ਕਰਤਾਰ ਸਿੰਘ ਕਾਲੜਾ

ਭਾਰਤਪੀਡੀਆ ਤੋਂ
Jump to navigation Jump to search

ਕਰਤਾਰ ਸਿੰਘ ਕਾਲੜਾ ਪੰਜਾਬੀ ਦਾ ਇੱਕ ਪ੍ਰਸਿੱਧ ਕਵੀ ਹੈ। ਕਾਲੜਾ ਪੰਜਾਬੀ ਗਜ਼ਲ ਦਾ ਉਸਤਾਦ ਸ਼ਾਇਰ ਹੈ ਜਿਸ ਨੇ ਗਜ਼ਲ ਦੇ ਵਿਸ਼ਿਆਂ ਅਤੇ ਬੰਦਸ਼ਾਂ ਵਿੱਚ ਨਵੀਨਤਾ ਪੈਦਾ ਕਰਕੇ ਇਸ ਨੂੰ ਲੋਕਾਂ ਦੀ ਪੱਧਰ ਦੀ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਹੈ।ੳੁਸ ਨੇ ਪੰਜਾਬੀ ਸਾਹਿਤ ਨੂੰ 500 ਤੋਂ ਵੱਧ ਗ਼ਜ਼ਲਾਂ ਭੇਟ ਕੀਤੀਆਂ ਹਨ।

ਜੀਵਨ

ਕਰਤਾਰ ਸਿੰਘ ਕਾਲੜਾ ਦਾ ਜਨਮ 9 ਮਾਰਚ 1935 ਨੂੰ ਪਿੰਡ ਬੁੱਚੇਕੀ ਜ਼ਿਲਾ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ: ਗੁਰਬਖਸ਼ ਸਿੰਘ ਤੇ ਮਾਤਾ ਰਾਜਿੰਦਰ ਕੌਰ ਦੇ ਘਰ ਹੋਇਆ। ਆਪ ਜੀ ਦਾ ਵਿਆਹ ਸਰਦਾਰਨੀ ਸਤਵੰਤ ਕੌਰ ਨਾਲ ਹੋਇਆ ਆਪ ਜੀ ਦੇ ਘਰ ਦੋ ਪੁਤਰਾਂ ਤੇ ਦੋ ਪੁਤਰੀਆਂ ਨੇ ਜਨਮ ਲਿਆ।

ਵਿਦਿਅਕ ਯੋਗਤਾ

ਐਮ ਏ ਪੰਜਾਬੀ, ਗਿਆਨੀ(ਪ੍ਰਥਮ ਪੁਜੀਸ਼ਨ) ਫ਼ਾਰਸੀ (ਗਰੈਜੂਏਟ), ਹਿੰਦੀ (ਰਤਨ)

ਜੀਵਨ ਯਾਤਰਾ

ਕਰਤਾਰ ਸਿੰਘ ਕਾਲੜਾ ਨੇ ਆਪਣੇ ਜੀਵਨ ਵਿੱਚ ਕਈ ਕਾਰਜ ਕੀਤੇ ਜਿਵੇ ਹੋਜ਼ਰੀ ਦਾ ਵਰਕਰ,ਹਲਵਾਈਗੀਰੀ, ਮੁਨਿਆਰੀ ਦੀ ਰੇਹੜੀ ਤੇ ਸੌਦਾ ਵੇਚਣਾ, ਕਲਰਕ ਕਾਲਜ ਲੈਕਚਰਾਰ, ਸਕੂਲ ਲੈਕਚਰਾਰ, ਪ੍ਰਿੰਸੀਪਲ, ਜਿਲ੍ਹਾ ਸਿਖਿਆ ਅਫ਼ਸਰ, ਡਿਪਟੀ ਡੀ ਪੀ ਆਈ ਆਦਿ।[1]

ਰਚਨਾਵਾਂ

ਪਹਿਲੀ ਰਚਨਾ 1951 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ 1982 ਵਿੱਚ ਛਪੀ। ਰਿਟਾਇਰਮੈਂਟ ਤੋਂ ਬਾਅਦ ਕਵਿਤਾ, ਗਜ਼ਲ ਗੀਤ ਸਮਾਲੋਚਨਾ, ਊਰਦੂ ਗਜ਼ਲ, ਸਵੈਜੀਵਨੀ, ਸੰਪਾਦਨ ਤੇ ਬਾਲ ਸਾਹਿਤ ਦੀਆਂ ਢਾਈ ਦਰਜਨ ਤੋਂ ਵੱਧ ਪੁਸਤਕਾਂ ਛਪ ਚੁਕੀਆਾਂ ਹਨ।

ਕਾਵਿ ਸੰਗ੍ਰਹਿ

  • ਚਾਨਣ ਦੀ ਰਖਵਾਲੀ
  • ਚਾਨਣ ਦਾ ਹੋਕਾ
  • ਕਾਤਰਾਂ ਚਾਨਣ ਦੀਆਂ
  • ਅਕਲਾਂ ਦਾ ਮੌਸਮ
  • ਮੈਂ ਯਥਾਰਥ ਹਾਂ

ਗਜ਼ਲ ਸਗ੍ਰਿਹ

  • ਚਾਨਣ ਦੇ ਵਣਜਾਰੇ
  • ਚਾਨਣ ਦੇ ਪੰਧ
  • ਚਾਨਣ ਦੀ ਮਹਿਕ
  • ਚਾਨਣ ਦੇ ਰੰਗ
  • ਚਾਨਣ ਦਾ ਪੁਲ
  • ਚਾਨਣ-ਚਾਨਣ ਮੈਂ

ਸਟੇਜੀ ਕਵਿਤਾ

  • ਸਭ ਕਿਛੁ ਹੋਤ ਉਪਾਇ
  • ਪਰਚਾ ਸ਼ਬਦਾਂ ਦਾ

ਬਾਲ ਸਾਹਿਤ

  • ਰੱਬਾ ਰੱਬਾ ਮੀਂਹ ਵਸਾ
  • ਜਨਮ ਦਿਨ ਮੁਬਾਰਕ
  • ਬਾਲਾਂ ਲਈ ਅਸਟ੍ਰੇਲੀਆ-1
  • ਫੁੱਲਾਂ ਵਰਗੇ ਬੱਚੇ
  • ਛੋਟੇ ਕਾਂ ਦੀ ਸਿਆਣਪ
  • ਬਾਲਾਂ ਲਈ ਅਸਟ੍ਰੇਲੀਆ-2
  • ਬਾਪੂ ਸੱਪਾਂ ਦਾ ਸ਼ਿਕਾਰੀ
  • ਪਾਰਸ ਰਾਜਾ

ਆਲੋਚਨਾ

  • ਸਮਕਾਲੀ ਪੰਜਾਬੀ ਗਜ਼ਲ
  • ਪੰਜਾਬੀ ਸਾਹਿਤ ਦੀਆਂ ਦੋ ਤ੍ਰਿਵੈਣੀਆਂ
  • ਦੁਆਦਸ਼ ਕਿਰਨਾਂ

ਵਾਰਤਕ

  • ਪੈਰਾਂ ਦੀ ਪਰਵਾਜ਼ (ਸਵੈਜੀਵਨੀ)

ਸੰਪਾਦਨ

  • ਡਾ:ਆਤਮ ਹਮਰਾਹੀ-ਇਕ ਪਹਿਚਾਣ
  • ਮੁਲਾਂਕਣ
  • ਅਰਸ਼ਲੀਨ (ਪ੍ਰਿੰ: ਸੁਰਜੀਤ ਸਿੰਘ ਭਾਟੀਆ ਅਭਿਨੰਦਨ ਗ੍ਰੰਥ)[2]

ਹਵਾਲੇ

ਫਰਮਾ:ਹਵਾਲੇ

  1. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪ੍ਰੋ ਕਿਰਪਾਲ ਸਿੰਘ ਕਸੇਲ ਡਾ ਪਰਮਿੰਦਰ ਸਿੰਘ, ਲਾਹੌਰ ਬੁੱਕ ਸ਼ਾਪ ਲੁਧਿਆਣਾ,ਪੰਨਾ 499
  2. ਦੁਆਦਸ਼ ਕਿਰਨਾ,ਕਰਤਾਰ ਸਿੰਘ ਕਾਲੜਾ,ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ,ਪੰਨਾ 4