ਕਿਰਤ ਕਰੋ

ਭਾਰਤਪੀਡੀਆ ਤੋਂ
Jump to navigation Jump to search

ਕਿਰਤ ਕਰੋ ਸਿੱਖ ਧਰਮ ਦੇ ਤਿੰਨ ਥੰਮ੍ਹਾਂ ਵਿਚੋਂ ਇੱਕ ਹੈ, ਦੂਸਰੇ ਦੋ ਨਾਮ ਜਪੋ ਅਤੇ ਵੰਡ ਛਕੋ ਹਨ। ਇਸ ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦੇ, ਆਪਣੇ ਪਰਿਵਾਰ ਅਤੇ ਸਮਾਜ ਦੇ ਲਾਭ ਅਤੇ ਸੁਧਾਰ ਲਈ ਕੁਦਰਤ ਵਲੋਂ ਮਿਲੀ ਕੁਸ਼ਲਤਾ, ਯੋਗਤਾ, ਪ੍ਰਤਿਭਾ ਅਤੇ ਹੋਰ ਦਾਤਾਂ ਦੀ ਵਰਤੋਂ ਕਰਦਿਆਂ ਸਖਤ ਮਿਹਨਤ ਨਾਲ ਇੱਕ ਇਮਾਨਦਾਰ, ਉੱਚਾ ਸੁੱਚਾ ਅਤੇ ਸਮਰਪਿਤ ਜੀਵਨ ਜੀਵਣਾ। ਇਸਦਾ ਮਤਲਬ ਹੈ ਦ੍ਰਿੜਤਾ ਤੇ ਸ਼ੌਕ ਨਾਲ ਕੰਮ ਕਰਨਾ ਅਤੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਆਪਣੇ ਜੀਵਨ ਦੀ ਟੇਕ ਬਣਾਉਣਾ, ਆਪਣੀ ਜ਼ਿੰਦਗੀ ਨੂੰ ਲੇਖੇ ਲਾਉਣਾ ਅਤੇ ਆਲਸੀ ਨਾ ਹੋਣਾ। ਇਸ ਦੌਰਾਨ ਬੰਦੇ ਨੂੰ ਨਿੱਜੀ ਲਾਭ ਜਾਂ ਸਵਾਰਥ ਨਹੀਂ, ਸਿਮਰਨ ਅਤੇ ਪ੍ਰਮਾਤਮਾ ਪ੍ਰਤੀ ਫ਼ਰਜ਼ ਦੇ ਮਨੋਰਥ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਗੁਰੂ ਗਰੰਥ ਸਾਹਿਬ ਵਿਚ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

“ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥"

[1]

ਅਤੇ ਇਹ ਵੀ ਇਸ ਸਿੱਖਿਆ ਨਾਲ ਸੰਬੰਧਿਤ ਹੈ: ਫਰਮਾ:Cquote

ਹਵਾਲੇ

ਫਰਮਾ:ਹਵਾਲੇ

  1. "Sri Guru Granth Sahib". Sri Granth. Retrieved 2009-07-17. p. 8.