ਕਰਨੈਲ ਸਿੰਘ ਪਾਰਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਕਰਨੈਲ ਸਿੰਘ ਪਾਰਸ (28 ਜੂਨ 1916–28 ਫ਼ਰਵਰੀ 2009) ਇੱਕ ਉੱਘੇ ਪੰਜਾਬੀ ਕਵੀਸ਼ਰ ਸੀ।[1][2][3] ਉਸ ਨੂੰ ਬਾਪੂ ਕਰਨੈਲ ਸਿੰਘ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। 1985 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਇਹਨਾਂ ਨੂੰ ਸ਼੍ਰੋਮਣੀ ਕਵੀਸ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਉਸਤਾਦ[4][5] ਅਤੇ ਦਾਦਾ-ਸਹੁਰਾ ਸੀ।[6] ਕਰਨੈਲ ਸਿੰਘ ਪਾਰਸ ਨੇ ਪੰਜਾਬੀ ਲੋਕ-ਗਾਥਾਵਾਂ ਨੂੰ ਛੰਦਾਂ ਵਿੱਚ ਬੀੜਿਆ, ਧਾਰਮਿਕ ਪ੍ਰਸੰਗਾਂ ਨੂੰ ਕਾਫ਼ੀਏ-ਰਦੀਫ਼ਾਂ ‘ਚ ਲਪੇਟਿਆ ਅਤੇ ਦੇਸ਼-ਭਗਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ ‘ਚ ਕਲਮਬੱਧ ਕੀਤਾ।[7]

ਜ਼ਿੰਦਗੀ

ਪਾਰਸ ਦਾ ਜਨਮ 28 ਜੂਨ 1916 ਨੂੰ ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ) ਉਸ ਦੇ ਨਾਨਕੇ ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ।[1][6] ਉਸ ਦੇ ਪਿਤਾ ਦਾ ਨਾਮ ਸ. ਤਾਰਾ ਸਿੰਘ ਸੀ ਜਿਸ ਦੀ ਇਹਨਾਂ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਪਾਰਸ ਨੂੰ ਗੁਰਬਾਣੀ ਦੀ ਸਿੱਖਿਆ ਲਈ ਪਿੰਡ ਦੇ ਡੇਰੇ ਵਿੱਚ ਭੇਜਿਆ ਗਿਆ ਜਿੱਥੇ ਉਸਤਾਦ ਨੇ ਉਸ ਦੀ ਕਾਬਲੀਅਤ ਵੇਖਦੇ ਹੋਏ "ਪਾਰਸ" ਕਿਹਾ[1] ਜੋ ਬਾਅਦ ਵਿੱਚ ਕਰਨੈਲ ਸਿੰਘ ਦੇ ਨਾਂ ਨਾਲ ਹਮੇਸ਼ਾ ਲਈ ਜੁੜ ਗਿਆ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ।

1938 ਵਿੱਚ ਉਸ ਦਾ ਵਿਆਹ ਦਲਜੀਤ ਕੌਰ ਨਾਲ ਹੋਇਆ[1] ਅਤੇ ਇਹਨਾਂ ਦੇ ਘਰ ਚਾਰ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ।

ਰਚਨਾਵਾਂ

  • ਕਿੱਸਾ ਬਾਗ਼ੀ ਸੁਭਾਸ਼[8]

ਰਚਨਾ ਦੀ ਵੰਨਗੀ

‘‘ਦਿੱਲੀ ਚੱਲੋ’’

ਮੌਕਾ ਆ ਗਿਆ ਮੇਰੇ ਬਹਾਦਰੋ ਓਏ,

ਜ਼ਰਾ ਤੇਜ਼ ਹੋ ਜੋ ਛੱਡੋ ਤੋਰ ਢਿੱਲੀ

ਗਿਰਨ ਵਾਲੀ ਹੈ ਕੰਧ ਬਰਤਾਨੀਆ ਦੀ,

ਧੱਕਾ ਮਾਰ ਦਿਉ ਪੈਰਾਂ ਤੋਂ ਪਈ ਹਿੱਲੀ

ਜ਼ੁੰਮੇਵਾਰੀਆਂ ਤੁਸਾਂ ਦੀਆਂ ਵਧਣ ਲੱਗੀਆਂ,

ਭੂਰੀ ਵਜ਼ਨ ਫੜਦੀ ਜਾਂ-ਜਾਂ ਹੋਏ ਸਿੱਲ੍ਹੀ

‘ਪਾਰਸ’ ਵੱਜਿਆ ਬਿਗ਼ਲ ਸੰਘਰਸ਼ ਵਾਲਾ,

ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!![9]


ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

  1. 1.0 1.1 1.2 1.3 "ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨਾਲ ਭਵਨਦੀਪ ਸਿੰਘ ਪੁਰਬਾ ਦੀ ਵਿਸ਼ੇਸ਼ ਮੁਲਾਕਾਤ". ਇੱਕ ਮੁਲਾਕਾਤ. EuropDiAwaz.com. Retrieved ਨਵੰਬਰ 18, 2012. {{cite web}}: External link in |publisher= (help)
  2. "ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਚੇਤੇ ਕਰਦਿਆਂ". Badhni.com. Retrieved ਨਵੰਬਰ 18, 2012. {{cite web}}: External link in |publisher= (help)
  3. "Paras sahib de jeevan te jhaat paunda ik lekh". UNP.me. ਮਈ 5, 2010. Retrieved ਨਵੰਬਰ 18, 2012. {{cite web}}: External link in |publisher= (help)
  4. "Harbhajan Mann". DesiBlitz.com. Retrieved ਨਵੰਬਰ 18, 2012. {{cite web}}: External link in |publisher= (help)
  5. "Harbhajan Mann". CinePunjab.com. ਮਾਰਚ 2011. Retrieved ਨਵੰਬਰ 18, 2012. {{cite web}}: External link in |publisher= (help)
  6. 6.0 6.1 "ਕਰਨੈਲ ਸਿੰਘ ਪਾਰਸ ਦੇ ਤੁਰ ਜਾਣ ਉੱਤੇ". Likhari. ਮਾਰਚ 11, 2009. Retrieved ਨਵੰਬਰ 18, 2012. {{cite web}}: External link in |publisher= (help)
  7. "ਪੰਜਾਬੀ ਕਵੀਸ਼ਰੀ ਦਾ ਪ੍ਰਚੰਡ ਦਸਤਖ਼ਤ ਬਾਪੂ ਕਰਨੈਲ ਸਿੰਘ ਪਾਰਸ". Retrieved 22 ਫ਼ਰਵਰੀ 2016.
  8. Service, Tribune News. "ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!!". Tribuneindia News Service. Retrieved 2021-01-22.
  9. Service, Tribune News. "ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!!". Tribuneindia News Service. Retrieved 2021-01-22.