ਖਨਾਲ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਦਿੜ੍ਹਬਾ-ਭਵਾਨੀਗੜ੍ਹ ਰੋਡ ’ਤੇ ਵਸਿਆ ਹੋਇਆ ਹੈ। ਇਹ ਪਿੰਡ ਦਿੜ੍ਹਬਾ ਤੋਂ ਅੱਠ ਕਿਲੋਮੀਟਰ, ਸੂਲਰ ਘਰਾਟ-ਸਮਾਣਾ ਰੋਡ ਤੋਂ ਵੀ ਅੱਠ ਕਿਲੋਮੀਟਰ ਦੂਰੀ ਤੇ ਸਥਿਤ ਹੈ। ਪਿੰਡ ਦੀ ਅਬਾਦੀ 4200 ਦੇ ਕਰੀਬ ਹੈ। ਇਸ ਪਿੰਡ ਦੇ ਗੁਆਢੀ ਪਿੰਡ ਕਮਾਲਪੁਰ, ਖਨਾਲ ਖੁਰਦ, ਦਿਆਲਗੜ੍ਹ ਜੇਜੀਆ, ਗੁਜਰਾਂ ਹਨ। ਇਸ ਪਿੰਡ ਦੀ ਮੋੜ੍ਹੀ ਰਾਜਸਥਾਨ ਤੋਂ ਆਏ ਸੇਠ ਖੰਨਾ ਲਾਲ ਨੇ ਗੱਡੀ ਗਈ। ਪਿੰਡ ਦੇ ਚਾਰ ਖਿੱਚ ਦਾ ਕੇਂਦਰ ਮੁੱਖ ਦਰਵਾਜ਼ੇ ਹਨ।

ਸਹੂਲਤਾਂ

ਸਰਕਾਰੀ ਹਾਈ ਸਕੂਲ, ਅਨਾਜ ਮੰਡੀ, ਪਸ਼ੂ ਹਸਪਤਾਲ, ਮਾਲਵਾ ਗ੍ਰਾਮੀਣ ਬੈਂਕ, ਆਯੂਰਵੈਦਿਕ ਡਿਸਪੈਂਸਰੀ, ਗਊਸ਼ਾਲਾ ਦੀ ਸਹੂਲਤਾ ਹੈ।

ਧਾਰਮਿਕ ਸਥਾਨ

ਲੋਕਾਂ ਦੀ ਧਾਰਮਿਕ ਦਾ ਪ੍ਰਦਰਸ਼ਨ ਕਰਦੇ ਪਿੰਡ ਵਿੱਚ ਤਿੰਨ ਗੁਰਦੁਆਰੇ, ਸ਼ਿਵਜੀ ਦਾ ਮੰਦਿਰ, ਗਊਸ਼ਾਲਾ, ਬਾਬਾ ਕੁਬਾਡਾ ਦੀ ਸਮਾਧ ਤੇ ਦੁੱਖ ਭੰਜਨ ਆਸ਼ਰਮ ਹਨ।

ਹਵਾਲੇ