ਕਿਤਨੇ ਪਾਕਿਸਤਾਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਕਿਤਨੇ ਪਾਕਿਸਤਾਨ[1] ਕਮਲੇਸ਼ਵਰ ਦਾ ਲਿਖਿਆ ਨਾਵਲ ਹੈ। ਇਹ ਨਾਵਲ ਉਸ ਦੇ ਮਨ ਦੇ ਅੰਦਰ ਚਲਣ ਵਾਲੇ ਅੰਤਰਦਵੰਦ ਦਾ ਨਤੀਜਾ ਹੈ। 2003 ਵਿੱਚ ਉਸ ਨੂੰ ਇਸ ਨਾਵਲ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2] ਇਹ ਨਾਵਲ ਭਾਰਤ-ਪਾਕਿਸਤਾਨ ਵੰਡ ਅਤੇ ਹਿੰਦੂ-ਮੁਸਲਮਾਨ ਸਬੰਧਾਂ ਉੱਤੇ ਆਧਾਰਿਤ ਹੈ।[3] ਇਹ ਨਾਵਲ ਮਨੁੱਖਤਾ ਦੇ ਦਰਵਾਜੇ ਤੇ ਇਤਹਾਸ ਅਤੇ ਸਮੇਂ ਦੀ ਇੱਕ ਦਸਤਕ ਹੈ... ਇਸ ਉਮੀਦ ਨਾਲ ਕਿ ਭਾਰਤ ਹੀ ਨਹੀਂ, ਦੁਨੀਆ ਭਰ ਵਿੱਚ ਇੱਕ ਦੇ ਬਾਅਦ ਦੂਜਾ ਪਾਕਿਸਤਾਨ ਬਣਾਉਣ ਦੀ ਖੂਨ ਨਾਲ ਲਿਬੜੀ ਇਹ ਪਰੰਪਰਾ ਹੁਣ ਖਤਮ ਹੋਵੇ।[4]

ਜਾਤੀ, ਦੇਸ਼ ਅਤੇ ਧਰਮ ਦੀਆਂ ਸਾਡੀਆਂ ਸਾਰੀਆਂ ਪਰਿਭਾਸ਼ਾਵਾਂ ਨੂੰ ਇਹ ਨਾਵਲ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰ ਦਿੰਦਾ ਹੈ। ਉਹ ਕੌਣ ਹਨ, ਜੋ ਧਰਮ ਅਤੇ ਜਾਤੀ ਦੇ ਨਾਮ ਤੇ ਇੱਕ - ਦੂਜੇ ਨੂੰ ਨਫਰਤ ਕਰਦੇ ਹਨ, ਇੱਕ - ਦੂਜੇ ਦਾ ਖੂਨ ਡੋਲ੍ਹਦੇ ਹਨ। ਉਹ ਕੀ ਚੀਜ ਹੈ, ਜੋ ਇੰਸਾਨ-ਇੰਸਾਨ ਦੇ ਵਿੱਚ ਨਫ਼ਰਤ ਦਾ ਜਹਿਰ ਬੋ ਦਿੰਦੀ ਹੈ, ਜੋ ਸਾਨੂੰ ਪਸ਼ੁ ਤੋਂ ਵੀ ਬਦਤਰ ਬਣਾ ਦਿੰਦੀ ਹੈ। ਧਰਮ ਵੱਡਾ ਹੈ ਜਾਂ ਇਨਸਾਨੀਅਤ? ਪ੍ਰੇਮ ਮਹਾਨ ਹੈ ਜਾਂ ਨਫ਼ਰਤ? ਧਰਮ ਦਾ ਮਕਸਦ ਕੀ ਹੈ? ਕੀ ਹਿੰਦੂ - ਮੁਸਲਮਾਨ - ਸਿੱਖ ਅਤੇ ਇਸਾਈ ਦੀਆਂ ਰਗਾਂ ਵਿੱਚ ਵੱਖ ਵੱਖ ਖੂਨ ਵਗਦਾ ਹੈ? ਇਨ੍ਹਾਂ ਪ੍ਰਸ਼ਨਾਂ ਨੂੰ ਮੁਖ਼ਾਤਿਬ ਹੈ, ਇਹ ਨਾਵਲ ਕਿਤਨੇ ਪਾਕਿਸਤਾਨ। ਇਹ ਪਿਛਲੇ ਪੰਜ ਹਜ਼ਾਰ ਸਾਲਾਂ ਦੇ ਹਿੰਦੁਸਤਾਨ ਅਤੇ ਸੰਸਾਰ ਦੇ ਇਤਹਾਸ ਵਿੱਚ ਸੰਪ੍ਰਦਾਇਕਤਾ ਦੀਆਂ ਜੜ੍ਹਾਂ ਨੂੰ ਖੰਗਾਲਦਾ ਹੈ ਅਤੇ ਨਾਲ ਹੀ ਭਰੱਪਣ ਦੀ ਜ਼ਮੀਨ ਵੀ ਬਣਾਉਂਦਾ ਜਾਂਦਾ ਹੈ।[5]

ਇਹ ਫਿਰਕੂ ਅੱਗ ਦੇ ਸ਼ਿਕਾਰ ਹਰ ਵਿਅਕਤੀ ਦੀ ਦਾਸਤਾਨ ਹੈ ਅਤੇ ਉਸਦਾ ਹਲਫਨਾਮਾ, ਜੋ ਆਉਣ ਵਾਲੀ ਸਮੁੱਚੀ ਮਨੁੱਖਤਾ ਨੂੰ ਸਵਾਲ ਕਰ ਰਿਹਾ ਹੈ ਕਿ ਹੁਣ ਹੋਰ ਕਿੰਨੇ ਪਾਕਿਸਤਾਨ?


ਹਵਾਲੇ

ਫਰਮਾ:ਹਵਾਲੇ

  1. कितने पाकिस्तान, कमलेश्वर, प्रकाशकः राजपाल एंड संस, पृष्ठः 360, ISBN 8170283205
  2. Lua error in package.lua at line 80: module 'Module:Citation/CS1/Suggestions' not found.
  3. अदीबों की अदालत है 'कितने पाकिस्तान'
  4. Lua error in package.lua at line 80: module 'Module:Citation/CS1/Suggestions' not found.
  5. 'कितने पाकिस्‍तान' के बहाने विभाजन का इतिहास