗੁਰਮਤਿ ਕਾਵਿ ਸਿਧਾਂਤ ਤੇ ਵਿਹਾਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2011, ਪੰਨਾ-62
  7. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-13
  8. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-14
  9. 9.0 9.1 ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-20
  10. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-24
  11. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-28
  12. 12.0 12.1 12.2 12.3 ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-11
  13. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-12
  14. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-13
  15. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-13
  16. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-14
  17. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-14
  18. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-14
  19. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-15
  20. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਸਿੰਘ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪੋ੍ਰ: ਸਾਹਿਬ ਸਿੰਘ, ਜੀਵਨ-ਬ੍ਰਿਤਾਂਤ ਦਾ ਸੰਖੇਪ), 1969, ਪੰਨਾ-27
  21. ਡਾ. ਐਸ.ਐਸ. ਕੋਹਲੀ, ਗੁਰਮਤ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-24
  22. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-26
  23. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-27
  24. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-28
  25. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-30
  26. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-30
  27. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-33
  28. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-33
  29. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-36
  30. ਡਾ.ਟੀ.ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫ਼ਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-39
  31. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰੋ: ਹਰਨਾਮ ਦਾਸ, ਦੱਖਣੀ ਓਅੰਕਾਰ) 1969, ਪੰਨਾ-223
  32. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰੋ: ਹਰਨਾਮ ਦਾਸ, ਦੱਖਣੀ ਓਅੰਕਾਰ) 1969, ਪੰਨਾ-189
  33. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰੋ: ਹਰਨਾਮ ਦਾਸ, ਦੱਖਣੀ ਓਅੰਕਾਰ) 1969, ਪੰਨਾ-219
  34. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰੋ: ਹਰਨਾਮ ਦਾਸ, ਦੱਖਣੀ ਓਅੰਕਾਰ) 1969, ਪੰਨਾ-184
  35. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰੋ: ਹਰਨਾਮ ਦਾਸ, ਦੱਖਣੀ ਓਅੰਕਾਰ) 1969, ਪੰਨਾ-184
  36. ਡਾ.ਟੀ. ਐਸ. ਸੋਢੀ, ਗੁਰੂ ਨਾਨਕ ਦਾ ਵਿਦਿਅਕ ਫਲਸਫ਼ਾ, ਬਾਵਾ ਪਬਲਿਸ਼ਰਜ਼, ਪਟਿਆਲਾ, 1997, ਪੰਨਾ-42
  37. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, (ਹ: ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ), 1973, ਪੰਨਾ-191
  38. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, (ਹ: ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ), 1973, ਪੰਨਾ-192
  39. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, (ਹ: ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ), 1973, ਪੰਨਾ-192
  40. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, (ਹ: ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ), 1973,ਪੰਨਾ-194
  41. ਸੁਰਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਦਾ ਇਤਿਹਾਸ ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ, (ਹ: ਡਾ. ਰਤਨ ਸਿੰਘ ਜੱਗੀ, ਗੁਰੂ ਨਾਨਕ), 1973, ਪੰਨਾ-195
  42. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ, ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰ: ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਬਾਣੀ ਵਿੱਚ ਅਲੰਕਾਰ), 1969, ਪੰਨਾ-253
  43. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ, ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰ: ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਬਾਣੀ ਵਿੱਚ ਅਲੰਕਾਰ), 1969, ਪੰਨਾ-253
  44. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ, ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰ: ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਬਾਣੀ ਵਿੱਚ ਅਲੰਕਾਰ), 1969,ਪੰਨਾ-254
  45. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ, ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰ: ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਬਾਣੀ ਵਿੱਚ ਅਲੰਕਾਰ), 1969,ਪੰਨਾ-257
  46. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ, ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰ: ਪ੍ਰੇਮ ਪ੍ਰਕਾਸ਼ ਸਿੰਘ, ਗੁਰੂ ਨਾਨਕ ਬਾਣੀ ਵਿੱਚ ਅਲੰਕਾਰ), 1969,ਪੰਨਾ-257
  47. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ-ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਡਾ: ਦਲੀਪ ਸਿੰਘ ‘ਦੀਪ`, ਗੁਰੂ ਨਾਨਕ ਦੀ ਕਵਿਤਾ ਵਿੱਚ ਬਿੰਬ ਵਿਧਾਨ), 1969, ਪੰਨਾ-262
  48. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ-ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਡਾ: ਦਲੀਪ ਸਿੰਘ ‘ਦੀਪ`, ਗੁਰੂ ਨਾਨਕ ਦੀ ਕਵਿਤਾ ਵਿੱਚ ਬਿੰਬ ਵਿਧਾਨ), 1969, ਪੰਨਾ-266
  49. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ-ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਡਾ: ਦਲੀਪ ਸਿੰਘ ‘ਦੀਪ`, ਗੁਰੂ ਨਾਨਕ ਦੀ ਕਵਿਤਾ ਵਿੱਚ ਬਿੰਬ ਵਿਧਾਨ), 1969, ਪੰਨਾ-270
  50. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, (ਪੋ੍ਰ: ਸੰਤ ਸਿੰਘ ਸੇਖੋਂ, ਗੁਰੂ ਨਾਨਕ ਦੇਵ ਦੀ ਸ਼ਬਦ ਸ਼ੈਲੀ), 1969, ਪੰਨਾ-294
  51. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, (ਪੋ੍ਰ: ਸੰਤ ਸਿੰਘ ਸੇਖੋਂ, ਗੁਰੂ ਨਾਨਕ ਦੇਵ ਦੀ ਸ਼ਬਦ ਸ਼ੈਲੀ), 1969, ਪੰਨਾ-295
  52. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, (ਪੋ੍ਰ: ਸੰਤ ਸਿੰਘ ਸੇਖੋਂ, ਗੁਰੂ ਨਾਨਕ ਦੇਵ ਦੀ ਸ਼ਬਦ ਸ਼ੈਲੀ), 1969, ਪੰਨਾ-295
  53. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, (ਪੋ੍ਰ: ਸੰਤ ਸਿੰਘ ਸੇਖੋਂ, ਗੁਰੂ ਨਾਨਕ ਦੇਵ ਦੀ ਸ਼ਬਦ ਸ਼ੈਲੀ), 1969, ਪੰਨਾ-302
  54. ਸੁਰਿੰਦਰ ਸਿੰਘ ਕੋਹਲੀ, ਗੁਰੂ ਨਾਨਕ ਜੀਵਨ, ਦਰਸ਼ਨ ਅਤੇ ਕਾਵਿ ਕਲਾ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਹ: ਪ੍ਰਿੰਸੀਪਲ ਸ: ਸ: ਅਮੋਲ, ਗੁਰੂ ਨਾਨਕ ਕਾਵਿ ਵਿੱਚ ਛੰਦਾ ਬੰਦੀ), 1969, ਪੰਨਾ-307
  55. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਐਸ.ਸੀ.ਓ. 57-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-37
  56. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਐਸ.ਸੀ.ਓ. 57-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-38
  57. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-66
  58. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-69
  59. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-70
  60. ਪ੍ਰੋ. ਬ੍ਰਹਮ ਜਗਦੀਸ਼ ਅਤੇ ਰਾਜਵੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ਼ ਸ਼ਾਹ ਫਾਊਂਡੇਸ਼ਨ, 2013, ਪੰਨਾ-190
  61. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-2
  62. ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-127
  63. ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-127
  64. ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਲੋਕਾਇਤ ਪ੍ਰਕਾਸ਼ਨ, ਐਸ.ਸੀ.ਓ. 57-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-39
  65. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-21
  66. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-22
  67. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-22
  68. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-22
  69. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-25
  70. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-26
  71. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-30
  72. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-31
  73. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-32
  74. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-34
  75. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-38
  76. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-41
  77. ਮੁੱਖ ਸੰਪਾਦਕ ਡਾ. ਜੋਧ ਸਿੰਘ, ਸਿੱਖ ਧਰਮ ਵਿਸ਼ਵਕੋਸ਼(ਦੂਜੀ ਸੈਂਚੀ 'ਹ' ਤੋਂ 'ਛ'), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 2013, ਪੰਨਾ-133
  78. ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-138
  79. ਡਾ. ਐਸ.ਐਸ. ਕੋਹਲੀ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ ਦਾ ਇਤਿਹਾਸ (ਪੁਰਾਤਨ ਕਾਲ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1963, ਪੰਨਾ-138
  80. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-45
  81. ਹਰਜਿੰਦਰ ਸਿੰਘ ਢਿਲੋਂ, ਗੁਰੂ ਰਾਮ ਦਾਸ: ਜੀਵਨ, ਚਿੰਤਨ ਤੇ ਬਾਣੀ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 1998, ਪੰਨਾ-29
  82. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ107-110
  83. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ-120
  84. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ 147-48
  85. ਡਾ. ਸ੍ਰੀਮਤੀ ਵਿਦਿਆਵਤੀ, ਗੁਰੂ ਰਾਮਦਾਸ : ਜੀਵਨ ਤੇ ਬਾਣੀ, ਸੰਗਮ ਪਬਲੀਕੇਸ਼ਨਜ, ਸਮਾਣਾ, 2005, ਪੰਨਾ 149-50
  86. ੍ਗੁਰਮਤਿ ਕਾਵਿ ਸਿਧਂਤ ਅਤੇ ਇਤਿਹਾਸ, ਭੁਪਿੰਦਰ ਕੌਰ, ਰਵੀ ਸਾਹਿਤ ਪ੍ਕਾਸ਼ਨ ਅਮ੍ਰਿਤਸਰ 100-115