ਕਸ਼ਮੀਰ ਦਾ ਸਭਿਆਚਾਰ

ਭਾਰਤਪੀਡੀਆ ਤੋਂ
Jump to navigation Jump to search

ਕਸ਼ਮੀਰ ਦਾ ਸੱਭਿਆਚਾਰ ਕਸ਼ਮੀਰ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਸੁਮੇਲ ਹੈ। ਕਸਮੀਰ, ਉੱਤਰੀ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦਾ ਇੱਕ ਹਿੱਸਾ ਹੈ। ਕਸ਼ਮੀਰ ਦੇ ਸੀਮਾਂਤ ਖੇਤਰ ਵਿੱਚ ਉੱਤਰ-ਪੂਰਬੀ ਪਾਕਿਸਤਾਨ (ਆਜਾਦ ਕਸ਼ਮੀਰ ਅਤੇ ਗਿਲਗਿਤ-ਬਾਲਟੀਸਤਾਨ) ਅਤੇ ਚੀਨੀ ਅਧਿਕਾਰ ਵਾਲਾ ਖੇਤਰ ਅਕਸਾਈ ਚਿਨ ਹੈ।

ਕਸ਼ਮੀਰ ਸੱਭਿਆਚਾਰ ਵਿੱਚ ਬਹੁ-ਰੰਗ ਦੇ ਮਿਸ਼ਰਣ ਹੈ ਅਤੇ ਕਸ਼ਮੀਰ ਦਾ ਸੱਭਿਆਚਾਰ ਉੱਤਰੀ ਦੱਖਣੀ ਏਸ਼ੀਅਨ ਅਤੇ ਕੇਂਦਰੀ ਏਸ਼ੀਆਈ ਸੱਭਿਆਚਾਰ ਦੁਆਰਾ ਬਹੁਤ ਪ੍ਰਭਾਵਿਤ ਹੈ। ਆਪਣੀ ਕੁਦਰਤੀ ਸੁੰਦਰਤਾ to ਇਲਾਵਾ, ਕਸ਼ਮੀਰ ਆਪਣੀ ਸੱਭਿਆਚਾਰਕ ਵਿਰਾਸਤ ਲਈ ਪ੍ਰਸਿੱਧ ਹੈ। ਇਸ ਦੀ ਸੰਸਕ੍ਰਿਤੀ ਹਿੰਦੂ, ਸਿੱਖ, ਬੋਧੀ ਅਤੇ ਇਸਲਾਮ ਮਿਲ ਕੇ ਇੱਕ ਸਮਪੂਰਣ ਸੰਸਕ੍ਰਿਤੀ ਦਾ ਨਿਰਮਾਣ ਕਰ੍ਫੇ ਹਨ ਜੋ ਮਾਨਵਤਾ ਅਤੇ ਸਹਿਣਸ਼ੀਲਤਾ ਮੁੱਲ 'ਤੇ ਆਧਾਰਿਤ ਹੈ ਅਤੇ ਇਹ ਕਸ਼ਮੀਰੀਅਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ।[1]

ਪਿੱਠਭੂਮੀ

ਕਸ਼ਮੀਰੀ ਲੋਕਾ ਦੇ ਸੱਭਿਆਚਾਰ ਦੀ ਪਛਾਣ ਦਾ ਸਭto ਮਹੱਤਵਪੂਰਨ ਹਿੱਸਾ ਕਸ਼ਮੀਰੀ (ਕੋਸੂਰ) ਭਾਸ਼ਾ ਹੈ। ਇਹ ਭਾਸ਼ਾ ਕੇਵਲ ਕਸ਼ਮੀਰੀ ਪੰਡਿਤਾ ਅਤੇ ਕਸ਼ਮੀਰੀ ਮੁਸਲਮਾਨਾ ਦੇ ਦੁਆਰਾ ਕਸ਼ਮੀਰ ਦੀ ਘਾਟੀ ਵਿੱਚ ਬੋਲੀ ਜਾਂਦੀ ਹੈ। ਕਸ਼ਮੀਰੀ ਭਾਸ਼ਾ ਦੇ ਇਲਾਵਾ ਕਸ਼ਮੀਰੀ ਭੋਜਨ ਅਤੇ ਸੱਭਿਆਚਾਰ ਮੱਧ ਏਸ਼ੀਆਈ ਅਤੇ ਫ਼ਾਰਸੀ ਸੱਭਿਆਚਾਰ toਪ੍ਰਭਾਵਿਤ ਹੈ। ਸੱਭਿਆਚਾਰਕ ਸੰਗੀਤ ਅਤੇ ਨਾਚ ਜਿਵੇਂ ਵਾਨਵਨ ਤੇ ਰਊਫ਼ to ਇਲਾਵਾ ਕਾਰਪਟ / ਸ਼ਾਲ ਬੁਣਾਈ ਕਸ਼ਮੀਰੀ ਪਛਾਣ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਕਸ਼ਮੀਰ ਵਿੱਚ ਕਈ ਧਾਰਮਿਕ ਆਗੂ ਹੋਏ ਹਨ ਜੋ ਆਪਣੇ ਦੇਸ਼ ਨੂੰ ਛੁੱਡ ਕੇ ਕਸ਼ਮੀਰ ਵਿੱਚ ਵੱਸ ਗਏ. ਕਸ਼ਮੀਰ toਤੋ ਬਹੁਤ ਸਾਰੇ ਮਹਾਨ ਸ਼ਾਇਰ ਅਤੇ ਸੰਤ ਵੀ ਹੋਏ ਹਨ ਜਿਨਾ ਵਿੱਚ ਅਲ ਦੇਦ, ਸ਼ੇਖ ਉਲ ਆਲਮ ਅਤੇ ਹੋਰ ਵੀ ਕਈ ਨਾਮ ਸ਼ਾਮਿਲ ਹਨ। ਇਹ ਜਾਨਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਕਸ਼ਮੀਰੀ ਸੱਭਿਆਚਾਰ ਮੁੱਖ ਤੌਰ 'ਤੇ ਕਸ਼ਮੀਰ ਘਾਟੀ ਅਤੇ ਚਨਾਬ ਖੇਤਰ ਦੇ ਡੋਡਾ ਵਿੱਚ ਹੀ ਮੋਜੂਦ ਹੈ। ਜੰਮੂ ਅਤੇ ਲੱਦਾਖ ਦੇ ਆਪਣੇ ਵੱਖੋ-ਵੱਖਰੇ ਸੱਭਿਆਚਾਰ ਹਨ ਜੋ ਕਸ਼ਮੀਰ ਤੋਂ ਬਹੁਤ ਵੱਖਰੇ ਹਨ।

ਦਮਹਾਲ ਕਸ਼ਮੀਰ ਘਾਟੀ ਵਿੱਚ ਇੱਕ ਮਸ਼ਹੂਰ ਨ੍ਰਿਤ ਹੈ, ਜਿਸ ਨੂੰ ਵੱਟਲ ਖੇਤਰ ਦੇ ਲੋਕਾਂ ਦੁਆਰਾ ਕੀਤਾ ਜਾਂਦਾ ਹੈ। ਔਰਤਾਂ ਰੋਉਫ ਲੋਕ ਨ੍ਰਿਤ ਕਰਦੀਆਂ ਹਨ, ਜੋ ਕਿ, ਇੱਕ ਹੋਰ ਪਰੰਪਰਾਗਤ ਨ੍ਰਿਤ ਹੈ। ਸਦੀਆਂ ਤੋਂ ਕਸ਼ਮੀਰ ਨੂੰ ਆਪਣੀਆਂ ਕਵਿਤਾ ਅਤੇ ਦਸਤਕਾਰੀ ਸਮੇਤ ਲਿੱਖਤ ਕਲਾਵਾਂ ਵਾਸਤੇ ਵੀ ਜਾਣਿਆ ਜਾਂਦਾ ਹੈ। ਸ਼ਿਕਾਰਾ ਇੱਕ ਪਰਮਪਰਾਗਤ ਛੋਟੀ ਲਕੜੀ ਦੀ ਕਿਸ਼ਤੀ ਅਤੇ ਹਾਉਸਬੋਟ ਆਮ ਤੋਰ ਤੇ ਘਾਟੀ ਦੀਆ ਝੀਲਾ ਅਤੇ ਨਦਿਆ ਵਿੱਚ ਦੇਖੀ ਜਾ ਸਕਦੀ ਹੈ। ਕਸਮੀਰ ਦੇ ਜਿਆਦਾਤਰ ਵਸਨੀਕ ਮੁਸਲਮਾਨ ਹਨ ਅਤੇ ਉਹਨਾਂ ਦੇ ਰੋਜਾਨਾ ਜੀਵਨ ਵਿੱਚ ਇਸਲਾਮ ਬਹੁਤ ਮਹੱਤਵਪੂਰਨ ਹਿੱਸਾ ਹੈ। ਕਾਸ੍ਮਿਰਿਆ ਨੇ ਸਦਿਆ toਤੋ ਦੂਸਰੇ ਧਰਮਾ ਨਾਲ ਸਦਭਾਵਨਾਪੂਰਨ ਅਤੇ ਦੋਸਤਾਨਾ ਰਿਸ਼ਤੇ ਸਾਂਝੇ ਕੀਤੇ ਹਨ। ਮਹਿਜੂਰ, ਅਬਦੁੱਲ ਅਹਦ ਆਜ਼ਾਦ, ਵਰਗੇ ਕਸ਼ਮੀਰੀ ਕਵੀ ਅਤੇ ਲੇਖਕ ਨੇ ਸਾਹਿਤ ਵਿੱਚ ਆਪਣੀਆ ਕਵਿਤਾ ਨਾਲ ਭਰਪੂਰ ਯੋਗਦਾਨ ਦਿੱਤਾ. ਸ਼ਮੀਰੀ ਭੋਜਨ ਵੀ ਵਿਸ਼ਵ ਦੇ ਵੱਖ ਵੱਖ ਪਕਵਾਨਾਂ ਵਿੱਚ ਆਪਣੀ ਇੱਕ ਅਨੋਖੀ ਜਗ੍ਹਾ ਰੱਖਦਾ ਹੈ . ਲੂਣ ਵਾਲੀ ਚਾਹ ਜਾ ਰਿਵਾਤੀ ਸ਼ੀਰ ਚਾਹ ਇੱਕ ਪਾਰਮ੍ਪਰਿਕ ਪੀਣ ਵਾਲੀ ਚਾਹ ਹੈ ਅਤੇ ਇਸਨੂੰ ਇੱਕ ਸਮਾਵਰ ਇੱਕ ਕਸ਼ਮੀਰੀ ਚਾਹ ਦੀ ਕੇਤਲੀ ਵਿੱਚ ਪਕਾਇਆ ਜਾਂਦਾ ਹੈ। ਮਸਾਲੇ ਅਤੇ ਬਦਾਮ ਦੇ ਨਾਲ ਰਵਾਇਤੀ ਗ੍ਰੀਨ ਚਾਹ, ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ 'ਤੇ ਪਰੋਸੀ ਜਾਂਦੀ ਹੈ। ਕਸ਼ਮੀਰੀ ਵਿਆਹ ਨੂੰ ਕਸ਼ਮੀਰ ਦੇ ਰਵਾਇਤੀ ਭੋਜਨ ਵਜ਼ਵਾਨ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਜੋ ਕਿ ਆਮ ਤੌਰ 'ਤੇ ਰਵਾਇਤੀ ਰਸੋਈਆ (ਵਜ਼) ਦੁਆਰਾ ਪਕਾਇਆ ਜਾਂਦਾ ਹੈ। ਵਜ਼ਵਾਨ ਵਿੱਚ ਕਈ ਤਰਹ ਦੇ ਭੋਜਨ ਪਰੋਸੇ ਜਾਂਦੇ ਹਨ ਜਿਸ ਵਿੱਚ ਲਗਭਗ ਸਾਰੇ ਪਕਵਾਨ ਮੀਟ ਅਧਾਰਤ ਹਨ।

ਲੱਦਾਖ

ਲੱਦਾਖ ਦਾ ਸੱਭਿਆਚਾਰ ਇਸ ਦੇ ਵਿਲੱਖਣ ਇੰਡੋ-ਤਿੱਬਤੀ ਸੰਸਕ੍ਰਿਤੀ ਲਈ ਮਸ਼ਹੂਰ ਹੈ। ਸੰਸਕ੍ਰਿਤ ਅਤੇ ਤਿਬਤੀ ਭਾਸ਼ਾ ਵਿੱਚ ਮੰਤਰ ਜਾਪ ਕਰਨ ਦੀ ਆਵਾਜ ਲੱਦਾਖ ਦੇ ਬੁਧ ਜੀਵਨ ਦਾ ਅਭਿਨ ਹਿਸਾ ਹੈ

ਹਵਾਲੇ